ਸੁਭਾਸ਼ ਮੁਖੋਪਾਧਿਆਏ
ਸੁਭਾਸ਼ ਮੁਖੋਪਾਧਿਆਏ (; 12 ਫਰਵਰੀ 1919 – 8 ਜੁਲਾਈ 2003) 20 ਵੀਂ ਸਦੀ ਦੇ ਪ੍ਰਮੁੱਖ ਭਾਰਤੀ ਬੰਗਾਲੀ ਕਵੀਆਂ ਵਿੱਚੋਂ ਇੱਕ ਸੀ। ਉਹ ਬੰਗਾਲੀ ਸਾਹਿਤ ਦੇ ਖੇਤਰ ਵਿੱਚ "ਪੋਡਾਟਿਕ ਕੋਬੀ" ਵਜੋਂ ਵੀ ਜਾਣਿਆ ਜਾਂਦਾ ਹੈ। ਬੰਗਲੌਰ ਦੇ ਲੇਖਕ/ਆਲੋਚਕ ਅਨਜਾਣ ਬਾਸੂ ਨੇ 'ਐਜ਼ ਡੇ ਇਜ਼ ਬ੍ਰੇਕਿੰਗ' ਸਿਰਲੇਖ ਹੇਠ ਅੰਗਰੇਜ਼ੀ ਅਨੁਵਾਦ ਵਿੱਚ ਸੁਭਾਸ਼ ਦੀਆਂ ਸਭ ਤੋਂ ਮਸ਼ਹੂਰ ਤੀਹ ਕਵਿਤਾਵਾਂ ਦੀ ਪੁਸਤਕ 2014 ਵਿੱਚ ਪ੍ਰਕਾਸ਼ਿਤ ਕੀਤੀ ਸੀ। ਪੁਸਤਕ ਵਿੱਚ ਕਵੀ ਦੇ ਕੰਮ ਦੇ ਨਾਲ ਨਾਲ ਕਵੀ ਬਾਰੇ ਵੀ ਵਿਸਥਾਰਪੂਰਨ ਜਾਣ-ਪਛਾਣ ਸ਼ਾਮਲ ਹੈ।[1][2]
ਸੁਭਾਸ਼ ਮੁਖੋਪਾਧਿਆਏ | |
---|---|
ਸੁਭਾਸ਼ ਮੁਖੋਪਾਧਿਆਏ | |
ਜਨਮ | ਕ੍ਰਿਸ਼ਣਨਗਰ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਇੰਡੀਆ | 12 ਫਰਵਰੀ 1919
ਮੌਤ | 8 ਜੁਲਾਈ 2003 (ਉਮਰ 84) ਕੋਲਕਾਤਾ, ਭਾਰਤ |
ਕਿੱਤਾ | ਕਵੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਕਵਿਤਾ, ਲਿਬਰੇਟੋ |
ਸ਼ੁਰੂ ਦਾ ਜੀਵਨ
ਸੋਧੋਮੁਖੋਪਾਧਿਆਏ ਦਾ ਜਨਮ 1919 ਵਿੱਚ ਪੱਛਮੀ ਬੰਗਾਲ ਸੂਬੇ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਣ ਨਗਰ ਵਿੱਚ ਹੋਇਆ ਸੀ।[3][4] ਇਕ ਸ਼ਾਨਦਾਰ ਵਿਦਿਆਰਥੀ, ਉਸਨੇ ਕਲਕੱਤਾ ਦੇ ਸਕੌਟਿਸ਼ ਚਰਚ ਕਾਲਜ ਵਿੱਚ ਦਰਸ਼ਨ ਦੀ ਪੜ੍ਹਾਈ ਕੀਤੀ ਅਤੇ 1941 ਵਿੱਚ ਆਨਰਜ ਨਾਲ ਗ੍ਰੈਜੂਏਸ਼ਨ ਕੀਤੀ। [5]
ਕੈਰੀਅਰ
ਸੋਧੋਆਪਣੇ ਸਮਕਾਲੀ ਸੁੱਕੰਤਾ ਭੱਟਾਚਾਰੀਆ ਵਾਂਗ, ਮੁਖੋਪਾਧਿਆਇ ਨੇ ਛੋਟੀ ਉਮਰ ਵਿੱਚ ਮਜ਼ਬੂਤ ਸਿਆਸੀ ਵਿਚਾਰਾਂ ਨੂੰ ਆਪਣਾ ਲਿਆ ਸੀ। ਉਹ ਸਮਾਜਿਕ ਨਿਆਂ ਦੇ ਕਾਜ਼ ਲਈ ਡੂੰਘੀ ਤਰ੍ਹਾਂ ਵਚਨਬੱਧ ਸੀ, ਅਤੇ ਆਪਣੇ ਕਾਲਜ ਦੇ ਸਾਲਾਂ ਦੌਰਾਨ ਖੱਬੇਪੱਖੀ ਵਿਦਿਆਰਥੀ ਦੀ ਰਾਜਨੀਤੀ ਵਿੱਚ ਸਰਗਰਮ ਸੀ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਰਸਮੀ ਤੌਰ 'ਤੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਤਰ੍ਹਾਂ ਉਹ ਉਨ੍ਹਾਂ ਮੁੱਠੀ ਭਰ ਸਾਹਿਤਕ ਪ੍ਰੈਕਟੀਸ਼ਨਰਾਂ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਪਾਰਟੀ ਕਾਰਕੁਨ ਅਤੇ ਘੁਲਾਟੀਏ ਵਜੋਂ ਸਿਧਾ ਤਜਰਬਾ ਸੀ।
ਨਿੱਜੀ ਜ਼ਿੰਦਗੀ
ਸੋਧੋਮੁਖੋਪਾਧਿਆਏ ਨੇ 1951 ਵਿੱਚ ਗੀਤਾ ਬੰਦੋਪਾਧਿਆਏ ਨਾਲ ਵਿਆਹ ਕਰਵਾ ਲਿਆ ਸੀ, ਉਹ ਵੀ ਇੱਕ ਪ੍ਰਸਿੱਧ ਲੇਖਕ ਸੀ। ਉਨ੍ਹਾਂ ਨੇ ਤਿੰਨ ਧੀਆਂ ਅਤੇ ਇੱਕ ਪੁੱਤਰ ਨੂੰ ਅਪਣਾਇਆ।
ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ, ਮੁਖੋਪਾਧਿਆਏ ਆਖਰੀ ਸਾਲਾਂ ਵਿੱਚ ਰਾਜਨੀਤੀ ਤੋਂ ਨਿਰਾਸ਼ ਹੋ ਹੋ ਗਿਆ ਸੀ। ਉਹ ਦਿਲ ਅਤੇ ਗੁਰਦੇ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ, ਅਤੇ ਜੁਲਾਈ 2003 ਵਿੱਚ ਕੋਲਕਾਤਾ ਵਿੱਚ ਉਸਦੀ ਮੌਤ ਹੋ ਗਈ। ਉਹ 84 ਸਾਲ ਦਾ ਸੀ।
ਅਵਾਰਡ
ਸੋਧੋਮੁਖੋਪਾਧਿਆਇ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਭਾਰਤ ਵਿੱਚ ਦੋ ਸਭ ਤੋਂ ਵੱਧ ਸਾਹਿਤਕ ਇਨਾਮ: 1964 ਵਿੱਚ ਸਾਹਿਤ ਅਕਾਦਮੀ ਅਵਾਰਡ (ਜੋਟੋ ਦੁਰੇਈ ਜੈ ਲਈ) ਅਤੇ 1991 ਵਿੱਚ ਗਿਆਨਪੀਠ ਅਵਾਰਡ। ਭਾਰਤ ਸਰਕਾਰ ਨੇ 2003 ਵਿੱਚ ਉਸਨੂੰ ਪਦਮ ਭੂਸ਼ਨ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[6]
ਪੁਸਤਕ ਸੂਚੀ
ਸੋਧੋਨਮੂਨਾ ਕੰਮ
ਸੋਧੋ- ਫੂਲ ਫੁਟਕ ਨਾ ਫੁਟਕ, ਆਜ ਬਸੰਤੋ ਵਿੱਚੋਂ
ਫੂਲ ਫੁਟਕ ਨਾ ਫੁਟਕ, ਆਜ ਬਸੰਤੋ
ਸ਼ਾਨ-ਵਧਾਨੋ ਫੁੱਟਪਾਥ-ਏਹ
ਪਥੋਰੇ ਪਾ ਡੂਬੀਏ
ਏਕ ਕਠ-ਖੋਟਾ ਗਛ
ਕੋਚੀ ਕੋਚੀ ਪਤਾਏ
ਪਾਂਜੋਰ ਫਟੀਏ ਹਾਸਏ।
ਅਨੁਵਾਦ ਪੰਜਾਬੀ:
ਫੁੱਲ ਖਿੜਨ ਜਾਂ ਨਾ, ਬਸੰਤ ਹੈ ਅੱਜ
ਪਥਰੀਲੀ ਫੁੱਟਪਾਥ ਤੇ ਖੜਾ
ਪੱਥਰ ਵਿੱਚ ਪੰਜੇ ਖੋਭ ਕੇ
ਇੱਕ ਝੁਰੜਾਇਆ ਰੁੱਖ
ਚਮਕਦੇ ਟੂਸਿਆਂ ਨਾਲ ਭਰਿਆ
ਹੱਸ ਹੱਸ ਬੇਹਾਲ ਹੋਇਆ
ਮਸ਼ਹੂਰ ਲਿਖਤਾਂ
ਸੋਧੋ- ਪਦਾਤਿਕ (ਪੈਦਲ ਸਿਪਾਹੀ)
- ਚਿਰਕੁਟ
- ਅਗਨੀਕੋਣ
- ਫੂਲ ਫੁਟੁਕ (ਫੁੱਲ ਖਿੜਨ)
- ਜਾਤੋ ਦੂਰੇਈ ਜਾਈ (ਮੈਂ ਕਿੰਨੀ ਦੂਰ)
- ਏਹ ਭਾਈ
- ਕਾਲ ਮਧੂਮਾਸ਼ (ਬਸੰਤ ਰੁੱਤ)
- ਛੇਲੇ ਗੈਛੇ ਵਨੇ (ਪੁੱਤਰ ਜਲਾਵਤਨ ਚਲਾ ਗਿਆ)
- ਬੰਗਲੀਰ ਇਤਿਹਾਸ਼ (ਬੰਗਾਲਿਆ ਦਾ ਇਤਿਹਾਸ
- ਦੇਸ਼ ਬਿਦੇਸ਼ੇਰ ਰੂਪੋਕਥਾ (ਦੇਸ਼ ਵਿਦੇਸ਼ ਤੋਂ ਪਰੀ ਕਹਾਣੀਆਂ)
ਮਾਨਤਾ
ਸੋਧੋ- ਸਾਹਿਤ ਅਕਾਦਮੀ ਪੁਰਸਕਾਰ, 1964
- ਐਫ਼ਰੋ-ਏਸ਼ੀਅਨ ਲੋਟਸ ਇਨਾਮ, 1977
- ਕੁਮਾਰਨ ਅਸਾਨ ਪੁਰਸਕਾਰ, 1982
- ਮਿਰਜ਼ਾ ਤੁਰਸੁਨਜ਼ਾਦਾ ਪੁਰਸਕਾਰ (ਯੂਐਸਐਸਆਰ), 1982
- ਅਨੰਦ ਪੁਰਸਕਾਰ, 1991
- ਸੋਵੀਅਤ ਲੈਂਡ ਨਹਿਰੂ ਪੁਰਸਕਾਰ
- ਗਿਆਨਪੀਠ ਇਨਾਮ, 1991.
ਵਿਰਾਸਤ
ਸੋਧੋਹਵਾਲੇ
ਸੋਧੋ- ↑ Biography of Subhash Mukhopadhyay from The South Asian Literary Recordings Project
- ↑ "Everyman's poet bids final farewell" Obituary of Subhash Mukhopadhyay from The Telegraph Calcutta, 9 July 2003
- ↑ "End of revolution for everyman's poet". Telegraph Calcutta. 9 July 2003. Retrieved 24 June 2012.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Some Alumni of Scottish Church College in 175th Year Commemoration Volume. Scottish Church College, April 2008, p. 591
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 ਨਵੰਬਰ 2014. Retrieved 21 July 2015.
{{cite web}}
: Unknown parameter|dead-url=
ignored (|url-status=
suggested) (help) - ↑ "Kolkata metro reaches New Garia". Railway Gazette. 7 October 2012. Archived from the original on 13 ਜਨਵਰੀ 2012. Retrieved 23 July 2011.
- ↑ "Tracks & trains for 'backward' region". Telegraph Calcutta. 5 October 2009. Retrieved 7 October 2012.
<ref>
tag defined in <references>
has no name attribute.