ਅਰਧਨਾਰੀਸ਼ਵਰ
ਅਰਧਨਾਰੀਸ਼ਵਰ (ਸੰਸਕ੍ਰਿਤ: अर्धनारीश्वर, Ardhanārīśwara) ਹਿੰਦੂ ਦੇਵਤੇ ਸ਼ਿਵ ਅਤੇ ਉਸ ਦੀ ਪਤਨੀ ਪਾਰਵਤੀ (ਜਿਸ ਨੂੰ ਦੇਵੀ, ਸ਼ਕਤੀ ਅਤੇ ਉਮਾ ਵਜੋਂ ਵੀ ਜਾਣਿਆ ਜਾਂਦਾ ਹੈ) ਦਾ ਇੱਕ ਸੰਯੁਕਤ ਜੈਂਡਰ ਰੂਪ ਹੈ। ਅਰਧਨਾਰੀਸ਼ਵਰ ਨੂੰ ਅੱਧੇ ਮਰਦ ਅਤੇ ਅੱਧੀ ਨਾਰੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਮੱਧ ਵਿੱਚੋਂ ਵੰਡ ਦਿੱਤਾ ਗਿਆ ਹੈ ਸੱਜਾ ਅੱਧ ਆਮ ਤੌਰ ਤੇ ਨਰ ਸ਼ਿਵ ਹੈ, ਜੋ ਸ਼ਿਵ ਦੀਆਂ ਰਵਾਇਤੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ
ਅਰਧਨਾਰੀਸ਼ਵਰ | |
---|---|
ਦੇਵਨਾਗਰੀ | अर्धनारीश्वर |
ਸੰਸਕ੍ਰਿਤ ਲਿਪੀਅੰਤਰਨ | Ardhanārīśvara |
ਮਾਨਤਾ | ਸ਼ਿਵ ਅਤੇ ਪਾਰਵਤੀ ਦਾ ਇੱਕ ਸੰਯੁਕਤ ਰੂਪ |
ਵਾਹਨ | ਨੰਦੀ (ਆਮ ਤੌਰ ਤੇ), ਕਈ ਵਾਰ ਸ਼ੇਰ ਦੇ ਨਾਲ |
ਅਰਧਨਾਰੀਸ਼ਵਰ ਦੀਆਂ ਸਭ ਤੋਂ ਪੁਰਾਣੀਆਂ ਤਸਵੀਰਾਂ ਕੁਸ਼ਾਣ ਸਮੇਂ ਦੀਆਂ ਮਿਲਦੀਆਂ ਹਨ, ਜੋ ਪਹਿਲੀ ਸਦੀ ਤੋਂ ਸ਼ੁਰੂ ਹੁੰਦੀਆਂ ਹਨ। ਇਸ ਦੀ ਮੂਰਤੀਕਾਰੀ ਵਿਕਸਤ ਹੋਈ ਅਤੇ ਗੁਪਤਾ ਯੁੱਗ ਵਿੱਚ ਪੂਰਨਤਾ ਤੱਕ ਪਹੁੰਚੀ। ਪੁਰਾਣ ਅਤੇ ਵੱਖ-ਵੱਖ ਆਈਕੋਨੋਕਗ੍ਰਾਫਿਕ ਲਿਖਤਾਂ ਅਰਧਨਾਰੀਸ਼ਵਰ ਦੇ ਮਿਥਿਹਾਸ ਅਤੇ ਆਈਕੋਨੋਕਗ੍ਰਾਫ਼ੀ ਬਾਰੇ ਲਿਖਦੀਆਂ ਹਨ। ਅਰਧਨਾਰੀਸ਼ਵਰ ਇੱਕ ਪ੍ਰਸਿੱਧ ਮੂਰਤੀ ਦੇ ਰੂਪ ਵਿੱਚ ਬਣਿਆ ਹੋਇਆ ਹੈ ਜੋ ਭਾਰਤ ਭਰ ਵਿੱਚ ਬਹੁਤੇ ਸ਼ਿਵ ਮੰਦਰਾਂ ਵਿੱਚ ਮਿਲਦਾ ਹੈ, ਬਹੁਤ ਹੀ ਘੱਟ ਮੰਦਰ ਇਸ ਦੇਵੀ-ਦੇਵਤੇ ਨੂੰ ਸਮਰਪਿਤ ਮਿਲਦੇ ਹਨ।
ਅਰਧਨਾਰੀਸ਼ਵਰ ਬ੍ਰਹਿਮੰਡ ਦੀਆਂ ਮਰਦਾਨਾ ਅਤੇ ਨਾਰੀ ਊਰਜਾਵਾਂ (ਪੁਰਸ਼ ਅਤੇ ਪ੍ਰਾਕ੍ਰਿਤੀ) ਦੇ ਸੰਸਲੇਸ਼ਣ ਨੂੰ ਦਰਸਾਉਂਦਾ ਹੈ ਕਿ ਕਿਵੇਂ ਪਰਮਾਤਮਾ ਦਾ ਮਾਦਾ ਸਿਧਾਂਤ, ਸ਼ਕਤੀ, ਪਰਮਾਤਮਾ ਦੇ ਪੁਰਸ਼ ਸਿਧਾਂਤ, ਸ਼ਿਵ ਨਾਲ ਅਨਿੱਖੜ ਤੌਰ ਤੇ ਇੱਕਮਿੱਕ ਹੈ। ਇਹਨਾਂ ਸਿਧਾਂਤਾਂ ਦੀ ਯੂਨੀਅਨ ਨੂੰ ਸਾਰੀ ਸ੍ਰਿਸ਼ਟੀ ਦੀ ਜੜ੍ਹ ਅਤੇ ਕੁੱਖ ਦੇ ਰੂਪ ਵਿੱਚ ਉੱਚਿਆਇਆ ਜਾਂਦਾ ਹੈ। ਇੱਕ ਹੋਰ ਵਿਚਾਰ ਇਹ ਹੈ ਕਿ ਅਰਧਨਾਰੀਸ਼ਵਰ ਸ਼ਿਵ ਦੀ ਸਰਬ ਵਿਆਪਕ ਪ੍ਰਕਿਰਤੀ ਦਾ ਪ੍ਰਤੀਕ ਹੈ।
ਨਾਮ
ਸੋਧੋਅਰਧਨਾਰੀਸ਼ਵਰ ਦਾ ਅਰਥ ਹੈ "ਉਹ ਪ੍ਰਭੂ ਜੋ ਅੱਧਾ ਨਾਰੀ ਹੈ" ਅਰਧਨਾਰੀਸ਼ਵਰ ਨੂੰ ਅਰਧਨਰਨਾਰੀ ("ਅੱਧਾ ਆਦਮੀ-ਔਰਤ"), ਅਰਧਨਾਰੀਸਾ (""ਉਹ ਪ੍ਰਭੂ ਜੋ ਅੱਧਾ ਨਾਰੀ ਹੈ,"), ਅਰਧਨਾਰੀਨਾਤੇਸ਼ਵਰ ("ਨਾਚ ਦਾ ਪ੍ਰਭੂ ਜੋ ਅਰਧ ਨਾਰੀ ਹੈ "),[1][2] ਪਾਰੰਗਦਾ, ਨਰਨਾਰੀ ("ਆਦਮੀ-ਔਰਤ"), ਅੰਮੀਆੱਪਣ (ਇੱਕ ਤਮਿਲ ਨਾਮ ਦਾ ਜਿਸਦਾ ਮਤਲਬ ਹੈ "ਮਾਤਾ-ਪਿਤਾ"),[3] ਅਤੇ ਅਰਧਯੁਵਤੀਸ਼ਵਰਾ ( ਆਸਾਮ, "ਪ੍ਰਭੂ ਜਿਸ ਦਾ ਅੱਧ ਇੱਕ ਨੌਜਵਾਨ ਔਰਤ ਜਾਂ ਲੜਕੀ ਹੈ") ਵਰਗੇ ਹੋਰ ਨਾਵਾਂ ਦੁਆਰਾ ਜਾਣਿਆ ਜਾਂਦਾ ਹੈ। ਗੁਪਤਾ ਯੁੱਗ ਦੇ ਲੇਖਕ ਪੁਸ਼ਪਦੰਤ ਨੇ ਆਪਣੀ ਸ਼ਿਵਮਹਿਮਨ ਵਿੱਚ ਇਸ ਰੂਪ ਨੂੰ ਦੇਹਅਰਧਘਟਨ ਕਿਹਾ ਹੈ ("ਤੂੰ ਅਤੇ ਉਹ (ਨਾਰੀ) ਹਰ ਇੱਕ ਸਰੀਰ ਦਾ ਅੱਧ ਹੈ")। ਉਤਪਾਲਾ, ਬ੍ਰਿਹਤ ਸੰਹਿਤਾ 'ਤੇ ਟਿੱਪਣੀ ਕਰਦੇ ਹੋਏ ਇਸ ਨੂੰ ਅਰਧ ਗੌਰੀਸ਼ਵਰ ਕਹਿੰਦੇ ਹਨ ("ਪ੍ਰਭੂ, ਜਿਸ ਦਾ ਅੱਧਾ ਗੌਰੀ ਹੈ," - ਗੌਰੀ - ਪਾਰਵਤੀ ਦਾ ਇੱਕ ਗੁਣ ਹੈ)। [4], ਵਿਸ਼ਣੁਧਰਮੋਸਤਾਰਾ ਪੁਰਾਣ ਇਸ ਰੂਪ ਨੂੰ ਸਿਰਫ ਗੌਰੀਸ਼ਵਰ ("ਗੌਰੀ ਦਾ ਪ੍ਰਭੂ/ਪਤੀ) ਕਹਿੰਦਾ ਹੈ।
ਆਰੰਭ ਅਤੇ ਸ਼ੁਰੂ ਦੀਆਂ ਮੂਰਤੀਆਂ
ਸੋਧੋਮੂਰਤੀਕਾਰੀ
ਸੋਧੋ16 ਵੀਂ ਸਦੀ ਦੇ ਚਿੱਤਰਕਾਰੀ ਸ਼ਿਲਪਰਤਨ, ਮਸਤਿਆ ਪੁਰਾਣ ਅਤੇ ਐਮਸ਼ੂਮਾਦਭੱਦਾਗਮਾ, ਕਾਮਿਕਗਮਾ, ਸੁਪਰਦਾਗਮਾ ਅਤੇ ਕਰਨਾਗਮਾ ਵਰਗੇ ਅਗਾਮੀ ਪਾਠ - ਦੱਖਣ ਭਾਰਤੀ ਮੂਲ ਦੇ ਬਹੁਤੇ - ਅਰਧਨਾਰੀਸ਼ਵਰ ਦੀ ਮੂਰਤੀ ਦਾ ਵਰਣਨ ਕਰਦੇ ਹਨ।[5] ਸਰੀਰ ਦਾ ਸੱਜਾ ਉੱਤਮ ਪਾਸਾ ਆਮ ਤੌਰ ਤੇ ਮਰਦ ਸ਼ਿਵ ਹੁੰਦਾ ਹੈ ਅਤੇ ਖੱਬੇ ਪਾਸਾ ਮਾਦਾ ਪਾਰਵਤੀ; ਸਕਤੀਵਾਦ ਸਕੂਲ ਨਾਲ ਸਬੰਧਿਤ ਦੁਰਲੱਭ ਮੂਰਤਿਆਂ ਵਿੱਚ, ਨਾਰੀ ਦਾ ਅਧਿਕਾਰ ਭਾਰੂ ਸੱਜੇ ਪਾਸੇ ਤੇ ਹੈ।[6] ਮੂਰਤੀ ਦੀਆਂ ਆਮ ਤੌਰ ਤੇ ਚਾਰ, ਤਿੰਨ ਜਾਂ ਦੋ ਬਾਹਾਂ ਹੁੰਦੀਆਂ ਹਨ, ਪਰ ਅੱਠ ਬਾਹਾਂ ਨਾਲ ਘੱਟ ਹੀ ਦਰਸਾਇਆ ਗਿਆ ਹੁੰਦਾ ਹੈ। ਤਿੰਨ ਬਾਹਾਂ ਦੇ ਮਾਮਲੇ ਵਿੱਚ, ਪਾਰਵਤੀ ਪੱਖ ਵਿੱਚ ਸਿਰਫ ਇੱਕ ਹੀ ਬਾਂਹ ਹੈ, ਜੋ ਕਿ ਮੂਰਤੀ ਪ੍ਰਤੀਕ ਘੱਟ ਭੂਮਿਕਾ ਦਾ ਸੁਝਾਅ ਦਿੰਦੀ ਹੈ।
ਗੈਲਰੀ
ਸੋਧੋ-
ਇੱਕ ਤਿੰਨ-ਬਾਹਾਂ ਵਾਲਾ ਕਾਂਸੀ ਅਰਧਨਾਰੀਸ਼ਵਰ
-
ਦੋਨੋਂ ਵਾਹਨਾਂ ਨਾਲ ਬੈਠੀ ਅਰਧਨਾਰੀਸ਼ਵਰ
-
ਮੁੰਬਈ ਦੇ ਨੇੜੇ ਐਲੀਫੈਂਟਾ ਗੁਫਾਵਾਂ ਤੋਂ ਅਰਧਨਾਰੀਸ਼ਵਰ ਦੀ ਮੂਰਤੀ ਹੈ।
-
ਅਰਧਨਾਰੀਸ਼ਵਰ ਦੀ ਮੂਰਤੀ, ਖ਼ਜੁਰਾਹੋ
-
ਇੱਕ ਤਿੰਨ-ਬਾਹਾਂ ਵਾਲੀ ਅਰਧਨਾਰੀਸ਼ਵਰ ਦੀ ਮੂਰਤੀ ਦੇ ਨਾਲ ਵਾਹਣ ਦੇ ਤੌਰ ਤੇ ਸਿਰਫ ਨੰਦੀ, 11ਵੀਂ ਸਦੀ, ਗੰਗਾਇਕੋਂਡਾ ਚੋਲਾਪੁਰਮ ਮੰਦਰ
-
ਅਰਧਨਾਰੀਸ਼ਵਰ ਦੀ ਸ੍ਰੀ ਰਾਜਰਾਜੇਸਵਰੀ ਪੀਠਮ ਵਿੱਚ ਪੂਜਾ ਕੀਤੀ ਜਾ ਰਹੀ ਹੈ
-
ਅਰਧਨਾਰੀਸ਼ਵਰ ਮੇਕਅਪ (ਪ੍ਰਦਰਸ਼ਨ)
-
ਅਰਧਨਾਰੀਸ਼ਵਰ ਮੇਕਅਪ (ਪ੍ਰਦਰਸ਼ਨ)
ਹਵਾਲੇ
ਸੋਧੋ- ↑ "Monier Williams Sanskrit-English Dictionary (2008 revision)". Archived from the original on 2019-05-24. Retrieved 2022-01-11.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Swami Parmeshwaranand p. 60
- ↑ Rao p. 323
- ↑ Goldberg pp. 145–8
<ref>
tag defined in <references>
has no name attribute.