1973
1973 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1970 1971 1972 – 1973 – 1974 1975 1976 |
ਘਟਨਾ
ਸੋਧੋ- 1 ਜਨਵਰੀ – ਇੰਗਲੈਂਡ ਯੂਰਪੀ ਸੰਘ ਵਿੱਚ ਸ਼ਾਮਲ ਹੋਇਆ |
- 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵੀਅਤਨਾਮ ਵਿੱਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
- 15 ਜਨਵਰੀ – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ ਇਜ਼ਰਾਈਲ ਦੀ ਪ੍ਰਾਈਮ ਮਨਿਸਟਰ ਗੋਲਡਾ ਮਾਇਰ ਨਾਲ ਵੈਟੀਕਨ ਸ਼ਹਿਰ ਵਿੱਚ ਮੁਲਾਕਾਤ।
- 23 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਵੀਅਤਨਾਮ ਨਾਲ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋ ਗਈਆਂ ਹਨ।
- 10 ਮਾਰਚ – ਮੋਰਾਕੋ ਨੇ ਸੰਵਿਧਾਨ ਅੰਗੀਕ੍ਰਿਤ ਕੀਤਾ।
- 13 ਅਕਤੂਬਰ – ਕਪੂਰ ਸਿੰਘ ਆਈ. ਸੀ। ਐਸ ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
- 7 ਨਵੰਬਰ – ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
- 27 ਨਵੰਬਰ – ਅਮਰੀਕਾ ਦੇ ਉਪ ਰਾਸ਼ਟਰਪਤੀ ਸਪਾਇਰੋ ਟੀ. ਐਗਨਿਊ ਵਲੋਂ ਅਸਤੀਫ਼ਾ ਦੇਣ 'ਤੇ ਜੇਰਾਲਡ ਆਰ. ਫ਼ੋਰਡ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
- 28 ਦਸੰਬਰ – ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੇ ਮਸ਼ਹੂਰ ਨਾਵਲ 'ਗੁਲਾਗ ਆਰਕੀਪੇਲਾਗੋ' ਛਾਪਿਆ ਜਿਸ ਵਿੱਚ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।