ਹਜ਼ਾਰਾ ਸਿੰਘ ਗੁਰਦਾਸਪੁਰੀ

ਹਜ਼ਾਰਾ ਸਿੰਘ ਗੁਰਦਾਸਪੁਰੀ ਪੰਜਾਬ ਦਾ ਸਟੇਜੀ ਕਵੀ ਸੀ। ਉਸ ਨੇ ਗੀਤ ਅਤੇ ਕਵਿਤਾਵਾਂ ਵੀ ਲਿਖੀਆਂ ਪਰ ਉਸ ਨੂੰ ਉਸ ਦੀਆਂ ਰਚੀਆਂ ਵਾਰਾਂ ਕਰਕੇ ਹੀ ਬਹੁਤਾ ਜਾਣਿਆ ਜਾਂਦਾ ਹੈ।

ਜੀਵਨੀ

ਸੋਧੋ

ਹਜ਼ਾਰਾ ਸਿੰਘ ਗੁਰਦਾਸਪੁਰੀ ਦਾ ਜਨਮ 1911 ਵਿਚ ਬਰਤਾਨਵੀ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਪਿੰਡ ਨੰਗਲ ਕੋਟਲੀ, ਵਿਚ ਹੋਇਆ। ਉਸ ਦਾ ਪਿਤਾ ਰਾਜਗੀਰੀ ਦਾ ਕੰਮ ਕਰਦਾ ਸੀ। ਅਜੇ ਸਕੂਲ ਦੀ ਪੜ੍ਹਾਈ ਹੀ ਕਰ ਰਿਹਾ ਸੀ ਕਿ ਉਹ ਅੰਗਰੇਜ਼ੀ ਹਕੂਮਤ ਵਿਰੁੱਧ ਇਨਕਲਾਬੀ ਕਾਰਵਾਈਆਂ ਵਿਚ ਹਿੱਸਾ ਲੈਣ ਲੱਗ ਪਿਆ। ਵੀਹ ਵਰ੍ਹਿਆਂ ਦੀ ਉਮਰ ਵਿੱਚ ਹੋਰ 19 ਜਣਿਆ ਸਮੇਤ ਉਹ ਫੜਿਆ ਗਿਆ ਅਤੇ 1932 ਵਿੱਚ ਤਾਜ਼ੀਰਾਤੇ ਹਿੰਦ ਦੀ ਧਾਰਾ 121 ਏ (ਬਾਦਸ਼ਾਹ ਵਿਰੁੱਧ ਜੰਗ ਕਰਨ ਦੀ ਤਿਆਰੀ) ਤਹਿਤ ਉਸਨੂੰ ਤੇਰ੍ਹਾਂ ਵਰ੍ਹਿਆਂ ਦੀ ਕੈਦ ਹੋਈ। ਮੁਲਤਾਨ ਜੇਲ੍ਹ ਵਿਚ ਉਸ ਦੀ ਮੁਲਾਕਾਤ ਬਾਬਾ ਗੁਰਮੁਖ ਸਿੰਘ, ਟੀਕਾ ਰਾਮ ਸੁਖਨ, ਚੌਧਰੀ ਸ਼ੇਰ ਜੰਗ, ਪਰਮਾਨੰਦ ਝਾਂਸੀ, ਇੰਦਰਪਾਲ, ਬੱਬਰਾਂ ਅਤੇ ਹੋਰ ਇਨਕਲਾਬੀਆਂ ਨਾਲ਼ ਹੋਈ। ਇਥੇ ਰਹਿ ਕੇ ਉਹਨੇ ਪਰਮਾਨੰਦ ਝਾਂਸੀ ਤੋਂ ਅੰਗ੍ਰੇਜ਼ੀ ਪੜ੍ਹੀ, ਇੰਦਰਪਾਲ ਤੋਂ ਫ਼ਾਰਸੀ, ਉਰਦੂ ਟੀਕਾ ਰਾਮ ਸੁਖਨ ਤੋਂ।[1] 1938 ਵਿੱਚ ਉਸਦੀ ਰਿਹਾਈ ਹੋਈ।

ਹਵਾਲੇ

ਸੋਧੋ
  1. Kāṅga, Kulabīra Siṅgha (1963). Baddalāṃ de raṅga. Darabāra Pabalishiṅga Hāūsa.