ਇਬਨ ਸੀਨਾ

(ਇਬਨ ਸਿਨਾ ਤੋਂ ਮੋੜਿਆ ਗਿਆ)

ਇਬਨ ਸੀਨਾ ਜਾਂ ਪੂਰ-ਏ ਸੀਨਾ (ਫ਼ਾਰਸੀ ابن سینا ਜਾਂ ابو علی‌ سینا ਜਾਂ پور سينا Pur-e Sina; [ˈpuːr ˈsiːnɑː] "ਸਿਨਾ ਦਾ ਪੁੱਤਰ";(ਤਕਰੀਬਨ 980 - ਜੂਨ 1037), ਆਮ ਪ੍ਰਚਲਿਤ ਨਾਮ ਇਬਨ ਸਿਨਾ, ਜਾਂ ਅਰਬੀ ਲਿਖਤ ਵਿੱਚ ਅਬੂ ਅਲੀ ਅਲ-ਹਸੈਨ ਇਬਨ ਅਬਦੁੱਲਾ ਇਬਨ ਸੀਨਾ[1] (ਅਰਬੀ أبو علي الحسين بن عبد الله بن سينا) ਜਾਂ ਉਸਦੇ ਲਾਤੀਨੀ ਨਾਮ ਐਵੇਸਿਨਾ, ਇੱਕ ਇਰਾਨੀ[2][3][4][5] ਪੋਲੀਮੈਥ ਸੀ, ਜਿਸਨੇ ਵੱਖ ਵੱਖ ਵਿਸ਼ਿਆਂ ਤੇ ਲੱਗਪਗ 450 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਲੱਗਪਗ 240 ਬਚੀਆਂ ਹਨ। ਇਨ੍ਹਾਂ ਵਿੱਚੋਂ 150 ਦਰਸ਼ਨ ਤੇ ਅਤੇ 40 ਮੈਡੀਸ਼ਨ ਬਾਰੇ ਹਨ।[6]

ਇਬਨ ਸੀਨਾ (ابن سینا)
ਪੁਰ ਸੀਨਾ (پور سینا)
ਐਵੇਸਿਨਾ
ਜਨਮਤਕ. 980
ਬੁਖ਼ਾਰਾ (ਸਮਾਨਿਦ ਸਲਤਨਤ ਦੀ ਰਾਜਧਾਨੀ) ਨੇੜੇ ਅਫਸ਼ਾਨਾ, ਵਰਤਮਾਨ ਉਜ਼ਬੇਕਸਤਾਨ ਵਿੱਚ
ਮੌਤਜੂਨ 1037 (ਉਮਰ 56–57)
ਰਾਸ਼ਟਰੀਅਤਾਫ਼ਾਰਸੀ
ਹੋਰ ਨਾਮSharaf al-Mulk, Hujjat al-Haq, Sheikh al-Rayees
ਕਾਲਮੱਧਕਾਲ
ਮੁੱਖ ਰੁਚੀਆਂ
ਮੈਡੀਸ਼ਨ, ਦਰਸ਼ਨ, ਮੰਤਕ, ਇਸਲਾਮੀ ਧਰਮਸ਼ਾਸਤਰ (ਕਲਾਮ), ਭੌਤਿਕ ਵਿਗਿਆਨ , ਸ਼ਾਇਰੀ, ਵਿਗਿਆਨ
ਮੁੱਖ ਵਿਚਾਰ
Father of modern medicine; pioneer of aromatherapy

ਜ਼ਿੰਦਗੀ

ਸੋਧੋ

ਮੁੱਢਲੀ ਜ਼ਿੰਦਗੀ

ਸੋਧੋ

ਇਬਨ ਸਿਨਾ ਦੇ ਜੀਵਨ ਦੇ ਪਹਿਲੇ ਹਿੱਸੇ ਨੂੰ ਜਾਣਨ ਲਈ ਜਾਣਕਾਰੀ ਦਾ ਸਰੋਤ ਸਿਰਫ ਉਸਦੀ ਆਤਮਕਥਾ ਹੈ, ਜਿਸਨੂੰ ਉਸ ਦੇ ਇੱਕ ਵਿਦਿਆਰਥੀ ਨੇ ਲਿਖਿਆ ਸੀ। ਕਿਸੇ ਵੀ ਹੋਰ ਸਰੋਤ ਦੀ ਗੈਰ-ਮੌਜੂਦਗੀ ਕਰਕੇ ਇਹ ਨਿਰਨਾ ਕਰਨਾ ਅਸੰਭਵ ਹੈ ਕਿ ਇਸ ਸਵੈਜੀਵਨੀ ਦਾ ਕਿੰਨਾ ਕੁਝ ਸਹੀ ਹੈ,ਅਤੇ ਕਿੰਨਾ ਕੁਝ ਗਲਤ। ਹੋ ਸਕਦਾ ਹੈ ਉਸਨੇ ਆਪਣੇ ਗਿਆਨ ਸਿਧਾਂਤ (ਇਹ ਸੰਭਵ ਹੈ ਕਿ ਕੋਈ ਵਿਅਕਤੀ ਅਧਿਆਪਕ ਤੋਂ ਬਿਨਾ ਹੀ ਗਿਆਨ ਹਾਸਲ ਕਰ ਲਵੇ ਅਤੇ ਅਰਸਤੂਵਾਦੀ ਦਾਰਸ਼ਨਿਕ ਵਿਗਿਆਨ ਨੂੰ ਸਮਝ ਲਵੇ) ਨੂੰ ਪਰਚਾਰਨ ਲਈ ਆਪਣੀ ਜੀਵਨੀ ਨੂੰ ਵਰਤਿਆ ਹੋਵੇ। ਪਰ ਕਿਸੇ ਵੀ ਹੋਰ ਸਬੂਤ ਦੀ ਗੈਰ-ਮੌਜੂਦਗੀ ਵਿੱਚ ਇਬਨ ਸਿਨਾ ਦੇ ਦਾਹਵਿਆਂ ਨੂੰ ਮੰਨ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ।[7]

ਇਬਨ ਸਿਨਾ ਦਾ ਜਨਮ 980 ਈਸਵੀ ਨੂੰ ਫਾਰਸ ਦੇ ਇੱਕ ਛੋਟੇ ਜਿਹੇ ਪਿੰਡ ਅਫ਼ਨਸ਼ਾ ਵਿੱਚ ਹੋਇਆ। ਉਸ ਦੀ ਮਾਂ ਇਸ ਪਿੰਡ ਦੀ ਸੀ ਜਦੋਂ ਕਿ ਉਸਦਾ ਬਾਪ ਬਲਖ਼ (ਹੁਣ ਅਫ਼ਗਾਨਿਸਤਾਨ) ਤੋਂ ਆਇਆ ਸੀ। ਬਚਪਨ ਵਿੱਚ ਹੀ ਉਸ ਦੇ ਮਾਂ-ਪਿਉ ਬੁਖ਼ਾਰਾ (ਹੁਣ ਉਜ਼ਬੇਕਿਸਤਾਨ) ਚਲੇ ਗਏ ਜਿੱਥੇ ਉਸ ਦੇ ਬਾਪ ਨੂੰ ਸੁਲਤਾਨ ਨੂਹ ਬਿਨ ਮਨਸੂਰ ਦੀ ਜਾਗੀਰ ਦੀ ਗਵਰਨਰੀ ਸੌਂਪੀ ਗਈ ਸੀ। ਬੁਖ਼ਾਰਾ ਵਿੱਚ ਦਸ ਸਾਲ ਦੀ ਉਮਰ ਵਿੱਚ ਉਸਨੇ ਕੁਰਆਨ ਖ਼ਤਨ ਕੀਤਾ, ਅਤੇ ਫ਼ਿਕਹ, ਅਦਬ, ਫ਼ਲਸਫ਼ਾ ਅਤੇ ਡਾਕਟਰੀ ਵਿਦਿਆ ਹਾਸਲ ਕਰਨ ਵਿੱਚ ਜੁੱਟ ਗਿਆ। ਕਿਹਾ ਜਾਂਦਾ ਹੈ ਕਿ ਅਠਾਰਾਂ ਸਾਲ ਦੀ ਉਮਰ ਵਿੱਚ ਉਸ ਨੇ ਸੁਲਤਾਨ ਨੂਹ ਬਿਨ ਮੰਸੂਰ ਦੀ ਇੱਕ ਅਜਿਹੀ ਮਰਜ਼ ਦਾ ਇਲਾਜ ਕੀਤਾ ਸੀ ਜਿਸ ਤੋਂ ਸਾਰੇ ਵੈਦ ਹਕੀਮ ਹਥ ਖੜੇ ਕਰ ਚੁਕੇ ਸਨ। ਖ਼ੁਸ਼ ਹੋਕੇ ਇਨਾਮ ਦੇ ਤੌਰ ਉੱਤੇ ਸੁਲਤਾਨ ਨੇ ਉਸ ਨੂੰ ਇੱਕ ਲਾਇਬਰੇਰੀ ਖੋਲ ਕੇ ਦਿੱਤੀ ਸੀ। ਵੀਹ ਸਾਲ ਦੀ ਉਮਰ ਤੱਕ ਉਹ ਬੁਖ਼ਾਰਾ ਵਿੱਚ ਰਿਹਾ, ਅਤੇ ਫਿਰ ਖ਼ਵਾਰਿਜ਼ਮ ਚਲੇ ਗਿਆ, ਜਿੱਥੇ ਉਹ ਕੋਈ ਦਸ ਸਾਲ (392 - 402 ਹਿਜਰੀ) ਰਿਹਾ। ਖ਼ਵਾਰਿਜ਼ਮ ਤੋਂ ਜਰਜਾਨ ਫਿਰ ਅਲਰੀ ਅਤੇ ਫਿਰ ਹਮਜ਼ਾਨ ਮੁੰਤਕਿਲ ਹੋਇਆ ਜਿੱਥੇ ਨੌਂ ਸਾਲ ਰਹਿਣ ਦੇ ਬਾਅਦ ਇਸਫਿਹਾਨ ਵਿੱਚ ਇਲਿਆ-ਏ-ਅਲਦ ਵਿਲੇ ਦੇ ਦਰਬਾਰ ਨਾਲ ਜੁੜ ਗਿਆ। ਉਸ ਨੇ ਆਪਣੀ ਸਾਰੀ ਜਿੰਦਗੀ ਸਫ਼ਰ ਕਰਦੇ ਗੁਜ਼ਾਰੀ। ਉਸ ਦੀ ਮੌਤ ਹਮਜ਼ਾਨ ਵਿੱਚ ਸ਼ਾਬਾਨ 427 ਹਿਜਰੀ (1037 ਈਸਵੀ) ਨੂੰ ਹੋਈ। ਕਿਹਾ ਜਾਂਦਾ ਹੈ ਕਿ ਆਪਣੀ ਜਿੰਦਗੀ ਦੇ ਆਖ਼ਿਰੀ ਪੜਾ ਵਿੱਚ ਉਹ ਕੂਲੰਜ ਦੀ ਮਰਜ਼ ਦੀ ਲਪੇਟ ਵਿੱਚ ਆ ਗਿਆ ਸੀ। ਅਤੇ ਜਦੋਂ ਉਸ ਨੂੰ ਆਪਣਾ ਅੰਤ ਕ਼ਰੀਬ ਨਜ਼ਰ ਆਉਣ ਲਗਾ ਤਾਂ ਉਸ ਨੇ ਗ਼ੁਸਲ ਕਰਕੇ ਤੌਬਾ ਕੀਤੀ, ਆਪਣਾ ਮਾਲ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ।

ਹਵਾਲੇ

ਸੋਧੋ
  1. http://www.muslimphilosophy.com/sina/art/ei-is.htm
  2. Paul Strathern (2005). A brief history of medicine: from Hippocrates to gene therapy. Running Press. p. 58. ISBN 978-0-7867-1525-1.[permanent dead link]
  3. Brian Duignan (2010). Medieval Philosophy. The Rosen Publishing Group. p. 89. ISBN 978-1-61530-244-4.
  4. Michael Kort (2004). Central Asian republics. Infobase Publishing. p. 24. ISBN 978-0-8160-5074-1.
    • Ibn Sina ("Avicenna") Encyclopedia of Islam. 2nd edition. Edited by P. Berman, Th. Bianquis, C.E. Bosworth, E. van Donzel and W.P. Henrichs. Brill 2009. Accessed through Brill online: www.encislam.brill.nl (2009) Quote: "He was born in 370/980 in Afshana, his mother's home, near Bukhara. His native language was Persian."
    • A.J. Arberry, "Avicenna on Theology", KAZI PUBN INC, 1995. excerpt: "Avicenna was the greatest of all Persian thinkers; as physician and metaphysician"[1]
    • Henry Corbin, "The Voyage and the messenger: Iran and Philosophy", North Atlantic Books, 1998. pg 74:"Whereas the name of Avicenna (Ibn sinda, died 1037) is generally listed as chronologically first among noteworthy Iranian philosophers, recent evidence has revealed previous existence of Ismaili philosophical systems with a structure no less complete than of Avicenna". [2]
  5. "Avicenna (Abu Ali Sina)". Sjsu.edu. Archived from the original on 2010-01-11. Retrieved 2010-01-19. {{cite web}}: Unknown parameter |deadurl= ignored (|url-status= suggested) (help)
  6. Encyclopædia Iranica, Avicenna biography