ਇਵਾਨ ਯਾਕੋਵਿੱਚ ਫ਼ਰਾਂਕੋ (Ukrainian: Іван Якович Франко, ਉਚਾਰਨ [iˈvɑn ˈjɑkovɪt͡ʃ frɐnˈkɔ]) (27 ਅਗਸਤ [ਪੁ.ਤ. 15 ਅਗਸਤ] 1856 – 28 ਮਈ [ਪੁ.ਤ. 15 ਮਈ] 1916) ਇੱਕ ਯੂਕਰੇਨੀ ਕਵੀ, ਲੇਖਕ, ਪੱਤਰਕਾਰ, ਅਰਥ ਸ਼ਾਸਤਰੀ ਸੀ। ਯੂਕਰੇਨੀ ਭਾਸ਼ਾ ਵਿੱਚ ਜਸੂਸੀ ਨਾਵਲ ਲਿਖਣ ਵਾਲਾ ਅਤੇ ਆਧੁਨਿਕ ਕਵਿਤਾ ਲਿਖਣ ਵਾਲਾ ਇਹ ਪਹਿਲਾ ਵਿਅਕਤੀ ਸੀ।

ਇਵਾਨ ਯਾਕੋਵਿੱਚ ਫ਼ਰਾਂਕੋ
Іван Якович Франко
ਜਨਮІван Якович Франко
August 27 [ਪੁ.ਤ. August 15] 1856
ਨਾਹੀਊਵੇਚੀ, ਆਸਟਰੀਅਨ ਸਲਤਨਤ (ਹੁਣ ਯੂਕਰੇਨ)
ਮੌਤMay 28 [ਪੁ.ਤ. May 15] 1916
ਲੈਂਬਰਗ, ਆਸਟਰੀਆ-ਹੰਗਰੀ (ਹੁਣ ਯੂਕਰੇਨ)
ਕਲਮ ਨਾਮਮਾਈਰੋਨ, ਕਰੇਮਿਨ, ਜ਼ਾਈਵੀ
ਕਿੱਤਾਕਵੀ, ਲੇਖਕ, ਸਿਆਸੀ ਕਾਰਕੁਨ
ਕਾਲ1874–1916
ਸ਼ੈਲੀਮਹਾਂਕਾਵਿ, ਨਿੱਕੀ ਕਹਾਣੀ, ਨਾਵਲ, ਨਾਟਕ
ਸਾਹਿਤਕ ਲਹਿਰਯਥਾਰਥਵਾਦ, ਡੈਕਾਡੈਂਟ ਲਹਿਰ
ਜੀਵਨ ਸਾਥੀਓਲਹਾ ਫ਼ੇਦੋਰੀਵਨਾ ਖੋਰੂਜ਼ਿੰਸਕਾ
ਬੱਚੇਆਂਦਰੀਏ
ਪੇਤਰੋ ਫ਼ਰਾਂਕੋ
ਤਾਰਾਸ ਫ਼ਰਾਂਕੋ
ਹਾਨਾ ਕਲਿਊਚਕੋ (ਫ਼ਰਾਂਕੋ)

ਇਹ ਪੱਛਮੀ ਯੂਕਰੇਨ ਵਿੱਚ ਸਮਾਜਵਾਦੀ ਅਤੇ ਰਾਸ਼ਟਰਵਾਦੀ ਲਹਿਰ ਦਾ ਸੰਸਥਾਪਕ ਸੀ। ਆਪਣੀ ਰਚਨਾ ਦੇ ਨਾਲ ਨਾਲ ਇਸਨੇ ਸੰਸਾਰ ਪ੍ਰਸਿੱਧ ਲੇਖਕਾਂ ਜਿਵੇਂ ਕਿ ਵਿਲੀਅਮ ਸ਼ੇਕਸਪੀਅਰ, ਲੋਰਡ ਬਾਇਰਨ, ਵਿਕਤੋਰ ਊਗੋ, ਦਾਂਤੇ ਆਲੀਗੇਰੀ, ਗੋਏਥੇ ਵਰਗਿਆਂ ਦੀਆਂ ਰਚਨਾਵਾਂ ਨੂੰ ਯੂਕਰੇਨੀ ਵਿੱਚ ਅਨੁਵਾਦ ਕੀਤਾ। ਤਾਰਾਸ ਸ਼ੇਵਚੈਨਕੋ ਦੇ ਨਾਲ ਮਿਲ ਕੇ ਇਸਨੇ ਯੂਕਰੇਨ ਦੇ ਆਧੁਨਿਕ ਸਾਹਿਤਕ ਅਤੇ ਸਿਆਸੀ ਚਿੰਤਨ ਉੱਤੇ ਕਾਫ਼ੀ ਅਸਰ ਪਾਇਆ।

ਜੀਵਨ

ਸੋਧੋ

ਫ਼ਰਾਂਕੋ ਦਾ ਜਨਮ ਯੂਕਰੇਨੀ ਪਿੰਡ ਨਾਹੀਊਵੇਚੀ ਵਿੱਚ ਹੋਇਆ[1] ਜੋ ਉਸ ਸਮੇਂ ਆਸਟਰੀਅਨ ਸਲਤਨਤ ਦਾ ਹਿੱਸਾ ਸੀ। ਇਹ ਖਾਂਦੇ-ਪੀਂਦੇ ਘਰ ਨਾਲ ਸਬੰਧਿਤ ਸੀ ਜਿੱਥੇ ਇਹਨਾਂ ਕੋਲ ਨੌਕਰ ਵੀ ਸੀ ਅਤੇ ਇਹਨਾਂ ਕੋਲ ਲਗਭਗ 59 ਕਿੱਲੇ ਜ਼ਮੀਨ ਸੀ।[2]

ਹਵਾਲੇ

ਸੋਧੋ

ਬਾਹਰੀ ਸਰੋਤ

ਸੋਧੋ