ਆਲਮ ਲੋਹਾਰ
ਮੁਹੰਮਦ ਆਲਮ ਲੋਹਾਰ (محمد عالم لوہار); (ਜਨਮ 1 ਮਾਰਚ 1928 – ਮੌਤ 3 ਜੁਲਾਈ 1979)[1] ਇੱਕ ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਸੀ। ਜੁਗਨੀ ਮਸ਼ਹੂਰ ਕਰਨ ਦਾ ਸਿਹਰਾ ਉਸਨੂੰ ਜਾਂਦਾ ਹੈ।[2]
ਆਲਮ ਲੋਹਾਰ | |
---|---|
ਜਾਣਕਾਰੀ | |
ਜਨਮ ਦਾ ਨਾਮ | ਮੁਹੰਮਦ ਆਲਮ ਲੋਹਾਰ |
ਜਨਮ | 1 ਮਾਰਚ 1928[1] ਆਛ, ਬਰਤਾਨਵੀ ਭਾਰਤ |
ਮੌਤ | 3 ਜੁਲਾਈ 1979 ਸ਼ਾਮ ਕੀ ਭੱਟੀਆਂ, ਪੰਜਾਬ, ਪਾਕਿਸਤਾਨ |
ਵੰਨਗੀ(ਆਂ) | ਪੰਜਾਬੀ ਲੋਕ ਗਾਇਕੀ |
ਕਿੱਤਾ | ਗਾਇਕ, ਸੰਗੀਤਕਾਰ, ਕਵੀ |
ਸਾਜ਼ | ਚਿਮਟਾ |
ਮੁੱਢਲਾ ਜੀਵਨ
ਸੋਧੋਆਲਮ ਲੁਹਾਰ 1 ਮਾਰਚ 1928 ਨੂੰ ਸੂਬਾ ਪੰਜਾਬ, ਬਰਤਾਨਵੀ ਭਾਰਤ ਦੇ ਸ਼ਹਿਰ ਗੁਜਰਾਤ (ਹੁਣ ਪਾਕਿਸਤਾਨ) ਦੇ ਇੱਕ ਪਿੰਡ ਆਛ ਵਿੱਚ ਪੈਦਾ ਹੋਏ ਸਨ।
ਆਲਮ ਲੁਹਾਰ ਦਾ ਬਚਪਨ ਗੁਜਰਾਤ ਵਿੱਚ ਹੀ ਗੁਜ਼ਰਿਆ। ਉਸ ਦੇ ਜਵਾਨ ਹੋਣ ਸਮੇਂ ਭਾਰਤੀ ਉਪਮਹਾਂਦੀਪ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ। ਇਸ ਦੌਰ ਵਿੱਚ ਇਹ ਰਿਵਾਜ ਆਮ ਸੀ ਕਿ ਲੋਕ ਸਵੇਰੇ ਸ਼ਾਮ ਸੱਥਾਂ ਵਿੱਚ ਇਕੱਠੇ ਹੋ ਜਾਇਆ ਕਰਦੇ ਸਨ। ਉਥੇ ਬੈਠ ਲੋਕ ਮਨਪਰਚਾਵੇ ਲਈ ਰੂਹਾਨੀ ਕਲਾਮ ਅਤੇ ਲੋਕ ਕਥਾਵਾਂ ਸੁਣਾਉਂਦੇ ਅਤੇ ਔਰ ਦਾਦ ਵਸੂਲ ਕਰਦੇ। ਇਥੋਂ ਹੀ ਆਲਮ ਲੁਹਾਰ ਦੇ ਦਿਲ ਵਿੱਚ ਵੀ ਅਜਿਹੇ ਲੋਕਧਾਰਾਈ ਗਾਉਣ ਦਾ ਸ਼ੌਕ ਪੈਦਾ ਹੋਇਆ। ਬਾਅਦ ਵਿੱਚ ਆਲਮ ਲੁਹਾਰ ਨੇ ਆਪਣੀ ਕਲਾ ਨੂੰ ਪਰਵਾਨ ਚੜ੍ਹਾਉਣ ਲਈ ਅਪਣਾ ਘਰ-ਬਾਰ ਛੱਡ ਕੇ ਥੀਏਟਰ ਕੰਪਨੀਆਂ ਨਾਲ ਨਾਤਾ ਜੋੜ ਲਿਆ ਅਤੇ ਉਹ ਨਿਹਾਇਤ ਛੋਟੀ ਉਮਰ ਵਿੱਚ ਹੀ ਬਹੁਤ ਮਕਬੂਲ ਹੋ ਗਏ। ਇਹੀ ਫ਼ਨ ਉਸ ਦਾ ਆਮਦਨ ਦਾ ਜ਼ਰੀਆ ਵੀ ਬਣ ਗਿਆ। ਉਸ ਨੇ ਆਪਣੀ ਗਾਈਕੀ ਵਿੱਚ ਚਿਮਟੇ ਦੀ ਖ਼ੂਬ ਵਰਤੋਂ ਕੀਤੀ।
ਗਾਇਕੀ ਦਾ ਅੰਦਾਜ਼
ਸੋਧੋਆਲਮ ਲੁਹਾਰ ਦੀ ਗਾਇਕੀ ਦਾ ਅੰਦਾਜ਼ ਵੱਖਰਾ ਅਤੇ ਅਛੂਤਾ ਸੀ। ਇਹੀ ਵਜ੍ਹਾ ਹੈ ਕਿ ਉਸ ਦੀਆਂ ਧੁਨਾਂ ਤੇ ਉਹ ਲੋਕ ਵੀ ਝੂਮ ਉਠਦੇ ਸਨ, ਜਿਹਨਾਂ ਨੂੰ ਉਰਦੂ ਜਾਂ ਪੰਜਾਬੀ ਨਹੀਂ ਸੀ ਆਉਂਦੀ ਹੁੰਦੀ। ਉਸ ਦੀ ਆਵਾਜ਼ ਵਿੱਚ ਗਾਏ ਗਏ ਪੰਜਾਬੀ ਗੀਤ ਅੱਜ ਵੀ ਬਹੁਤ ਮਕਬੂਲ ਹਨ।
ਆਲਮ ਦਾ ਚਿਮਟਾ ਅਤੇ ਜੁਗਨੀ
ਸੋਧੋਆਲਮ ਲੁਹਾਰ ਦੀ ਖ਼ਾਸ ਪਛਾਣ ਉਸ ਦਾ ਚਿਮਟਾ ਸੀ। ਉਸ ਨੇ ਚਿਮਟੇ ਨੂੰ ਬਹੁਤ ਉੱਚੇ ਪਧਰ ਦੇ ਸੰਗੀਤ ਲਈ ਵਰਤਿਆ ਅਤੇ ਜੁਗਨੀ ਦੇ ਨਾਲ ਨਾਲ ਲੋਕਾਂ ਨੂੰ ਇੱਕ ਨਵੇਂ ਸਾਜ਼ ਤੋਂ ਜਾਣੂ ਕਰਾਇਆ। ਜੁਗਨੀ ਨੂੰ ਉਸ ਦੇ ਬਾਅਦ ਅਨੇਕ ਗਾਇਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਗਾਇਆ ਹੈ ਪਰ ਜੋ ਕਮਾਲ ਆਲਮ ਲੁਹਾਰ ਨੇ ਆਪਣੀ ਆਵਾਜ਼ ਦੀ ਬਦੌਲਤ ਪੈਦਾ ਕੀਤਾ ਉਹ ਹੋਰ ਕੋਈ ਨਾ ਕਰ ਸਕਿਆ।
ਪਾਕਿਸਤਾਨ ਬਨਣ ਦੇ ਬਾਦ ਉਸ ਨੇ ਰੇਡੀਓ ਪਾਕਿਸਤਾਨ ਅਤੇ ਫਿਰ ਪਾਕਿਸਤਾਨ ਟੈਲੀਵਿਜ਼ਨ ਤੋਂ ਵੀ ਆਪਣੇ ਫ਼ਨ ਦਾ ਜਾਦੂ ਜਗਾਇਆ ਅਤੇ ਪਾਕਿਸਤਾਨ ਸਭ ਤੋਂ ਮਕਬੂਲ ਲੋਕ ਗਾਇਕਾਂ ਵਿੱਚ ਗਿਣੇ ਜਾਣ ਲੱਗੇ। ਸੂਫ਼ੀਆਨਾ ਕਲਾਮ ਗਾਉਣ ਵਿੱਚ ਉਸਨੂੰ ਖ਼ਾਸ ਕਮਾਲ ਹਾਸਲ ਸੀ। ਉਸ ਦੇ ਬਹੁਤ ਮਸ਼ਹੂਰ ਗਾਣਿਆਂ ਵਿੱਚ 'ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ', 'ਦਿਲ ਵਾਲਾ ਦੁੱਖ ਨਈਂ ਕਿਸੇ ਨੂੰ ਸੁਣਾਈਦਾ', 'ਮੋਢਾ ਮਾਰ ਕੇ ਹਿਲਾ ਗਈ' ਔਰ 'ਬੋਲ ਮਿੱਟੀ ਦਿਆ ਬਾਵਿਆ' ਕਾਬਿਲ-ਏ-ਜ਼ਿਕਰ ਹਨ।
ਆਲਮ ਲੁਹਾਰ ਨੂੰ ਮੀਆਂ ਮੁਹੰਮਦ ਬਖ਼ਸ਼, ਖ਼ੁਆਜਾ ਫ਼ਰੀਦ, ਬਾਬਾ ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਦੇ ਕਲਾਮ ਦੇ ਇਲਾਵਾ ਲੋਕ ਕਥਾਵਾਂ, ਜੁਗਨੀ, ਬੋਲੀਆਂ ਅਤੇ ਮਾਹੀਏ ਜ਼ਬਾਨੀ ਯਾਦ ਸਨਉਹ ਇਨ੍ਹਾਂ ਨੂੰ ਇਨ੍ਹੀਂ ਇੰਤਹਾ ਰਵਾਨੀ ਨਾਲ ਗਾਇਆ ਕਰਦੇ ਸਨ।
ਹੋਰ ਵੇਖੋ
ਸੋਧੋ- ਆਰਿਫ਼ ਲੋਹਾਰ (ਪੁੱਤਰ)
ਹਵਾਲੇ
ਸੋਧੋ- ↑ 1.0 1.1 لوہار کو ابدی نیند سوئے چونتیس برس ہو گئے[permanent dead link]
- ↑ Taneja, Shailaja Tripathi (8 November 2008). "A balladeer's journey". The Hindu. Archived from the original on 8 ਸਤੰਬਰ 2011. Retrieved 6 March 2012.
In 1965 folk musician Alam Lohar came up with the genre of Jugni – songs about woman who travels from one place to another having interesting experiences.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਕਡ਼ੀਆਂ
ਸੋਧੋ- ਆਲਮ ਲੋਹਾਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ, Retrieved 16 May 2016
- ਆਲਮ ਲੋਹਾਰ ਦੀ ਪ੍ਰੋਫ਼ਾਈਲ – ਫੋਕ ਪੰਜਾਬ 'ਤੇ Archived 2008-06-28 at the Wayback Machine., Retrieved 16 May 2016