ਬੀਬੀ ਕਾ ਮਕਬਰਾ
ਬੀਬੀ ਕਾ ਮਕਬਰਾ (Lua error in package.lua at line 80: module 'Module:Lang/data/iana scripts' not found.) ਔਰੰਗਾਬਾਦ, ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਇੱਕ ਮਕਬਰਾ ਹੈ। ਇਹ ਛੇਵੇਂ ਮੁਗ਼ਲ ਸਮਰਾਟ ਔਰੰਗਜ਼ੇਬ ਨੇ ਆਪਣੀ ਪਹਿਲੀ ਪਤਨੀ ਦਿਲਰਾਜ਼ ਬਾਨੋ ਬੇਗਮ (ਮਰਨ ਉਪਰੰਤ ਰਾਬੀਆ-ਉਦ-ਦੌਰਾਨੀ ਵੀ ਕਹਿੰਦੇ ਸਨ) ਦੀ ਯਾਦ ਵਿੱਚ ਅਖੀਰ 17ਵੀਂ ਸਦੀ ਵਿੱਚ ਬਣਵਾਇਆ ਸੀ।[1][2] ਇਹ ਤਾਜ ਮਹਿਲ ਦਾ ਹਮਸ਼ਕਲ ਹੈ। ਔਰੰਗਜ਼ੇਬ ਦੀ ਆਰਕੀਟੈਕਚਰ ਵਿੱਚ ਬਹੁਤ ਦਿਲਚਸਪੀ ਨਹੀਂ ਸੀ, ਭਾਵੇਂ ਉਸਨੇ ਦਿੱਲੀ ਵਿੱਚ ਛੋਟੀ ਪਰ ਬੜੀ ਸੁਹਣੀ ਮੋਤੀ ਮਸਜਿਦ ਵੀ ਬਣਵਾਈ ਸੀ। ਬੀਬੀ ਕਾ ਮਕਬਰਾ ਉਸਦੀ ਬਣਵਾਈ ਸਭ ਤੋਂ ਵੱਡੀ ਇਮਾਰਤ ਹੈ।[1]
ਬੀਬੀ ਕਾ ਮਕਬਰਾ | |
---|---|
ਸਥਿਤੀ | ਔਰੰਗਾਬਾਦ, ਮਹਾਰਾਸ਼ਟਰ, ਭਾਰਤ |
ਆਰਕੀਟੈਕਚਰਲ ਸ਼ੈਲੀ(ਆਂ) | ਮੁਗ਼ਲ ਆਰਕੀਟੈਕਚਰ |
ਇਤਿਹਾਸ
ਸੋਧੋਬੀਬੀ ਕਾ ਮਕਬਰਾ ਗੁਲਾਮ ਮੁਸਤਫਾ ਦੇ "ਤਾਰੀਖ਼ ਨਾਮਹ 'ਅਨੁਸਾਰ 1651 ਅਤੇ 1661 ਈਸਵੀ ਵਿੱਚ ਵਿਚਕਾਰ ਬਣਾਇਆ ਵਿਸ਼ਵਾਸ ਕੀਤਾ ਜਾਂਦਾ ਹੈ, ਮਕਬਰਾ ਦੀ ਉਸਾਰੀ ਦੀ ਲਾਗਤ 6,68,203-7 (ਛੇ ਲੱਖ ਅਠਾਹਟ ਹਜ਼ਾਰ ਦੋ ਸੌ ਤਿੰਨ ਰੁਪਏ ਅਤੇ ਸੱਤ ਆਨੇ) ਰੁਪਏ ਸੀ- ਔਰੰਗਜੇਬ ਇਸ ਦੇ ਨਿਰਮਾਣ ਲਈ 7,00,000 ਰੁਪਏ ਜਾਰੀ ਕੀਤੇ।[3] ਮੁੱਖ ਦਰਵਾਜੇ ਤੇ ਉਕਰੀ ਇੱਕ ਇਬਾਰਤ ਅਨੁਸਾਰ ਇਸਦਾ ਡਿਜ਼ਾਈਨ ਉਸਤਾਦ ਅਹਿਮਦ ਲਾਹੌਰੀ ਦੇ ਪੁੱਤਰ ਅਤ੍ਹਾ ਅੱਲ੍ਹਾ ਨੇ ਤਿਆਰ ਕੀਤਾ ਅਤੇ ਹੰਸਪਤ ਰਾਏ ਦੀ ਦੇਖ-ਰੇਖ ਹੇਠ ਇਸ ਦੀ ਉਸਾਰੀ ਕਰਵਾਈ ਗਈ।
ਗੈਲਰੀ
ਸੋਧੋ-
One of the galleries
-
Window architecture
-
Mosque of the mausoleum
ਹਵਾਲੇ
ਸੋਧੋ- ↑ 1.0 1.1 Eraly, Abraham (2008). The Mughal world: India's tainted paradise. Weidenfeld & Nicolson. pp. 376.
- ↑ Koch, Ebba (1997). King of the World: The Padshahnama. Azimuth Ed. p. 104.
- ↑ Maharashtra (India). Gazetteers Dept (1977). Maharashtra State gazetteers. Director of Govt. Printing, Stationery and Publications, Maharashtra State. p. 951. Retrieved 25 January 2013.