ਇਲੈਕਟ੍ਰਾਨਿਕ ਕੂੜਾ ਜਾਂ ‘ਈ-ਕੂੜਾ’ ਇਲੈਕਟ੍ਰਾਨਿਕ ਸਰਕਟ ਦੇ ਇਸਤੇਮਾਲੇ, ਟੁੱਟ-ਭੱਜ ਤੇ ਸੜਨ ਕਾਰਨ ਜੋ ਕੂੜਾ ਉਤਪੰਨ ਹੁੰਦਾ ਹੈ, ਈ-ਕੂੜਾ ਅਖਵਾਉਂਦਾ ਹੈ। ਜਿਹਨਾਂ ਉਪਕਰਨ ਦੀ ਮਿਆਦ ਖ਼ਤਮ ਹੋ ਚੁੱਕੀ ਹੁੰਦੀ ਹੈ, ਜੋ ਵਰਤਣ ਯੋਗ ਨਹੀਂ ਰਹਿੰਦੇ, ਉਹ ਈ-ਕੂੜੇ ’ਚ ਸ਼ਾਮਲ ਹਨ। ਜਿਵੇਂ ਕੰਪਿਊਟਰ, ਲੈਪਟਾਪ, ਟੈਲੀਵਿਜ਼ਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮੋਬਾਈਲ ਫੋਨ, ਕੈਥੋਡ-ਰੇਅ-ਡਿਊਟ, ਟੇਪਾਂ, ਕੈਮਰੇ ਅਤੇ ਮਿਊਜ਼ਿਕ ਸਿਸਟਮ ਆਦਿ। ਦੇਸ਼ ’ਚ 70 ਫ਼ੀਸਦੀ ਈ-ਵੇਸਟ ਸਰਕਾਰੀ ਜਾਂ ਪਬਲਿਕ ਅਤੇ ਪ੍ਰਾਈਵੇਟ ਉਦਯੋਗਿਕ ਖੇਤਰ, 15 ਨਿੱਜੀ ਘਰਾਂ ਅਤੇ 15 ਫ਼ੀਸਦੀ ਬਾਕੀ ਉਤਪਾਦਕਾਂ ਤੋਂ ਪੈਦਾ ਹੁੰਦਾ ਹੈ। ਇਸ ਈ-ਕੂੜੇ ਵਿੱਚ ਟੈਲੀਵਿਜ਼ਨ, ਡੀਟੀਪੀ ਸਰਵਰ ਅਤੇ ਮੋਬਾਈਲ ਆਦਿ ਹੁੰਦੇ ਹਨ।

ਬਣਤਰ

ਸੋਧੋ

ਈ-ਕੂੜੇ ਵਿੱਚ 60 ਤਰ੍ਹਾ ਤੱਤਾਂ ਹੋ ਸਕਦੇ ਹਨ ਜਿਵੇਂ ਟਿਨ, ਤਾਂਬਾ, ਸਿਲੀਕਾਨ, ਬੇਰਿਲੀਅਮ, ਲੋਹਾ, ਕਾਰਬਨ ਐਲਮੀਨੀਅਮ, ਕੈਡਮੀਅਮ, ਪਾਰਾ, ਥੈਲੀਅਮ, ਸੋਨਾ, ਚਾਂਦੀ ਆਦਿ।

ਈ-ਕੂੜਾ ਸਥਾਂਨ

ਸੋਧੋ

ਵਿਸ਼ਵ ਭਰ ’ਚ ਈ-ਕੂੜਾ ਉਤਪੰਨ ਕਰਨ ’ਚ ਸੰਯੁਕਤ ਰਾਸ਼ਟਰ ਅਮਰੀਕਾ, ਚੀਨ ਸਭ ਤੋਂ ਜ਼ਿਆਦਾ ਈ-ਕੂੜਾ ਪੈਦਾ ਕਰਦੇ ਹਨ। ਭਾਰਤ ਹਰ ਵਰ੍ਹੇ ਅੰਦਾਜ਼ਨ 4 ਲੱਖ ਟਨ ਈ-ਕੂੜਾ ਉਤਪੰਨ ਕਰਦਾ ਹੈ। ਭਾਰਤ ਵਿੱਚ ਮਹਾਂਰਾਸ਼ਟਰ,ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਕਰਨਾਟਕਾ, ਗੁਜਰਾਤ, ਮੱਧ ਪ੍ਰਦੇਸ਼, ਪੰਜਾਬ ਈ ਕੂੜਾ ਪੈਂਦਾ ਕਰਨ ਵਾਲੇ ਵੱਡੇ ਰਾਜ ਹਨ। ਸ਼ਹਿਰਾਂ ’ਚੋਂ ਮੁੰਬਈ, ਦਿੱਲੀ, ਬੰਗਲੌਰ, ਚੇਨੱਈ, ਕੋਲਕਾਤਾ, ਅਹਿਮਦਾਬਾਦ, ਹੈਦਰਾਬਾਦ, ਪੁਣੇ, ਸੂਰਤ, ਨਾਗਪੁਰ ਜ਼ਿਆਦਾ ਈ-ਕੂੜਾ ਪੈਂਦਾ ਕਰਦੇ ਹਨ।

ਸਿਹਤ ਤੇ ਅਸਰ

ਸੋਧੋ
  • ਪੌਲੀਵਿਨਾਈਲ ਕੇਬਲ ਨੂੰ ਜਲਉਣ ਤੇ ਡਾਇਆਕਸਿਨ ਪੈਂਦਾ ਹੁੰਦੀ ਹੈ ਜੋ ਮਨੁੱਖ ਦੇ ਸੁਰੱਖਿਆ ਪ੍ਰਬੰਧ ਅਤੇ ਸੰਤਾਨ ਉਤਪਤੀ ਨੂੰ ਖੋਰਾ ਲਾਉਂਦਾ ਹੈ।
  • ਫਲੈਟ ਸਕਰੀਨ ਡਿਸਪਲੇਅ ’ਚ ਵਰਤਿਆ ਜਾਣ ਵਾਲਾ ਪਾਰਾ, ਗੁਰਦੇ ਅਤੇ ਨਸ ਪ੍ਰਬੰਧ ਨੂੰ ਨੁਕਸਾਨ ਕਰਦਾ ਹੈ।
  • ਈ-ਕਚਰਾ ਨਾਲ ਹਵਾ, ਪੀਣ ਵਾਲਾ ਅਤੇ ਜ਼ਮੀਨ ਥੱਲੜਾ ਪਾਣੀ ਦੁਸ਼ਿਤ ਹੋ ਜਾਂਦਾ ਹੈ।

ਹਵਾਲੇ

ਸੋਧੋ