ਸੁਸ਼ਾਂਤ ਸਿੰਘ ਰਾਜਪੂਤ

ਸੁਸ਼ਾਂਤ ਸਿੰਘ ਰਾਜਪੂਤ (ਜਨਮ 21 ਜਨਵਰੀ 1986 – 14 ਜੂਨ 2020) ਇੱਕ ਭਾਰਤੀ ਫ਼ਿਲਮ ਅਦਾਕਾਰ, ਡਾਂਸਰ, ਟੈਲੀਵਿਜ਼ਨ ਸ਼ਖਸੀਅਤ,[3] ਇੱਕ ਉੱਦਮੀ[4] ਅਤੇ ਇੱਕ ਸਮਾਜ-ਸੇਵੀ ਸੀ।[5][6][7] ਰਾਜਪੂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲਾਂ ਨਾਲ ਕੀਤੀ ਸੀ। ਉਸਦਾ ਪਹਿਲਾ ਨਾਟਕ ਸਟਾਰ ਪਲੱਸ ਦਾ ਰੋਮਾਂਟਿਕ ਡਰਾਮਾ ਕਿਸ ਦੇਸ਼ ਮੈਂ ਹੈ ਮੇਰਾ ਦਿਲ (2008) ਸੀ, ਇਸ ਤੋਂ ਬਾਅਦ ਜ਼ੀ ਟੀਵੀ ਦੇ ਮਸ਼ਹੂਰ ਪਵਿਤਰ ਰਿਸ਼ਤਾ (2009–11) ਵਿੱਚ ਉਸਨੇ ਅਵਾਰਡ ਜੇਤੂ ਅਦਾਕਾਰੀ ਨਿਭਾਈ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਸੁਸ਼ਾਂਤ ਸਿੰਘ ਰਾਜਪੂਤ
ਸ਼ੁੱਧ ਦੇਸੀ ਰੋਮਾਂਸ ਦੀ ਪ੍ਰਮੋਸ਼ਨ ਸਮੇਂ ਰਾਜਪੂਤ, 2013 ਵਿੱਚ
ਜਨਮ(1986-01-21)21 ਜਨਵਰੀ 1986[1]
ਮੌਤ14 ਜੂਨ 2020(2020-06-14) (ਉਮਰ 34)
ਮੌਤ ਦਾ ਕਾਰਨਫਾਹਾ ਲੈ ਕੇ ਖ਼ੁਦਕੁਸ਼ੀ[2]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ
ਪੇਸ਼ਾ
  • ਅਦਾਕਾਰ
  • ਡਾਂਸਰ
  • ਸਮਾਜ-ਸੇਵੀ
ਸਰਗਰਮੀ ਦੇ ਸਾਲ2008–2020

ਰਾਜਪੂਤ ਨੇ ਬੱਡੀ ਨਾਟਕ ਕਾਈ ਪੋ ਚੇ! (2013) ਤੋਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ, ਜਿਸਦੇ ਲਈ ਉਸਨੂੰ ਬੈਸਟ ਪੁਰਸ਼ ਡੈਬਿਊ ਲਈ ਫਿਲਮਫੇਅਰ ਪੁਰਸਕਾਰ]] ਨਾਮਜ਼ਦਗੀ ਪ੍ਰਾਪਤ ਹੋਈ ਸੀ। ਫਿਰ ਉਸਨੇ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ (2013) ਵਿੱਚ ਅਤੇ ਐਕਸ਼ਨ ਥ੍ਰਿਲਰ ਡਿਟੈਕਟਿਵ ਬਯੋਮਕੇਸ਼ ਬਖਸ਼ੀ! ਵਿੱਚ ਟਾਈਟਲਰ ਡਿਟੈਕਟਿਵ ਵਜੋਂ ਅਭਿਨੈ ਕੀਤਾ। ਉਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਪੀਕੇ (2014) ਉਸਦੀ ਇੱਕ ਸਹਾਇਕ ਭੂਮਿਕਾ ਵਜੋਂ ਆਈ, ਇਸ ਤੋਂ ਬਾਅਦ ਸਪੋਰਟਸ ਬਾਇਓਪਿਕ ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ (2016) ਵਿੱਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਉਸਨੇ ਨਿਭਾਇਆ ਸੀ। ਬਾਅਦ ਵਿੱਚ ਆਪਣੀ ਅਦਾਕਾਰੀ ਲਈ, ਉਸਨੂੰ ਸਰਬੋਤਮ ਅਦਾਕਾਰ ਲਈ ਫਿਲਮਫੇਅਰ ਅਵਾਰਡ ਲਈ ਪਹਿਲੀ ਨਾਮਜ਼ਦਗੀ ਪ੍ਰਾਪਤ ਹੋਈ।[8][9] ਰਾਜਪੂਤ ਨੇ ਵਪਾਰਕ ਤੌਰ 'ਤੇ ਸਫਲ ਫਿਲਮਾਂ ਕੇਦਾਰਨਾਥ (2018) ਅਤੇ ਛਿਛੋਰੇ (2019) ਵਿੱਚ ਵੀ ਕੰਮ ਕੀਤਾ।

ਸ਼ੁਰੂਆਤੀ ਜੀਵਨ

ਸੋਧੋ

ਰਾਜਪੂਤ ਦਾ ਜਨਮ ਪਟਨਾ ਵਿੱਚ ਹੋਇਆ ਸੀ। ਉਸਦਾ ਜੱਦੀ ਪਿੰਡ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਮਾਲਦੀਹਾ ਹੈ।[10] ਉਸ ਦੀ ਇੱਕ ਭੈਣ ਰੀਤੂ ਸਿੰਘ ਰਾਜ ਪੱਧਰੀ ਕ੍ਰਿਕਟ ਖਿਡਾਰਣ ਹੈ।[11][12] 2002 ਵਿੱਚ ਉਸ ਦੀ ਮਾਂ ਦੀ ਮੌਤ[13] ਹੋ ਗਈ ਸੀ ਅਤੇ ਉਸੇ ਸਾਲ ਹੀ ਇਹ ਪਰਿਵਾਰ ਪਟਨਾ ਤੋਂ ਦਿੱਲੀ ਆ ਗਿਆ।

ਰਾਜਪੂਤ ਪਟਨਾ ਵਿੱਚ ਸੇਂਟ ਕੈਰਨ ਹਾਈ ਸਕੂਲ ਅਤੇ ਨਵੀਂ ਦਿੱਲੀ ਵਿੱਚ ਕੁਲਚੀ ਹੰਸਰਾਜ ਮਾਡਲ ਸਕੂਲ ਵਿੱਚ ਪੜ੍ਹਿਆ।[14] ਰਾਜਪੂਤ ਦੇ ਅਨੁਸਾਰ, ਉਸਨੇ 2003 ਵਿੱਚ ਡੀਸੀਈ ਪ੍ਰਵੇਸ਼ ਪ੍ਰੀਖਿਆ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਸੀ, ਅਤੇ ਉਸਨੇ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ (ਮਕੈਨੀਕਲ ਇੰਜੀਨੀਅਰਿੰਗ) ਕਲਾਸ ਵਿੱਚ ਦਾਖਲਾ ਲਿਆ ਸੀ।[12] ਉਹ ਭੌਤਿਕ ਵਿਗਿਆਨ ਵਿੱਚ ਨੈਸ਼ਨਲ ਓਲੰਪੀਆਡ ਜੇਤੂ ਵੀ ਸੀ।[15] ਕੁੱਲ ਮਿਲਾ ਕੇ ਉਸਨੇ ਲਗਭਗ 11 ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਨੂੰ ਪਾਸ ਕਰ ਦਿੱਤੀਆਂ, ਜਿਸ ਵਿੱਚ ਇੰਡੀਅਨ ਸਕੂਲ ਆਫ ਮਾਈਨਸ ਵੀ ਸ਼ਾਮਿਲ ਹੈ। ਥੀਏਟਰ ਅਤੇ ਡਾਂਸ ਵਿੱਚ ਹਿੱਸਾ ਲੈਣਾ ਸ਼ੁਰੂ ਕਰਨ ਤੋਂ ਬਾਅਦ, ਉਸ ਕੋਲ ਸ਼ਾਇਦ ਹੀ ਅਧਿਐਨ ਲਈ ਸਮਾਂ ਹੁੰਦਾ ਸੀ, ਨਤੀਜੇ ਵਜੋਂ ਕਈ ਬੈਕਲਾਗ ਹੁੰਦੇ ਸਨ ਜਿਸ ਦੇ ਫਲਸਰੂਪ ਉਸ ਨੇ ਡੀਸੀਈ ਛੱਡ ਦਿੱਤਾ।[16] ਉਸਨੇ ਅਦਾਕਾਰੀ ਦੇ ਕਰੀਅਰ ਨੂੰ ਸ਼ੁਰੂ ਤੋਂ ਪਹਿਲਾਂ ਚਾਰ ਸਾਲਾ ਕੋਰਸ ਦੇ ਸਿਰਫ ਤਿੰਨ ਸਾਲ ਪੂਰੇ ਕੀਤੇ ਸੀ।

ਹਵਾਲੇ

ਸੋਧੋ
  1. Shruti Shiksha (21 January 2018). "'Happy Birthday, Sushant Singh Rajput. Keep That Childlike Smile Always Alive,' Tweets Kriti Sanon". NDTV. Retrieved 6 December 2018.
  2. "Sushant Singh Rajput commits suicide at Mumbai home". India Today. 14 June 2020. Retrieved 14 June 2020.
  3. "All you need to know about Shuddh Desi Romance star Sushant Singh Rajput".
  4. "Kedarnath actor Sushant Singh Rajput turns entrepreneur with Innsaei". The Indian Express (in ਅੰਗਰੇਜ਼ੀ (ਅਮਰੀਕੀ)). 2018-05-18. Retrieved 2018-08-13.
  5. "Sushant Singh Rajput donates Rs 1 crore as aid for Kerala on behalf of a fan. Read details". Hindustan Times (in ਅੰਗਰੇਜ਼ੀ). 2018-08-22. Retrieved 2018-09-14.
  6. "After Donating 1 Crore to Kerala, Sushant Singh Rajput Gives Rs 1.25 Crore for Nagaland Relief Fund". News18. Retrieved 2018-09-14.
  7. "Sushant Singh Rajput visits blind school in Ranchi, embraces kid after his singing act—Watch". Zee News (in ਅੰਗਰੇਜ਼ੀ). 2018-08-22. Retrieved 2018-09-14.
  8. "Not Trying To Glorify MS Dhoni: Sushant Singh Rajput Opens Up About His Upcoming Film". CNN-News18. 18 September 2016. Retrieved 4 October 2016.
  9. Express Web Desk (3 October 2016). "MS Dhoni The Untold Story box office collection day 10: Sushant Singh Rajput-starrer mints Rs 66 cr". The Indian Express. Retrieved 4 October 2016.
  10. "My Bihar, my Chhath".
  11. Subhash K Jha (26 February 2013). "Sushant's Singh Rajput sister inspires him". DNA. Retrieved 7 July 2016.
  12. 12.0 12.1 Gupta, Priya (20 January 2013). "Madhuri wanted to learn dance from me: Sushant". The Times of India. Retrieved 7 July 2016.
  13. "I am proud of all my mistakes: Sushant Singh Rajput". 21 January 2016. Retrieved 14 October 2017.
  14. "I am a selfish actor: Sushant Singh Rajput".
  15. "Converting dreams into reality".
  16. "Did you know that Sushant Singh Rajput scored an All India Rank of 7 in DCE engineering exams in 2003?". The Times of India. 23 January 2019. Retrieved 4 September 2019.

ਬਾਹਰੀ ਲਿੰਕ

ਸੋਧੋ