ਸੁਮਿਤਰਾ ਮਹਾਜਨ
ਸੁਮਿਤਰਾ ਮਹਾਜਨ (ਜਨਮ 12 ਅਪਰੈਲ 1943)[1] ਇੱਕ ਭਾਰਤੀ ਸਿਆਸਤਦਾਨ ਹੈ ਜੋ 16ਵੀਂ ਲੋਕ ਸਭਾ ਦੀ ਸਪੀਕਰ ਸੀ।[2] ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ। 2014 ਵਿਚ, ਉਹ ਲੋਕ ਸਭਾ ਲਈ ਅੱਠਵੀਂ ਵਾਰ ਚੁਣੀ ਗਈ, ਲੋਕ ਸਭਾ ਦੇ ਤਿੰਨ ਸਦੱਸਾਂ ਵਿਚੋਂ ਇੱਕ ਸੀ[3] ਅਤੇ ਇਸ ਸਮੇਂ ਇਹ ਸਭ ਤੋਂ ਲੰਮੇ ਸਮੇਂ ਤਕ ਸੇਵਾ ਕਰਨ ਔਰਤ ਮੈਂਬਰ ਹੈ।[4] ਉਸ ਨੇ 1989 ਤੋਂ 2019 ਤਕ ਮੱਧ ਪ੍ਰਦੇਸ਼ ਦੇ ਇੰਦੌਰ ਹਲਕੇ ਦੀ ਪ੍ਰਤਿਨਿਧਤਾ ਕੀਤੀ।
Sਸੁਮਿਤਰਾ ਮਹਾਜਨ | |
---|---|
16ਵੀਂ ਲੋਕ ਸਭਾ ਦੀ ਮੈਂਬਰ | |
ਦਫ਼ਤਰ ਵਿੱਚ 5 ਜੂਨ 2014 – 17 ਜੂਨ 2019 | |
ਉਪ | ਐਮ. ਥੰਬੀਦੁਰਾਈ |
ਤੋਂ ਪਹਿਲਾਂ | ਮੀਰਾ ਕੁਮਾਰ |
ਤੋਂ ਬਾਅਦ | ਓਮ ਬਿਰਲਾ |
ਰਾਜ ਮੰਤਰੀ, ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਭਾਰਤ ਸਰਕਾਰ | |
ਦਫ਼ਤਰ ਵਿੱਚ ਅਕਤੂਬਰ 1999 – ਜੂਨ 2002 | |
ਨਿੱਜੀ ਜਾਣਕਾਰੀ | |
ਜਨਮ | ਸੁਮਿਤਰਾ ਮਹਾਜਨ 12 ਅਪ੍ਰੈਲ 1943 ਚਿਪਲੁਨ, ਮੁੰਬਈ ਪ੍ਰਾਂਤ, British ha (present-day Maharashtra, India) |
ਸਿਆਸੀ ਪਾਰਟੀ | Bharatiya Janata Party |
ਹੋਰ ਰਾਜਨੀਤਕ ਸੰਬੰਧ | National Democratic Alliance |
ਜੀਵਨ ਸਾਥੀ | Jayant Mahajan |
ਬੱਚੇ | 2 sons |
ਅਲਮਾ ਮਾਤਰ | Indore University |
ਉਸ ਨੇ ਕੇਂਦਰੀ ਮੰਤਰੀ ਦੇ ਰੂਪ ਵਿੱਚ ਇੱਕ ਸਮੇਂ ਲਈ ਸੇਵਾ ਕੀਤੀ। ਉਹ 2002 ਤੋਂ 2004 ਤੱਕ, ਹਿਊਮਨ ਰੀਸੋਰਸ, ਕਮਿਊਨੀਕੇਸ਼ਨਜ਼ ਅਤੇ ਪੈਟਰੋਲੀਅਮ ਲਈ ਪੋਰਟਫੋਲੀਓ ਮੰਤਰੀ ਸੀ।[5] 16ਵੀਂ ਲੋਕ ਸਭਾ ਵਿੱਚ ਉਹ ਸੰਸਦ ਮੈਂਬਰਾਂ ਵਿਚੋਂ ਸਭ ਤੋਂ ਵੱਡੀ ਅਤੇ ਸੀਨੀਅਰ ਮੈਂਬਰ ਹੈ। ਮੀਰਾ ਕੁਮਾਰ ਦੇ ਲੋਕ ਸਭਾ ਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਉਹ ਦੂਜੀ ਔਰਤ ਹੈ। ਇੱਕ ਸਰਗਰਮ ਸੰਸਦ ਮੈਂਬਰ, ਉਹ ਨਾ ਸਿਰਫ਼ ਮਹੱਤਵਪੂਰਨ ਕਮੇਟੀਆਂ ਦਾ ਮੁਖੀਆ ਹੁੰਦਾ ਹੈ ਬਲਕਿ ਘਰ ਵਿੱਚ ਇੱਕ ਬੜਾ ਦਿਆਲੂ ਅਤੇ ਮੁਹਾਰਤ ਵਾਲਾ ਸਵਾਲਕਰਤਾ ਵੀ ਰਿਹਾ ਹੈ।
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਸੁਮਿਤਰਾ ਮਹਾਜਨ ਇੱਕ ਚਿਤਪਾਵਨ ਬ੍ਰਾਹਮਣ ਪਰਿਵਾਰ ਦੇ ਉਸ਼ਾ ਅਤੇ ਪੁਰੂਸ਼ੋਤਮ ਸਾਠੇ ਦੇ ਘਰ ਚਿਪਲੁਨ, ਮਹਾਰਾਸ਼ਟਰ ਵਿੱਚ ਪੈਦਾ ਹੋਈ। ਉਸ ਨੇ ਐਮ.ਏ. ਅਤੇ ਐਲ.ਐਲ.ਬੀ. ਇੰਦੌਰ ਯੂਨੀਵਰਸਿਟੀ (ਹੁਣ ਦੇਵੀ ਅਹਿਲਿਆ ਵਿਸ਼ਵਵਿਦਿਆਲਿਆ) ਤੋਂ ਇੰਦੌਰ ਦੇ ਜਯੰਤ ਮਹਾਜਨ ਨਾਲ ਵਿਆਹ ਦੇ ਬਾਅਦ ਪ੍ਰਾਪਤ ਕੀਤੀ। ਸੁਮਿਤਰਾ ਮਹਾਜਨ ਦੇ ਸ਼ੌਂਕ ਪੜ੍ਹਨ, ਸੰਗੀਤ, ਨਾਟਕ ਅਤੇ ਸਿਨੇਮਾ ਹਨ। ਉਸ ਨੇ 18ਵੀਂ ਸਦੀ ਦੀ ਸਮਾਜ ਸੁਧਾਰਕ ਅਹਿਲਿਆ ਬਾਈ ਹੋਲਕਰ ਨੂੰ ਆਪਣੇ ਪੂਰੇ ਜੀਵਨ ਦੌਰਾਨ ਪ੍ਰੇਰਣਾਦਾਇਕ ਸਖਸ਼ੀਅਤ ਮੰਨਿਆ ਹੈ।
ਸਿਆਸੀ ਕੈਰੀਅਰ
ਸੋਧੋਉਹ ਪਹਿਲੀ ਵਾਰ 1989 ਵਿੱਚ ਲੋਕ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਕਾਸ਼ ਚੰਦਰਾ ਸੇਠੀ ਦੇ ਖਿਲਾਫ ਲੜੀ ਅਤੇ ਜਿੱਤ ਹਾਸਿਲ ਕੀਤੀ। ਉਸ ਨੇ ਰੇਲਵੇ, ਹਵਾਬਾਜ਼ੀ, ਸ਼ਹਿਰੀ ਵਿਕਾਸ ਮੰਤਰਾਲੇ ਤੋਂ ਇੰਦੌਰ ਲਈ ਕਈ ਪ੍ਰੋਜੈਕਟ ਲਏ ਹਨ। ਉਹ ਸਾਦਗੀ, ਇਮਾਨਦਾਰੀ ਅਤੇ ਸਾਫ਼ ਰਾਜਨੀਤੀ ਲਈ ਜਾਣੀ ਜਾਂਦੀ ਹੈ। ਉਸ ਕੋਲ ਇੱਕ ਸਾਫ ਸੁਥਰਾ ਰਿਕਾਰਡ ਹੈ ਅਤੇ ਉਸਨੇ ਸਪੈਸ਼ਲ ਇੰਟਰਸਟ ਗਰੁੱਪ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ ਹੈ। ਉਸ ਦੀ ਲੋਕਪ੍ਰਿਯਤਾ ਤਾਈ ਵਜੋਂ ਜਾਣੀ ਜਾਂਦੀ ਹੈ।[5]
ਲੋਕ ਸਭਾ ਦੀ ਸਪੀਕਰ
ਸੋਧੋ6 ਜੂਨ 2014 ਨੂੰ, ਮਹਾਜਨ ਨੂੰ ਸਰਬਸੰਮਤੀ ਨਾਲ 16ਵੀਂ ਲੋਕ ਸਭਾ ਦੀ ਸਪੀਕਰ ਨਿਯੁਕਤ ਕੀਤਾ ਗਿਆ ਸੀ।[2] ਉਹ ਪਹਿਲਾਂ ਲੋਕ ਸਭਾ ਵਿੱਚ 'ਚੇਅਰਮੈਨ ਦੇ ਪੈਨਲ' ਦੀ ਮੈਂਬਰ ਦੇ ਰੂਪ ਵਿੱਚ ਕੰਮ ਕਰਦੀ ਸੀ।[6][7][8]
ਹਵਾਲੇ
ਸੋਧੋ- ↑ "Sumitra Mahajan (Tai) - National Portal of India". India.gov.in. Retrieved 2 April 2019.
- ↑ 2.0 2.1 "Sumitra Mahajan elected Lok Sabha Speaker". The Times of India. Retrieved 2 April 2019.
- ↑ "Archived copy". Archived from the original on 22 May 2014. Retrieved 2014-05-23.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "Sumitra Mahajan: Lady who scripted history, got her name recorded in Guinness Book of World Records". Daily.bhaskar.com. 17 May 2014. Retrieved 2 April 2019.
- ↑ 5.0 5.1 "Archived copy". Archived from the original on 18 May 2014. Retrieved 18 May 2014.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "BJP Leader Sumitra Mahajan Elected Speaker of Lok Sabha". Ndtv.com. Retrieved 2 April 2019.
- ↑ "News18.com: CNN-News18 Breaking News India, Latest News Headlines, Live News Updates". Ibnlive.in.com. Archived from the original on 7 ਜੂਨ 2014. Retrieved 2 April 2019.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-09-27. Retrieved 2021-10-11.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋLok Sabha | ||
---|---|---|
Preceded by Prakash Chandra Sethi |
Member of Parliament for Indore 1989 – 2019 |
Succeeded by Shankar Lalwani |
Political offices | ||
Preceded by Meira Kumar |
Speaker of the Lok Sabha 2014 – 2019 |
Succeeded by Om Birla |