ਹਿੰਦ-ਯੂਨਾਨੀ ਸਾਮਰਾਜ

ਹਿੰਦ-ਯਵਨ ਰਾਜ ਭਾਰਤੀ ਉਪਮਹਾਂਦੀਪ ਦੇ ਪੱਛਮ-ਉੱਤਰੀ ਖੇਤਰ ਵਿੱਚ ਸਥਿਤ ੨੦੦ ਈਸਾ ਪੂਰਵ ਤੋਂ ੧੦ ਈਸਵੀ ਤੱਕ ਦੇ ਕਾਲ ਵਿੱਚ ਯੂਨਾਨੀ ਮੂਲ ਦੇ ਰਾਜਿਆਂ ਦੇ ਰਾਜ ਸਨ।

ਹਿੰਦ-ਯੂਨਾਨੀ ਰਾਜ
180 ਈ ਪੂ–10 ਏ ਡੀ
100 ਈ ਪੂ ਵਿੱਚ .ਹਿੰਦ-ਯੂਨਾਨੀ ਰਾਜ
100 ਈ ਪੂ ਵਿੱਚ .ਹਿੰਦ-ਯੂਨਾਨੀ ਰਾਜ
ਰਾਜਧਾਨੀਕਾਕੇਕਸ ਵਿੱਚ ਅਲੈਗਜ਼ੈਂਡਰੀਆ
ਸਿਰਕਪ/ਤਕਸਿਲਾ
ਸਗਾਲਾ/ਸਿਆਲਕੋਟ
ਪੁਸ਼ਕਲਾਵਤੀ/ਚਾਰਸਾਦਾ
ਆਮ ਭਾਸ਼ਾਵਾਂਯੂਨਾਨੀ (ਯੂਨਾਨੀ ਵਰਣਮਾਲਾ)
ਪਾਲੀ (ਖਰੋਸ਼ਠੀ ਲਿਪੀ)
ਸੰਸਕ੍ਰਿਤ
ਪ੍ਰਾਕ੍ਰਿਤ
(ਬ੍ਰਾਹਮੀ ਲਿਪੀ)
ਧਰਮ
ਬੋਧੀ
ਪ੍ਰਾਚੀਨ ਯੂਨਾਨੀ ਧਰਮ
ਹਿੰਦੂ
ਜ਼ੋਰਾਸ਼ਟਰੀ
ਸਰਕਾਰਰਾਜਤੰਤਰ
ਰਾਜਾ 
• 180–160 ਈ ਪੂ
ਅਪੋਲੋਡੋਟਸ I
• 25 ਈ ਪੂ – ਏ ਡੀ 10
ਸਤਰੈਟੋ II
Historical eraਪ੍ਰਾਚੀਨ ਕਾਲ
• Established
180 ਈ ਪੂ
• Disestablished
10 ਏ ਡੀ
ਖੇਤਰ
2,500,000 km2 (970,000 sq mi)
ਤੋਂ ਪਹਿਲਾਂ
ਤੋਂ ਬਾਅਦ
ਯੂਨਾਨੀ-ਬੈਕਟਰੀਅਨ ਰਾਜ
ਇੰਡੋ-ਸਿਥੀਅਨ
ਅੱਜ ਹਿੱਸਾ ਹੈ ਭਾਰਤ
 ਪਾਕਿਸਤਾਨ
 ਅਫਗਾਨਿਸਤਾਨ
ਫਰਮਾ:Country data ਤੁਰਕਮੇਨਸਤਾਨ
ਦੇਮੇਤਰੀਸ ਪਹਿਲੇ ਦਾ ਇੱਕ ਸਿੱਕਾ, ਇਸ ਬੈਕਟ੍ਰੀਆਈ ਯੂਨਾਨੀ ਰਾਜਾ ਨੇ ਹੀ ਭਾਰਤ ਤੇ ਪਹਿਲੀ ਵਾਰ ਹਮਲਾ ਕੀਤਾ। ਆਪਣੀ ਹਾਥੀ ਵਰਗੀ ਟੋਪੀ ਨਾਲ ਦਿਖਾਈ ਦੇ ਰਿਹਾ ਹੈ।

ਇਸ ਦੌਰਾਨ ਇੱਥੇ ੩੦ ਤੋਂ ਵੀ ਜਿਆਦਾ ਹਿੰਦ-ਯਵਨ ਰਾਜੇ ਰਹੇ ਜੋ ਆਪਸ ਵਿੱਚ ਵੀ ਲੜਿਆ ਕਰਦੇ ਸਨ। ਇਸ ਰਾਜਾਂ ਦਾ ਸਿਲਸਿਲਾ ਤਦ ਸ਼ੁਰੂ ਹੋਇਆ ਜਦੋਂ ਬੈਕਟਰੀਆ ਦੇ ਦੀਮੀਤਰੀ (ਦੇਮੇਤਰੀਸ ਪਹਿਲੇ) ਯਵਨ (ਯੂਨਾਨੀ) ਰਾਜਾ ਨੇ ੧੮੦ ਈ ਪੂ ਵਿੱਚ ਹਿੰਦੂ-ਕੁਸ਼ ਪਹਾੜ ਸਿਲਸਿਲਾ ਪਾਰ ਕਰਕੇ ਪੱਛਮ-ਉੱਤਰੀ ਭਾਰਤੀ ਖੇਤਰਾਂ ਉੱਤੇ ਹੱਲਾ ਬੋਲ ਦਿੱਤਾ।[1] ਆਪਣੇ ਕਾਲ ਵਿੱਚ ਇਹਨਾਂ ਸ਼ਾਸਕਾਂ ਨੇ ਭਾਸ਼ਾ, ਵੇਸ਼ਭੂਸ਼ਾ, ਚਿਹਨਾਂ, ਸ਼ਾਸਨ ਪ੍ਰਣਾਲੀ ਅਤੇ ਰਹਿਣ-ਸਹਿਣ ਵਿੱਚ ਯੂਨਾਨੀ-ਭਾਰਤੀ ਸੰਸਕ੍ਰਿਤੀਆਂ ਵਿੱਚ ਡੂੰਘਾ ਰਲੇਵਾਂ ਕੀਤਾ ਅਤੇ ਬਹੁਤ ਸਾਰੇ ਹਿੰਦੂ ਅਤੇ ਬੋਧੀ ਧਰਮ ਦੇ ਤੱਤਾਂ ਨੂੰ ਅਪਣਾਇਆ। ਹਿੰਦ-ਯਵਨਾਂ ਦਾ ਰਾਜ ਦਾ ਸ਼ਕ ਲੋਕਾਂ ਦੇ ਆਕਰਮਣਾਂ ਨਾਲ ਅੰਤ ਹੋਇਆ, ਭਾਵੇਂ ੧੦ ਈ ਦੇ ਬਾਅਦ ਵੀ ਇੱਕਾ-ਦੁੱਕਾ ਜਗ੍ਹਾਵਾਂ ਉੱਤੇ ਕੁੱਝ ਦੇਰ ਤੱਕ ਯੂਨਾਨੀ ਬਿਰਾਦਰੀ ਨੇ ਆਪਣੀ ਪਛਾਣ ਬਣਾਈ ਹੋਈ ਸੀ। ਸਮਾਂ ਬੀਤਣ ਦੇ ਨਾਲ ਉਹ ਭਾਰਤੀ ਸਮਾਜ ਵਿੱਚ ਸਮੋ ਗਏ।[2]

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. Anjana Motihar Chandra. "India condensed: 5000 years of history & culture". Marshall Cavendish, 2007. ISBN 9789812613509.
  2. A. E. Astin, F. W. Walbank, M. W. Frederiksen. "Rome and the Mediterranean to 133 B.C.Volume 8 of The Cambridge Ancient History, Iorwerth Eiddon Stephen Edwards, ISBN 0-521-85073-8, 9780521850735Volume 8 of The Cambridge Ancient History 14 Volume Set in 19 Hardback Parts". Cambridge University Press, 1989. ISBN 9780521234481. ... When the Greeks of Bactria and India lost their kingdom they were not all killed, nor did they return to Greece. They were merged with the people of the area and worked for the new masters ...{{cite web}}: CS1 maint: multiple names: authors list (link)