ਸੁਰਖਾਬ
ਸੁਰਖਾਬ ਇੱਕ ਹਿੰਦੀ ਭਾਸ਼ਾ ਦੀ ਇੰਡੋ-ਕੈਨੇਡੀਅਨ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸੰਜੇ ਤਲਰੇਜਾ ਨੇ ਕੀਤਾ ਹੈ।[1] ਇਹ ਸੰਸਾਰੀਕਰਨ, ਕਰਾਸ ਇਮੀਗ੍ਰੇਸ਼ਨ ਅਤੇ ਮਹਿਲਾ ਸਸ਼ਕਤੀਕਰਨ ਦੇ ਥੀਮ ਟਟੋਲਦੀ, ਇੱਕ ਔਰਤ ਦੀ ਕਹਾਣੀ ਹੈ, ਜਿਸਨੂੰ ਆਪਣੇ ਛੋਟੇ ਭਰਾ ਕੋਲ ਗੈਰਕਾਨੂੰਨੀ ਤੌਰ ਤੇ ਕੈਨੇਡਾ ਜਾਣ ਦੇ ਚੱਕਰ ਵਿੱਚ ਅਚਿੰਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।[2]
ਸੁਰਖਾਬ | |
---|---|
ਨਿਰਦੇਸ਼ਕ | ਸੰਜੇ ਤਲਰੇਜਾ |
ਨਿਰਮਾਤਾ | ਵਿਵੇਕ ਕੁਮਾਰ ਅਤੇ ਬਰਖਾ ਮਦਾਨ |
ਸਿਤਾਰੇ | ਬਰਖਾ ਮਦਾਨ, ਸੁਮਿਤ ਸੂਰੀ, ਵਿਨੀਤਾ ਮਲਿਕ |
ਸਿਨੇਮਾਕਾਰ | Ben Lichty |
ਸੰਪਾਦਕ | Archit D Rastogi |
ਰਿਲੀਜ਼ ਮਿਤੀ |
|
ਮਿਆਦ | 100 ਮਿੰਟ |
ਦੇਸ਼ | ਭਾਰਤ, ਕੈਨੇਡਾ |
ਭਾਸ਼ਾ | ਹਿੰਦੀ |
ਪਲਾਟ
ਸੋਧੋਜੀਤ (ਬਰਖਾ ਮਦਾਨ) ਇੱਕ ਜੂਡੋ ਜੇਤੂ ਹੈ ਜੋ ਭਾਰਤ ਵਿੱਚ ਆਪਣੀ ਮਾਤਾ ਨਾਲ ਰਹਿੰਦੀ ਹੈ। ਉਸ ਦਾ ਭਰਾ ਕੈਨੇਡਾ ਵਿੱਚ ਹੈ। ਬਿਹਤਰ ਜ਼ਿੰਦਗੀ ਦੀ ਤਾਂਘ ਵਿੱਚ ਉਹ ਮਨੁੱਖੀ ਤਸਕਰਾਂ ਦੇ ਜਾਲ ਵਿੱਚਫਸ ਜਾਂਦੀ ਹੈ।[3]
ਕਾਸਟ
ਸੋਧੋ- ਬਰਖਾ ਮਦਾਨ
- ਸੁਮਿਤ ਸੂਰੀ
- ਵਿਨੀਤਾ ਮਲਿਕ