ਆਫ਼ਤਾਬ ਆਲਮ (ਕ੍ਰਿਕਟ ਖਿਡਾਰੀ)

ਆਫ਼ਤਾਬ ਆਲਮ (ਜਨਮ 30 ਨਵੰਬਰ 1992) ਅਫ਼ਗਾਨ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਸਨੇ 2010 ਦੇ ਵਿੱਚ ਅਫ਼ਗਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਆਪਣਾ ਪਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ[1] ਉਸਨੇ 2017-18 ਵਿੱਚ ਅਹਿਮਦ ਸ਼ਾਹ ਅਬਦਾਲੀ 4-ਦਿਨਾ ਟੂਰਨਾਮੈਂਟ ਵਿੱਚ 13 ਨਵੰਬਰ 2017 ਵਿੱਚ ਮਿਸ ਐਨਕ ਖੇਤਰ ਵੱਲੋਂ ਖੇਡਦਿਆਂ ਆਪਣੇ ਪਹਿਲਾ ਦਰਜਾ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[2]

ਆਫ਼ਤਾਬ ਆਲਮ
ਨਿੱਜੀ ਜਾਣਕਾਰੀ
ਪੂਰਾ ਨਾਮ
ਆਫ਼ਤਾਬ ਆਲਮ
ਜਨਮ (1992-11-30) 30 ਨਵੰਬਰ 1992 (ਉਮਰ 32)
ਨੰਗਰਹਾਰ, ਅਫ਼ਗਾਨਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮੱਧਮ ਤੇਜ਼
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 17)16 ਫ਼ਰਵਰੀ 2010 ਬਨਾਮ ਕੈਨੇਡਾ
ਆਖ਼ਰੀ ਓਡੀਆਈ22 ਜੂਨ 2019 ਬਨਾਮ ਭਾਰਤ
ਪਹਿਲਾ ਟੀ20ਆਈ ਮੈਚ (ਟੋਪੀ 20)24 ਮਾਰਚ 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ22 ਅਗਸਤ 2018 ਬਨਾਮ ਆਇਰਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2017ਸਪੀਨ ਘਰ ਟਾਈਗਰਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ਓਡੀਆਈ ਟੀ20ਆਈ ਪਹਿ.ਦ. ਲਿ.ਏ.
ਮੈਚ 25 12 8 40
ਦੌੜਾਂ ਬਣਾਈਆਂ 80 2 129 143
ਬੱਲੇਬਾਜ਼ੀ ਔਸਤ 13.33 1 10.75 14.30
100/50 0/0 0/0 0/0 0/0
ਸ੍ਰੇਸ਼ਠ ਸਕੋਰ 16* 1* 36 16*
ਗੇਂਦਾਂ ਪਾਈਆਂ 1,185 245 1,143 1,975
ਵਿਕਟਾਂ 40 11 17 60
ਗੇਂਦਬਾਜ਼ੀ ਔਸਤ 24.07 29.45 35.05 27.16
ਇੱਕ ਪਾਰੀ ਵਿੱਚ 5 ਵਿਕਟਾਂ 0 0 2 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 4/25 2/23 6/38 4/25
ਕੈਚਾਂ/ਸਟੰਪ 6/– 3/– 7/– 10/–
ਸਰੋਤ: Cricinfo, 1 ਜੁਲਾਈ 2019

ਜੁਲਾਈ 2018 ਵਿੱਚ ਉਹ 2018 ਗਾਜ਼ੀ ਅਮਾਨੁੱਲਾ ਖ਼ਾਨ ਖੇਤਰੀ ਇੱਕ ਦਿਨਾ ਟੂਰਨਾਮੈਂਟ ਵਿੱਚ ਸਪੀਨ ਘਰ ਖੇਤਰ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ, ਜਿਸ ਵਿੱਚ ਉਸਨੇ ਚਾਰ ਮੈਚਾਂ ਵਿੱਚ 10 ਵਿਕਟਾਂ ਲਈਆਂ ਸਨ।[3]

ਸਤੰਬਰ 2018 ਵਿੱਚ ਉਸਨੂੰ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਵਿੱਚ ਬਲਖ ਦੀ ਟੀਮ ਵਿੱਚ ਚੁਣਿਆ ਗਿਆ ਸੀ।[4] ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਰਲਡ ਕੱਪ ਲਈ ਅਫ਼ਗਾਨਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5][6] ਹਾਲਾਂਕਿ ਉਹ "ਕੁਝ ਖ਼ਾਸ ਹਾਲਾਤਾਂ" ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ ਅਤੇ ਉਸਦੀ ਥਾਂ ਤੇ ਸਈਦ ਸ਼ਿਰਜ਼ਾਦ ਨੂੰ ਚੁਣਿਆ ਗਿਆ ਸੀ।[7]

ਹਵਾਲੇ

ਸੋਧੋ
  1. "Player Profile: Aftab Alam". Cricinfo. Retrieved 2010-09-14.
  2. "10th Match, Alokozay Ahmad Shah Abdali 4-day Tournament at Amanullah, Nov 13-16 2017". ESPN Cricinfo. Retrieved 15 November 2017.
  3. "Ghazi Amanullah Khan Regional One Day Tournament, 2018 - Speen Ghar Region: Batting and bowling averages". ESPN Cricinfo. Retrieved 27 July 2018.
  4. "Afghanistan Premier League 2018 – All you need to know from the player draft". CricTracker. Retrieved 10 September 2018.
  5. "Hamid Hassan picked in Afghanistan's World Cup squad; Naib to captain". ESPN Cricinfo. Retrieved 22 April 2019.
  6. "Asghar Afghan included in Gulbadin Naib-led World Cup squad". International Cricket Council. Retrieved 22 April 2019.
  7. "ICC approves Shirzad as replacement for Alam". International Cricket Council. Retrieved 27 June 2019.