ਸੋਨੀਆ ਅਗਰਵਾਲ
ਸੋਨੀਆ ਅਗਰਵਾਲ (ਜਨਮ 28 ਮਾਰਚ 1982) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ। ਇਸ ਦੀ ਵਧੇਰੇ ਪ੍ਰਮੁੱਖਤਾ ਤਾਮਿਲ ਸਿਨੇਮਾ, ਅਤੇ ਕੁਝ ਤੇਲਗੂ ਫ਼ਿਲਮਾਂ ਹੈ ਜਿਸ ਵਿੱਚ ਇਸਨੇ ਆਪਣੀ ਪਛਾਣ ਕਾਇਮ ਕੀਤੀ। ਇਸਨੂੰ ਵਧੇਰੇ ਕਰਕੇ ਕਧਾਲ ਕੋਨਡੇਇਨ (2003), 7ਜੀ ਰੇਨਬਾਅ ਕਲੋਨੀ (2004) ਅਤੇ ਪੁਧੂਪੇਤਾਈ (2006) ਸੁਪਰ-ਹਿਟ ਫ਼ਿਲਮਾਂ ਵਿੱਚ ਆਪਣੀ ਪ੍ਰਦਰਸ਼ਨੀ ਕਾਰਨ ਆਪਣੀ ਪਛਾਣ ਬਣਾਈ।[1][2]
ਸੋਨੀਆ ਅਗਰਵਾਲ | |
---|---|
ਜਨਮ | ਸੋਨੀਆ ਅਗਰਵਾਲ 28 ਮਾਰਚ 1982 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2002–ਵਰਤਮਾਨ |
ਜੀਵਨ ਸਾਥੀ | ਸੇਲਵਾਰਾਘਵਨ (m.2006–2010; ਤਲਾਕ) |
ਆਪਣੇ ਸਾਬਕਾ ਜੀਜਾ ਧਨੁਸ਼ ਦੀ ਵਿਸ਼ੇਸ਼ਤਾ ਕਰਦੇ ਹੋਏ, ਕਢਲ ਕੌਂਡੇਨ ਇੱਕ ਵੱਡੀ ਕਾਮਯਾਬੀ ਬਣ ਗਈ ਅਤੇ ਫਿਲਮ ਵਿੱਚ ਦਿਵਿਆ ਦੇ ਰੂਪ ਵਿੱਚ ਉਸਦੀ ਅਦਾਕਾਰੀ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਜਿਸ ਨੇ ਉਸ ਨੂੰ ਲਾਈਮਲਾਈਟ ਵਿੱਚ ਲਿਆਇਆ ਅਤੇ ਉਸ ਨੂੰ ਅੰਤਰਰਾਸ਼ਟਰੀ ਤਾਮਿਲ ਫ਼ਿਲਮ ਅਵਾਰਡਾਂ ਵਿੱਚ 2004 ਵਿੱਚ ITFA ਸਰਵੋਤਮ ਨਵੀਂ ਅਭਿਨੇਤਰੀ ਦਾ ਪੁਰਸਕਾਰ ਦਿੱਤਾ। [3] ਉਸ ਨੇ ਸਿਲੰਬਰਾਸਨ ਅਤੇ ਵਿਜੇ ਦੇ ਨਾਲ ਕ੍ਰਮਵਾਰ ਕੋਵਿਲ ਅਤੇ ਮਾਧੁਰੇ ਫ਼ਿਲਮਾਂ ਵਿੱਚ ਕੰਮ ਕੀਤਾ। 2005 ਵਿੱਚ ਓਰੂ ਕਲੂਰੀਇਨ ਕਥਾਈ ਅਤੇ ਓਰੂ ਨਲ ਓਰੂ ਕਨਵੂ ਫ਼ਿਲਮਾਂ ਵਿੱਚ ਦਿਖਾਈ ਦੇਣ ਤੋਂ ਬਾਅਦ, ਜੋ ਕਿ ਦੋਵੇਂ ਬਾਕਸ ਆਫ਼ਿਸ 'ਤੇ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀਆਂ, ਉਸਨੂੰ ਥਿਰਤੂ ਪੇਅਲੇ ਅਤੇ ਪੁਧੂਪੇੱਟਾਈ ਫਿਲਮਾਂ ਵਿੱਚ ਭੂਮਿਕਾਵਾਂ ਮਿਲੀਆਂ। ਪਹਿਲੀ, ਸੂਸੀ ਗਣੇਸ਼ਨ ਦੁਆਰਾ ਨਿਰਦੇਸ਼ਤ, ਇੱਕ ਬਹੁਤ ਹੀ ਸਫਲ ਫਿਲਮ ਬਣ ਗਈ, ਜਦੋਂ ਕਿ ਬਾਅਦ ਵਾਲੀ, ਇੱਕ ਹੋਰ, ਸੇਲਵਾਰਾਘਵਨ ਫਿਲਮ, ਨੂੰ ਵਿਸ਼ਵਵਿਆਪੀ ਆਲੋਚਨਾਤਮਕ ਪ੍ਰਸ਼ੰਸਾ ਮਿਲੀ। [4][5]
ਨਿੱਜੀ ਜੀਵਨ
ਸੋਧੋਸੋਨੀਆ ਅਗਰਵਾਲ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ, ਸੋਨੀਆ ਦੀ ਮਾਤ-ਭਾਸ਼ਾ ਪੰਜਾਬੀ ਹੈ। ਸੋਨੀਆ ਦਾ ਵਿਆਹ ਸੇਲਾਵਾਰਾਘਵਣ ਨਾਲ, 2016 ਵਿੱਚ ਹੋਇਆ ਜੋ ਤਾਮਿਲ ਸਿਨੇਮਾ ਵਿੱਚ ਨਿਰਦੇਸ਼ਕ ਹੈ। ਇਸਨੇ ਵਿਆਹ ਤੋਂ ਬਾਅਦ ਅਦਾਕਾਰੀ ਛੱਡ ਦਿੱਤੀ। ਇਸ ਵਿਆਹੁਤਾ ਜੋੜੇ ਦਾ 2010 ਵਿੱਚ ਤਲਾਕ ਹੋ ਗਿਆ।[6]
ਮੁੱਢਲਾ ਜੀਵਨ
ਸੋਧੋਆਪਣੇ ਸਕੂਲੀ ਦਿਨਾਂ ਦੌਰਾਨ, ਸੋਨੀਆ ਨੂੰ ਜ਼ੀ ਟੀਵੀ ਉੱਪਰ ਆਉਣ ਵਾਲੇ ਇੱਕ ਸੀਰਿਅਲ ਲਈ ਕੰਮ ਕਰਨ ਲਈ ਪ੍ਰਸਤਾਵ ਮਿਲਿਆ। ਇਸ ਤੋਂ ਬਾਅਦ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਤੇਲਗੂ ਫ਼ਿਲਮ ਨੀ ਪ੍ਰੇਮਾਕਾਈ, ਤੋਂ ਕੀਤੀ। ਇਸ ਫ਼ਿਲਮ ਵਿੱਚ ਇਸਨੇ ਛੋਟੀ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਇਸਨੇ ਕੰਨੜ ਫ਼ਿਲਮ ਚੰਦੂ ਵਿੱਚ ਸੁਦੀਪ ਦੇ ਸਾਹਮਣੇ ਭੂਮਿਕਾ ਨਿਭਾਈ।
2011 ਤੋਂ ਵਰਤਮਾਨ
ਸੋਧੋਤਲਾਕ ਤੋਂ ਬਾਅਦ, ਇਸਨੇ ਫ਼ਿਲਮ ਇੰਡਸਟਰੀ ਵਿੱਚ ਵਾਪਿਸੀ ਕੀਤੀ, ਅਤੇ ਮਲਟੀ-ਸਟਾਰਿੰਗ ਵਾਨਮ ਵਿੱਚ, ਸਹਾਇਕ ਭੂਮਿਕਾ ਨਿਭਾਈ। ਇਸ ਦੇ ਚਲਦੇ ਸੋਨੀਆ ਨੇ ਚਾਰ ਪ੍ਰੋਜੈਕਟਾਂ ਲਈ ਹਸਤਾਖਰ ਕੀਤੇ, ਜਿਨ੍ਹਾਂ ਵਿਚੋਂ ਤਿੰਨ ਪ੍ਰੋਜੈਕਟ ਤਾਮਿਲ ਅਤੇ ਇੱਕ ਮਲਿਆਲਮ ਵਿੱਚ ਸੀ।[7] ਇਸ ਦੀ ਅਗਲੀ ਫ਼ਿਲਮ 2011 ਵਿੱਚ, ਸਾਧੂਰੰਗ ਵਿੱਚ ਕੰਮ ਕੀਤਾ ਜਿਸ ਵਿੱਚ ਇਸਨੇ ਸ਼੍ਰੀਕਾਂਤ ਨਾਲ ਦੋਬਾਰਾ ਕੰਮ ਕੀਤਾ। ਇਸ ਦੀਆਂ ਅਗਲੀਆਂ ਫ਼ਿਲਮਾਂ ਪੋਈ ਸੋਲਾਥੇੜੀ ਅਤੇ ਅਚਛਾਮੇਨ ਸਨ।[8]
ਫ਼ਿਲਮੋਗ੍ਰਾਫੀ
ਸੋਧੋਸਾਲ |
ਫ਼ਿਲਮ |
ਭੂਮਿਕਾ |
ਭਾਸ਼ਾ |
ਨੋਟਸ |
---|---|---|---|---|
2002 | ਨੀ ਪ੍ਰੇਮਾਕਾਈ | ਰਾਜੀ |
ਤੇਲਗੂ | |
ਚੰਦੂ |
ਵਿੱਦਿਆ |
ਕੰਨੜ | ||
2003 | ਕਾਧਲ ਕੋਨਡੇਇਨ |
ਦੀਵਿਆ |
ਤਾਮਿਲ |
ਬੇਸਟ ਨਿਊ ਐਕਟਰਸ ਅਵਾਰਡ |
ਧਾਮ |
ਸਾਨਿਆ ਮਿਰਜ਼ਾ |
ਤੇਲਗੂ | ||
ਸਕਸੈਸ |
ਸਵੇਤਾ |
ਤਾਮਿਲ | ||
2004 | ਕੋਵਿਲ |
ਏੰਜਲ ਦੇਵੀ ਸੁਸਾਈ |
ਤਾਮਿਲ | |
ਮਾਧੁਰੀ |
ਸੁਸ਼ੀਲਾ |
ਤਾਮਿਲ | ||
7ਜੀ ਰੇਨਬਾਅ ਕਲੋਨੀ | ਅਨੀਤਾ |
ਤਾਮਿਲ | ਨਾਮਜ਼ਦ, ਫ਼ਿਲਮਫ਼ੇਅਰ ਅਵਾਰਡ ਬੇਸਟ ਤਾਮਿਲ ਅਦਾਕਾਰਾ ਲਈ | |
2005 | ਓਰੂ ਕਾਲੁਰੀਇਨ ਕਥਾਇ | ਜੋਤੀ |
ਤਾਮਿਲ | |
ਓਰੂ ਨਾਲ ਓਰੂ ਕਾਨਾਵਉ | ਮਾਇਆ ਦੇਵੀ | ਤਾਮਿਲ | ||
2006 | ਥਿਰੁਤੂ ਪਾਇਲੇ | ਰੋਜ਼ੀ/ਸਰਾਨਿਆ | ਤਾਮਿਲ | |
ਪੁਧੂਪੇਤਾਈ | ਸੇਲਵੀ |
ਤਾਮਿਲ | ||
2011 | ਵਾਨਮ |
ਜ਼ਾਰਾ |
ਤਾਮਿਲ | |
ਸਾਧੂਰੰਗਮ |
ਸੰਧਿਆ |
ਤਾਮਿਲ | ||
2012 | ਓਰੂ ਨਾਦੀਗਾਇਨ ਵਾਕੁਮੂਲਮ | ਅੰਜਲੀ |
ਤਾਮਿਲ | |
ਗਰੁਹਾਨਾਤਨ | ਅਨੀਤਾ |
ਮਲਿਆਲਮ | ||
2014 | ਅੰਮਾ ਨੰਨਾ ਉਰੇਲਿਥ | ਤੇਲਗੂ |
ਖ਼ਾਸ ਮੁਹਾਂਦਰਾ | |
2015 | ਟੈਂਪਰ |
ਡਾਕਟਰ |
ਤੇਲਗੂ | |
ਪਾਲਾਕੱਟੂ ਮਾਧਵਨ | Lakshmi | ਤਾਮਿਲ | ||
ਜਮਨਾ ਪਿਆਰੀ |
ਮਲਿਆਲਮ |
ਉਭਰਵੀਂ ਪੇਸ਼ੀ |
ਟੈਲੀਵਿਜ਼ਨ
ਸੋਧੋਸੋਨੀਆ ਅਗਰਵਾਲ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।
ਸਾਲ |
ਸਿਰਲੇਖ |
ਭੂਮਿਕਾ |
ਚੈਨਲ |
---|---|---|---|
2008–2009 | ਨਾਨਲ |
ਰਾਧਿਕਾ |
ਕਲਾਈਨਰ ਟੀਵੀ |
2013–2014 | ਮਾਲੀ |
ਵਿਨੋਤਿਨੀ |
ਪੁਥੁਇਉਗਮ ਟੀਵੀ |
2016 | ਅਚਛਮ ਥਾਵੀਰ |
ਪ੍ਰਤਿਯੋਗੀ |
ਸਟਾਰ ਵਿਜੈ |
ਸਨਮਾਨ
ਸੋਧੋ- 2004: ਬੇਸਟ ਡੇਬਿਊ ਅਵਾਰਡ—ਕਾਧਲ ਕੋਨਡੇਇਨ
ਹਵਾਲੇ
ਸੋਧੋ- ↑ "The Hindu: Life Chennai: Success for Sonia Agarwal".
- ↑ "Sonia Agarwal, actor". The Hindu.
- ↑ "Suryah jothika say no to itfa awards – Bollywood News". Archived from the original on 2 January 2013.
- ↑ "It's tough to stop laughing when Vivekh is around: Sonia Agarwal". Deccan Chronicle.
- ↑ "I took Dr Kalam's advice and returned part-time to cinema: Vivekh". Deccan Chronicle.
- ↑ "Selva-Sonia granted divorce". IndiaGlitz. 2010-03-12. Archived from the original on 2010-03-15. Retrieved 12 March 2010.
- ↑ "Sonia Aggarwal signs another film!". Sify.com. 2011-07-12. Archived from the original on 2011-07-14. Retrieved 2013-08-16.
{{cite web}}
: Unknown parameter|dead-url=
ignored (|url-status=
suggested) (help) - ↑ "Gayathri replaces Meenakshi in Villangam". Deccan Chronicle.