ਹਰਚਰਨ ਸਿੰਘ ਬਰਾੜ
ਹਰਚਰਨ ਸਿੰਘ ਬਰਾੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਨ।
ਹਰਚਰਨ ਸਿੰਘ ਬਰਾੜ | |
---|---|
ਪੰਜਾਬ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 31 ਅਗਸਤ 1995 – 21 ਨਵੰਬਰ 1996 | |
ਤੋਂ ਪਹਿਲਾਂ | ਬੇਅੰਤ ਸਿੰਘ |
ਤੋਂ ਬਾਅਦ | ਰਾਜਿੰਦਰ ਕੌਰ ਭੱਠਲ |
ਨਿੱਜੀ ਜਾਣਕਾਰੀ | |
ਜਨਮ | small 21 ਜਨਵਰੀ 1922 ਮੁਕਤਸਰ, ਪੰਜਾਬ |
ਮੌਤ | 6 ਸਤੰਬਰ 2009 ਚੰਡੀਗੜ੍ਹ, ਪੰਜਾਬ | (ਉਮਰ 87)
ਕਬਰਿਸਤਾਨ | small |
ਸਿਆਸੀ ਪਾਰਟੀ | ਕਾਂਗਰਸ |
ਜੀਵਨ ਸਾਥੀ | ਗੁਰਬਿੰਦਰ ਕੌਰ ਬਰਾੜ (1925-2010) |
ਬੱਚੇ | ਪੁੱਤਰ ਕੰਵਰਜੀਤ ਸਿੰਘ (ਸਨੀ) ਬਰਾੜ ਪੁੱਤਰੀ ਕੰਵਲਜੀਤ ਕੌਰ (ਬਬਲੀ) ਬਰਾੜ |
ਮਾਪੇ |
|
ਅਲਮਾ ਮਾਤਰ | ਸਰਕਾਰੀ ਕਾਲਜ, ਲਹੌਰ |
ਜੀਵਨੀ
ਸੋਧੋ21 ਜਨਵਰੀ 1922 ਨੂੰ ਜਨਮੇ ਸ੍ਰੀ ਹਰਚਰਨ ਸਿੰਘ ਬਰਾੜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾ ਦੇ ਜਮਪਲ ਸਨ ਅਤੇ ਵਿਧਾਨ ਸਭਾ ਵਿੱਚ ਮੁਕਤਸਰ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ। ਸਦਾ ਸੁਲਾ ਸਫ਼ਾਈ ਅਤੇ ਠੰਢੇ ਦਿਮਾਗ ਨਾਲ ਚੱਲਣ ਵਾਲੇ ਇਸ ਆਗੂ ਨੇ ਆਪਣਾ ਅਸਲ ਸਿਆਸੀ ਜੀਵਨ 1960 ਵਿੱਚ ਮੁਕਤਸਰ ਤੋਂ ਐਮ ਐਲ ਏ ਦੀ ਚੋੜ ਲੜ ਕੇ ਕੀਤਾ। ਉਨ੍ਹਾਂ ਨੇ ਇਸ ਚੋਣ ਵਿੱਚ ਆਪਣੇ ਵਿਰੋਧੀ ਚੰਨਣ ਸਿੰਘ ਨੂੰ 6188 ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਸਾਲਾਂ ਬਾਅਦ 1962 ਵਿੱਚ ਉਹ ਫਿਰ ਇਸੇ ਹਲਕੇ ਤੋਂ ਐਮ ਐਲ ਏ ਬਣੇ। ਉਹ 1967 ਵਿੱਚ ਗਿੱਦੜਬਾਹਾ, 1969 ਵਿੱਚ ਕੋਟਕਪੂਰਾ ਤੇ 1992 ਵਿੱਚ ਮੁਕਤਸਰਕ ਤੋਂ ਵਿਧਾਇਕ ਬਣੇ ਪੇਸ਼ੇ ਵਜੋਂ ਕਿਸਾਨ ਸ੍ਰੀ ਬਰਾੜ 1976 ਤੋਂ 1979 ਤੱਕ ਉੜੀਸਾ ਅਤੇ 1980 ਤੋਂ 84 ਤੱਕ ਹਰਿਆਣਾ ਦੇ ਰਾਜਪਾਲ ਰਹੇ। 1992 ਵਿੱਚ ਸਤਾ ਵਿੱਚ ਆਈ ਬੇਅੰਤ ਸਿੰਘ ਸਰਕਾਰ ਵਿੱਚ ਉਹ ਕੈਬਨਿਟ ਮੰਤਰੀ ਸਨ। ਉਸ ਸਮੇਂ ਉਨ੍ਹਾਂ ਕੋਲ ਪੰਜਾਬ ਦੇ ਦੋ ਅਹਿਮ ਵਿਭਾਗ ਬਿਜਲੀ ਅਤੇ ਸਿੰਚਾਈ ਸਨ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਮੁੱਖ ਮੰਤਰੀ ਨਾਲ ਮਤਭੇਦ ਹੋਣ ਕਰਕੇ ਉਨ੍ਹਾਂ ਤੋਂ ਬੇਅੰਤ ਸਿੰਘ ਨੇ ਇਹ ਦੋਵੇਂ ਅਹਿਮ ਵਿਭਾਗ ਵਾਪਿਸ ਲੈ ਕੇ ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿੱਤਾ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੀ ਹੱਤਿਆ ਪਿੱਛੋਂ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। 31 ਅਗਸਤ 1995 ਤੋਂ 21 ਨਵੰਬਰ 1996 ਤੱਕ ਉਹ ਸੂਬੇ ਦੇ ਮੁੱਖ ਮੰਤਰੀ ਰਹੇ। ਸਵਰਗੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ 1961 ਤੋਂ 1962 ਤੱਕ ਉਹ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਉਹ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਉਨ੍ਹਾਂ ਨੇ ਕਾਂਗਰਸ ਦੇ ਵਿਧਾਇਕ ਦਲ ਵਿੱਚ ਡਿਪਟੀ ਆਗੂ ਦੀ ਭੂਮਿਕਾ ਵੀ ਨਿਭਾਈ। ਉਨ੍ਹਾਂ ਨੇ ਆਸਟ੍ਰੇਲੀਆ, ਸਿੰਘਾਪੁਰ, ਯੂਰਪ, ਇੰਗਲੈਂਡ, ਮਿਸਰ ਅਤੇ ਮੱਧ ਪੂਰਬ ਦੇ ਦੇਸ਼ਾਂ ਦਾ ਵੀ ਗੇੜਾ ਲਾਇਆ।
ਪਰਿਵਾਰ
ਸੋਧੋਉਹਨਾ ਦੇ ਪਰਿਵਾਰ ਵਿੱਚ ਉਹਨਾ ਦੀ ਪਤਨੀ ਗੁਰਬਿੰਦਰ ਕੌਰ ਬਰਾੜ, ਪੁੱਤਰ ਕੰਵਰਜੀਤ ਸਿੰਘ (ਸਨੀ) ਬਰਾੜ ਅਤੇ ਪੁੱਤਰੀ ਕੰਵਲਜੀਤ ਕੌਰ (ਬਬਲੀ) ਬਰਾੜ ਹਨ। ਉਨ੍ਹਾਂ ਦਾ ਪੁੱਤਰ ਸਨੀ ਬਰਾੜ ਮੁਕਤਸਰ ਤੋਂ ਵਿਧਾਇਕ ਸਨ। ਉਹਨਾ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਅਤੇ ਪੁੱਤਰ ਕੰਵਰਜੀਤ ਸਿੰਘ (ਸਨੀ) ਬਰਾੜ ਵੀ ਸ੍ਵਰਗਵਾਸ ਹੋ ਚੁੱਕੇ ਹਨ। ਹੁਣ ਉਹਨਾ ਦੀ ਨੂੰਹ ਸ਼ੀਮਤੀ ਕਰਨ ਕੌਰ ਬਰਾੜ ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਹਨ।
ਰਿਸ਼ਤੇਦਾਰੀਆਂ
ਸੋਧੋਸ੍ਰੀ ਬਰਾੜ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁਆਈ ਅਤੇ ਸੂਬੇ ਦੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਨ੍ਹਾਂ ਦੀ ਸਾਕ-ਸਕੀਰੀ ਹੈ।
ਦੇਹਾਂਤ
ਸੋਧੋਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਹਰਚਰਨ ਸਿੰਘ ਬਰਾੜ ਦਾ ਦੇਹਾਂਤ 6 ਸਤੰਬਰ 2009 ਨੂੰ ਹੋਇਆ। ਉਹ 87 ਸਾਲ ਦੇ ਸਨ।