ਅਬਦੁਲ ਹਾਮਿਦ ਲਾਹੌਰੀ
ਅਬਦੁਲ ਹਾਮਿਦ ਲਾਹੌਰੀ ( Urdu: عبدالحمید لاہوری ; ਮੌਤ 1654) ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਮੇਂ ਦੌਰਾਨ ਇੱਕ ਯਾਤਰੀ ਅਤੇ ਇਤਿਹਾਸਕਾਰ ਸੀ ਜੋ ਬਾਅਦ ਵਿੱਚ ਸ਼ਾਹਜਹਾਂ ਦਾ ਦਰਬਾਰੀ ਇਤਿਹਾਸਕਾਰ ਬਣ ਗਿਆ। ਉਸਨੇ ਸ਼ਾਹਜਹਾਂ ਦੇ ਰਾਜ ਬਾਰੇ ਪਦਸ਼ਾਹਨਾਮਾ ਕਿਤਾਬ ਲਿਖੀ। ਉਸਨੇ ਇਸ ਪੁਸਤਕ ਵਿੱਚ ਸ਼ਾਹਜਹਾਂ ਦੇ ਜੀਵਨ ਅਤੇ ਉਸਦੀ ਹਕੂਮਤ ਦੇ ਪਹਿਲੇ ਵੀਹ ਸਾਲਾਂ ਦੇ ਕੰਮਾਂ ਦਾ ਬਹੁਤ ਵਿਸਥਾਰ ਨਾਲ ਵਰਣਨ ਕੀਤਾ ਹੈ। ਬੁਢਾਪੇ ਦੀਆਂ ਕਮਜ਼ੋਰੀਆਂ ਨੇ ਉਸਨੂੰ ਤੀਜੇ ਦਹਾਕੇ ਦਾ ਇਤਿਹਾਸ ਨਾ ਲਿਖਣ ਦਿੱਤਾ, ਜਿਸਨੂੰ ਉਸ ਸਮੇਂ ਦੇ ਇੱਕ ਹੋਰ ਇਤਿਹਾਸਕਾਰ ਵਾਰਿਸ ਨੇ ਲਿਖਿਆ ਸੀ। [1] [2]
ਜੀਵਨੀ
ਸੋਧੋਅਬਦੁਲ ਹਾਮਿਦ ਲਾਹੌਰੀ ਦੇ ਜੀਵਨ ਸੰਬੰਧੀ ਵੇਰਵਿਆਂ ਦਾ ਬਹੁਤਾ ਪਤਾ ਨਹੀਂ ਹੈ। ਸਿਰਫ ਇੱਕ ਹੋਰ ਦਰਬਾਰੀ ਲੇਖਕ ਮੁਹੰਮਦ ਸਾਲਿਹ ਦੇ ਅਮਾਈ-ਏ-ਸਾਲਿਹ ਤੋਂ ਕੁਝ ਪਤਾ ਚੱਲਦਾ ਹੈ। ਉਸ ਨੇ ਉਸਦੀ ਮੌਤ ਦੀ ਮਿਤੀ 1654 ਈਸਵੀ ਦੱਸੀ ਹੈ। [3]
ਰਚਨਾ ਦੇ ਆਪਣੇ ਮੁਖਬੰਧ ਵਿੱਚ, ਲਾਹੌਰੀ ਨੇ ਜ਼ਿਕਰ ਕੀਤਾ ਹੈ ਕਿ ਉਸਨੂੰ ਦਰਬਾਰੀ ਇਤਿਹਾਸ ਲਿਖਣ ਲਈ ਸੇਵਾਮੁਕਤੀ ਤੋਂ ਬਾਅਦ ਪਟਨਾ ਤੋਂ ਵਾਪਸ ਬੁਲਾਇਆ ਗਿਆ ਸੀ ਕਿਉਂਕਿ ਬਾਦਸ਼ਾਹ ਕੋਈ ਅਜਿਹਾ ਵਿਅਕਤੀ ਚਾਹੁੰਦਾ ਸੀ ਜੋ ਅਬੁਲ ਫਜ਼ਲ ਦੇ ਅਕਬਰਨਾਮੇ ਦੀ ਸ਼ੈਲੀ ਦੀ ਰੀਸ ਕਰ ਸਕੇ ਜਿਸਦਾ ਉਹ ਬੜਾ ਵੱਡਾ ਪ੍ਰਸ਼ੰਸਕ ਸੀ। ਅਬਦੁਲ ਹਾਮਿਦ ਲਾਹੌਰੀ ਨੇ ਸ਼ਾਹਜਹਾਂ ਦੇ ਰਾਜ ਦੇ ਪਹਿਲੇ ਵੀਹ ਸਾਲਾਂ ਦਾ ਇਤਿਹਾਸ ਪਦਸ਼ਾਹਨਾਮਾ ਵਿਚ ਲਿਖਿਆ ਅਤੇ ਸੰਨ 1648 ਈ. ਵਿੱਚ ਪੁਸਤਕ ਸੰਪੂਰਨ ਕੀਤੀ।[4]
ਤਾਜ ਮਹਿਲ
ਸੋਧੋਤਾਜ ਮਹਿਲ, ਵਿਸ਼ਵ-ਪ੍ਰਸਿੱਧ ਮਕਬਰਾ 1653 ਦੇ ਅੰਤ ਜਾਂ 1654 ਦੇ ਸ਼ੁਰੂ ਵਿੱਚ 17ਵੀਂ ਸਦੀ ਵਿੱਚ ਬਣਵਾਇਆ ਗਿਆ ਸੀ। ਇਸ ਲਈ, ਤਾਜ ਮਹਿਲ ਦੀ 350ਵੀਂ ਵਰ੍ਹੇਗੰਢ ਅਸਲ ਵਿੱਚ 1994 ਦੇ ਆਸਪਾਸ ਆਈ ਸੀ [1] 20,000 ਤੋਂ ਵੱਧ ਮਜ਼ਦੂਰਾਂ ਨੇ ਚਾਰ ਮੀਨਾਰਾਂ ਵਾਲ਼ਾ ਸ਼ਾਨਦਾਰ ਤਾਜ ਮਹਿਲ ਬਣਾਉਣ ਲਈ ਸਾਲਾਂ ਬੱਧੀ ਮਿਹਨਤ ਕੀਤੀ। ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਦੂਜੀ ਪਤਨੀ ਮਹਾਰਾਣੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ, ਜਿਸਦੀ ਜਣੇਪੇ ਦੌਰਾਨ ਮੌਤ ਹੋ ਗਈ ਸੀ। ਸ਼ਾਹਜਹਾਂ ਦਾ ਦਰਬਾਰੀ ਇਤਿਹਾਸਕਾਰ ਅਬਦੁਲ ਹਾਮਿਦ ਲਾਹੌਰੀ ਲਿਖਦਾ ਹੈ ਕਿ ਨਿਰਮਾਣ ਮਹਾਰਾਣੀ ਮੁਮਤਾਜ਼ ਮਹਿਲ ਦੀ ਮੌਤ ਤੋਂ ਛੇ ਮਹੀਨੇ ਬਾਅਦ 17 ਜੂਨ 1631 ਨੂੰ ਸ਼ੁਰੂ ਹੋਇਆ ਸੀ [1]
ਅਬਦੁਲ ਹਾਮਿਦ ਲਾਹੌਰੀ ਆਗਰਾ ਕਿਲ੍ਹੇ ਦੇ ਸ਼ੀਸ਼ ਮਹਿਲ ਦੇ ਕੱਚ ਦੇ ਟੁਕੜਿਆਂ ਨੂੰ "ਸ਼ੀਸ਼-ਏ-ਹਲੇਬੀ" ਵੀ ਕਹਿੰਦਾ ਹੈ ਕਿਉਂਕਿ ਹਲੇਬ ਅਲੇਪੋ (ਸੀਰੀਆ) ਦਾ ਮੂਲ ਅਰਬੀ ਨਾਮ ਹੈ ਜੋ ਇਨ੍ਹਾਂ ਕੱਚ ਦੇ ਟੁਕੜਿਆਂ ਨੂੰ ਬਣਾਉਣ ਦਾ ਮੁੱਖ ਕੇਂਦਰ ਸੀ। ਤਾਜ ਮਹਿਲ ਦੇ ਨਾਂ ਨਾਲ ਜਾਣੇ ਜਾਂਦੇ ਇਸ ਵਿਸ਼ਾਲ ਮਕਬਰੇ ਦੀ ਮਜ਼ਬੂਤ ਨੀਂਹ ਬਣਾਉਣ ਲਈ, ਨਦੀ ਦੇ ਨਾਲ-ਨਾਲ ਖੂਹਾਂ ਦਾ ਜਾਲ ਵਿਛਾਇਆ ਗਿਆ ਸੀ ਅਤੇ ਖੂਹ ਪੱਥਰਾਂ ਅਤੇ ਹੋਰ ਠੋਸ ਸਮੱਗਰੀ ਨਾਲ ਭਰ ਦਿੱਤੇ ਗਏ ਸੀ। [5]
ਉਹ ਇੱਕ ਚੰਗਾ ਵਿਦਵਾਨ ਗਿਣਿਆ ਜਾਂਦਾ ਸੀ। ਉਸ ਨੂੰ ਵਿਗਿਆਨ ਅਤੇ ਖਗੋਲ ਵਿਗਿਆਨ ਦਾ ਵੀ ਚੰਗਾ ਗਿਆਨ ਸੀ। ਅਬਦੁਲ ਹਾਮਿਦ ਲਾਹੌਰ, ਪੰਜਾਬ ਦਾ ਰਹਿਣ ਵਾਲਾ ਸੀ ਇਸ ਲਈ ਉਸ ਨੂੰ ਲਾਹੌਰੀ ਕਿਹਾ ਜਾਂਦਾ ਸੀ। ਉਸਦੀ ਮੌਤ ਆਗਰਾ ਵਿੱਚ ਹੋਈ ਸੀ।
ਹਵਾਲੇ
ਸੋਧੋ- ↑ 1.0 1.1 1.2 Taj Mahal turns 350...maybe Archived 9 July 2019 at the Wayback Machine. news24 archives website, Published 27 September 2004, Retrieved 9 July 2019
- ↑ The Padshahnama (book written by Abdul Hamid Lahori in 1656-57) Royal Collection Trust website, Retrieved 9 July 2019
- ↑ BADSHAH-NAMA OF ABDUL HAMID LAHORI Royal Asiatic Society, Retrieved 9 July 2019
- ↑ Padshahnamah - a book written by Abdul Hamid Lahori on Banglapedia website Retrieved 9 July 2019
- ↑ Love Story Behind Taj Mahal Archived 9 July 2019 at the Wayback Machine. Government of Uttar Pradesh, India (tajmahal.gov.in website), Retrieved 9 July 2019