ਉਰੂਗੁਏ
ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[1][6] ਜਾਂ ਉਰੁਗੂਏ ਦਾ ਪੂਰਬੀ ਗਣਰਾਜ[7](Spanish: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ। ਇੱਥੇ 33 ਲੱਖ[1] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ[1]। 176,000 ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।
ਉਰੂਗੁਏ ਦਾ ਪੂਰਬੀ ਗਣਰਾਜ República Oriental del Uruguay | |||||
---|---|---|---|---|---|
| |||||
ਮਾਟੋ: Libertad o muerte "ਸੁਤੰਤਰਤਾ ਜਾਂ ਮੌਤ" | |||||
ਐਨਥਮ: National Anthem of Uruguay "Himno Nacional de Uruguay" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਾਂਟੇਵਿਡੇਓ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਨਸਲੀ ਸਮੂਹ | 88% ਗੋਰੇ 8% ਮੇਸਤੀਸੋ 4% ਕਾਲੇ <1% ਅਮੇਰਿੰਡੀਅਨ[1] | ||||
ਵਸਨੀਕੀ ਨਾਮ | ਉਰੂਗੁਏਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਹੋਜ਼ੇ ਮੁਹੀਕਾ | ||||
• ਉਪ-ਰਾਸ਼ਟਰਪਤੀ | ਡਾਨੀਲੋ ਆਸਤੋਰੀ | ||||
ਵਿਧਾਨਪਾਲਿਕਾ | ਸਧਾਰਨ ਅਸੈਂਬਲੀ | ||||
ਸੈਨੇਟਰਾਂ ਦਾ ਸਦਨ | |||||
ਡਿਪਟੀਆਂ ਦਾ ਸਦਨ | |||||
ਬ੍ਰਾਜ਼ੀਲ ਦੀ ਸਲਤਨਤ ਤੋਂ ਸੁਤੰਤਰਤਾ | |||||
• ਘੋਸ਼ਣਾ | 25 ਅਗਸਤ 1825 | ||||
• ਮਾਨਤਾ | 28 ਅਗਸਤ 1828 | ||||
• ਸੰਵਿਧਾਨ | 18 ਜੁਲਾਈ 1830 | ||||
ਖੇਤਰ | |||||
• ਕੁੱਲ | 176,215 km2 (68,037 sq mi) (91ਵਾਂ) | ||||
• ਜਲ (%) | 1.5% | ||||
ਆਬਾਦੀ | |||||
• 2011 ਅਨੁਮਾਨ | 3,318,535[1] (133ਵਾਂ) | ||||
• 2011 ਜਨਗਣਨਾ | 3,286,314[2] | ||||
• ਘਣਤਾ | 18.65/km2 (48.3/sq mi) (196ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $50.908 ਬਿਲੀਅਨ[3] | ||||
• ਪ੍ਰਤੀ ਵਿਅਕਤੀ | $15,656[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $46.872 billion[3] | ||||
• ਪ੍ਰਤੀ ਵਿਅਕਤੀ | $14,415[3] | ||||
ਗਿਨੀ (2010) | 45.3[4] Error: Invalid Gini value | ||||
ਐੱਚਡੀਆਈ (2011) | 0.783[5] Error: Invalid HDI value · 48ਵਾਂ | ||||
ਮੁਦਰਾ | ਉਰੂਗੁਏਈ ਪੇਸੋ ($, UYU ) (UYU) | ||||
ਸਮਾਂ ਖੇਤਰ | UTC-3 (UYT) | ||||
• ਗਰਮੀਆਂ (DST) | UTC−2 (UYST) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +598 | ||||
ਇੰਟਰਨੈੱਟ ਟੀਐਲਡੀ | .uy |
ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।
ਨਿਰੁਕਤੀ
ਸੋਧੋRepública Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[8] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।
ਤਸਵੀਰਾਂ
ਸੋਧੋ-
ਉਰੂਗੁਆਏਨ "ਕੁੰਪਰਸਾ" ਮਾਰੀਟਵੀਡੀਓ ਦੇ ਬੈਰੀਓ ਸੁਰ ਵਿਖੇ ਕਾਰਨੀਵਾਲ ਪਰੇਡ ਲਈ ਅਭਿਆਸ ਕਰਨ ਲਈ ਤਿਆਰ ਹੋ ਗਿਆ।
-
ਕਾਲਾਂ ਦੀ ਪਰੇਡ 2019 ਬਾਰੇ ਲਾ ਰਿਪਬਲੀਕਾ ਅਖਬਾਰ ਤੋਂ ਫੋਟੋ। ਉਰੂਗਵੇ ਦਾ ਰਵਾਇਤੀ ਤਿਉਹਾਰ ਹਰ ਫਰਵਰੀ ਨੂੰ ਕਾਰਨੀਵਲ ਵਿਖੇ ਹੁੰਦਾ ਹੈ।
-
ਮਾਮਾਵੀਜਾ ਅਤੇ ਬੈਸਟੋਨੀਰੋ. ਦੱਖਣੀ ਗੁਆਂ., ਉਰੂਗਵੇ
-
ਕੈਂਡਮਬੇ, ਉਰੂਗਵੇ ਦੇ ਢੋਲਕ
-
ਸਟ੍ਰੀਟ ਡਰਮਰਜ਼ ਮੌਂਟੇਵਿਡੀਓ ਰਮੀਰੇਜ਼ ਬੀਚ ਦੇ ਨੇੜੇ "ਸਾਂਬਾ" ਪ੍ਰਦਰਸ਼ਨ ਕਰਦੇ ਹਨ।
-
ਕੈਂਡੀਬ ਢੋਲ
ਪ੍ਰਸ਼ਾਸਕੀ ਟੁਕੜੀਆਂ
ਸੋਧੋਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।
ਵਿਭਾਗ | ਰਾਜਧਾਨੀ | ਖੇਤਰਫਲ (ਵਰਗ ਕਿ. ਮੀ.) | ਅਬਾਦੀ (2011 ਮਰਦਮਸ਼ੁਮਾਰੀ)[9] |
---|---|---|---|
ਆਰਤੀਗਾਸ | ਆਰਤੀਗਾਸ | 1928 | 73,162 |
ਕਾਨੇਲੋਨੇਸ | ਕਾਨੇਲੋਨੇਸ | 4536 | 5,18,154 |
ਸੇਰੋ ਲਾਰਗੋ | ਮੇਲੋ | 13648 | 84,555 |
ਕੋਲੋਨੀਆ | ਕੋਲੋਨੀਆ ਡੇਲ ਸਾਕਰਾਮੇਂਤੋ | 6106 | 1,22,863 |
ਦੁਰਾਸਨੋ | ਦੁਰਾਸਨੋ | 11643 | 57,082 |
ਫ਼ਲੋਰੇਸ | ਤ੍ਰਿਨੀਦਾਦ | 5144 | 25,033 |
ਫ਼ਲੋਰੀਦਾ | ਫ਼ਲੋਰੀਦਾ | 10417 | 67,093 |
ਲਾਵਾਯੇਹਾ | ਮੀਨਾਸ | 10016 | 58,843 |
ਮਾਲਦੋਨਾਦੋ | ਮਾਲਦੋਨਾਦੋ | 4793 | 1,61,571 |
ਮਾਂਟੇਵਿਡੇਓ | ਮਾਂਟੇਵਿਡੇਓ | 530 | 12,92,347 |
ਪਾਇਸਾਂਦੂ | ਪਾਇਸਾਂਦੂ | 13922 | 1,13,112 |
ਰਿਓ ਨੇਗਰੋ | ਫ਼੍ਰਾਇ ਬੇਂਤੋਸ | 9282 | 54,434 |
ਰੀਵੇਰਾ | ਰੀਵੇਰਾ | 9370 | 1,03,447 |
ਰੋਚਾ | ਰੋਚਾ | 10551 | 66,955 |
ਸਾਲਤੋ | ਸਾਲਤੋ | 14163 | 1,24,683 |
ਸਾਨ ਹੋਜ਼ੇ | ਸਾਨ ਹੋਜ਼ੇ ਡੇ ਮਾਇਓ | 4992 | 1,08,025 |
ਸੋਰਿਆਨੋ | ਮੇਰਸੇਦੇਸ | 9008 | 82,108 |
ਤਾਕੁਆਰੇਂਬੋ | ਤਾਕੁਆਰੇਂਬੋ | 15438 | 89,993 |
ਤ੍ਰੇਇੰਤਾ ਈ ਤ੍ਰੇਸ | ਤ੍ਰੇਇੰਤਾ ਈ ਤ੍ਰੇਸ | 9,529 km2 (3,679 sq mi) | 48,066 |
ਕੁੱਲ¹ | — | 175016 | 32,51,526 |
ਹਵਾਲੇ
ਸੋਧੋ- ↑ 1.0 1.1 1.2 1.3 1.4 Central Intelligence Agency. "Uruguay". The World Factbook. Archived from the original on 12 ਜੂਨ 2007. Retrieved 5 January 2010.
{{cite web}}
: Unknown parameter|dead-url=
ignored (|url-status=
suggested) (help) - ↑ [1] Archived 2014-02-09 at the Wayback Machine.. ine.gub.uy
- ↑ 3.0 3.1 3.2 3.3 "Uruguay". International Monetary Fund. Retrieved 2012-04-22.
- ↑ "Gini Index". World Bank. Retrieved 14 April 2012.
- ↑ "Human Development Index and its components" (PDF). United Nations Development Programme. Archived from the original (PDF) on 4 ਮਾਰਚ 2012. Retrieved 23 February 2011.
{{cite web}}
: Unknown parameter|dead-url=
ignored (|url-status=
suggested) (help) - ↑ "Uruguay". Encyclopædia Britannica, Inc. 2008. Retrieved 2008-09-02.
- ↑ For example, International Court of Justice press release 20 April 2010 re judgment Argentina v Uruguay Archived 1 June 2010[Date mismatch] at the Wayback Machine..
- ↑ "Ministerio de Turismo y Deporte del Uruguay (Spanish, English and Portuguese)". Turismo.gub.uy. Archived from the original on 2011-07-21. Retrieved 2010-06-26.
{{cite web}}
: Unknown parameter|dead-url=
ignored (|url-status=
suggested) (help) - ↑ "Censos 2011 – Instituto Nacional de Estadistica". Instituto Nacional de Estadística. Archived from the original on 12 ਜਨਵਰੀ 2012. Retrieved 13 January 2012.
{{cite web}}
: Unknown parameter|dead-url=
ignored (|url-status=
suggested) (help)
{{{1}}}