ਹਬੀਬ ਜਾਲਿਬ

(ਹਬੀਬ ਜਾਲਬ ਤੋਂ ਰੀਡਿਰੈਕਟ)

ਹਬੀਬ ਜਾਲਬ (24 ਮਾਰਚ 1928 - 12 ਮਾਰਚ 1993) (ਉਰਦੂ: حبیب جالب) ਇਨਕਲਾਬੀ ਸ਼ਾਇਰ ਹੋਣ ਦੇ ਨਾਲ ਨਾਲ ਅਮੀਰਸ਼ਾਹੀ ਦੇ ਖ਼ਿਲਾਫ਼ ਅਤੇ ਗ਼ੈਰ ਜਮਹੂਰੀ ਹਕੂਮਤਾਂ ਦੇ ਖ਼ਿਲਾਫ਼ ਖੜਨ ਵਾਲਾ ਸਿਆਸਤਦਾਨ ਵੀ ਸੀ।[1]

ਹਬੀਬ ਜਾਲਬ
حبیب جالب
ਇਨਕਲਾਬੀ ਸ਼ਾਇਰ ਹਬੀਬ ਜਾਲਬ
ਇਨਕਲਾਬੀ ਸ਼ਾਇਰ ਹਬੀਬ ਜਾਲਬ
ਜਨਮਹਬੀਬ ਅਹਿਮਦ
(1928-03-24)24 ਮਾਰਚ 1928
ਹੁਸ਼ਿਆਰਪੁਰ, ਪੰਜਾਬ
ਮੌਤ12 ਮਾਰਚ 1993(1993-03-12) (ਉਮਰ 65)
ਲਾਹੌਰ, ਪਾਕਿਸਤਾਨ
ਕਿੱਤਾਉਰਦੂ ਸ਼ਾਇਰੀ
ਰਾਸ਼ਟਰੀਅਤਾਪਾਕਿਸਤਾਨੀ
ਸਾਹਿਤਕ ਲਹਿਰਤਰੱਕੀ ਪਸੰਦ ਤਹਿਰੀਕ
ਪ੍ਰਮੁੱਖ ਅਵਾਰਡਨਿਗਾਰ ਐਵਾਰਡ
ਨਿਸ਼ਾਨ-ਏ-ਇਮਤਿਆਜ਼ (ਮਰਨ ਬਾਅਦ 23 ਮਾਰਚ 2009)

ਮੁੱਢਲਾ ਜੀਵਨ ਸੋਧੋ

ਹਬੀਬ ਜਾਲਬ ਦਾ ਜਨਮ 24 ਮਰਚ 1928[2] ਨੂੰ ਪਿੰਡ ਮਿਆਣੀ ਅਫ਼ਗਾਨਾ, ਜ਼ਿਲ੍ਹਾ ਹੁਸ਼ਿਆਰਪੁਰ, ਬਰਤਾਨਵੀ ਪੰਜਾਬ ਵਿੱਚ ਹੋਇਆ। ਐਂਗਲੋ ਅਰੇਬਕ ਹਾਈ ਸਕੂਲ ਦਿੱਲੀ ਤੋਂ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ। ਬਾਦ ਨੂੰ ਸਰਕਾਰੀ ਹਾਈ ਸਕੂਲ ਜੈਕਬ ਲਾਈਨ ਕਰਾਚੀ ਤੋਂ ਹੋਰ ਪੜ੍ਹਾਈ ਕੀਤੀ, ਰੋਜ਼ਨਾਮਾ ਜੰਗ ਅਤੇ ਫਿਰ ਲਾਇਲਪੁਰ ਟੈਕਸਟਾਇਲ ਮਿਲ ਨਾਲ ਰੋਜਗਾਰ ਦੇ ਸਿਲਸਿਲੇ ਵਿੱਚ ਜੁੜੇ।

ਉਸਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ ਬਰਗੇ ਅਵਾਰਾ ਦੇ ਨਾਮ ਨਾਲ 1957 ਵਿੱਚ ਪ੍ਰਕਾਸ਼ਿਤ ਕੀਤਾ। ਵੱਖ ਵੱਖ ਸ਼ਹਿਰਾਂ ਤੋਂ ਹਿਜਰਤ ਕਰਦੇ ਹੋਏ ਆਖ਼ਰ ਉਹ ਲਾਹੌਰ ਵਿੱਚ ਆਬਾਦ ਹੋ ਗਏ ਅਤੇ ਉਸ ਦਾ ਇਹ ਸ਼ੇਅਰ ਹਮੇਸ਼ਾ ਲਈ ਅਮਰ ਹੋ ਗਿਆ।

ਯਹ ਏਜਾਜ਼ ਹੈ ਹੁਸਨ ਆਵਾਰਗੀ ਕਾ
ਜਹਾਂ ਵੀ ਗਏ ਦਾਸਤਾਂ ਛੋੜ ਆਏ

ਅਜ਼ਾਦੀ ਦੇ ਬਾਅਦ ਉਹ ਕਰਾਚੀ ਆ ਗਏ ਅਤੇ ਕੁੱਝ ਅਰਸਾ ਮਾਰੂਫ਼ ਕਿਸਾਨ ਰਹਿਨੁਮਾ ਹੈਦਰ ਬਖ਼ਸ਼ ਜਤੋਈ ਦੀ ਸਿੰਧ ਹਾਰੀ ਤਹਿਰੀਕ ਵਿੱਚ ਕੰਮ ਕੀਤਾ। ਇੱਥੇ ਉਸ ਵਿੱਚ ਜਮਾਤੀ ਚੇਤਨਾ ਪੈਦਾ ਹੋਈ ਅਤੇ ਉਸ ਨੇ ਸਮਾਜੀ ਨਾਇਨਸਾਫ਼ੀਆਂ ਨੂੰ ਆਪਣੀਆਂ ਨਜ਼ਮਾਂ ਦਾ ਮੌਜ਼ੂ ਬਣਾਇਆ। ਫਿਰ 1956 ਵਿੱਚ ਲਾਹੌਰ ਵਿੱਚ ਰਿਹਾਇਸ਼ ਕਰ ਲਈ।

ਸਿਆਸੀ ਜ਼ਿੰਦਗੀ ਸੋਧੋ

ਅਯੂਬ ਖ਼ਾਨ ਅਤੇ ਯਾਹੀਆ ਖ਼ਾਨ ਦੀ ਹਕੂਮਤ ਸਮੇਂ ਉਸਨੇ ਕਈ ਬਾਰ ਕੈਦਕੱਟੀ। ਜਾਲਬ ਨੂੰ 1960 ਦੇ ਦਹਾਕੇ ਵਿੱਚ ਜੇਲ੍ਹ ਜਾਣਾ ਅਤੇ ਉੱਥੇ ਉਸ ਨੇ ਕੁਝ ਕਵਿਤਾਵਾਂ ਲਿਖੀਆਂ ਜੋ ਹਕੂਮਤ ਨੇ ਜ਼ਬਤ ਕਰ ਲਈਆਂ ਪਰ ਉਸ ਨੇ ਲਿਖਣਾ ਨਹੀਂ ਛੱਡਿਆ। ਜਾਲਬ ਨੇ 1960 ਅਤੇ 1970 ਦੇ ਦਹਾਕਿਆਂ ਵਿੱਚ ਬਹੁਤ ਖ਼ੂਬਸੂਰਤ ਸ਼ਾਇਰੀ ਕੀਤੀ ਜਿਸ ਵਿੱਚ ਉਸ ਨੇ ਉਸ ਵਕਤ ਦੇ ਮਾਰਸ਼ਲ ਲਾ ਦੇ ਖ਼ਿਲਾਫ਼ ਭਰਪੂਰ ਇਹਤਜਾਜ ਕੀਤਾ।

ਨਵੰਬਰ 1997 ਵਿੱਚ ਜਦ ਉਸ ਵਕਤ ਦੇ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਐਮਰਜੈਂਸੀ ਲਗਾਈ ਤਾਂ ਮੁਸ਼ੱਰਫ਼ ਦੇ ਸਿਆਸੀ ਵਿਰੋਧੀਆਂ ਦੀਆਂ ਮੀਟਿੰਗਾਂ ਤੇ ਜਲਸਿਆਂ ਵਿੱਚ ਹਬੀਬ ਜਾਲਬ ਦੀ ਸ਼ਾਇਰੀ ਦਿਲਾਂ ਨੂੰ ਗਰਮਾਉਣ ਲਈ ਪੜ੍ਹੀ ਜਾਂਦੀ ਸੀ। ਕਾਰ ਹਾਏ ਨੁਮਾਇਆਂ

ਸ਼ੋਹਰਤ ਸੋਧੋ

1958 ਵਿੱਚ ਪਹਿਲਾ ਤਾਨਸ਼ਾਹੀ ਦਾ ਦੌਰ ਸ਼ੁਰੂ ਹੋਇਆ, ਜਿਸਨੇ 1962 ਵਿੱਚ ਨਾਮ ਨਿਹਾਦ ਦਸਤੂਰ ਪੇਸ਼ ਕੀਤੇ ਜਿਸ ਪਰ ਜਾਲਬ ਨੇ ਆਪਣੀ ਮਸ਼ਹੂਰ-ਏ-ਜ਼ਮਾਨਾ ਨਜ਼ਮ, ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ ਕਹੀ। 1970 ਦੀਆਂ ਚੋਣਾਂ ਦੇ ਬਾਦ ਜਨਰਲ ਯਾਹੀਆ ਖ਼ਾਨ ਨੇ ਸੱਤਾ ਧਾਰੀ ਪਾਰਟੀ ਨੂੰ ਮੁੰਤਕਿਲ ਨਾ ਕੀਤਾ ਅਤੇ ਇਸ ਦੇ ਜਵਾਬ ਵਿੱਚ ਉਸ ਤੇ ਗੋਲੀਆਂ ਚਲੀਆਂ। ਉਸ ਵਕਤ ਪੱਛਮੀ ਪਾਕਿਸਤਾਨ ਇਸ ਫ਼ੌਜਕਸ਼ੀ ਦੀ ਹਿਮਾਇਤ ਕਰ ਰਿਹਾ ਸੀ। ਉਸ ਵਕਤ ਇਹ ਜਾਲਬ ਸਾਹਿਬ ਹੀ ਸੀ ਜੋ ਕਹਿ ਰਿਹਾ ਸੀ:

ਮੁਹੱਬਤ ਗੋਲਿਓਂ ਸੇ ਬੋ ਰਹੇ ਹੋ
ਵਤਨ ਕਾ ਚਿਹਰਾ ਖ਼ੂੰ ਸੇ ਧੋ ਰਹੇ ਹੋ
ਗੁਮਾਂ ਤੁਮਕੋ ਕਿ ਰਸਤਾ ਕੱਟ ਰਿਹਾ ਹੈ
ਯਕੀਂ ਮੁਝ ਕੋ ਕਿ ਮੰਜ਼ਿਲ ਖੋ ਰਹੇ ਹੋ

ਤਾਨਾਸ਼ਾਹੀ ਦੇ ਬਾਦ ਜਦ ਪੀਪਲਜ਼ ਪਾਰਟੀ ਦੀ ਹਕੂਮਤ ਦਾ ਪਹਿਲਾ ਦੌਰ ਆਇਆ ਅਤੇ ਅਵਾਮ ਦੇ ਹਾਲਾਤ ਕੁਛ ਨਾ ਬਦਲੇ ਤਾਂ ਜਾਲਬ ਸਾਹਿਬ ਨੂੰ ਕਹਿਣਾ ਪਿਆ:

ਵਹੀ ਹਾਲਾਤ ਹੈਂ ਫ਼ਕੀਰੋਂ ਕੇ
ਦਿਨ ਫਿਰੇਂ ਹੈਂ ਫ਼ਕਤ ਵਜ਼ੀਰੋਂ ਕੇ
ਹਰ ਬਿਲਾਵਲ ਹੈ ਦੇਸ ਕਾ ਮਕਰੂਜ਼
ਪਾਉਂ ਨੰਗੇ ਹੈਂ ਬੇ ਨਜ਼ੀਰੋਂ ਕੇ

ਜਾਲਿਬ ਹਿੰਦ-ਪਾਕ ਦੋਸਤੀ ਦਾ ਮੁੱਦਈ ਸੀ। ਉਹ ਜਾਣਦਾ ਸੀ ਕਿ ਦੇਸ਼ ਦੇ ਟੁਕੜੇ ਹੋਣ ਨਾਲ ਜਨ ਸਾਧਾਰਨ ਫ਼ਿਰਕੂ ਆਧਾਰ ’ਤੇ ਵੰਡੇ ਗਏ ਹਨ। ਇਸੇ ਲਈ ਉਹ ਪਾਕਿਸਤਾਨੀ ਆਵਾਮ ਨੂੰ ਸੰਬੋਧਿਤ ਹੋ ਕੇ ਲਿਖਦਾ ਹੈ:

ਗੱਲ ਸੁਣ ਚੱਪਣਾ

ਰਾਜ ਲਿਆ ਆਪਣਾ,

ਵੱਡਿਆਂ ਵਡੇਰਿਆਂ ਦਾ

ਜ਼ਾਲਮਾਂ ਲੁਟੇਰਿਆਂ ਦਾ

ਛੱਡ ਨਾਮ ਜੱਪਣਾ।

ਗੱਲ ਸੁਣ ਚੱਪਣਾ

ਰਾਜ ਲਿਆ ਆਪਣਾ

ਸਰਾਂ ਦੀਆਂ ਪੋਤਿਆਂ ਨੇ

ਪੋਤਿਆਂ ਪੜੋਤਿਆਂ ਨੇ

ਰੀਂਗਣਾ ਦੇ ਤੋਤਿਆਂ ਨੇ

ਕੁਝ ਤੈਨੂੰ ਦਿੱਤਾ ਵੀ

ਐਵੇਂ ਪਿਆ ਟੱਪਣਾ

ਗੱਲ ਸੁਣ ਚੱਪਣਾ

ਰਾਜ ਲਿਆ ਆਪਣਾ

ਬੰਦੇ ਨੇ ਇਹ ਪਿਆਰ ਦੇ

ਐਵੇਂ ਤੈਨੂੰ ਚਾਰਦੇ

ਝੂਠ ਪਏ ਮਾਰਦੇ

ਹੋਸ਼ ਕਰ ਪਾਗਲਾ

ਪਾ ਖੱਪ ਨਾ

ਗੱਲ ਸੁਣ ਚੱਪਣਾ

ਰਾਜ ਲਿਆ ਆਪਣਾ

ਗੋਰੇ ਚਿੱਟੇ ਸਾਬਾਂ ਕੋਲੋਂ

ਕਾਲਿਆਂ ਨਵਾਬਾਂ ਕੋਲੋਂ

ਬਚ ਇਨ੍ਹਾਂ ਅਜ਼ਾਬਾਂ ਕੋਲੋਂ

ਨਹੀਂ ਤਾਂ ਤੈਨੂੰ ਮੁੱਦਤਾਂ

ਪਵੇਗਾ ਕਲਪਨਾ

ਗੱਲ ਸੁਣ ਚੱਪਣਾ

ਰਾਜ ਲਿਆ ਆਪਣਾ।[1]

ਰਚਨਾਵਾਂ ਸੋਧੋ

  • ਸਿਰਾਤ ਮੁਸਤਕੀਮ
  • ਜ਼ਿਕਰ ਬਹਤੇ ਖ਼ੂੰ ਕਾ
  • ਗੁੰਬਦ-ਏ-ਬੇਦਾਰ
  • ਕੁਲੀਆਤ ਹਬੀਬ ਜਾਲਬ
  • ਇਸ ਸ਼ਹਿਰ-ਏ-ਖ਼ਰਾਬੀ ਮੇਂ
  • ਗੋਸ਼ੇ ਮੇਂ ਕਫ਼ਸ ਕੇ
  • ਹਰਫ਼-ਏ-ਹੱਕ
  • ਹਰਫ਼-ਏ-ਸਰਦਾਰ

ਹਵਾਲੇ ਸੋਧੋ

  1. 1.0 1.1 ਨਿਰਮਲਜੀਤ, Tribune News. "ਜ਼ੁਲਮਤ ਕੋ ਜ਼ਿਆ... ਬੰਦੇ ਕੋ ਖ਼ੁਦਾ ਕਿਆ ਲਿਖਨਾ, ਕਿਆ ਲਿਖਨਾ". Tribuneindia News Service. Retrieved 2021-03-21.
  2. Metro One tv ... Habib Jalib (urdu poet)