ਸੰਯੋਜਨ ਕਿਰਿਆਵਾਂ
ਸੰਯੋਜਨ ਕਿਰਿਆਵਾਂ ਜਦੋਂ ਦੋ ਜਾਂ ਵੱਧ ਤੱਤ, ਅਣੂ ਜਾਂ ਯੋਗਿਕ ਮਿਲ ਕੇ ਇੱਕ ਨਵਾਂ ਉਤਪਾਦ ਬਣਾਉਂਣ ਇਸ ਕਿਰਿਆ ਨੂੰ ਸੰਯੋਜਨ ਕਿਰਿਆ ਕਿਹਾ ਜਾਂਦਾ ਹੈ।[1]
ਜਿਥੇ A ਅਤੇ B ਤੱਤ ਜਾਂ ਯੋਗਿਕ ਹਨ ਅਤੇ AB ਯੋਗਿਕ ਹੈ:
ਨਿਯਮਸੋਧੋ
ਸੰਯੋਜਨ ਕਿਰਿਆ ਦੇ 4 ਨਿਯਮ ਹਨ
ਧਾਤ-ਆਕਸਾਈਡ + H2O → ਧਾਤ(OH)
ਅਧਾਤ-ਆਕਸਾਈਡ + H2O → ਆਕਸੀ-ਐਸਿਡ
ਧਾਤ-ਕਲੋਰਾਈਡ + O2 → ਧਾਤ-ਕਲੋਰਾਈਡ
ਧਾਤ-ਆਕਸਾਈਡ + CO2 → ਧਾਤ-ਕਾਰਬੋਨੇਟ(CO3)
ਉਦਾਹਰਨਸੋਧੋ
- ਪਾਰੇ ਨੂੰ ਗਰਮ ਕਰਨ ਪਾਰਾ ਲਾਲ ਰੰਗ ਦੇ ਪਾਊਡਰ ਵਿੱਚ ਬਦਲ ਜਾਂਦਾ ਹੈ। ਇਹ ਪਾਰੇ ਅਤੇ ਆਕਸੀਜਨ ਦੇ ਸੰਯੋਗ ਨਾਲ ਹੋਇਆ। ਪਾਰਾ ਅਤੇ ਆਕਸੀਜਨ ਮਿਲ ਕੇ ਪਾਰਾ ਆਕਸਾਈਡ ਜਾਂ ਮਰਕਰੀ ਆਕਸਾਈਡ ਬਣਾਉਂਦੇ ਹਨ।
- ਅਮੋਨੀਆ ਅਤੇ ਹਾਈਡਰੋਕਲੋਰਿਕ ਐਸਿਡ ਨਾਲ ਸੰਯੋਜਨ ਕਰਕੇ ਅਮੋਨੀਅਮ ਕਲੋਰਾਈਡ ਬਣਾਉਂਦੀ ਹੈ।
- ਸਲਫ਼ਿਊਰਿਕ ਐਸਿਡ ਦਾ ਨਿਰਮਾਨ ਹੇਠ ਲਿਖੇ ਅਨੁਸਾਰ ਤਿੰਨ ਸੰਯੋਜਨ ਕਿਰਿਆਵਾਂ ਨਾਲ ਵਾਪਰਦਾ ਹੈ।
- ਸਲਫਰ ਜਦੋਂ ਆਕਸੀਜਨ ਵਿੱਚ ਜਲਦਾ ਹੈ ਤੇ ਸੰਯੋਜਨ ਕਿਰਿਆ ਹੁੰਦੀ ਹੈ। ਇਸ ਕਿਰਿਆ ਵਿੱਚ ਸਲਫਰ ਡਾਈਆਕਸਾਈਡ ਪੈਂਦਾ ਹੁੰਦਾ ਹੈ।
- ਦੂਜੀ ਕਿਰਿਆ ਵਿੱਚ ਸਲਫਰ ਡਾਈਆਕਸਾਈਡ ਉਤਪ੍ਰੇਰਕ ਦੀ ਮੌਜ਼ੂਦਗੀ ਵਿੱਚ ਅਧਿਕ ਆਕਸੀਜਨ ਨਾਲ ਮਿਲ ਕੇ ਸਲਫਰ ਟਰਾਈਆਕਸਾਈਡ ਬਣਾਉਂਦਾ ਹੈ।
- ਤੀਜੀ ਕਿਰਿਆ ਵਿੱਚ ਸਲਫਰ ਟਰਾਈਆਕਸਾਈਡ ਪਾਣੀ ਨਾਲ ਸੰਯੋਗ ਕਰਕੇ ਸਲਫ਼ਿਊਰਿਕ ਐਸਿਡ ਬਣਾਉਂਦਾ ਹੈ
- ਸਲਫਰ ਜਦੋਂ ਆਕਸੀਜਨ ਵਿੱਚ ਜਲਦਾ ਹੈ ਤੇ ਸੰਯੋਜਨ ਕਿਰਿਆ ਹੁੰਦੀ ਹੈ। ਇਸ ਕਿਰਿਆ ਵਿੱਚ ਸਲਫਰ ਡਾਈਆਕਸਾਈਡ ਪੈਂਦਾ ਹੁੰਦਾ ਹੈ।
ਹਵਾਲੇਸੋਧੋ
- ↑ Vogel, A.I., Tatchell, A.R., Furnis, B.S., Hannaford, A.J. and P.W.G. Smith. Vogel's Textbook of Practical Organic Chemistry, 5th Edition. Prentice Hall, 1996. ISBN 0-582-46236-3.