ਅਨਸੂਇਆ

ਰਿਸ਼ੀ ਅਤਰੀ ਦੀ ਪਤਨੀ

ਅਨਸੂਇਆ (IAST: Anusūyā, अनसूया "ਦਵੈਸ਼ ਅਤੇ ਈਰਖਾ ਤੋਂ ਮੁਕਤ"), ਨੂੰ ਅਨੂਸੁਇਆ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਹਿੰਦੂ ਮਿਥਿਹਾਸ ਵਿੱਚ ਉਹ ਅਤਰੀ ਨਾਮਕ ਪ੍ਰਾਚੀਨ ਰਿਸ਼ੀ ਦੀ ਪਤਨੀ ਸੀ। ਰਾਮਾਇਣ ਵਿੱਚ, ਉਹ ਚਿਤਰਕੁਟ ਦੇ ਜੰਗਲ ਦੇ ਦੱਖਣੀ ਹਿੱਸੇ ਵਿੱਚ ਇੱਕ ਛੋਟੀ ਜਿਹੀ ਕੁਟੀਆ ਵਿੱਚ ਆਪਣੇ ਪਤੀ ਨਾਲ ਰਹਿੰਦੀ ਸੀ। ਉਹ ਬਹੁਤ ਨੇਕ ਸੀ ਅਤੇ ਹਮੇਸ਼ਾ ਤਪੱਸਿਆ ਤੇ ਸ਼ਰਧਾ ਦਾ ਅਭਿਆਸ ਕਰਦੀ ਸਨ। ਇਸ ਨਾਲ ਉਸ ਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋਈਆਂ।

ਅਨਸੂਇਆ
ਅਤਰੀ ਦੀ ਕੁਟੀਆ ਵਿੱਚ ਰਾਮ ਦਾ ਦੌਰਾ, ਅਤਰੀ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨਾਲ ਅਤੇ ਅਨਸੂਇਆ ਸੀਤਾ ਨਾਲ ਗੱਲਬਾਤ ਕਰਦੇ ਹੋਏ
ਜਾਣਕਾਰੀ
ਪਤੀ/ਪਤਨੀ(ਆਂ}Atri
ਬੱਚੇਦੁਰਵਾਸਾ
ਚੰਦਰ
ਦਾਤਾਰਿਆ
ਸ਼ੁਬਾਤਰੇਈ

ਉਹ ਦਾਤਾਰਿਆ, ਤ੍ਰਿਮੂਰਤੀ ਬ੍ਰਹਮਾ, ਵਿਸ਼ਨੂੰ, ਸ਼ਿਵਾ ਦਾ ਰਿਸ਼ੀ-ਅਵਤਾਰ, ਦੀ ਮਾਤਾ ਸੀ, ਗੁੱਸੇਖੋਰ ਰਿਸ਼ੀ ਦੁਰਵਾਸ, ਸ਼ਿਵ ਦਾ ਅਵਤਾਰ ਅਤੇ ਚੰਦਰਾਤਰੀ, ਬ੍ਰਹਮਾ ਦਾ ਅਵਤਾਰ ਹੈ। ਉਹ ਚੰਦਰ ਡੇਵ ਦੀ ਮਾਤਾ ਵੀ ਸੀ। ਉਹ ਰਿਸ਼ੀ ਕਰਦਾਮਾ are ਉਸ ਦੀ ਪਤਨੀ ਦੇਵਾਹੁਤੀ ਦੀ ਧੀ ਸੀ। ਰਿਸ਼ੀ ਕਪਿਲ ਉਸ ਦਾ ਭਰਾ ਅਤੇ ਅਧਿਆਪਕ ਸੀ।

ਨਿਰੁਕਤੀ ਸੋਧੋ

ਅਨਸੂਇਆ ਦੇ ਨਾਂ ਦੇ ਦੋ ਹਿੱਸੇ ਹੁੰਦੇ ਹਨ; ਅਨ ਅਤੇ ਸੂਇਆ। ਅਨ ਇੱਕ ਨਕਾਰਾਤਮਕ ਅਗੇਤਰ ਹੈ ਅਤੇ ਸੂਇਆ ਦਾ ਮਤਲਬ ਈਰਖਾ ਹੈ। ਅਨੁਸੁਇਆ ਦਾ ਅਰਥ ਦਵੈਤ ਅਤੇ ਈਰਖਾ ਤੋਂ ਬਿਨਾ ਲਿਆ ਜਾਂਦਾ ਹੈ।

ਪ੍ਰਸਿੱਧ ਸਭਿਆਚਾਰ ਸੋਧੋ

ਅਨਸੁਇਆ ਦੀ ਕਹਾਣੀ ਨਾਲ ਸੰਬੰਧਿਤ ਕਈ ਭਾਰਤੀ ਭਾਸ਼ਾਵਾਂ ਵਿੱਚ ਫ਼ਿਲਮਾਂ ਬਣਾਈਆਂ ਗਈਆਂ। 1957 ਅਤੇ 1971 ਵਿੱਚ ਸਤੀ ਅਨਾਸੁਇਆ ਦੇ ਨਾਂ ਹੇਠ ਤੇਲਗੂ ਫਿਲਮ ਬਣਾਈ ਗਈ। 1957 ਵਾਲੀ ਫਿਲਮ ਕਾਦਾਰੁ ਨਾਗਾਭੂਸ਼ਨਮ ਨੇ ਨਿਰਦੇਸ਼ਿਤ ਕੀਤੀ[1] ਜਿਸ ਵਿੱਚ ਅੰਜਲੀ ਦੇਵੀ ਅਤੇ ਗੁਮਾਦੀ ਵੇਂਕਤੇਸ਼ਵਰ ਰਾਓ ਨੇ ਭੂਮਿਕਾ ਨਿਭਾਈ। 1971 ਵਾਲੀ ਫਿਲਮ ਏ. ਸੁੱਬਾ ਰਾਓ ਨੇ ਨਿਰਦੇਸ਼ਿਤ ਕੀਤੀ।[2]

ਸੂਚਨਾ ਸੋਧੋ

^ The word pativrata used in the above composition should be replaced by the word pativratya because pativrata means a chaste woman who is devoted to her husband and the word pativratya means chastity.Thus the sentence should actually read 'They requested their husbands ... breaking her pativratya'.

ਹਵਾਲੇ ਸੋਧੋ

  1. Sati Ansuya (1957). ਆਈਐਮਡੀਬੀ
  2. Sati Ansuya (1971). ਆਈਐਮਡੀਬੀ
  • A Dictionary of Hindu Mythology & Religion by John Dowson