ਹੁਮਾਯੂੰ ਦਾ ਮਕਬਰਾ

ਹੁਮਾਯੂੰ ਦਾ ਮਕਬਰਾ ਦਿੱਲੀ, ਭਾਰਤ ਵਿੱਚ ਮੁਗਲ ਸਮਰਾਟ ਹੁਮਾਯੂੰ ਦਾ ਮਕਬਰਾ ਹੈ। ਮਕਬਰੇ ਨੂੰ ਹੁਮਾਯੂੰ ਦੀ ਮੁੱਖ ਪਤਨੀ, ਮਹਾਰਾਣੀ ਹਮੀਦਾ ਬਾਨੂ ਬੇਗਮ ਦੁਆਰਾ, ਉਸਦੇ ਪੁੱਤਰ ਅਕਬਰ, ਦੀ ਸਰਪ੍ਰਸਤੀ 'ਤੇ 1558 ਵਿੱਚ ਬਣਾਇਆ ਗਿਆ ਸੀ, ਅਤੇ ਮੀਰਕ ਮਿਰਜ਼ਾ ਘੀਆਸ ਅਤੇ ਉਸਦੇ ਪੁੱਤਰ ਸੱਯਦ ਮੁਹੰਮਦ,ਦੁਆਰਾ ਡਿਜ਼ਾਈਨ ਕੀਤਾ ਗਿਆ ਸੀ, ਜੋ ਕਿ ਫ਼ਾਰਸੀ ਆਰਕੀਟੈਕਟ ਸਨ। ਇਹ ਭਾਰਤੀ ਉਪਮਹਾਂਦੀਪ ਦਾ ਪਹਿਲਾ ਬਾਗ਼-ਮਕਬਰਾ ਸੀ, ਅਤੇ ਇਹ ਨਿਜ਼ਾਮੂਦੀਨ ਪੂਰਬ, ਦਿੱਲੀ, ਭਾਰਤ ਵਿੱਚ ਦੀਨਾ-ਪਨਾਹ ਗੜ੍ਹ ਦੇ ਨੇੜੇ ਸਥਿਤ ਹੈ, ਜਿਸਨੂੰ ਪੁਰਾਣਾ ਕਿਲਾ ਵੀ ਕਿਹਾ ਜਾਂਦਾ ਹੈ, ਜੋ ਕਿ ਹੁਮਾਯੂੰ ਨੂੰ 1533 ਵਿੱਚ ਮਿਲਿਆ ਸੀ। ਇਹ ਇੰਨੇ ਵੱਡੇ ਪੈਮਾਨੇ 'ਤੇ ਲਾਲ ਰੇਤਲੇ ਪੱਥਰ ਦੀ ਵਰਤੋਂ ਕਰਨ ਵਾਲੀ ਪਹਿਲੀ ਬਣਤਰ ਵੀ ਸੀ। ਇਸ ਮਕਬਰੇ ਨੂੰ 1993 ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ ਸੀ, ਅਤੇ ਉਦੋਂ ਤੋਂ ਇਸਦੀ ਬਹਾਲੀ ਦਾ ਵਿਆਪਕ ਕੰਮ ਹੋਇਆ ਹੈ, ਜੋ ਹੁਣ ਪੂਰਾ ਹੋ ਗਿਆ ਹੈ।

ਹੁਮਾਯੂੰ ਦਾ ਮਕਬਰਾ
Humayuns Tomb Delhi 31-05-2005 pic2.jpg
ਸਥਿਤੀਨਿਜ਼ਾਮੂਦੀਨ ਪੂਰਬ, ਦਿੱਲੀ, ਭਾਰਤ
ਉਸਾਰੀ1565–1572
ਕਿਸਮਸਭਿਆਚਾਰਕ
ਕਸਵੱਟੀii, iv
ਡਿਜ਼ਾਇਨ ਕੀਤਾ1993 (17th session)
Reference No.232
ਮੁੱਖ ਕੇਂਦਰੀ ਕਮਰੇ ਸਹਿਤ ਨੌਂ ਵਰਗਾਕਾਰ ਕਮਰੇ ਬਣੇ ਹਨ। ਇਹਨਾਂ ਵਿੱਚ ਵਿੱਚ ਵਿੱਚ ਬਣੇ ਮੁੱਖ ਕਕਸ਼ ਨੂੰ ਘੇਰੇ ਹੋਏ ਬਾਕੀ ਅੱਠ ਦੁਮੰਜਿਲੇ ਕਕਸ਼ ਵਿੱਚ ਵਿੱਚ ਖੁਲਦੇ ਹਨ।

ਤਸਵੀਰਾਂਸੋਧੋ