ਅਡੂਸਾ (ਸੰਸਕ੍ਰਿਤ ਵਿੱਚ वासकसस्यम्, ਹਿੰਦੀ ਵਿੱਚ वसाका, ਅੰਗਰੇਜ਼ੀ ਵਿੱਚ Malabar nut, ਗੁਜਰਾਤੀ 'ਚ અરડૂસી) ਇੱਕ ਝਾੜੀਦਾਰ ਬੂਟਾ ਹੈ।[1] ਇਹ ਭਾਰਤ ਵਿੱਚ ਆਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸ੍ਰੀਲੰਕਾ, ਨੇਪਾਲ, ਪਾਕਿਸਤਾਨ,ਇੰਡੋਨੇਸ਼ੀਆ, ਮਲੇਸ਼ੀਆ, ਚੀਨ ਅਤੇ ਪਨਾਮਾ 'ਚ ਆਮ ਮਿਲਦਾ ਹੈ।

ਅਡੂਸਾ
Scientific classification
Kingdom:
(unranked):
ਐਂਜੀਉਸਪਰਮ
(unranked):
ਔਡੀਕੋਟਸ
(unranked):
ਅਸਟਰੀਡਸ
Order:
ਲਮੀਅਲਸ
Family:
ਅਕੰਥਾਸੀਆ
Genus:
ਜਸਟੀਕਲ
Species:
ਜੇ. ਅਧਾਟੋਡਾ
Binomial name
ਜਸਟਿਸੀਆ ਅਧਾਟੋਡਾ
ਕਾਰਲ ਲਿਨਾਉਸ

ਆਕਾਰ

ਸੋਧੋ

ਇਸ ਦੀ ਲੰਬਾਈ 5 ਤੋਂ 8 ਫੁੱਟ ਹੋ ਸਕਦੀ ਹੈ। ਇਸ ਦੇ ਨੋਕਦਾਰ, ਤੇਜ ਖੁਸ਼ਬੂ ਵਾਲੇ ਹਰੇ ਪੱਤਿਆਂ ਦਾ ਆਕਾਰ ਤਿੰਨ ਤੋਂ ਸੱਤ ਇੰਚ ਲੰਬੇ ਡੇੜ ਤੋਂ ਤਿੰਨ ਚੋੜੇ ਹੁੰਦੇ ਹਨ। ਇਸ ਦੇ ਫੁੱਲ ਚਿੱਟੇ ਰੰਗ ਦੇ ਲੰਬੇ ਆਕਾਰ ਦੇ ਦੋ ਤੋਂ ਤਿੰਨ ਇੰਚ ਲੰਬੇ ਗੁੱਛਿਆਂ 'ਚ ਹੁੰਦੇ ਹਨ। ਇਸ ਦੀ ਚਪਟੀ ਫਲੀ ਜਿਸ ਵਿੱਚ ਚਾਰ ਬੀਜ ਹੁੰਦੇ ਹਨ ਦਾ ਆਕਾਰ ਇੱਕ ਇੰਚ ਤੱਕ ਹੁੰਦਾ ਹੈ।

ਸੁਆਦ

ਸੋਧੋ

ਇਸ ਦਾ ਸੁਆਦ ਕੌੜਾ ਹੁੰਦਾ ਹੈ।

ਰਸਾਇਣਿਕ ਬਣਤਰ

ਸੋਧੋ

ਇਸ ਵਿੱਚ ਵਾਸਿਕਿਨ ਨਾਂ ਦਾ ਇੱਕ ਤਿਕਤ ਐਲਕੇਲਾਇਡ, ਵਾਸਾ ਤੇਜਾਬ, ਰਾਲ, ਵਸਾ, ਅਮੋਨੀਆ, ਪੋਟਾਸ਼ੀਅਮ ਨਾਇਟ੍ਰੇਟ ਹੁੰਦਾ ਹੈ।

  1. ਇਸ ਦੀ ਵਰਤੋਂ ਕਰਨ ਨਾਲ ਵੀਰਜ ਦਾ ਪਤਨ ਜਲਦੀ ਨਹੀਂ ਹੁੰਦਾ।
  2. ਇਸ ਦੀ ਵਰਤੋੋਂ ਦਿਲ ਦੀਆਂ ਬਿਮਾਰੀਆਂ, ਬੁਖ਼ਾਰ, ਸਾਹ ਰੋਗ, ਜ਼ੁਕਾਮ, ਅਲਰਜੀ, ਨੱਕ ਤੋਂ ਛਿੱਕਾਂ ਆਉਣਾ, ਕੁਕਰ ਖੰਘ, ਸਾਇਨੋਸਾਇਟਸ, ਖੂਨ ਨਾਲ ਸਬੰਧਤ ਬਿਮਾਰੀਆਂ ਲਈ ਕੀਤੀ ਜਾਂਦੀ ਹੈ।
  3. ਇਹ ਖੂਨ ਪਿੱਤ ਅਤੇ ਨਕਸੀਰ ਨੂੰ ਤੁਰੰਤ ਰੋਕ ਦਿੰਦਾ ਹੈ।
  4. ਇਹ ਖੰਘ ਦੀ ਬੁਟੀ ਵਜੋਂ ਵੀ ਜਾਣਿਆ ਜਾਂਦਾ ਹੈ।
  5. ਇਸ ਦੇ ਪੱਤਿਆਂ ਨੂੰ ਕੱਪੜਿਆਂ ਅਤੇ ਕਿਤਾਬਾਂ ਵਿੱਚ ਰੱਖਣ ਨਾਲ ਕੀੜੇ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਹਵਾਲੇ

ਸੋਧੋ
  1. "Common Names for Malabar Nut (Justicia adhatoda)". Encyclopedia of Life. Retrieved 3 January 2013.