ਸੁਰਜੀਤ ਸਿੰਘ ਰੰਧਾਵਾ

(ਸੁਰਜੀਤ ਸਿੰਘ ਤੋਂ ਮੋੜਿਆ ਗਿਆ)

ਸੁਰਜੀਤ ਸਿੰਘ (10 ਅਕਤੂਬਰ 1951 - 6 ਜਨਵਰੀ 1984)ਦਾ ਜਨਮ ਪਿੰਡ ਦਾਖ਼ਲਾ, ਗੁਰਦਾਸਪੁਰ ਵਿੱਚ ਸ੍ਰੀ ਮੱਘਰ ਸਿੰਘ ਦੇ ਘਰ ਹੋਇਆ।

ਮੁਢਲੀ ਵਿਦਿਆ

ਸੋਧੋ

ਖ਼ਾਲਸਾ ਸਕੂਲ ਬਟਾਲਾ ਤੋਂ ਮੁਢਲੀ ਵਿਦਿਆ ਹਾਸਲ ਕਰਨ ਮਗਰੋਂ ਸੁਰਜੀਤ ਨੇ ਸਪੋਰਟਸ ਕਾਲਜ ਜਲੰਧਰ ਵਿੱਚ ਦਾਖ਼ਲਾ ਲਿਆ।

ਹਾਕੀ ਦੇ ਖੇਤਰ

ਸੋਧੋ

ਉਸ ਨੇ ਹਾਕੀ ਦੇ ਖੇਤਰ ਵਿੱਚ 1967 ਤੋਂ ਸਕੂਲੀ ਖੇਡਾਂ ਰਾਹੀਂ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਸ ਨੇ ਕਈ ਅਹਿਮ ਮੈਚ ਖੇਡੇ। ਇਨ੍ਹਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਉਹ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ ਤੇ ਆਸਟਰੇਲੀਆ ਦਾ ਦੌਰਾ ਕੀਤਾ। ਖਿਡਾਰੀ ਹੋਣ ਦੇ ਨਾਤੇ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ। ਸੁਰਜੀਤ ਸਿੰਘ ਨੇ ਓਲੰਪਿਕ, ਏਸ਼ਿਆਈ ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। 1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ’ਤੇ ਖੇਡੇ। ਇਸ ਦੇ ਅਧਾਰ ’ਤੇ ਹੀ ਉਨ੍ਹਾਂ ਨੂੰ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਬਣਾਇਆ ਗਿਆ। ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਏ।

ਦੂਜੇ ਵਿਸ਼ਵ ਕੱਪ ਦਾ ਫਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਨ ਖੇਡਿਆ ਗਿਆ। ਇਸ ਫਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜਿੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ ਪਰ ਬਰਾਬਰੀ ’ਤੇ ਖ਼ਤਮ ਹੋਏ ਮੈਚ ਦਾ ਆਖਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।

  1. 1974 ਤਹਿਰਾਨ ਏਸ਼ਿਆਈ ਖੇਡਾਂ
  2. 1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ
  3. 1976 ਮਾਂਟਰੀਆਲ ਓਲੰਪਿਕ
  4. 1978 ਬੈਂਗਕੌਕ ਏਸ਼ਿਆਈ ਖੇਡਾਂ
  5. 1982 ਮੁੰਬਈ ਵਿਸ਼ਵ ਕੱਪ

ਲੋਹੇ ਦੀ ਦੀਵਾਰ

ਸੋਧੋ

ਫੁੱਲਬੈਕ ਵਜੋਂ ਖੇਡਣ ’ਤੇ ‘ਲੋਹੇ ਦੀ ਦੀਵਾਰ’ ਕਹਾਉਣ ਵਾਲੇ ਅਣਖੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ। ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ।1979 ਪ੍ਰੀ-ਓਲੰਪਿਕ,1981 ਚੈਂਪੀਅਨਜ਼ ਟਰਾਫ਼ੀ, ਸਮੇਂ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇਂ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇਂ ਵੀ ਕਪਤਾਨ ਬਣਾਇਆ ਗਿਆ ਸੀ ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ। 1982 ਦੇ ਮੁੰਬਈ ਵਿਸ਼ਵ ਕੱਪ ਸਮੇਂ ਉਨ੍ਹਾਂ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ।

ਜੀਵਨ ਸਾਥੀ

ਸੋਧੋ

ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ। ਇਹ ਸਾਥ ਭਰ ਜੁਆਨੀ ਵਿੱਚ ਹੀ ਬਿਰਹਾ ਬਣ ਗਿਆ। ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 6 ਜਨਵਰੀ 1983 ਨੂੰ ਜਲੰਧਰ ਦੇ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ।

ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ

ਸੋਧੋ

ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਹੁੰਦਾ ਹੈ, ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ।

ਅਰਜੁਨਾ ਐਵਾਰਡ

ਸੋਧੋ

ਇਸ ਮਹਾਨ ਖਿਡਾਰੀ ਦੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੋਂ15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਾਇਆ ਗਿਆ।