ਸੁਰਮੇਦਾਨੀ
ਪਿੱਤਲ ਦੀ ਧਾਤ ਦੀ ਛੋਟੀ ਜਿਹੀ ਬਣੀ ਜਿਸ ਚੀਜ਼ ਵਿਚ ਪੀਸਿਆ ਹੋਇਆ ਸੁਰਮਾ ਪਾ ਕੇ ਰੱਖਿਆ ਜਾਂਦਾ ਹੈ, ਉਸ ਚੀਜ਼ ਨੂੰ ਸੁਰਮੇਦਾਨੀ ਕਿਹਾ ਜਾਂਦਾ ਹੈ। ਅਮੀਰ ਪਰਿਵਾਰਾਂ ਕੋਲ ਸੋਨੇ ਜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸੁਰਨੇਦਾਨੀਆਂ ਵੀ ਹੁੰਦੀਆਂ ਸਨ। ਅਜਿਹੀਆਂ ਸੁਰਮੇਦਾਨੀਆਂ ਵਿਚ ਸ਼ੀਸ਼ੇ ਵੀ ਜੁੜੇ ਹੁੰਦੇ ਸਨ ਤਾਂ ਜੋ ਸ਼ੀਸ਼ਾ ਵੇਖ ਕੇ ਮੁਟਿਆਰਾਂ ਸੁਰਮਾ ਪਾ ਸਕਣ।
ਸੁਰਮੇਦਾਨੀ ਵਿਚੋਂ ਹੀ ਸੁਰਮਚੂ ਨਾਲ ਭਰਜਾਈ ਵਿਆਹ ਸਮੇਂ ਆਪਣੇ ਦਿਉਰ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਹੁੰਦੀ ਸੀ/ਹੈ। ਅੱਜ ਤੋਂ 50 ਕੁ ਸਾਲ ਪਹਿਲਾਂ ਹਰ ਲੜਕੀ ਦੇ ਵਿਆਹ ਦੀ ਸ਼ਿੰਗਾਰਦਾਨੀ ਵਿਚ ਸੁਰਮੇਦਾਨੀ ਦਿੱਤੀ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਸੁਰਮਾ ਅੱਖਾਂ ਦੇ ਸ਼ਿੰਗਾਰ ਦੀ ਇਕੋ-ਇਕ ਵਸਤ ਹੁੰਦੀ ਸੀ। ਅੱਖਾਂ ਦੀ ਛੋਟੀ-ਮੋਟੀ ਬੀਮਾਰੀ ਵੀ ਸੁਰਮਾ ਪਾਉਣ ਨਾਲ ਠੀਕ ਹੋ ਜਾਂਦੀ ਸੀ।
ਹੁਣ ਤਾਂ ਅੱਖਾਂ ਦੇ ਸ਼ਿੰਗਾਰ ਲਈ ਕਈ ਕਿਸਮ ਦੀਆਂ ਵਸਤਾਂ ਬਣੀਆਂ ਹੋਈਆਂ ਹਨ। ਅੱਜ ਦੇ ਵਿਆਹਾਂ ਵਿਚ ਸੁਰਮੇਦਾਨੀ, ਸ਼ਿੰਗਾਰਦਾਨੀ ਦਾ ਹਿੱਸਾ ਨਹੀਂ ਰਹੀ। ਸੁਰਮੇਦਾਨੀ ਅੱਜ ਦੇ ਵਿਆਹਾਂ ਵਿਚੋਂ ਅਲੋਪ ਹੋ ਗਈ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.