ਅਨਾਇਕਾ ਸੋਤੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ ਕਿ ਤਾਮਿਲ, ਤੇਲਗੂ ਅਤੇ ਹਿੰਦੀ ਫ਼ਿਲਮ ਵਿੱਚ ਕੰਰ ਕਰਦੀ ਹੈ। ਉਸਨੇ ਬਾਲੀਵੁੱਡ ਵਿੱਚ ਰਾਮ ਗੋਪਾਲ ਵਰਮਾ ਦੀ ਦੋਭਾਸ਼ੀ ਫ਼ਿਲਮ ਸੱਤਿਆ 2 (2013) ਤੋਂ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਸਨੇ ਤਾਮਿਲ ਫ਼ਿਲਮ ਕਾਵਿਆ ਥਾਲੀਵਾਨੀ ਵਿਚ ਕੰਮ ਕੀਤਾ।[1]

ਅਨਾਇਕਾ ਸੋਤੀ
ਪ੍ਰੇਸ ਕਨਫਰੰਸ ਦੌਰਾਨ
ਜਨਮ (1991-01-14) 14 ਜਨਵਰੀ 1991 (ਉਮਰ 33)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2013 – ਵਰਤਮਾਨ

ਮੁੱਢਲਾ ਜੀਵਨ ਸੋਧੋ

ਅਨਾਇਕਾ ਸੋਤੀ ਦਾ ਜਨਮ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਇਆ ਸੀ ਅਤੇ ਜਲਦ ਹੀ ਚਾਰ ਸਾਲਾਂ ਲਈ ਆਪਣੇ ਪਰਿਵਾਰ ਨਾਲ ਹਾਂਗ ਕਾਂਗ ਚਲੀ ਗਈ ਸੀ। ਬਾਅਦ ਵਿੱਚ, ਉਹ ਮੁੰਬਈ ਚਲੀ ਗਈ ਅਤੇ ਆਪਣੀ ਸਾਰੀ ਪੜ੍ਹਾਈ ਪੰਚਗਨੀ ਵਿੱਚ ਕੀਤੀ, ਮਲੇਸ਼ੀਆ ਚਲੇ ਜਾਣ ਤੋਂ ਪਹਿਲਾਂ ਆਪਣੇ ਹਾਈ ਸਕੂਲ ਨੂੰ ਖ਼ਤਮ ਕਰਨ ਲਈ ਅਤੇ ਸੰਖੇਪ ਵਿੱਚ ਮੁੰਬਈ ਵਾਪਸ ਆਉਣ ਤੋਂ ਪਹਿਲਾਂ ਫੈਸ਼ਨ ਡਿਜ਼ਾਈਨਿੰਗ ਵਿੱਚ ਡਿਪਲੋਮਾ ਕਰ ਰਹੀ ਸੀ।

ਕਰੀਅਰ ਸੋਧੋ

ਨਿਰਦੇਸ਼ਕ ਰਾਮ ਗੋਪਾਲ ਵਰਮਾ ਉਸ ਨੂੰ ਇੱਕ ਲਿਫਟ 'ਚ ਮਿਲਿਆ ਅਤੇ ਉਸ ਨੂੰ ਉਹ ਆਕਰਸ਼ਕ ਲੱਗੀ ਅਤੇ ਉਸ ਨੂੰ ਆਪਣੀਆਂ ਫ਼ਿਲਮਾਂ ਵਿੱਚ ਅਭਿਨੈ ਕਰਨ ਲਈ ਕਿਹਾ ਜਿਸ ਵਿੱਚ ਉਸ ਨੂੰ ਜ਼ਿਆਦਾ ਰੁਚੀ ਨਹੀਂ ਸੀ। ਫਿਰ ਵੀ ਆਰ.ਜੀ.ਵੀ. ਨੇ ਉਸ ਨੂੰ ਯਕੀਨ ਦਿਵਾਇਆ ਅਤੇ ਉਸ ਦੇ ਭਵਿੱਖ ਦੇ ਉੱਦਮਾਂ ਵਿਚੋਂ ਇੱਕ ਵਿੱਚ ਭੂਮਿਕਾ ਦੀ ਪੇਸ਼ਕਸ਼ ਕੀਤੀ।[2] ਬਾਅਦ ਵਿੱਚ ਉਸ ਨੂੰ ਮੁੰਬਈ ਅੰਡਰਵਰਲਡ 'ਤੇ ਆਧਾਰਿਤ ਹਿੰਦੀ ਅਤੇ ਤੇਲਗੂ ਵਿੱਚ ਸ਼ੂਟ ਕੀਤਾ, ਦੋਭਾਸ਼ੀ ਕ੍ਰਾਇਮ ਫ਼ਿਲਮ, ਸਤਿਆ 2 (2013) ਵਿੱਚ ਆਉਣ ਲਈ ਸਾਇਨ ਕੀਤਾ।[3][4]

ਉਸ ਦੀ ਦੂਜੀ ਰਿਲੀਜ਼ ਹੋਵਾਸਤਬਲਨ ਦੀ ਤਾਮਿਲ ਪੀਰੀਅਡ ਫਿਕਸ਼ਨ ਫ਼ਿਲਮ "ਕਾਵਿਆ ਥਲਾਈਵਨ" ਵਿੱਚ ਸਿਧਾਰਥ, ਪ੍ਰਿਥਵੀਰਾਜ ਅਤੇ ਵੈਧਿਕਾ ਦੇ ਨਾਲ ਸੀ। ਉਸ ਨੂੰ "ਸਤਿਆ 2" ਫ਼ਿਲਮ ਲਈ ਸਾਈਨ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਤਾਮਿਲਨਾਡੂ ਦੇ ਪੇਂਡੂ ਥਾਂ 'ਤੇ ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਰਾਜਕੁਮਾਰੀ ਦੇ ਅਭਿਨੈ ਵਜੋਂ ਕੰਮ ਕੰਮ ਕੀਤਾ ਸੀ।[5] ਫ਼ਿਲਮ ਵਿੱਚ ਉਸ ਨੇ ਇੱਕ ਜ਼ਿਮੀਂਦਾਰ ਦੀ ਧੀ ਦਾ ਕਿਰਦਾਰ, ਰਿਲੀਜ਼ ਹੋਣ 'ਤੇ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਨੇ ਰਾਮ ਗੋਪਾਲ ਵਰਮਾ ਨਾਲ ਦੁਬਾਰਾ ਇੱਕ ਤੇਲਗੂ ਫ਼ਿਲਮ "365 ਡੇਅਜ਼" ਵਿੱਚ ਕੰਮ ਕੀਤਾ, ਇਹ ਨੋਟ ਕੀਤਾ ਗਿਆ ਕਿ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਧ ਸ਼ਮੂਲੀਅਤ ਵਾਲੀ ਭੂਮਿਕਾ ਸੀ।[6][7][8]

ਫ਼ਿਲਮੋਗ੍ਰਾਫੀ ਸੋਧੋ

ਸਾਲ ਫ਼ਿਲਮ ਭੂਮਿਕਾ ਭਾਸ਼ਾ ਸੂਚਨਾ
2013 ਸੱਤਿਆ 2 ਚਿਤਰਾ ਹਿੰਦੀ, ਤੇਲਗੂ
2014 ਕਾਵਿਆ ਥਾਲੀਵਾਨੀ ਰਾਜਕੁਮਾਰੀ ਰੰਗਾਮਾ ਤਾਮਿਲ ਨਾਮਜ਼ਦ—ਫ਼ਿਲਮਫੇਅਰ ਐਵਾਰਡ ਲਈ ਵਧੀਆ ਸਹਾਇਤਾ ਅਭਿਨੇਤਰੀ - ਤਾਮਿਲ
2015 365 ਦਿਨ ਸ਼੍ਰੇਯਾ ਤੇਲਗੂ
2017 ਸੈੱਮਾ ਬੋਥਾ ਆਗਾਥਾ ਨੀਨਾ ਤਾਮਿਲ ਸ਼ੂਟਿੰਗ
2017 ਕੀ ਵੰਦਨਾ ਤਾਮਿਲ ਸ਼ੂਟਿੰਗ
2021 ਪਰਿਸ ਜਯਾਰਾਜ ਦਿਵਿਆ
ਪਲੇਨ ਪਾਨੀ ਪਲਾਨਮ ਆਇਟਮ ਨੰ ਖ਼ਾਸ ਦਿੱਖ

ਅਵਾਰਡ ਅਤੇ ਨਾਮਜ਼ਦਗੀ ਸੋਧੋ

ਸਾਲ ਫ਼ਿਲਮ ਅਵਾਰਡ ਸ਼੍ਰੇਣੀ ਨਤੀਜਾ
2015 ਕਾਵਿਆ ਥਾਲੀਵਾਨੀ 62ਵਾਂ ਫ਼ਿਲਮਫੇਅਰ ਅਵਾਰਡ ਸਾਉਥ ਬੇਸਟ ਸਪੋਰਟਿੰਗ ਐਕਟਰਸ ਲਈ ਫ਼ਿਲਮਫੇਅਰ ਅਵਾਰਡ ਨਾਮਜ਼ਦ

ਹਵਾਲੇ ਸੋਧੋ

  1. http://timesofindia.indiatimes.com/entertainment/hindi/bollywood/news/Anaika-Soti-idolises-Deepika-Padukone/articleshow/28792202.cms
  2. Chowdhary, Y. Sunita (13 October 2013). "A steady start" – via www.thehindu.com.
  3. Dundoo, Sangeetha Devi (10 November 2013). "Satya 2: Bad company" – via www.thehindu.com.
  4. "Review: Satya 2 Is As Bad As Satya Was Good". Rediff.
  5. "Archived copy". Archived from the original on 28 August 2014. Retrieved 26 August 2014.{{cite web}}: CS1 maint: archived copy as title (link)
  6. "Kaaviyathalaivan (aka) Kaaviya Thalaivan review". www.behindwoods.com.
  7. "Review : (2014)". www.sify.com.
  8. Chowdhary, Y. Sunita (21 May 2015). "Role play" – via www.thehindu.com.

ਬਾਹਰੀ ਕੜੀਆਂ ਸੋਧੋ