ਸੁੱਚਾ ਸਿੰਘ ਛੋਟੇਪੁਰ

ਭਾਰਤੀ ਸਿਆਸਤਦਾਨ

ਸੁੱਚਾ ਸਿੰਘ ਛੋਟੇਪੁਰ ਇੱਕ ਭਾਰਤੀ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਹੈ।[1] ਉਸ ਦਾ ਜਨਮ ਪੰਜਾਬ ਵਿੱਚ ਹੋਇਆ ਸੀ। ਉਹ ਪੰਜਾਬ ਲਈ ਆਮ ਆਦਮੀ ਪਾਰਟੀ (ਆਪ) ਦਾ ਸਾਬਕਾ ਸੂਬਾ ਕਨਵੀਨਰ ਹੈ।[2] ਉਹ ਸਾਬਕਾ ਸੈਰ ਸਪਾਟਾ ਰਾਜ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਆਜ਼ਾਦ ਮੈਂਬਰ ਹੈ।[3][4]

ਸਿਆਸੀ ਕੈਰੀਅਰ

ਸੋਧੋ

ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮਰਹੂਮ ਮੋਹਨ ਸਿੰਘ ਤੁੜ ਦਾ ਜਵਾਈ ਹੈ। ਉਹ 1975 ਵਿੱਚ ਪੰਜਾਬ ਦੇ ਮਾਝਾ ਖੇਤਰ ਵਿੱਚ ਛੋਟੇਪੁਰ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ।

1985 ਵਿੱਚ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਹਲਕੇ ਤੋਂ ਵਿਧਾਨ ਸਭਾ ਮੈਂਬਰ ਬਣਿਆ ਅਤੇ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਸਿਹਤ ਅਤੇ ਸੈਰ ਸਪਾਟਾ ਮੰਤਰੀ ਸੀ। ਉਸਨੇ ਹਰਿਮੰਦਰ ਸਾਹਿਬ ਵਿਖੇ ਸਰਕਾਰੀ ਕਾਰਵਾਈਆਂ ਦੇ ਵਿਰੋਧ ਵਿੱਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ।

ਉਸਨੇ 1997 ਵਿੱਚ ਧਾਰੀਵਾਲ ਹਲਕੇ ਤੋਂ ਮੁੜ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ।

ਉਸਨੇ ਧਾਰੀਵਾਲ ਹਲਕੇ ਤੋਂ 2002 ਦੀ ਰਾਜ ਵਿਧਾਨ ਸਭਾ ਚੋਣ ਲੜੀ ਅਤੇ ਸੁੱਚਾ ਸਿੰਘ ਲੰਗਾਹ ਨੂੰ 80 ਵੋਟਾਂ ਦੇ ਫਰਕ ਨਾਲ ਹਰਾ ਆਜ਼ਾਦ ਉਮੀਦਵਾਰ ਵਜੋਂ ਸੀਟ ਜਿੱਤੀ।

2009 ਵਿੱਚ, ਛੋਟੇਪੁਰ ਗੁਰਦਾਸਪੁਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਸ ਨੇ ਭਾਰਤੀ ਜਨਤਾ ਪਾਰਟੀ ਦੇ ਵਿਨੋਦ ਖੰਨਾ ਨੂੰ 8,342 ਵੋਟਾਂ ਨਾਲ ਹਰਾਉਣ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਮਦਦ ਕੀਤੀ।

2012 ਦੀਆਂ ਰਾਜ ਚੋਣਾਂ ਵਿੱਚ, ਛੋਟੇਪੁਰ ਨੇ ਮੁੜ ਆਜ਼ਾਦ ਤੌਰ 'ਤੇ ਚੋਣ ਲੜੀ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਤੋਂ ਹਾਰ ਗਿਆ ਅਤੇ ਤੀਜੇ ਨੰਬਰ 'ਤੇ ਆਇਆ ਪਰ 17000 ਵੋਟਾਂ ਪ੍ਰਾਪਤ ਕੀਤੀਆਂ।

2014 ਦੀਆਂ ਚੋਣਾਂ ਵਿੱਚ, ਉਹ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦਾ ਬੰਦਾ ਬਣ ਗਿਆ। ਉਹ ਪੰਜਾਬ ਦੀ 'ਆਪ' ਦਾ ਕਨਵੀਨਰ ਬਣਿਆ।

2017 ਵਿੱਚ, ਛੋਟੇਪੁਰ ਨੇ 'ਆਪਣਾ ਪੰਜਾਬ ਪਾਰਟੀ' ਦੀ ਸ਼ੁਰੂਆਤ ਕੀਤੀ ਜਿਸ ਕਾਰਨ ਪੰਜਾਬ ਵਿੱਚ 'ਆਪ' ਨੂੰ ਨੁਕਸਾਨ ਹੋਇਆ ਅਤੇ ਇਹ 20 ਸੀਟਾਂ 'ਤੇ ਰਹਿ ਗਈ।[5][6][7][8] 9 ਦਸੰਬਰ 2021 ਨੂੰ, ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ।[9]

2022 ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਉਸਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਪਰ ਆਮ ਆਦਮੀ ਪਾਰਟੀ ਦੇ ਅਮਨਸ਼ੇਰ ਸਿੰਘ ਤੋਂ ਚੋਣ ਹਾਰ ਗਏ।

ਹਵਾਲੇ

ਸੋਧੋ
  1. "Chhotepur floats Aapna Punjab Party, invites Navjot Sidhu for lead role". October 2016.
  2. "Sucha Singh Chhotepur rubbishes idea of Sidhu joining AAP". Hindustan Times. 5 December 2015. Retrieved 18 April 2016.
  3. Singh, Ramindar; Thukral, Gobind (31 May 1986). "Return to uncertainty". India Today. Retrieved 18 April 2016.
  4. Angre, Ketki (28 April 2014). "Aam Aadmi Party in Punjab: the X-factor?". NDTV. Retrieved 18 April 2016.
  5. Chhotepur floats Aapna Punjab Party, invites Navjot Sidhu for lead role
  6. Sucha Singh Chhotepur decides to not support any party in Gurdaspur LS bypoll
  7. "Chhotepur floats Aapna Punjab Party". Archived from the original on 2017-11-07. Retrieved 2023-04-22.
  8. He walked out of SAD govt, impressed Arvind Kejriwal, then fell out with him
  9. Sucha Singh Chhotepur joined Shiromani Akali Dal. Amarujala. Retrieved 9 December 2021.