ਸੁਜ਼ਾਨ ਲਾਂਗਲੇਨ (ਫ਼ਰਾਂਸੀਸੀ ਉਚਾਰਨ: ​[syzan lɑ̃'glɛn]; 24 ਮਈ 1899 – 4 ਜੁਲਾਈ 1938) ਇੱਕ ਫਰਾਂਸੀਸੀ ਟੈਨਿਸ ਖਿਡਾਰਨ ਸੀ ਜਿਸਨੇ 1914 ਤੋਂ 1926 ਤੱਕ 31 ਚੈਂਪੀਅਨਸ਼ਿਪ ਖ਼ਿਤਾਬ ਜਿੱਤੇ। ਉਹ ਪਹਿਲੀ ਟੈਨਿਸ ਖਿਡਾਰਨ ਸੀ ਜਿਸਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧੀ ਮਿਲੀ ਅਤੇ ਇਸਨੂੰ ਫਰਾਂਸੀਸੀ ਪ੍ਰੈਸ ਦੁਆਰਾ ਲਾ ਦੀਵਾਈ ਕਿਹਾ ਗਿਆ।[2] ਲਾਂਗਲੇਨ ਦੇ 241 ਖ਼ਿਤਾਬ, 181 ਮੈਚ ਜਿੱਤਣ ਦੀ ਲੜੀ ਅਤੇ 341-7 (97.99%) ਮੈਚ ਰਿਕਾਰਡ ਦੀ ਅੱਜ ਦੇ ਸਮੇਂ ਵਿੱਚ ਕਲਪਨਾ ਕਰਨਾ ਵੀ ਮੁਸ਼ਕਿਲ ਹੈ।[3]

ਸੁਜ਼ਾਨ ਲਾਂਗਲੇਨ
Suzanne Lenglen 02.jpg
ਪੂਰਾ ਨਾਮਸੁਜ਼ਾਨ ਰੇਚਲ ਫਲੋਰ ਲਾਂਗਲੇਨ
ਦੇਸ਼ ਫ਼ਰਾਂਸ
ਜਨਮ(1899-05-24)24 ਮਈ 1899
ਕੋਮਪੀਏਨੀਆ, ਫਰਾਂਸ
ਮੌਤ4 ਜੁਲਾਈ 1938(1938-07-04) (ਉਮਰ 39)
ਪੈਰਿਸ, ਫਰਾਂਸ
Int. Tennis HOF1978 (member page)
ਸਿੰਗਲ
ਕਰੀਅਰ ਟਾਈਟਲ81[1]
ਸਭ ਤੋਂ ਵੱਧ ਰੈਂਕ1
ਗ੍ਰੈਂਡ ਸਲੈਮ ਟੂਰਨਾਮੈਂਟ
ਫ੍ਰੈਂਚ ਓਪਨW (1925, 1926)
ਵਿੰਬਲਡਨ ਟੂਰਨਾਮੈਂਟW (1919, 1920, 1921, 1922, 1923, 1925)
ਟੂਰਨਾਮੈਂਟ
ਉਲੰਪਿਕ ਖੇਡਾਂGold medal.svg ਸੋਨ ਤਮਗਾ (1920)
ਡਬਲ
ਗ੍ਰੈਂਡ ਸਲੈਮ ਡਬਲ ਨਤੀਜੇ
ਫ੍ਰੈਂਚ ਓਪਨW (1925, 1926)
ਵਿੰਬਲਡਨ ਟੂਰਨਾਮੈਂਟW (1919, 1920, 1921, 1922, 1923, 1925)
ਹੋਰ ਡਬਲ ਟੂਰਨਾਮੈਂਟ
ਉਲੰਪਿਕਸ ਖੇਡਾਂBronze medal.svg ਕਾਂਸੀ ਦਾ ਤਮਗਾ (1920)
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਫ੍ਰੈਂਚ ਓਪਨW (1925, 1926)
ਵਿੰਬਲਡਨ ਟੂਰਨਾਮੈਂਟW (1920, 1922, 1925)
ਹੋਰ ਮਿਕਸ ਡਬਲ ਟੂਰਨਾਮੈਂਟ
ਉਲੰਪਿਕ ਖੇਡਾਂGold medal.svg ਸੋਨ ਤਮਗਾ (1920)

ਮੁੱਢਲਾ ਜੀਵਨਸੋਧੋ

ਸੁਜ਼ਾਨ ਲਾਂਗਲੇਨ ਦਾ ਜਨਮ ਪੈਰਿਸ ਦੇ ਉੱਤਰ ਵਿੱਚ ਕੋਮਪੀਏਨੀਅ ਵਿੱਚ ਛਾਰਲ ਅਤੇ ਆਨੇਸ ਲਾਂਗਲੇਨ ਦੇ ਘਰ ਹੋਇਆ। ਛੋਟੀ ਉਮਰ ਤੋਂ ਹੀ ਇਸਨੂੰ ਦਮੇ ਤੋਂ ਬਿਨਾਂ ਸਿਹਤ ਦੀ ਕਈ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈ, ਜਿਹਨਾਂ ਨੇ ਇਸਨੂੰ ਬਾਅਦ ਦੀ ਉਮਰ ਵਿੱਚ ਵੀ ਮੁਸੀਬਤ ਦਿੱਤੀ।[4] ਆਪਣੀ ਕੁੜੀ ਦੇ ਮਾੜੀ ਸਿਹਤ ਦੇਖਕੇ ਉਸਦੇ ਪਿਤਾ ਨੇ ਸੋਚਿਆ ਕਿ ਇਸਨੂੰ ਤਾਕਤਵਰ ਬਣਾਉਣ ਲਈ ਟੈਨਿਸ ਖਿਡਾਉਣੀ ਸ਼ੁਰੂ ਕਰਵਾਉਣੀ ਚਾਹੀਦੀ ਹੈ। ਉਹਨੇ 1910 ਵਿੱਚ ਟੈਨਿਸ ਪਹਿਲੀ ਵਾਰ ਪਰਿਵਾਰ ਦੀ ਜਾਇਦਾਦ ਉੱਤੇ ਟੈਨਿਸ ਕੋਰਟ ਵਿੱਚ ਖੇਡੀ। ਉਸਨੂੰ ਖੇਡਕੇ ਆਨੰਦ ਆਇਆ ਅਤੇ ਉਸਦੇ ਪਿਤਾ ਨੇ ਤੈਅ ਕੀਤਾ ਕਿ ਉਸਨੂੰ ਖੇਡ ਦੀ ਸਿਖਲਾਈ ਦਿੱਤੀ ਜਾਵੇਗੀ। ਉਸਦੀ ਸਿਖਲਾਈ ਦੇ ਤਰੀਕਿਆਂ ਵਿੱਚ ਇੱਕ ਤਰੀਕਾ ਇਹ ਸੀ ਕਿ ਟੈਨਿਸ ਕੋਰਟ ਵਿੱਚ ਵੱਖ-ਵੱਖ ਥਾਵਾਂ ਉੱਤੇ ਰੁਮਾਲ ਰੱਖ ਦਿੱਤਾ ਜਾਂਦਾ ਸੀ ਅਤੇ ਸੁਜ਼ਾਨ ਨੇ ਰੈਕਟ ਨਾਲ ਉਸ ਉੱਤੇ ਬਾਲ ਦਾ ਨਿਸ਼ਾਨਾ ਲਾਉਣਾ ਹੁੰਦਾ ਸੀ।[5]

ਆਖਰੀ ਜ਼ਿੰਦਗੀਸੋਧੋ

ਜੂਨ 1938 ਵਿੱਚ ਫ਼ਰਾਂਸੀਸੀ ਪ੍ਰੈਸ ਨੇ ਦੱਸਿਆ ਕਿ ਸੁਜ਼ਾਨ ਨੂੰ ਖ਼ੂਨ ਦਾ ਕੈਂਸਰ ਹੈ। ਉਸ ਤੋਂ ਤਿੰਨ ਹਫਤੇ ਬਾਅਦ ਇਸਦੀ ਅੱਖਾਂ ਦੀ ਨਿਗਾ ਚਲੀ ਗਈ ਅਤੇ 4 ਜੁਲਾਈ 1938 ਨੂੰ ਇਸਦੀ ਮੌਤ ਹੋ ਗਈ। ਇਸਨੂੰ ਪੈਰਿਸ ਦੇ ਨਜ਼ਦੀਕ ਸੰਤ ਊਏਨ ਕਬਰਿਸਤਾਨ ਵਿੱਚ ਦਫ਼ਨ ਕੀਤਾ ਗਿਆ।

ਬਾਹਰੀ ਸਰੋਤਸੋਧੋ

ਹਵਾਲੇਸੋਧੋ

  1. "Queens of the Court". Retrieved 3 October 2012. 
  2. Clerici, Gianni (1984). Suzanne Lenglen – La Diva du Tennis. p. 253. 
  3. Little, Alan (1988). Suzanne Lenglen: Tennis idol of the twenties. 
  4. "Short biography". Retrieved 6 March 2007. 
  5. Although a beautiful story, its accuracy has been refuted. Mary K. Browne was a three-time singles titlist at the U.S. Championships and a runner-up at the French Championships. She traveled with and played against Lenglen on a professional tour for nearly five months in late 1926 and early 1927. Browne said in her book that she specifically asked Lenglen about the story. Lenglen laughed, saying that this story and many others about her were fantasy.[ਹਵਾਲਾ ਲੋੜੀਂਦਾ]