ਹਰਿੰਦਰ ਸੋਹਲ ਪੰਜਾਬੀ ਦਾ ਗਾਇਕ ਤੇ ਸੰਗੀਤਕਾਰ ਹੈ।ਉਹ ਪੰਜਾਬੀ ਨਾਟਕਾਂ ਵਿੱਚ ਪਿਠਵਰਤੀ ਗਾਇਕ ਵਜੋਂ ਕਾਫੀ ਯੋਗਦਾਨ ਦੇ ਚੁਕਾ ਹੈ। ਉਸਨੇ ਟ੍ਰੇਨ ਟੂ ਪਾਕਿਸਤਾਨ, ਪਿੰਜਰ, ਬੁੱਲਾ, ਸਾਵੀ, ਸ਼ਹੀਦ ਭਗਤ ਸਿੰਘ ਅਤੇ ਇੱਕ ਸੀ ਮੰਟੋ ਆਦਿ 100 ਦੇ ਕਰੀਬ ਨਾਟਕਾਂ ’ਚ ਸੰਗੀਤ ਦੇ ਚੁੱਕਿਆ ਹੈ।ਉਸ ਨੇ ਲੋਪ ਹੋ ਰਹੇ ਲੋਕ ਸਾਜ਼ਾਂ ਨੂੰ ਵੀ ਤਲਾਸ਼ ਕੇ ਆਪਣੇ ਸੰਗੀਤ ਵਿੱਚ ਸ਼ਾਮਿਲ ਕਰਨਾ ਵੀ ਉਸਦੀ ਵਿਸ਼ੇਸ਼ ਪ੍ਰਾਪਤੀ ਹੈ। ਉਸਨੇ ਥੀਏਟਰ ਤੋਂ ਇਲਾਵਾ ਕੁਝ ਟੀਵੀ ਚੈਨਲਾਂ ਲਈ ਬਤੌਰ ਸੰਗੀਤ ਨਿਰਦੇਸ਼ਕ ਕੰਮ ਕੀਤਾ ਹੈ। ਪੰਜਾਬੀ ਫ਼ਿਲਮ ਬਲੱਡ ਸਟਰੀਟ ਲਈ ਵੀ ਉਸਨੇ ਸੰਗੀਤਕ ਧੁਨਾਂ ਸਿਰਜਆਂ ਹਨ।ਹਰਿੰਦਰ ਸੋਹਲ ਜਿਸ ਦੇਹ ਸੋ ਪਾਵੇ ਅਤੇ ਸਿੱਖੀ ਦਾ ਧੁਰਾ ਆਦਿ ਕਈ ਧਾਰਮਿਕ ਐਲਬਮਾਂ ਦਾ ਸੰਗੀਤ ਵੀ ਤਿਆਰ ਕੀਤਾ ਹੈ। ਸੋਹਲ ਨੇ ਸੁਰੇਸ਼ ਵਾਡੇਕਰ, ਮੁਹੰਮਦ ਅਜੀਜ ਅਤੇ ਗੁਰਮੀਤ ਬਾਵਾ ਵਰਗੇ ਕਈ ਨਾਮਵਰ ਗਾਇਕਾਂ ਨੂੰ ਨਿਰਦੇਸ਼ਤ ਕੀਤਾ।[[1]

ਹਰਿੰਦਰ ਸੋਹਲ
ਹਰਿੰਦਰ ਸਿੰਘ ਸੋਹਲ
ہرندر سوہل
ਹਰਿੰਦਰ ਸੋਹਲ
ਹਰਿੰਦਰ ਸੋਹਲ
ਜਾਣਕਾਰੀ
ਜਨਮ ਦਾ ਨਾਮਹਰਿੰਦਰ ਸਿੰਘ
ਜਨਮ(1968-08-15)15 ਅਗਸਤ 1968
ਅੰਮ੍ਰਿਤਸਰ , ਪੰਜਾਬ
ਕਿੱਤਾਪਿੱਠਵਰਤੀ ਗਾਇਕ
ਸਾਲ ਸਰਗਰਮ1995 ਤੋਂ ਹੁਣ ਤੱਕ

ਜੀਵਨ

ਸੋਧੋ

ਹਰਿੰਦਰ ਸੋਹਲ ਦਾ ਜਨਮ 15th ਅਗਸਤ 1968 ਨੂੰ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਮਾਤਾ ਅਮਰਿੰਦਰ ਕੌਰ ਸੋਹਲ ਅਤੇ ਪਿਤਾ ਸ. ਮਨਜੀਤ ਸਿੰਘ ਸੋਹਲ ਦੇ ਘਰ ਹੋਇਆ।ਉਸਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ ਅਤੇ ਉਸਨੇ ਆਪਣੀ ਮੁਢਲੀ ਸੰਗੀਤਕ ਵਿਦਿਆ ਆਪਣੇ ਪਿਤਾ ਸ. ਮਨਜੀਤ ਸਿੰਘ ਸੋਹਲ ਤੋਂ ਲਈ ਅਤੇ ਬਾਅਦ ਵਿੱਚ ਉਹਨਾ ਨੇ ਉਸਤਾਦ ਗਾਇਕ ਨਿਰਦੇਸ਼ਕ ਨੰਦ ਕਿਸ਼ੋਰ ਨਾਰਦ ਤੋਂ ਬਕਾਇਦਾ ਸੰਗੀਤ ਵਿਦਿਆ ਲਈ।ਉਸਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਐਮ.ਏ. ਸੰਗੀਤ ਦੀ ਡਿਗਰੀ ਹਾਸਲ ਕੀਤੀ ਹੋਈ ਹੈ।

ਬਾਹਰੀ ਕੜੀਆਂ

ਸੋਧੋ

ਹਰਿੰਦਰ ਸੋਹਲ ਦੀ ਨਿੱਜੀ ਸਾਈਟ Archived 2017-07-17 at the Wayback Machine.

ਹਵਾਲੇ

ਸੋਧੋ
  1. ਗਿੱਲ, ਮੁਖ਼ਤਾਰ, ਸੁਰ ਤੇ ਤਾਲ ਦਾ ਸੁੰਦਰ ਸੁਮੇਲ ਹਰਿੰਦਰ ਸੋਹਲ, ਪੰਜਾਬੀ ਟ੍ਰਿਬਿਊਨ, ਅੰਮ੍ਰਿਤਸਰ, 26 ਮਾਰਚ 2016, 21 ਦਸੰਬਰ ਨੂੰ ਜੋੜਿਆ।