ਕਣ ਭੌਤਿਕ ਵਿਗਿਆਨ (ਪਾਰਟੀਕਲ ਫਿਜ਼ਿਕਸ) ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਉਹਨਾਂ ਕਣਾਂ ਦੀ ਫਿਤਰਤ ਦਾ ਅਧਿਐਨ ਕਰਦੀ ਹੈ, ਜੋ ਪਦਾਰਥ (ਮੈਟਰ, ਪੁੰਜ ਵਾਲੇ ਕਣ) ਅਤੇ ਰੇਡੀਏਸ਼ਨ (ਪੁੰਜਹੀਣ ਕਣ) ਰਚਦੇ ਹਨ। ਬੇਸ਼ੱਕ ਸ਼ਬਦ “ਕਣ” ਬਹੁਤ ਸੂਖਮ ਚੀਜ਼ਾਂ (ਜਿਵੇਂ ਪ੍ਰੋਟੌਨ, ਗੈਸ ਕਣ, ਜਾਂ ਮਿੱਟੀ) ਦੀਆਂ ਕਈ ਕਿਸਮਾਂ ਵੱਲ ਇਸ਼ਾਰਾ ਕਰਦਾ ਹੈ, ਫੇਰ ਵੀ ਪਾਰਟੀਕਲ ਫਿਜ਼ਿਕਸ ਆਮ ਤੌਰ 'ਤੇ ਇਰਰਿਡਿਊਸਿਬਲ (ਹੋਰ ਅੱਗੇ ਨਾ ਤੋੜਿਆ ਜਾ ਸਕਣ ਵਾਲਾ) ਛੋਟੇ ਤੋਂ ਛੋਟੇ ਪਛਾਣੇ ਜਾ ਸਕਣ ਵਾਲੇ ਕਣਾਂ ਅਤੇ ਉਹਨਾਂ ਨੂੰ ਸਮਝਾਉਣ ਲਈ ਜਰੂਰੀ ਇਰਰਿਡਿਊਸਿਬਲ ਮੁਢਲੇ ਫੋਰਸ ਫੀਲਡਾਂ ਦੀ ਜਾਂਚ ਪੜਤਾਲ ਕਰਦੀ ਹੈ। ਸਾਡੀ ਹੁਣ ਤੱਕ ਦੀ ਸਮਝ ਮੁਤਾਬਿਕ, ਇਹ ਮੁਢਲੇ ਕਣ ਕੁਆਂਟਮ ਫੀਲਡਾਂ ਦੀਆਂ ਊਰਜਾਵਾਂ ਦੀਆਂ ਅਵਸਥਾਵਾਂ ਹੁੰਦੀਆਂ ਹਨ ਜੋ ਇਹਨਾਂ ਦੀਆਂ ਇੰਟ੍ਰੈਕਸ਼ਨਾਂ ਨੂੰ ਵੀ ਨਿਯੰਤ੍ਰਿਤ ਕਰਦੀਆਂ ਹਨ। ਇਹਨਾਂ ਮੁਢਲੇ ਕਣਾਂ ਅਤੇ ਫੀਲਡਾਂ ਨੂੰ ਇਹਨਾਂ ਦੇ ਡਾਇਨਾਮਿਕਸ ਦੇ ਨਾਲ ਨਾਲ ਸਮਝਾਉਣ ਵਾਲੀ ਤਾਜ਼ੀ ਪ੍ਰਭਾਵੀ ਥਿਊਰੀ, ਸਟੈਂਡਰਡ ਮਾਡਲ ਕਹੀ ਜਾਂਦੀ ਹੈ। ਇਸ ਤਰਾਂ, ਮਾਡਰਨ ਪਾਰਟੀਕਲ ਫਿਜਿਕਸ ਆਮ ਤੌਰ 'ਤੇ ਸਟੈਂਡਰਡ ਮਾਡਲ ਅਤੇ ਇਸ ਦੀਆਂ ਕਈ ਕਿਸਮ ਦੀਆਂ ਸੰਭਵ ਸ਼ਾਖਾਵਾਂ ਜਿਵੇਂ ਨਵੀਨ ਗਿਆਤ ਕਣ, ਹਿਗਜ਼ ਬੋਸੌਨ, ਜਾਂ ਪੁਰਾਣੀ ਗਿਆਤ ਫੋਰਸ ਫੀਲਡ, ਗਰੈਵਿਟੀ, ਦੀ ਜਾਂਚ ਪੜਤਾਲ ਕਰਦਾ ਹੈ।[1]

ਹਵਾਲੇ

ਸੋਧੋ
  1. Mann, Adam (28 ਮਾਰਚ 2013). "Newly Discovered Particle Appears to Be Long-Awaited Higgs Boson". Wired Science. Archived from the original on 11 ਫ਼ਰਵਰੀ 2014. Retrieved 6 ਫ਼ਰਵਰੀ 2014.

ਹੋਰ ਲਿਖਤਾਂ

ਸੋਧੋ
ਜਾਣ-ਪਛਾਣਤਾਮਿਕ ਲਿਖਤਾਂ
ਅਡਵਾਂਸਡ ਲਿਖਤਾਂ

ਬਾਹਰੀ ਲਿੰਕ

ਸੋਧੋ
  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।