ਹਨਾਨ ਮੌਲ੍ਹਾ
ਹਨਾਨ ਮੌਲ੍ਹਾ (ਜਨਮ 3 ਜਨਵਰੀ 1946) ਇੱਕ ਭਾਰਤੀ ਸਿਆਸਤਦਾਨ ਅਤੇ ਕੁੱਲ ਹਿੰਦ ਕਿਸਾਨ ਸਭਾ ਦਾ ਇੱਕ ਨੇਤਾ ਹੈ। ਉਹ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਉਲੂਬੇਰੀਆ ਹਲਕੇ ਦੀ ਨੁਮਾਇੰਦਗੀ ਲਈ ਅੱਠ ਵਾਰ ਲੋਕ ਸਭਾ ( ਭਾਰਤੀ ਸੰਸਦ ਦਾ ਹੇਠਲੇ ਸਦਨ) ਲਈ ਚੁਣਿਆ ਗਿਆ ਸੀ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) (ਸੀਪੀਆਈ (ਐਮ)) ਦਾ ਇੱਕ ਪੋਲਿਟ ਬਿਊਰੋ ਮੈਂਬਰ ਹੈ।
ਹਨਾਨ ਮੌਲ੍ਹਾ | |
---|---|
হান্নান মোল্লা | |
ਦਫ਼ਤਰ ਵਿੱਚ 1980-2009 | |
ਹਲਕਾ | ਉਲੁਬੇਰੀਆ |
ਦਫ਼ਤਰ ਸੰਭਾਲਿਆ 19 ਅਪ੍ਰੈਲ 2015 | |
ਜਨਰਲ ਸਕੱਤਰ of the ਕੁੱਲ ਹਿੰਦ ਕਿਸਾਨ ਸਭਾ | |
ਦਫ਼ਤਰ ਸੰਭਾਲਿਆ 2012 | |
ਨਿੱਜੀ ਜਾਣਕਾਰੀ | |
ਜਨਮ | ਹਾਵੜਾ, ਪੱਛਮੀ ਬੰਗਾਲ | 3 ਜਨਵਰੀ 1946
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਜੀਵਨ ਸਾਥੀ | Maimoona (Abbas) Mollah ਮੈਮੂਨਾ ਅੱਵਾਸ ਮੌਲ੍ਹਾ |
ਰਿਹਾਇਸ਼ | ਹਾਵੜਾ |
ਸਰੋਤ: [[1]] |
ਮੁੱਢਲਾ ਜੀਵਨ
ਸੋਧੋਹਨਾਨ ਮੌਲ੍ਹਾ ਦਾ ਜਨਮ 3 ਜਨਵਰੀ 1946 ਨੂੰ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਪਾਸਿਚਮ ਬੌਰੀਆ ਵਿੱਚ ਹੋਇਆ ਸੀ।ਜਦੋਂ ਉਹ ਬਹੁਤ ਛੋਟਾ ਸੀ ਤਾਂ ਉਸ ਦੇ ਪਿਤਾ ਅਬਦੁੱਲ ਲਤੀਫ ਮੌਲ੍ਹਾ ਦੀ ਮੌਤ ਹੋ ਗਈ ਅਤੇ ਉਸਦਾ ਪਾਲਣ ਪੋਸ਼ਣ ਉਸਦੀ ਮਾਂ ਜਮੀਲਾ ਖਤੂਨ ਨੇ ਉਸ ਦੇ ਨਾਨਾ-ਨਾਨੀ ਦੇ ਘਰ ਕੀਤਾ। ਉਸਨੇ ਚੇਂਗੈਲ ਜੂਨੀਅਰ ਮਦਰੱਸੇ ਤੋਂ ਪੜ੍ਹਾਈ ਕੀਤੀ। ਉਹ ਇਕ ਸਥਾਨਕ ਕਲੱਬ ਵਿਚ ਸਰਗਰਮ ਸੀ, ਜਿਸ ਕਾਰਨ ਉਹ ਖੱਬੇ ਪੱਖੀ ਰਾਜਨੀਤੀ ਵੱਲ ਚਲਾ ਗਿਆ।ਜਦੋਂ ਉਹ ਸਿਰਫ 16 ਸਾਲਾਂ ਦਾ ਸੀ ਤਾਂ ਉਹ ਅਣਵੰਡੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ ਪੀ ਆਈ) ਦਾ ਮੈਂਬਰ ਬਣ ਗਿਆ। 1964 ਤੋਂ ਬਾਅਦ, ਉਹ ਸੀ ਪੀ ਆਈ (ਐਮ) ਵਿਚ ਸ਼ਾਮਲ ਹੋ ਗਿਆ। ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਐਮ.ਏ. ਕੀਤੀ।[1] [2]
ਰਾਜਨੀਤਿਕ ਜੀਵਨ
ਸੋਧੋਹਨਾਨ ਮੌਲ੍ਹਾ 1980 ਤੋਂ 1991 ਤੱਕ ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ਼ ਇੰਡੀਆ (ਡੀਵਾਈਐਫਆਈ) ਦੇ ਜਨਰਲ ਸਕੱਤਰ ਰਿਹਾ। ਉਹ ਸੀ ਪੀ ਆਈ (ਐਮ) ਦਾ ਮੈਂਬਰ ਹੈ, 1982 ਤੋਂ ਪੱਛਮੀ ਬੰਗਾਲ ਰਾਜ ਕਮੇਟੀ ਮੈਂਬਰ, 1986 ਤੋਂ ਕੇਂਦਰੀ ਕਮੇਟੀ ਮੈਂਬਰ ਅਤੇ ਅਪ੍ਰੈਲ 2015 ਵਿੱਚ 21 ਵੀਂ ਪਾਰਟੀ ਕਾਂਗਰਸ ਤੋਂ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਵਜੋਂ ਕੰਮ ਕਰ ਰਿਹਾ ਹੈ। ਉਹ ਇਸ ਸਮੇਂ ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਦਾ ਜਨਰਲ ਸਕੱਤਰ (2012 ਤੋਂ) ਅਤੇ ਆਲ ਇੰਡੀਆ ਖੇਤੀਬਾੜੀ ਵਰਕਰਜ਼ ਯੂਨੀਅਨ ਦੇ ਸੰਯੁਕਤ ਸਕੱਤਰ ਦੇ ਤੌਰ ਤੇ ਕੰਮ ਕਰ ਰਿਹਾ ਹੈ। [1]
ਆਪਣੀ ਸੱਕਤਰਤਾ ਦੇ ਤਹਿਤ ਏਆਈਕੇਐਸ ਨੇ ਵਿਸ਼ਾਲ ਕਿਸਾਨ ਅੰਦੋਲਨ - ਮਹਾਰਾਸ਼ਟਰ ਵਿੱਚ ਕਿਸਾਨ ਲਾਂਗ ਮਾਰਚ(, ਰਾਜਸਥਾਨ )ਿੱਚ ਕਿਸਾਨ ਲਹਿਰ (2018), [3] ਕਿਸਾਨ ਮੁਕਤੀ ਮਾਰਚ, ਦਿੱਲੀ (2018) [4] [5] [6] ਵਿੱਚ ਸ਼ਮੂਲੀਅਤ ਕੀਤੀ ਹੈ। ਭਾਰਤੀ ਕਿਸਾਨਾਂ ਦਾ ਵਿਰੋਧ (2020) ਵਿੱਚ ਵੀ ਉਸ ਨੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਰ ਬਾਰਾਂ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ।[7] [8] [9]
ਚੋਣ ਕੈਰੀਅਰ
ਸੋਧੋਮੌਲਾ 1980 ਤੋਂ 2009 ਤੱਕ ਸੰਸਦ ਮੈਂਬਰ ਰਹੇ ਹਨ। ਉਸਨੇ ਲਗਾਤਾਰ ਅੱਠ ਵਾਰ ਉਲੂਬੇਰੀਆ ਹਲਕੇ ਦੀ ਸੀਟ ਜਿੱਤੀ ਪਰ 2009 ਦੀ ਚੋਣ ਵਿੱਚ ਆਪਣੀ ਸੀਟ ਤ੍ਰਿਣਮੂਲ ਕਾਂਗਰਸ ਦੇ ਸੁਲਤਾਨ ਅਹਿਮਦ ਤੋਂ ਹਾਰ ਗਈ। ਉਹ 7 ਵੀਂ ਲੋਕ ਸਭਾ ਤੋਂ ਲੈ ਕੇ 14 ਵੀਂ ਲੋਕ ਸਭਾ ਲਈ ਮੈਂਬਰ ਸੀ। ਉਸਨੇ ਪੱਛਮੀ ਬੰਗਾਲ ਦੇ ਵਕਫ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਹੈ। [1]
ਨਿੱਜੀ ਜ਼ਿੰਦਗੀ
ਸੋਧੋਮੱਲ੍ਹਾ ਨੇ ਸਾਲ 1982 ਵਿੱਚ ਮੈਮੂਨ ਅੱਬਾਸ ਨਾਲ ਵਿਆਹ ਕਰਵਾ ਲਿਆ ਸੀ। ਉਸ ਦਾ ਇਕ ਬੇਟਾ ਅਤੇ ਇਕ ਬੇਟੀ ਹੈ। [1]
ਹਵਾਲੇ
ਸੋਧੋ- ↑ 1.0 1.1 1.2 1.3 1.4 "Members : Lok Sabha". 164.100.47.194. Retrieved 2020-12-08.
- ↑ সংবাদদাতা, নিজস্ব. "কমরেড বিভীষণ". ebela.in (in ਅੰਗਰੇਜ਼ੀ). Retrieved 2020-12-08.
- ↑ "Farmers March in Rajasthan Despite Police Crackdown". NewsClick (in ਅੰਗਰੇਜ਼ੀ). 2018-02-22. Retrieved 2020-12-08.
- ↑ Chari, Mridula. "Scroll Explainer: Why farmers are marching to Delhi". Scroll.in (in ਅੰਗਰੇਜ਼ੀ (ਅਮਰੀਕੀ)). Retrieved 2020-12-08.
- ↑ "The Kisan Mukti March in Delhi: full coverage". People's Archive of Rural India (in ਅੰਗਰੇਜ਼ੀ). 2018-12-02. Retrieved 2020-12-08.
- ↑ Nov 4, PTI / Updated:; 2018; Ist, 16:30. "kisan march: 'Kisan March' in Delhi from November 28-30, says All India Kisan Sabha general secretary Hannan Mollah | Delhi News - Times of India". The Times of India (in ਅੰਗਰੇਜ਼ੀ). Retrieved 2020-12-08.
{{cite web}}
:|last2=
has numeric name (help)CS1 maint: extra punctuation (link) CS1 maint: numeric names: authors list (link) - ↑ Service, Tribune News. "ਅਮਿਤ ਸ਼ਾਹ ਦੀ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਰਹੀ ਬੇਸਿੱਟਾ". Tribuneindia News Service. Retrieved 2020-12-10.
- ↑ "Nobody understands farmers' problems. Everybody is giving us advice, nobody is ready to listen to us: Hannan Mollah". The Indian Express (in ਅੰਗਰੇਜ਼ੀ). 2020-12-07. Retrieved 2020-12-08.
- ↑ "দিল্লির কৃষক আন্দোলনের নেতৃত্বে থাকা হান্নান মোল্লার বিরুদ্ধে এফআইআর". EI Samay (in Bengali). Archived from the original on 2020-12-08. Retrieved 2020-12-08.