ਸੁਰ ਸ਼ਡਜ (ਸ)
ਸੁਰ ਸ਼ਡਜ (ਸ) ਹਿੰਦੁਸਤਾਨੀ ਸੰਗੀਤ ਅਤੇ ਕਾਰਨਾਟਿਕੀ ਸੰਗੀਤ ਦੇ ਸੱਤ ਸੁਰਾਂ ਵਿੱਚੋਂ ਪਹਿਲਾ ਸੁਰ ਹੈ। [1] ਸੁਰ ਸ਼ਡਜ ਅੱਖਰ ਸ ਦਾ ਲੰਮਾ ਰੂਪ ਹੈ। [2] ਉਚਾਰਖੰਡ ਗਾਉਂਦੇ ਸਮੇਂ ਉਚਾਰਨ ਵਿੱਚ ਸਰਲਤਾ ਲਈ, ਸੁਰ ਸ਼ਡਜ ਨੂੰ ਸ (ਨੋਟੇਸ਼ਨ - ਸ) ਵਜੋਂ ਉਚਾਰਿਆ ਜਾਂਦਾ ਹੈ। ਇਸ ਨੂੰ ਦੇਵਨਾਗਰੀ ਲਿਪੀ ਵਿੱਚ ਸ਼ਡਜ ਵੀ ਕਹਿੰਦੇ ਹਨ।
ਵੇਰਵੇ
ਸੋਧੋਹਿੰਦੁਸਤਾਨੀ ਸੰਗੀਤ ਵਿੱਚ ਸੁਰ ਸ਼ਡਜ(ਸ) ਬਾਰੇ ਜਾਣਕਾਰੀ ਅਤੇ ਸੁਰ ਸ਼ਡਜ(ਸ) ਦੀ ਮਹਤੱਤਾ ਹੇਠਾਂ ਵਿਸਤਾਰ ਸਹਿਤ ਦਿੱਤੀ ਗਈ ਹੈ-
- ਸੁਰ ਸ਼ਡਜ(ਸ) ਸਰਗਮ ਦਾ ਪਹਿਲਾ ਸੁਰ ਹੈ।
- ਸੁਰ ਸ਼ਡਜ(ਸ) ਕਿਸੇ ਵੀ ਰਾਗ ਦਾ ਨਾ ਕੇਵਲ ਪਹਿਲਾ ਸਗੋਂ ਜ਼ਿਆਦਾਤਰ ਮੁੱਖ ਸੁਰ ਹੁੰਦਾ ਹੈ।
- ਕਿਸੇ ਵੀ ਗਾਇਕ ਜਾਂ ਵਾਦਕ ਦੀ ਪੇਸ਼ਕਾਰੀ ਦੇ ਦੌਰਾਨ, ਤਾਨਪੂਰੇ ਤੇ ਜਿਹੜਾ ਸੁਰ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ)ਹੀ ਹੁੰਦਾ ਹੈ।ਸੁਰ ਸ਼ਡਜ(ਸ) ਨੂੰ ਇਸ ਲਈ ਛੇੜਿਆ ਜਾਂਦਾ ਹੈ ਤਾਂਕੀ ਗਾਇਕ ਜਾਂ ਵਾਦਕ ਨੂੰ ਇਹ ਪਤਾ ਚਲਦਾ ਰਹੇ ਕਿ ਉਹ ਸੁਰ ਵਿੱਚ ਗਾ-ਵਜਾ ਰਹੇ ਹਨ ਜਾਂ ਨਹੀਂ।
- ਸੁਰ ਸ਼ਡਜ(ਸ) ਸਾਰੇ ਸੁਰਾਂ ਦਾ ਅਧਾਰ ਹੁੰਦਾ ਹੈ ਅਤੇ ਸ਼ਾਸਤਰੀ ਸੰਗੀਤ ਦਾ ਇਹ ਬੁਨਿਆਦੀ ਸੁਰ ਹੈ।
- ਸੁਰ ਸ਼ਡਜ(ਸ) ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀ ਕੋਈ ਗਾਇਕ ਜਾਂ ਵਾਦਕ ਅਪਣੀ ਪੇਸ਼ਕਾਰੀ ਦੇ ਦੌਰਾਨ ਇਕ ਰਾਗ ਤੋਂ ਬਾਦ ਦੂਜਾ ਅਤੇ ਉਸ ਤੋਂ ਬਾਦ ਕਈ ਰਾਗ ਪੇਸ਼ ਕਰਦਾ ਹੈ ਉਹ ਵੀ ਉਹ ਰਾਗ ਜਿਨਾਂ ਦੇ ਸੁਰ ਤਾਂ ਮਿਲਦੇ ਜੁਲਦੇ ਹੁੰਦੇ ਹਨ ਪਰ ਚਲਣ ਅੱਡ-ਅੱਡ ਹੁੰਦਾ ਹੈ ਤਾਂ ਉਸ ਸਮੇਂ ਸੁਰਾਂ ਦੇ ਮਿਸ਼ਰਣ ਦੀ ਉਲਝਨ ਤੋਂ ਬਚਣ ਲਈ ਜਿਹੜਾ ਸੁਰ ਤਾਨਪੂਰੇ ਤੇ ਛੇੜਿਆ ਜਾਂਦਾ ਹੈ ਉਹ ਸੁਰ ਸ਼ਡਜ(ਸ) ਹੀ ਹੁੰਦਾ ਹੈ।
- ਸੁਰ ਸ਼ਡਜ(ਸ) ਹੀ ਇੱਕ ਅਜਿਹਾ ਸੁਰ ਹੈ ਜਿਸ ਨੂੰ ਕਿਸੇ ਵੀ ਰਾਗ ਵਿੱਚ ਛੱਡਿਆ ਨਹੀਂ ਜਾ ਸਕਦਾ ਅਤੇ ਇਹ ਸੁਰ ਕਿਸੇ ਵੀ ਰਾਗ ਦਾ ਵਰਜਿਤ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਇਸ ਲਈ ਕਿਸੇ ਸੁਰ ਸ਼ਡਜ(ਸ) ਵੀ ਰਾਗ ਵਿੱਚ ਸਭ ਤੋਂ ਮਹੱਤਵਪੂਰਨ ਸੁਰ ਹੁੰਦਾ ਹੈ।
- ਉਹ ਰਾਗ ਜਿੱਥੇ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਸੁਰ ਹੈ, ਸ ਨੂੰ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ। ਪਰ ਜਿਨ੍ਹਾਂ ਰਾਗਾਂ 'ਚ ਸੁਰ ਸ਼ਡਜ(ਸ) ਵਾਦੀ ਜਾਂ ਸੰਵਾਦੀ ਨਹੀਂ ਵੀ ਹੁੰਦਾ ਉਹਨਾਂ ਰਾਗਾਂ ਵਿੱਚ ਵੀ ਇਹ ਮੁੱਖ ਸੁਰ ਹੋਣ ਕਰਕੇ ਵਾਰ-ਵਾਰ ਗਾਇਆ-ਵਜਾਇਆ ਜਾਂਦਾ ਹੈ।
- ਸੁਰ ਸ਼ਡਜ(ਸ) ਕਦੀ ਵੀ ਕੋਮਲ ਜਾਂ ਤੀਵ੍ਰ ਸੁਰ ਨਹੀਂ ਹੁੰਦਾ।
- ਸੁਰ ਸ਼ਡਜ(ਸ) ਹਮੇਸ਼ਾ ਸ਼ੁੱਧ ਸੁਰ ਹੁੰਦਾ ਹੈ।
- ਸੁਰ ਸ਼ਡਜ(ਸ) ਅਪਣੀ ਮੂਲ ਥਾਂ ਤੋਂ ਕਦੀ ਨਹੀਂ ਹਿਲਦਾ ਇਸ ਲਈ ਇਸ ਨੂੰ ਅੱਚਲ ਸੁਰ ਵੀ ਕਿਹਾ ਜਾਂਦਾ ਹੈ।
- ਸੁਰ ਸ਼ਡਜ(ਸ) ਨੂੰ ਮੋਰ ਦੇ ਰੋਣ ਤੋਂ ਪ੍ਰਾਪਤ ਹੋਇਆ ਮੰਨਿਆਂ ਜਾਂਦਾ ਹੈ। [3] [4]
- ਸੁਰ ਸ਼ਡਜ(ਸ) ਦਾ ਸਬੰਧ ਬੁਧ ਗ੍ਰਹਿ ਨਾਲ ਹੈ। [3]
- ਸੁਰ ਸ਼ਡਜ(ਸ) ਦਾ ਸਬੰਧ ਹਰੇ ਰੰਗ ਨਾਲ ਹੈ। [3]
ਇਹ ਕਿਹਾ ਜਾਂਦਾ ਹੈ ਕਿ ਸੁਰ ਸ਼ਡਜ(ਸ) ਮੂਲ ਸੁਰ ਹੈ ਜਿਸ ਤੋਂ ਬਾਕੀ ਸਾਰੇ 6 ਸੁਰ ਪੈਦਾ ਹੁੰਦੇ ਹਨ। ਜਦੋਂ ਅਸੀਂ ਸ਼ਡਜ ਸ਼ਬਦ ਨੂੰ ਤੋੜਦੇ ਹਾਂ ਤਾਂ ਸਾਨੂੰ ਮਿਲਦਾ ਹੈ, ਸ਼ਡ ਅਤੇ ਜਾ। ਭਾਵ ਸੰਸਕ੍ਰਿਤ ਵਿਚ ਸ਼ਡ 6 ਹੈ ਅਤੇ ਜਾ 'ਜਨਮ ਦੇਣਾ' ਹੈ। [5]
- ਉਹ ਰਾਗ ਜਿੱਥੇ ਸ ਵਾਦੀ ਸੁਰ ਹੈ - ਰਾਗ ਮਲਕੌਂਸ ਆਦਿ ਰਾਗ ।
- ਕਲਪਨਾਤਮਕ ਤੌਰ 'ਤੇ, ਸ਼ਡਜ ਨੂੰ ਸਾਕਾਰ ਬ੍ਰਹਮ ਕਿਹਾ ਜਾਂਦਾ ਹੈ ਜਿਵੇਂ ਕਿ ਤਿੰਨ ਮੁੱਖ ਦੇਵਤੇ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਸਾਕਾਰ ਬ੍ਰਹਮ ਦੀ ਮਹੱਤਤਾ ਦਰਸਾਉਣ ਲਈ 'ਸੁਰ ਸ਼ਡਜ' ਦਾ ਸੰਖੇਪ ਰੂਪ ਸੁਰ 'ਸ' ਬਣਾਇਆ ਗਿਆ ਹੈ।
षड् - 6, ਜ -ਜਨਮ . ਇਸ ਲਈ, ਇਸਦਾ ਸਮੂਹਿਕ ਅਰਥ ਹੈ ਸੰਗੀਤ ਦੇ ਹੋਰ 6 ਨੋਟਸ ਨੂੰ ਜਨਮ ਦੇਣਾ।
- ਸੁਰ ਸ਼ਡਜ (ਸ) ਦੀ ਥਿਰਕਣ(ਫ੍ਰਿਕ਼ੁਏਂਸੀ) 240 ਹਰਟਜ਼ ਹੈ।
- ਬਾਕੀ ਛੇ ਸੁਰਾਂ ਦੀ ਥਿਰਕਣ(ਫ੍ਰਿਕ਼ੁਏਂਸੀ) ਹੇਠਾਂ ਦਿੱਤੇ ਅਨੁਸਾਰ ਹੈ।
- ਸੁਰ ਰਿਸ਼ਭ (ਰੇ) ਦੀ ਥਿਰਕਣ(ਫ੍ਰਿਕ਼ੁਏਂਸੀ) 270 ਹਰਟਜ਼ ਹੈ।
- ਸੁਰ ਗੰਧਾਰ (ਗ) ਦੀ ਥਿਰਕਣ(ਫ੍ਰਿਕ਼ੁਏਂਸੀ) 300 ਹਰਟਜ਼ ਹੈ।
- ਸੁਰ ਮਧ੍ਯਮ (ਮ) ਦੀ ਥਿਰਕਣ(ਫ੍ਰਿਕ਼ੁਏਂਸੀ) 320 ਹਰਟਜ਼ ਹੈ।
- ਸੁਰ ਪੰਚਮ (ਪ) ਦੀ ਥਿਰਕਣ(ਫ੍ਰਿਕ਼ੁਏਂਸੀ) 360 ਹਰਟਜ਼ ਹੈ।
- ਸੁਰ ਧੈਵਤ (ਧ) ਦੀ ਥਿਰਕਣ(ਫ੍ਰਿਕ਼ੁਏਂਸੀ) 400 ਹਰਟਜ਼ ਹੈ।
- ਸੁਰ ਨਿਸ਼ਾਦ(ਨੀ) ਦੀ ਥਿਰਕਣ(ਫ੍ਰਿਕ਼ੁਏਂਸੀ)450 ਹਰਟਜ਼ ਹੈ।
- ਤਾਰ ਸਪਤਕ ਦੇ ਸ਼ਡਜ(ਸੰ) ਦੀ ਥਿਰਕਣ(ਫ੍ਰਿਕ਼ੁਏਂਸੀ)480........ (ਇਤਿਆਦਿ). ਸੁਰ ਸ਼ਡਜ(ਸ) ਦੀਆਂ ਚਾਰ ਸ਼ਰੁਤੀਆਂ ਹਨ। ਸੁਰ ਸ਼ਡਜ(ਸ) ਅਤੇ ਸੁਰ ਪੰਚਮ(ਪ) ਨੂੰ ਛੱਡ ਕੇ ਬਾਕੀ ਸਾਰੇ ਸੁਰ ਕੋਮਲ ਜਾਂ ਤੀਵ੍ਰ ਹੋ ਸਕਦੇ ਹਨ ਪਰ ਸ ਅਤੇ ਪ ਹਮੇਸ਼ਾ ਸ਼ੁੱਧ ਸੁਰ ਹੁੰਦੇ ਹਨ। ਅਤੇ ਇਸ ਲਈ ਇਹਨਾਂ ਸੁਰਾਂ ਯਾਨੀ ਸ ਅਤੇ ਪ ਨੂੰ ਅਚਲ ਸੁਰ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋਂਵੇਂ ਸੁਰ ਆਪਣੀ ਮੂਲ ਸਥਿਤੀ ਤੋਂ ਨਹੀਂ ਹਿੱਲਦੇ। ਸੁਰ ਰੇ , ਗ, ਮ, ਧ, ਨੀ ਨੂੰ ਚਲ ਸਵਰ ਕਿਹਾ ਜਾਂਦਾ ਹੈ, ਕਿਉਂਕਿ ਇਹ ਸੁਰ ਰਾਗ ਦੀ ਲੋੜ ਅਨੁਸਾਰ ਆਪਣੀ ਮੂਲ ਸਥਿਤੀ ਤੋਂ ਹਿਲਾਏ ਜਾ ਸਕਦੇ ਹਨ।
ਸ, ਰੇ, ਗ, ਮ, ਪ, ਧ, ਨੀ - ਸ਼ੁੱਧ ਸੁਰ
ਰੇ, ਗ, ਧ, ਨੀ - ਕੋਮਲ ਸੁਰ
ਮ -ਤੀਵ੍ਰ ਸੁਰ
ਇਹ ਵੀ ਵੇਖੋ-
- ↑ "The Notes in an Octave in Indian Classical Music". Raag Hindustani.
- ↑ "What is the full form of SA,RA,GA,MA,PA,DHA,NI,SA". Brainly. Retrieved 17 December 2021.
- ↑ 3.0 3.1 3.2 "SWARA AND SHRUTI". 21 March 2017.
- ↑ Viswanathan, Priya (15 March 2007). "The Raga Ragini System of Indian Classical Music". Dolls of India.
- ↑ "The 7 Shadows of Shadja". 30 January 2013.