ਸੁਰਿੰਦਰ ਸਿੰਘ ਮਠਾਰੂ

ਪ੍ਰੋਫ਼ੈਸਰ ਸੁਰਿੰਦਰ ਸਿੰਘ ਮਠਾਰੂ (ਜਨਮ 1969 ਕਪੂਰਥਲਾ, ਭਾਰਤ) ਭਾਰਤੀ ਸੰਗੀਤ,[1] ਦਰਸ਼ਨ,[2] ਅਤੇ ਨਾਦ ਯੋਗ ਦਾ ਇੱਕ ਬ੍ਰਿਟਿਸ਼ ਵਿਦਵਾਨ ਹੈ।

ਪ੍ਰੋ ਸੁਰਿੰਦਰ ਸਿੰਘ
ਸੁਰਿੰਦਰ ਸਿੰਘ ਮਠਾਰੂ
ਜਨਮ1969 (ਉਮਰ 54–55)
ਰਾਸ਼ਟਰੀਅਤਾਬ੍ਰਿਟਿਸ਼
ਸਿੱਖਿਆਅਰਥ ਸ਼ਾਸਤਰ, ਸੰਗੀਤ
ਅਲਮਾ ਮਾਤਰਗੁਰੂ ਨਾਨਕ ਦੇਵ ਯੂਨੀਵਰਸਿਟੀ
ਪੇਸ਼ਾਸੰਗੀਤਕਾਰ, ਨਾਦ ਯੋਗੀ, ਵਿਦਵਾਨ
ਸਰਗਰਮੀ ਦੇ ਸਾਲ1994–ਹੁਣ
ਲਈ ਪ੍ਰਸਿੱਧਪਰੰਪਰਾਗਤ ਸਿੱਖ ਸੰਗੀਤ ਅਤੇ ਨਾਦ ਯੋਗ ਨੂੰ ਪੁਨਰਜੀਵਿਤ ਕਰਨਾ
ਬੋਰਡ ਮੈਂਬਰਰਾਜ ਅਕੈਡਮੀ ਕੰਜ਼ਰਵੇਟੋਇਰ, ਨਾਦ ਯੋਗ ਕੌਂਸਲ

ਕੈਰੀਅਰ

ਸੋਧੋ

ਪ੍ਰੋ. ਸੁਰਿੰਦਰ ਸਿੰਘ ਨੇ ਲੰਡਨ ਵਿੱਚ 1994 ਵਿੱਚ ਰਾਜ ਅਕੈਡਮੀ ਆਫ ਏਸ਼ੀਅਨ ਮਿਊਜਿਕ ਦੀ ਸਥਾਪਨਾ ਕੀਤੀ, ਜੋ ਬਾਅਦ ਵਿੱਚ ਗੈਰ-ਲਾਭਕਾਰੀ ਸੰਸਥਾ ਬਣ ਗਈ ਜਿੜ੍ਹੀ ਹੁਣ ਰਾਜ ਅਕੈਡਮੀ ਕੰਜ਼ਰਵੇਟੋਇਰ ਵਜੋਂ ਜਾਣੀ ਜਾਂਦੀ ਹੈ। ਅਕੈਡਮੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਅਤੇ ਛੇਤੀ ਹੀ ਇਹ ਸਿੱਖ ਸੰਗੀਤਕ ਪਰੰਪਰਾ ਦੇ ਸਿੱਖ ਸੰਗੀਤ ਅਤੇ ਗੁਰਮਤਿ ਸੰਗੀਤ ('ਗੁਰੂ ਦੀ ਬੁੱਧੀ ਦਾ ਸੰਗੀਤ') ਦੇ ਅਧਿਐਨ ਅਤੇ ਅਭਿਆਸ ਲਈ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਈ, ਜਿੱਥੇ ਭਾਰਤ ਦੇ ਪ੍ਰਾਚੀਨ ਸੰਗੀਤ ਸਾਜ਼ ਵਜਾਉਣ ਦੀ ਕਲਾ ਵਿੱਚ ਸਿੱਖਿਆ ਉਪਲੱਬਧ ਹੈ। ਉੱਥੇ ਰਬਾਬ, ਤਾਊਸ, ਸਾਰੰਗੀ, ਦਿਲਰੁਬਾ, ਸਾਰੰਦਾ ਅਤੇ ਜੋਰੀ ਸਮੇਤ ਹੋਰ ਸੰਗੀਤਕ ਸ਼ੈਲੀਆਂ ਸਿੱਖਾਈਆਂ ਜਾਂਦੀਆਂ ਹਨ।[3] ਮਠਾਰੂ 2008 ਵਿੱਚ ਸਥਾਪਤ ਕੀਤੀ ਗਈ ਨਾਦ ਯੋਗ ਕੌਂਸਲ ਦਾ ਸੰਸਥਾਪਕ ਸਦੱਸ ਵੀ ਹੈ।[4]

ਅਰੰਭਕ ਜੀਵਨ

ਸੋਧੋ

ਪ੍ਰੋ. ਸੁਰਿੰਦਰ ਸਿੰਘ ਦਾ ਜਨਮ ਅਤੇ ਪਾਲਣ-ਪੋਸ਼ਣ ਭਾਰਤ ਵਿੱਚ ਹੋਇਆ ਸੀ ਅਤੇ ਬਹੁਤ ਸਾਰੇ ਸਿੱਖਾਂ ਵਾਂਙ ਇੱਕ ਭਾਰਤੀ ਫੌਜੀ ਪਰਿਵਾਰ ਤੋਂ ਹੈ। [5] ਆਪਣੇ ਬਾਲਪਣ ਸਾਲਾਂ ਦੌਰਾਨ ਉਹ ਯੋਗੀਆਂ, ਸਾਧੂਆਂ ਅਤੇ ਅਧਿਆਤਮਕ ਲੋਕਾਂ ਨਾਲ ਸਮਾਂ ਬਿਤਾਉਂਦਾ ਸੀ।[6] ਉਸਦਾ ਅਰੰਭਕ ਬਾਲਪਣ ਭਾਰਤੀ ਸ਼ਾਸਤਰੀ ਸੰਗੀਤ ਤੋਂ ਬਹੁਤ ਪ੍ਰਭਾਵਿਤ ਸੀ, ਉਸਨੇ ਨੌਂ ਸਾਲ ਦੀ ਉਮਰ ਤੋਂ ਇਸਦਾ ਅਭਿਆਸ ਕੀਤਾ। ਮਹੰਤ ਅਜੀਤ ਸਿੰਘ ਅਤੇ ਤਾਲ ਲਈ ਗਿਆਨੀ ਨਾਜਰ ਸਿੰਘ ਸੰਗੀਤ ਸ਼ਾਸਤਰ ਲਈ ਉਸਦੇ ਮੁੱਢਲੇ ਅਧਿਆਪਕਾਂ ਸਨ। ਆਪਣੀ ਕਿਸ਼ੋਰ ਉਮਰ ਦੇ ਦੌਰਾਨ ਸੁਰਿੰਦਰ ਸਿੰਘ ਨੂੰ ਦਿੱਲੀ ਘਰਾਣੇ ਦੇ ਪੰਡਤ ਖਰੈਤੀ ਲਾਲ ਤਾਹੀਮ ਦੇ ਨਾਲ ਗੁਰੂ-ਚੇਲਾ ਪਰੰਪਰਾ ਦੇ ਅਧੀਨ ਗਾਇਨ, ਰਚਨਾ ਅਤੇ ਸੰਗੀਤ ਸ਼ਾਸਤਰ ਦਾ ਅਧਿਐਨ ਕਰਨ ਦਾ ਵੱਡਾ ਸਨਮਾਨ ਪ੍ਰਾਪਤ ਹੋਇਆ ਸੀ। ਪੰਡਤ ਰਾਮ ਨਰਾਇਣ ਜੀ ਦੇ ਸੀਨੀਅਰ ਵਿਦਿਆਰਥੀ ਸੁਰਜੀਤ ਸਿੰਘ ਔਲਖ ਦੀ ਅਗਵਾਈ ਹੇਠ ਇੰਗਲੈਂਡ ਵਿੱਚ ਉਸ ਦੀ ਸੰਗੀਤਕ ਸਿੱਖਿਆ ਜਾਰੀ ਰੱਖੀ ਗਈ। [7]

ਪੁਰਸਕਾਰ

ਸੋਧੋ

ਸਿੱਖ ਸੰਗੀਤ ਦੀ ਪਹਿਲੀ, ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕਰਨ ਵਾਲੀ ਡਿਗਰੀ ਵਿਕਸਿਤ ਕਰਨ ਵਾਸਤੇ ਮਥਾਰੂ ਨੇ ਟੇਮਜ਼ ਵੈਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਦੀ ਉਪਾਧੀ ਪ੍ਰਾਪਤ ਕੀਤੀ। [8]

ਹਵਾਲੇ

ਸੋਧੋ
  1. patshahi10 (2011-08-08), Vaad Samvad - 2011_08_06 Prof. Surinder Singh I and II, retrieved 2018-11-03{{citation}}: CS1 maint: numeric names: authors list (link)
  2. Fateh TV - 24 Hrs Gurbani Channel (2016-06-02), Fateh Tv | Pro Surinder Singh Ji Raj Academy Part - 1 | HD, retrieved 2018-11-03{{citation}}: CS1 maint: numeric names: authors list (link)
  3. PTC News (2017-03-20), KIRTAN WITH TANTI SAAZ | PROF SURINDER SINGH |RAJ ACADEMY, retrieved 2018-11-03
  4. "Meet Our Team | Naad Yoga Council". Naad Yoga Council. Archived from the original on 2018-10-21. Retrieved 2018-11-03. {{cite news}}: Unknown parameter |dead-url= ignored (|url-status= suggested) (help)
  5. Sikh Channel (2015-01-19), 081214 Sikh Spectrum: Professor Surinder Singh, retrieved 2018-11-03
  6. Chardikla Time TV Official (2016-05-23), Khas Mulakat : Prof. Surinder Singh, retrieved 2018-11-03
  7. Chardi Kala (2013-03-07), Chardi Kalaa-Prof. Surinder Singh, retrieved 2018-11-03
  8. "NRI Ramgarhia". www.ramgarhiakom.com. Retrieved 2018-11-03.