ਹੁਮਾਯੂੰ (ਫ਼ਾਰਸੀ: نصیر الدین محمد همایون; ਮੁਗਲ ਸਲਤਨਤ ਦਾ ਦੂਜਾ ਮੁਗਲ ਬਾਦਸ਼ਾਹ ਹੈ ਜਿਸ ਨੇ ਉਤਰੀ ਭਾਰਤ, ਅਫਗਾਨਿਸਤਾਨ ਅਤੇ ਪਾਕਿਸਤਾਨ ਤੇ 1531 – 1540 ਅਤੇ 1555 – 1556 ਰਾਜ ਕੀਤਾ। ਉਹਨਾਂ ਦੀ ਮੌਤ 1556 ਸਾਲ ਦੇ ਸਮੇਂ ਮੁਗਲ ਸਲਤਨਤ ਦਾ ਬਹੁਤ ਵਿਸਥਾਰ ਹੋ ਚੁਕਾ ਸੀ। ਹੁਮਾਯੂੰ ਨੇ ਆਪਣੇ ਪਿਤਾ ਬਾਬਰ ਤੋਂ ਬਾਅਦ ਗੱਦੀ ਸੰਭਾਲੀ। ਉਸ ਸਮੇਂ ਉਹਨਾਂ ਦੀ ਉਮਰ 23 ਸੀ। 1540 ਈ ਵਿੱਚ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਹਰਾ ਕਿ ਭਾਰਤ ਤੋਂ ਬਾਹਰ ਕੱਢ ਦਿਤਾ ਪਰੰਤੂ 1555 ਈ ਵਿੱਚ ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉਤਰਾਧਿਕਾਰੀ ਸਿਕੰਦਰ ਸ਼ਾਹ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ 'ਤੇ 15 ਸਾਲ ਬਾਅਦ ਦੁਆਰਾ ਅਧਿਕਾਰ ਕਰ ਲਿਆ।[1] ਜਦੋਂ ਹੁਮਾਯੂੰ ਨੇ ਆਗਰੇ ਦੇ ਕਿਲੇ ਤੇ ਕਬਜ਼ਾ ਕਰ ਲਿਆ ਤਾਂ ਇਬਰਾਹਿਮ ਲੋਧੀ ਦੀ ਮਾਂ ਨੇ ਸਾਰਿਆਂ ਦੀ ਜਾਨ ਬਖਸ਼ੀ ਲਈ ਹੁਮਾਯੂੰ ਨੂੰ ਇੱਕ ਡੱਬੀ ਭੇਂਟ ਕੀਤੀ। ਉਸ ਡੱਬੀ ਵਿੱਚ ਕੋਹੇਨੂਰ ਹੀਰਾ ਸੀ। ਹੁਮਾਯੂੰ ਨੇ ਇਹ ਹੀਰਾ ਦਿੱਲੀ ਆਪਣੇ ਪਿਤਾ ਬਾਬਰ ਨੂੰ ਭੇਂਟ ਕੀਤਾ। ਹੁਮਾਯੂੰ ਦੀ 1556 ਈ ਵਿੱਚ ਮੌਤ ਹੋ ਗਈ।

ਹੁਮਾਯੂੰ
Painting of Humayun, c. 1700.jpg
ਮੁਗਲ ਬਾਦਸ਼ਾਹ ਹੁਮਾਯੂੰ
ਦੂਜਾ ਮੁਗਲ ਬਾਦਸ਼ਾਹ
ਸ਼ਾਸਨ ਕਾਲ 26 ਦਸੰਬਰ 1530 – 17 ਮਈ 1540
22 ਫਰਵਰੀ 1555 – 27 ਜਨਵਰੀ 1556
ਤਾਜਪੋਸ਼ੀ 29 ਦਸੰਬਰ 1530, ਆਗਰਾ
ਪੂਰਵ-ਅਧਿਕਾਰੀ ਬਾਬਰ
ਵਾਰਸ ਅਕਬਰ
Consort ਬੇਗਾ ਬੇਗਮ
ਪਤਨੀ ਹਮੀਦਾ ਬਾਨੂ ਬੇਗਮ
ਮਾਹ ਚੂਚਕ ਬੇਗਮ
ਬੀਬੀ ਗੁਨਵਰ ਬੇਗਮ
ਖਨੀਸ਼ ਅਘਾਚਾ
ਸ਼ਹਮ ਅਘਾਚਾ
ਮਾਇਵਾ ਜਾਨ ਅਘਾਚਾ
ਔਲਾਦ ਅਲ-ਅਮਾਨ ਮਿਰਜ਼ਾ
ਅਕਬਰ
ਮਿਰਜ਼ਾ ਮੁਹੰਮਦ ਹਕੀਮ
ਇਬਰਾਹਿਮ ਸੁਲਤਾਨ ਮਿਰਜ਼ਾ
ਫਾਰੂਖ-ਫਲ ਮਿਰਜ਼ਾ
ਅਕੀਕਾ ਸੁਲਤਾਨ ਬੇਗਮ
ਜਹਾਂ ਸੁਲਤਾਨ ਬੇਗਮ
ਬਕਸ਼ੀ ਬਾਨੋ ਬੇਗਮ
ਫਾਖਰ-ਉਲ ਬੇਗਮ
ਬਖਤ-ਉਲ ਨਿਸਾ ਬੇਗਮ
ਅਮੀਨਾ ਬਾਨੋ ਬੇਗਮ
ਸਕੀਨਾ ਬਾਨੂ ਬੇਗਮ
ਪੂਰਾ ਨਾਂ
ਨਸੀਰੂ-ਦੀਨ ਮੁਹੰਮਦ ਹੁਮਾਯੂੰ
ਘਰਾਣਾ ਤੈਮੂਰ ਦਾ ਘਰ
ਪਿਤਾ ਬਾਬਰ
ਮਾਂ ਮਾਹਮ ਬੇਗ਼ਮ
ਜਨਮ (1508-03-17)17 ਮਾਰਚ 1508
ਕਾਬੁਲ, ਅਫਗਾਨਿਸਤਾਨ
ਮੌਤ 27 ਜਨਵਰੀ 1556(1556-01-27) (ਉਮਰ 47)
ਦਿੱਲੀ, ਭਾਰਤ
ਦਫ਼ਨ ਹੁਮਾਯੂੰ ਦਾ ਮਕਬਰਾ, ਦਿੱਲੀ
ਧਰਮ ਇਸਲਾਮ

ਹਵਾਲੇਸੋਧੋ

  1. Naimur Rahman Farooqi (1989). Mughal-Ottoman relations: a study of political & diplomatic relations between Mughal India and the Ottoman Empire, 1556-1748. Idarah-i Adabiyat-i Delli. p. 189. Abul Fazl has in fact dubbed Humayun "Insan-i-kamil" (Perfet man).