ਸੰਗੀਤਾ ਆਜ਼ਾਦ
ਸੰਗੀਤਾ ਆਜ਼ਾਦ (ਅੰਗ੍ਰੇਜ਼ੀ: Sangeeta Azad; ਜਨਮ 24 ਜੂਨ 1981) ਇੱਕ ਭਾਰਤੀ ਸਿਆਸਤਦਾਨ ਹੈ।[1] ਉਹ ਬਹੁਜਨ ਸਮਾਜ ਪਾਰਟੀ ਦੀ ਮੈਂਬਰ ਵਜੋਂ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੇ ਲਾਲਗੰਜ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਹੈ।[2][3][4]
ਸੰਗੀਤਾ ਆਜ਼ਾਦ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 23 ਮਈ 2019 | |
ਤੋਂ ਪਹਿਲਾਂ | ਨੀਲਮ ਸੋਨਕਰ |
ਹਲਕਾ | ਲਾਲਗੰਜ (ਲੋਕ ਸਭਾ ਹਲਕਾ) |
ਨਿੱਜੀ ਜਾਣਕਾਰੀ | |
ਜਨਮ | ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ | 24 ਜੂਨ 1981
ਸਿਆਸੀ ਪਾਰਟੀ | ਬਹੁਜਨ ਸਮਾਜ ਪਾਰਟੀ |
ਜੀਵਨ ਸਾਥੀ | ਆਜ਼ਾਦ ਐਰੀ ਮਰਦਾਨ (25 ਮਈ 2002) |
ਬੱਚੇ | 3 |
ਅਲਮਾ ਮਾਤਰ | ਮੁੰਬਈ ਯੂਨੀਵਰਸਿਟੀ]] (B.Sc), ਪੂਰਵਾਂਚਲ ਯੂਨੀਵਰਸਿਟੀ (B.Ed) |
ਸਰੋਤ: [1] |
ਨਿੱਜੀ ਜੀਵਨ
ਸੋਧੋਆਜ਼ਾਦ ਦਾ ਜਨਮ 24 ਜੂਨ 1981 ਨੂੰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਰਾਮਲਖਨ ਭਾਸਕਰ ਅਤੇ ਇੰਦੁਲਤਾ ਭਾਸਕਰ ਦੇ ਘਰ ਹੋਇਆ ਸੀ। ਉਸਨੇ 2003 ਵਿੱਚ ਮੁੰਬਈ ਯੂਨੀਵਰਸਿਟੀ ਤੋਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਅਤੇ 2007 ਵਿੱਚ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 25 ਮਈ 2002 ਨੂੰ ਆਜ਼ਾਦ ਐਰੀ ਮਰਦਾਨ ਨਾਲ ਵਿਆਹ ਕੀਤਾ, ਜਿਸ ਤੋਂ ਉਸਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਹ ਸਮਾਜ ਸੇਵਾ ਕਰਦੀ ਹੈ ਅਤੇ ਪੇਸ਼ੇ ਤੋਂ ਕਾਰੋਬਾਰੀ ਹੈ।[5]
ਹਵਾਲੇ
ਸੋਧੋ- ↑ "Members : Lok Sabha". loksabhaph.nic.in. Retrieved 6 September 2020.
- ↑ "Lalganj Election result 2019: BSP's Sangeeta Azad likely to win". Times Now. 23 May 2019. Retrieved 24 May 2019.
- ↑ "BJP, ally maintain grip over reserved Lok Sabha seats in UP". The Economic Times. 24 May 2019. Retrieved 25 March 2020.
- ↑ "UP election results 2019 : लालगंज संसदीय सीट पर बसपा की संगीता के सिर सजा ताज". Jagran. 24 May 2019. Retrieved 25 March 2020.
- ↑ "Sangeeta Azad(Bahujan Samaj Party(BSP)):Constituency- LALGANJ(UTTAR PRADESH) - Affidavit Information of Candidate:". myneta.info. Retrieved 12 January 2021.