ਬੁਨਿਆਦੀ ਕਣ

(ਮੁੱਢਲਾ ਕਣ ਤੋਂ ਮੋੜਿਆ ਗਿਆ)

ਕਣ ਭੌਤਿਕੀ ਵਿੱਚ, ਇੱਕ ਮੁੱਢਲਾ ਕਣ ਜਾਂ ਮੂਲ ਕਿਣਕਾ ਉਹ ਕਣ ਹੁੰਦਾ ਹੈ ਜਿਸਦੀ ਉਪ-ਬਣਤਰ ਅਣ-ਪਛਾਤੀ ਹੁੰਦੀ ਹੈ, ਇਸ ਲਈ ਇਹ ਪਤਾ ਨਹੀਂ ਹੁੰਦਾ ਕਿ ਇਹ ਕੁੱਝ ਹੋਰ ਦੇ ਜੋੜ ਨਾਲ ਬਣਿਆ ਹੈ ਜਾਂ ਨਹੀਂ। ਪਛਾਣੇ ਹੋਏ ਕਣਾਂ ਵਿੱਚ ਮੂਲ ਫ਼ਰਮੀਔਨ (ਕੁਆਰਕ, ਲੈਪਟੌਨ, ਐਂਟੀਕੁਆਰਕ ਅਤੇ ਐਂਟੀਲੈਪਟੌਨ) ਸ਼ਾਮਲ ਹਨ, ਜੋ ਆਮ ਤੌਰ ਤੇ ਪਦਾਰਥਕ ਕਣ (ਮੈਟਰ ਪਾਰਟੀਕਲ) ਅਤੇ ਉਲਟਪਦਾਰਥ ਕਣ (ਐਂਟੀਮੈਟਰ ਪਾਰਟੀਕਲ) ਹਨ, ਅਤੇ ਮੂਲ ਬੋਸੋਨ (ਗੇਜ਼ ਬੋਸੌਨ ਅਤੇ ਹਿਗਜ਼ ਬੋਸੌਨ) ਸ਼ਾਮਲ ਹਨ, ਜੋ ਆਮ ਤੌਰ ਤੇ ‘ਬਲ ਕਣ’ ਹਨ ਜੋ ਫਰਮੀਔਨਜ਼ ਵਿਚਕਾਰ ਆਪਸੀ ਮੇਲਜੋਲ ਦੇ ਵਿਚੋਲੇ ਹਨ। ਦੋ ਜਾਂ ਦੋ ਤੋਂ ਜਿਆਦਾ ਮੂਲ ਕਣਾਂ ਨਾਲ ਬਣਨ ਵਾਲ਼ਾ ਕਣ ਸੰਯੁਕਤ ਕਣ (ਕੰਪੋਜ਼ਿਟ ਪਾਰਟੀਕਲ) ਕਿਹਾ ਜਾਂਦਾ ਹੈ।

ਮਿਆਰੀ ਨਮੂਨੇ ਵਿੱਚ ਸ਼ਾਮਲ ਮੁੱਢਲੇ ਕਣ

ਰੋਜਾਨਾ ਜਿੰਦਗੀ ਵਾਲਾ ਪਦਾਰਥ ਪਰਮਾਣੂਆਂ (ਐਟਮਜ਼) ਤੋਂ ਬਣਿਆ ਹੁੰਦਾ ਹੈ, ਜੋ ਕਿਸੇ ਵੇਲੇ ਪਦਾਰਥ ਦੇ ਮੂਲ ਕਣ ਮੰਨੇ ਜਾਂਦੇ ਸਨ - ਗਰੀਕ ਭਾਸ਼ਾ ਵਿੱਚ ਐਟਮ ਸ਼ਬਦ ਦਾ ਅਰਥ ਹੁੰਦਾ ਹੈ ‘ਅਵੰਡਯੋਗ (ਜਿਸਨੂੰ ਹੋਰ ਅੱਗੇ ਨਾ ਵੰਡਿਆ ਜਾ ਸਕਦਾ ਹੋਵੇ)’ – ਬੇਸ਼ੱਕ 1910 ਤੱਕ ਐਟਮ ਦੀ ਮੌਜੂਦਗੀ ਤਕਰਾਰੀ ਰਹੀ ਸੀ, ਕਿਉਂਕਿ ਕੁਝ ਮਸ਼ਹੂਰ ਭੌਤਿਕ ਵਿਗਿਆਨੀਆਂ ਨੇ ਹਿਸਾਬੀ ਭਰਮ ਦੇ ਰੂਪ ਵਿੱਚ ਅਣੂਆਂ (ਮੌਲੀਕਿਊਲਜ਼) ਨੂੰ, ਅਤੇ ਪਦਾਰਥ ਨੂੰ ਊਰਜਾ ਤੋਂ ਬਣਿਆਂ ਹੋਇਆ ਦੱਸਿਆ। ਜਲਦੀ ਹੀ, ਐਟਮ ਦੇ ਜਨਮਦਾਤਾ ਸਬਐਟੌਮਿਕ (ਉੱਪ-ਪਰਮਾਣੂ) ਕਣਾਂ ਦਾ ਪਤਾ ਚੱਲਿਆ, ਭਾਵੇਂ 1930ਵੇਂ ਦਹਾਕੇ ਤੱਕ ਸਿਰਫ ਇਲੈਕਟ੍ਰੌਨ, ਫੋਟੋਨ, ਅਤੇ ਪ੍ਰਟੋਨ ਬਾਰੇ ਹੀ ਗਿਆਨ ਸੀ। ਉਸਤੋਂ ਬਾਦ ਫੇਰ, ਕੁਆਂਟਮ ਮਕੈਨਿਕਸ ਦੀਆਂ ਤਾਜਾ ਖੋਜਾਂ ਪ੍ਰਭਾਵੀ ਤੌਰ ਤੇ ਕਣਾਂ ਬਾਰੇ ਸਮਝ ਨੂੰ ਬਦਲਦੀ ਰਹੀਆਂ, ਕਿਉਂਕਿ ਇੱਕ ਇਕਲੌਤਾ ਕਣ ਇੱਕ ਤਰੰਗ ਦਾ ਖੇਤਰ ਬਣਦਾ ਦਿਸਿਆ, ਜਿਸ ਕਾਰਨ ਇੱਕ ਪਹੇਲੀ ਅੱਜ ਤੱਕ ਵੀ ਸੰਤੁਸ਼ਟੀ ਭਰੇ ਗਿਆਨ ਨੂੰ ਚੁਨੌਤੀ ਦੇ ਰਹੀ ਹੈ।

ਕੁਆਂਟਮ ਥਿਊਰੀ ਮੁਤਾਬਿਕ, ਪ੍ਰਟੋਨ ਤੇ ਨਿਊਟੌਨ ਕੁਆਰਕਾਂ ਦੇ ਬਣੇ ਪਾਏ ਗਏ ਸਨ - ਉੱਪਰਲੇ ਕੁਆਰਕ ਅਤੇ ਥੱਲੇ ਵਾਲੇ ਕੁਆਰਕ - ਜੋ ਹੁਣ ਮੁਢਲੇ ਕਣ ਮੰਨੇ ਜਾਂਦੇ ਹਨ। ਅਤੇ ਇੱਕ ਅਣੂ ਦੇ ਅੰਦਰ, ਇਲੈਕਟ੍ਰੋਨ ਦੀਆਂ ਅਜਾਦੀ ਦੀਆਂ ਤਿੰਨ ਡਿਗਰੀਆਂ (ਚਾਰਜ, ਸਪਿੱਨ, ਅਤੇ ਔਰਬਿਟਲ) ਤਰੰਗ-ਫੰਕਸ਼ਨ ਰਾਹੀਂ, ਤਿੰਨ ਕੁਆਸੀਪਾਰਟੀਕਲ {ਹੋਲੌਨ (ਇਸਨੂੰ ਚਾਰਜੋਨ ਵੀ ਕਿਹਾ ਜਾਂਦਾ ਹੈ), ਸਪਿਨੋਨ, ਔਰਬਿਟੋਨ , ਕਾਲਪਨਿਕ ਲੱਗਪਗ ਕਣ ਵਰਗੇ ਕਣ ਜੋ ਮੁਕਤ ਸਪੇਸ ਵਿੱਚ ਧੀਮੀ ਕ੍ਰਿਆ ਕਰਦੇ ਲਗਦੇ ਹਨ, ਜਦੋਂ ਦੋ ਇਲੈਕਟ੍ਰੌਨਾਂ ਨੇ ਆਪਸ ਵਿੱਚ ਨੇੜੇ ਆਉਣਾ ਹੁੰਦਾ ਹੈ ਤਾਂ ਉਹ ਅਪਣੀਆਂ ਤਿੰਨੇ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਨੂੰ ਬਦਲਣ ਲਈ ਮਜਬੂਰ ਹੋ ਜਾਂਦੇ ਹਨ ਤੇ ਬਾਕੀ ਦੋ ਵਿਸ਼ੇਸ਼ਤਾਵਾਂ ਨਾਲੋਂ ਟੁੱਟ ਜਾਂਦੇ ਹਨ, ਜਿਸ ਕਾਰਨ ਕੁੱਝ ਪਲ ਲਈ ਮੁਕਤ ਸਪੇਸ ਵਿੱਚ ਉਹਨਾਂ ਦੀਆਂ ਤਿੰਨੇ ਵਿਸ਼ੇਸ਼ਤਾਵਾਂ ਬਾਰੇ ਨਿਸ਼ਚਿਤ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ ਹੁੰਦਾ)}। ਫੇਰ ਵੀ ਇੱਕ ਮੁਕਤ ਇਲੈਕਟ੍ਰੌਨ-ਜੋ ਇੱਕ ਪ੍ਰਮਾਣੂ ਨਿਊਕਲੀਅਸ ਦੇ ਕਿਸੇ ਔਰਬਿਟ ਵਿੱਚ ਨਹੀਂ ਹੁੰਦਾ, ਔਰਬਿਟਲ ਗਤੀ ਦੀ ਕਮੀ ਮਹਿਸੂਸ ਕਰਦਾ ਹੈ- ਵੰਡਯੋਗ ਨਹੀਂ ਲਗਦਾ ਅਤੇ ਤੇ ਮੁਢਲੇ ਕਣ ਦੇ ਤੌਰ ਤੇ ਬਣਿਆ ਰਹਿੰਦਾ ਹੈ।

1980 ਦੇ ਆਸਪਾਸ, ਸੱਚਮੁੱਚ ਮੁਢਲੇ ਕਣ ਦੇ ਰੂਪ ਵਿੱਚ ਕਿਹਾ ਜਾਣ ਵਾਲਾ ਇੱਕ ਮੂਲ ਕਣ- ਪਦਾਰਥ ਦਾ ਅੰਤਿਮ ਜਨਮਦਾਤਾ- ਹੋਰ ਪ੍ਰੈਕਟੀਕਲ ਨਜ਼ਰੀਏ ਲਈ ਜਿਆਦਾਤਰ ਖਾਰਿਜ ਕੀਤਾ ਗਿਆ, ਜੋ ਪਾਰਟੀਕਲ ਫਿਜਿਕਸ ਦੇ ਸਟੈਂਡਰਡ ਮਾਡਲ ਵਿੱਚ ਸ਼ਾਮਿਲ ਸੀ, ਜਿਸਨੂੰ ਵਿਗਿਆਨ ਦੀ ਸਭ ਤੋਂ ਜਿਆਦਾ ਪ੍ਰਯੋਗਿਕ ਤੌਰ ਤੇ ਸਫਲ ਥਿਊਰੀ ਸੀ। ਮਸ਼ਹੂਰ ਸਟਰਿੰਗ ਥਿਊਰੀ ਸਮੇਤ, ਸਟੈਂਡਰਡ ਮਾਡਲ ਤੋਂ ਪਰੇ ਦੀਆਂ ਥਿਊਰੀਆਂ ਦੇ ਵਿਸਥਾਰ ਨੇ, ਮੁਢਲੇ ਕਣਾਂ ਦੀ ਸੰਖਿਆ ਨੂੰ ਇਹ ਕਲਪਨਾ ਨਾਲ ਦੁੱਗਣਾ ਕਰ ਦਿੱਤਾ ਕਿ ਹਰੇਕ ਗਿਆਤ ਕਣ ਇੱਕ ਬਹੁਤ ਜਿਆਦਾ ਭਾਰੇ ‘ਪਰਛਾਵੇਂ’ ਵਾਲੇ ਸਾਥੀ ਨਾਲ ਜੁੜਿਆ ਹੈ, ਭਾਵੇਂ ਉਹ ਸਾਰੇ ਸੁੱਪਰ-ਪਾਰਟਨਰ ਖੋਜੇ ਅਗਿਆਤ ਰਹਿੰਦੇ ਹਨ।

ਫਿਲਹਾਲ, ਗਰੈਵੀਟੋਨ ਨਾਮ ਦਾ ਮੁਢਲਾ ਬੋਸੋਨ ਕਣ ਜੋ ਗਰੈਵੀਟੇਸ਼ਨ ਦਾ ਵਿਚੋਲਾ ਹੈ ਮੰਨਿਆ ਗਿਆ ਹੈ, ਪਰ ਕਾਲਪਨਿਕ ਰਹਿੰਦਾ ਹੈ।

ਸਾਰੇ ਮੁਢਲੇ ਕਣ ਅਪਣੇ ਸਪਿੱਨ( ਘੁੰਮਣ ਗਤੀ ਦੀ ਇੱਕ ਕਿਸਮ ਜਿਸਨੂੰ ਐਂਗਲੁਰ ਮੋਮੈਂਟਮ ਦੀ ਦਿਸ਼ਾ ਵਾਲਾ ਨੰਬਰ ਕਹਿੰਦੇ ਹਨ) ਦੇ ਅਧਾਰਿਤ ਜਾਂ ਜਾਂ ਬੋਸੋਨ ਹੁੰਦੇ ਹਨ ਜਾਂ ਫਰਮੀਓਨ ਹੁੰਦੇ ਹਨ। ਇਹ ਕੁਆਂਟਮ ਆਂਕੜਿਆਂ ਦੀ ਸਪਿਨ-ਸਟੈਟਿਕਸ-ਥਿਊਰਮ ਰਾਹੀਂ ਵੱਖਰੇ ਕੀਤੇ ਜਾਂਦੇ ਹਨ। ਅੱਧੇ-ਅੰਕ ਵਾਲੇ ਸਪਿਨ ਵਾਲੇ ਕਣ ਫਰਮੀ-ਡਿਰਾਕ ਆਂਕੜੇ ਦਿਖਾਉਂਦੇ ਹਨ ਤੇ ਫਰਮੀਓਨ ਕਹੇ ਜਾਂਦੇ ਹਨ। ਦੋ ਫਰਮੀਓਨ ਕਣ ਜਦੋਂ ਆਪਸ ਵਿੱਚ ਸਥਾਨ ਬਦਲਦੇ ਹਨ ਤਾਂ ਉਹਨਾਂ ਦਾ ਤਰੰਗ-ਫੰਕਸ਼ਨ ਚਿੰਨ ਬਦਲਦਾ ਹੈ। ਪੂਰੇ ਅੰਕ ਵਾਲੇ ਸਪਿਨ ਰੱਖਣ ਵਾਲੇ ਕਣ, ਬੋਸ-ਆਈਨਸਟਾਈਨ ਆਂਕੜੇ ਦਿਖਾਉਂਦੇ ਹਨ ਤੇ ਬੋਸੋਨਜ਼ ਕਹੇ ਜਾਂਦੇ ਹਨ। ਅਜਿਹੇ ਕਣਾਂ ਦੇ ਆਪਸ ਵਿੱਚ ਸਥਾਨ ਬਦਲਣ ਨਾਲ ਉਹਨਾਂ ਦੇ ਤਰੰਗ-ਫੰਕਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ।

ਮੁਢਲੇ ਫਰਮੀਓਨ (Elementary fermions)

ਸੋਧੋ

ਪਦਾਰਥਕ ਕਣ

ਸੋਧੋ

ਕੁਆਰਕ (Quarks):

ਸੋਧੋ
  • ਅੱਪ, ਡਾਊਨ
  • ਚਾਰਮ, ਸਟਰੇਂਜ
  • ਟੌਪ, ਬੌਟਮ

ਲੈਪਟੋਨ (Leptons):

ਸੋਧੋ
  • ਇਲੈਕਟ੍ਰੋਨ, ਇਲੈਕਟ੍ਰੋਨ ਨਿਊਟਰੀਨੋ (electron, electron neutrino)
  • ਮੂਓਨ, ਮੂਔਨ ਨਿਊਟਰੀਨੋ (muon, muon neutrino)
  • ਟਾਓ, ਟਾਓ ਨੀਊਟਰੀਨੋ (tau, tau neutrino)

ਉਲਟ-ਪਦਾਰਥ ਕਣ (Antimatter particles)

ਸੋਧੋ
  • ਉਲਟਕੁਆਰਕ (Antiquarks)
  • ਉਲਟਲੈਪਟੋਨ (Antileptons)

ਮੁਢਲੇ ਬੋਸੋਨ ਕਣ

ਸੋਧੋ

1. ਬਲ ਕਣ(ਬਲ ਨਾਪਣ ਵਾਲੇ ਪੈਮਾਨੇ ਵਾਲੇ ਕਣ) {Force particles (gauge bosons)}

  • ਫੋਟੌਨ (photon)
  • ਗਲੂਔਨ gluon (8 ਪ੍ਰਕਾਰ ਦੇ)[1]
  • W+, W−, ਅਤੇ Z0 ਬੋਸੋਨ (bosons)
  • ਗਰੈਵੀਟੋਨ (graviton (ਕਾਲਪਨਿਕ)
  • ਸਕੇਲਰ ਬੋਸਨ (Scalar boson) (0 ਸਪਿਨ ਵਾਲੇ)

ਹਿਗਜ਼ ਬੋਸੋਨ

ਸੋਧੋ

ਇੱਕ ਕਣ ਦਾ ਪੁੰਜ (mass) ਇਲੈਕਟ੍ਰੋਨ ਦੀ ਊਰਜਾ ਦੀ ਇਕਾਈ (ਇਲੈਕਟ੍ਰੋਨਵੋਲਟ) ਦੇ ਤੁਲਨਾਤਮਕ ਨਿਰਧਾਰਿਤ ਕੀਤਾ ਜਾਂਦਾ ਹੈ। ਊਰਜਾ ਦੇ ਪੁੰਜ ਵਿੱਚ ਬਦਲ ਜਾਣ ਦੀ ਪ੍ਰਕ੍ਰਿਆ ਰਾਹੀਂ, ਉੱਚ-ਊਰਜਾ ਤੇ ਹੋਰ ਕਣਾਂ ਦੇ ਟਕਰਾਓ ਨਾਲ ਕੋਈ ਕਣ ਪੈਦਾ ਕੀਤਾ ਜਾ ਸਕਦਾ ਹੈ, ਬੇਸ਼ੱਕ ਪੈਦਾ ਕੀਤਾ ਗਿਆ ਕਣ ਟਕਰਾਉਣ ਵਾਲੇ ਕਣ ਨਾ ਰੱਖਦਾ ਹੋਵੇ, ਜਿਵੇਂ ਫੋਟੋਨਾਂ ਦੇ ਟਕਰਾਉਣ ਨਾਲ ਪਦਾਰਥ ਦੀ ਪੈਦਾਵਰ। ਇਸੇ ਤਰਾਂ, ਸੰਯੁਕਤ ਫਰੀਮਔਨ ਪ੍ਰਟੌਨ ਇੱਕ ਹਿਗਸ ਬੋਸੋਨ ਕਣ ਪੈਦਾ ਕਰਨ ਲਈ ਤਕਰੀਬਨ ਪ੍ਰਕਾਸ਼ ਦੀ ਗਤੀ ਨਾਲ ਆਪਸ ਵਿੱਚ ਟਕਰਾਏ ਗਏ ਸਨ, ਜੋ ਮੁਢਲਾ ਬੋਸੋਨ ਕਣ ਕਿਤੇ ਜਿਆਦਾ ਭਾਰੀ ਹੈ। ਸਭ ਤੋਂ ਜਿਆਦਾ ਭਾਰੀ ਮੁਢਲਾ ਕਣ, ਸ਼ਿਖਰਲਾ ਕੁਆਰਕ ਹੈ ਜੋ ਤੇਜੀ ਨਾਲ ਰਿਸ (decays) ਕੇ ਅਲੋਪ ਹੋ ਜਾਂਦਾ ਹੈ, ਪਰ ਸਪਸ਼ਟ ਤੌਰ ਤੇ ਹਲਕੇ ਕਣਾਂ ਦਾ ਨਹੀਂ ਬਣਿਆ ਹੁੰਦਾ।

ਪ੍ਰਯੋਗਾਂ ਵਿੱਚ ਉਪਲਬਧ ਊਰਜਾਵਾਂ ਤੇ ਖੋਜਣ ਤੇ, ਕਣ ਗੋਲ ਅਕਾਰ ਦਿਖਾਉਂਦੇ ਹਨ। ਪਾਰਟੀਕਲ ਫਿਜਿਕਸ ਦੇ ਸਟੈਂਡਰਡ ਮਾਡਲ ਨੂੰ ਚਲਾਉਂਦੇ ਹੋਏ, ਮੁਢਲੇ ਕਣਾਂ ਨੂੰ ਆਮਤੌਰ ਤੇ ਅਨੁਮਾਨਿਤ ਕਰਨ ਦੀ ਸੌਖ ਲਈ ‘ਬਿੰਦੂ ਕਣਾਂ’ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ, ਜੋ 0 ਅਯਾਮ ਵਾਲੇ ਹੁੰਦੇ ਹਨ, ਤੇ ਸਥਾਨਿਕ ਸ਼ਾਖਾ ਨਹੀਂ ਰੱਖਦੇ(ਸਥਾਨ ਨਹੀਂ ਘੇਰਦੇ)। ਚੰਗੀ ਤਰਾਂ ਸਫਲ ਰਹਿੰਦੇ ਹੋਏ ਵੀ, ਸਟੈਂਡਰਡ ਮਾਡਲ ਗਰੂਤਾਕਰਨ ਨੂੰ ਸ਼ਾਮਲ ਨਾ ਕਰਨ ਕਰਕੇ ਮਨੁੱਖੀ ਸੂਖਮ ਦਰਸ਼ਨ ਤੱਕ ਹੀ ਸੀਮਤ ਹੈ, ਤੇ ਕੁੱਝ ਨਾਪ-ਧਾਰਨਾਵਾਂ ਬਗੈਰ ਕਿਸੇ ਸਮਝ ਤੋਂ ਜੋੜੀਆਂ ਗਈਆਂ ਹਨ ਜਿਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਉਹਨਾਂ ਕਮੀਆਂ ਨੂੰ ਹੱਲ ਕਰਨ ਦੀ ਇੱਛਾ ਰੱਖਦੇ ਹੋਏ, ਸਟਰਿੰਗ ਥਿਊਰੀ ਕੋਈ ਸਥਾਨ ਰੱਖਦੀ ਹੈ ਜੋ ਦਰਸਾਉਂਦੀ ਹੈ ਕਿ ਮੁਢਲੇ ਕਣ ਅੰਤਿਮ ਤੌਰ ਤੇ 1-ਅਯਾਮੀ ਊਰਜਾ ਦੇ ਸਟਰਿੰਗਾਂ ਤੋਂ ਬਣੇ ਹੋਏ ਹਨ ਜਿਹਨਾਂ ਦਾ ਅੰਤਿਮ ਘੱਟੋ ਘੱਟ ਮੁੱਲ ਪਲੈਂਕ ਲੰਬਾਈ ਹੈ (Planck length)

ਸਾਂਝੇ ਮੁਢਲੇ ਕਣ

ਸੋਧੋ

ਬਿੱਗ ਬੈਂਗ ਨਿਊਕਲੀਓਸਿੰਥੇਸਿਸ (big bang nucleosynthesis) ਦੇ ਤਾਜਾਂ ਮਾਡਲਾਂ ਮੁਤਾਬਿਕ, ਬ੍ਰਹਿਮੰਡ ਦੇ ਦਿਸਣਯੋਗ ਪਦਾਰਥ ਦੀ ਮੁਢਲੀ ਬਣਤਰ 75% ਹਾਈਡ੍ਰੋਜਨ ਅਤੇ 25% ਹੀਲੀਅਮ-4 ਹੋਣੀ ਚਾਹੀਦੀ ਹੈ। ਨਿਊਟ੍ਰੌਨ 1 ਉੱਪਰਲੇ ਕੁਆਰਕ ਅਤੇ 2 ਥੱਲੜੇ ਕੁਆਰਕਾਂ ਨਾਲ ਬਣਦਾ ਹੈ, ਜਦੋਂ ਕਿ ਪ੍ਰਟੋਨ 2 ਉੱਪਰਲੇ ਅਤੇ 1 ਥੱਲੜੇ ਕੁਆਰਕ ਨਾਲ ਬਣਦਾ ਹੈ। ਕਿਉਂਕਿ ਬਾਕੀ ਸਾਂਝੇ ਮੁਢਲੇ ਕਣ (ਜਿਵੇਂ ਇਲੈਕਟ੍ਰੋਨ, ਨਿਊਟ੍ਰੀਨੋ, ਜਾਂ ਕਮਜੋਰ ਬੋਸੋਨ) ਇੰਨੇ ਹਲਕੇ ਜਾਂ ਇੰਨੇ ਘੱਟ ਹੁੰਦੇ ਹਨ ਕਿ ਪ੍ਰਮਾਣੂ ਦੇ ਕੇਂਦਰ ਨਾਲ ਤੁਲਨਾ ਕਰਨ ਤੇ, ਬ੍ਰਹਿਮੰਡ ਦੇ ਦਿਸਣਯੋਗ ਪੂਰੇ ਪੁੰਜ ਵਿੱਚ ਅਸੀਂ ਉਹਨਾਂ ਦੇ ਪੁੰਜ ਦੇ ਯੋਗਦਾਨ ਨੂੰ ਅਣਗੌਲਿਆ ਕਰ ਸਕਦੇ ਹਾਂ। ਇਸਲਈ, ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਬ੍ਰਹਿਮੰਡ ਦੇ ਦਿਸਣਯੋਗ ਪੁੰਜ ਦਾ ਜਿਆਦਾਤਰ ਹਿੱਸਾ ਉੱਪਰਲੇ ਅਤੇ ਥੱਲੜੇ ਕੁਆਰਕਾਂ ਕਰਕੇ ਹੈ।

ਕਣਾਂ ਦੀ ਗਿਣਤੀ ਦੇ ਸ਼ਬਦਾਂ ਵਿੱਚ, ਕੁੱਝ ਅਨੁਮਾਨ ਇਹ ਕਹਿੰਦੇ ਹਨ ਕਿ ਲੱਗਭੱਗ ਸਾਰਾ ਪਦਾਰਥ, ਡਾਰਕਮੈਟਰ ਬਗੈਰ, ਨਿਊਟ੍ਰੀਨੋਜ਼ ਵਿੱਚ ਹੀ ਹੁੰਦਾ ਹੈ, ਤੇ ਪਦਾਰਥ ਦੇ ਲੱਗਭੱਗ 1086 ਮੁਢਲੇ ਕਣ ਦਿਸਣਯੋਗ ਬ੍ਰਹਿਮੰਡ ਦੇ ਵਿੱਚ ਮੌਜੂਦ ਹਨ, ਜੋ ਜਿਆਦਾਤਰ ਨਿਊਟ੍ਰੀਨੋਜ਼ ਹਨ। ਕੁੱਝ ਹੋਰ ਅਨੁਮਾਨਾਂ ਮੁਤਾਬਕ ਡਾਰਕ ਮੈਟਰ ਦੇ ਸਮੇਤ ਇਹ ਗਿਣਤੀ ਲੱਗਭੱਗ 1097 ਹੈ ਜੋ ਜਿਆਦਾਤਰ ਫੋਟੌਨ, ਗਰੈਵੀਟੌਨ, ਅਤੇ ਹੋਰ ਪੁੰਜ ਤੋਂ ਬਗੈਰ ਵਾਲੇ ਕੈਰੀਅਰ ਕਣ ਹਨ ਜੋ ਬਲ ਇੱਕ ਤੋਂ ਦੂਜੀ ਜਗਹ ਲਿਜਾਂਦੇ ਹਨ।

'ਸਟੈਂਡਰਡ ਮਾਡਲ'

ਸੋਧੋ
 
ਸਪਿੱਨ, ਚਾਰਜ, ਮਾਸ, ਅਤੇ ਵੱਖਰੀਆਂ ਫੋਰਸ ਇੰਟਰੈਕਸ਼ਨਾਂ ਵਿੱਚ ਹਿੱਸੇਦਾਰੀਆਂ ਦਿਖਾਈਆਂ ਗਈਆਂ ਹਨ

ਪਾਰਟੀਕਲ ਫਿਜਿਕਸ ਦਾ ਸਟੈਂਡਰਡ ਮਾਡਲ ਮੁਢਲੇ ਫਰਮੀਔਨਾਂ ਦੀਆਂ 12 ਕਿਸਮਾਂ ਰੱਖਦਾ ਹੈ, ਤੇ ਉਹਨਾਂ ਦੇ 12 ਹੀ ਐਂਟੀਪਾਰਟੀਕਲ ਵੀ ਹਨ, ਤੇ ਮੁਢਲੇ ਬੋਸੋਨਜ਼ ਵੀ ਰੱਖਦਾ ਹੈ ਜੋ ਬਲਾਂ ਦੇ ਵਿਚੋਲੇ ਹਨ ਅਤੇ ਹਿਗਜ਼ ਬੋਸੋਨ, ਜੋ 4/7/2012 ਨੂੰ ਲੱਭਿਆ ਗਿਆ, ਜੋ ਵੱਡੇ ਹਾਡਰਨ ਟਕਰਾਓ LHC (ATLAS and CMS) ਦੇ ਦੋ ਮੁੱਖ ਪ੍ਰਯੋਗਾਂ ਵਿੱਚ ਪਛਾਣਿਆ ਦੱਸਿਆ ਜਾਂਦਾ ਹੈ। ਫੇਰ ਵੀ, ਸਟੈਂਡਰਡ ਮਾਡਲ ਜਿਆਦਾਤਰ ਇੱਕ ਉਪਲਬਧ ਥਿਊਰੀ ਮੰਨੀ ਜਾਂਦੀ ਹੈ ਨਾ ਕਿ ਇੱਕ ਸੱਚੀ ਮੁਢਲੀ ਥਿਊਰੀ, ਕਿਉਂ ਕਿ ਇਹ ਨਹੀਂ ਪਤਾ ਕਿ ਇਹ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਗਰੈਵੀਟੋਨਾਂ ਵਰਗੇ ਕੁੱਝ ਕਾਲਪਨਿਕ ਕਣ ਹੋ ਸਕਦੇ ਹਨ ਜੋ ਸਟੈਂਡਰਡ ਮਾਡਲ ਵਿੱਚ ਨਹੀਂ ਦਰਸਾਏ ਜਾਂਦੇ, ਜੋ ਗਰੂਤਾਕਰਸ਼ਨ ਬਲ ਚੁੱਕ ਕੇ ਲਿਜਾਂਦੇ ਹਨ, ਅਤੇ ਸਪਾਰਟਿਕਲ ਹੋ ਸਕਦੇ ਹਨ ਜੋ ਆਮ ਕਣਾਂ ਦੇ ਸੁੱਪਰ-ਸਮਿਟਰੀਕਲ ਹੋਣ (ਸਾਂਝਾ ਪੁੰਜ ਰੱਖਣ ਵਾਲੇ ਦੋ ਕਣ ਜਿਹਨਾਂ ਦੇ ਸਿਰਫ ਸਪਿਨ ਵਿੱਚ ਫਰਕ ਹੋਵੇ)।

ਮੁਢਲੇ ਫਰਮੀਔਨ (fermions)

ਸੋਧੋ

12 ਮੁਢਲੇ ਫਰਮੀਔਨਾਂ ਦੀਆਂ ਕਿਸਮਾਂ ਨੂੰ 4 ਚਾਰ ਕਣਾਂ ਦੀਆਂ ਤਿੰਨ ਪੀੜੀਆਂ (generations) ਵਿੱਚ ਵੰਡਿਆ ਜਾਂਦਾ ਹੈ। (ਇੱਥੇ ਵੱਖਰੀਆਂ ਪੀੜੀਆਂ ਦਾ ਅਰਥ ਹੈ ਓਹ ਕਣ ਜਿਹਨਾਂ ਦੀਆਂ ਆਪਸੀ ਕ੍ਰਿਆਵਾਂ ਉਹੀ ਹੋਣ ਪਰ ਕੁਆਂਟਮ ਨੰਬਰ ਤੇ ਪੁੰਜ ਵੱਖਰਾ ਹੋਵੇ)। 6 ਫਰਮੀਔਨ ਕੁਆਰਕ ਹਨ ਅਤੇ ਬਾਕੀ ਦੇ 6 ਫਰਮੀਔਨ ਲੈਪਟੌਨ ਹਨ, ਜਿਹਨਾਂ ਵਿੱਚੋਂ 3 ਨਿਊਟ੍ਰੀਔਨ ਹਨ, ਅਤੇ ਬਾਕੀ ਦੇ 3 ਵਿੱਚੋਂ ਇੱਕ ਨੈਗੈਟਿਵ ਚਾਰਜ -1 ਵਾਲਾ ਹੁੰਦਾ ਹੈ ਜਿਸਨੂੰ ਇਲੈਕਟ੍ਰੋਨ ਕਹਿੰਦੇ ਹਨ ਤੇ ਦੋ ਇਸਦੇ ਚਚੇਰੇ ਭਰਾ ਹਨ ਜਿਹਨਾਂ ਨੂੰ ਮੂਔਨ (muon) ਤੇ ਟਾਓ (tau) ਕਿਹਾ ਜਾਂਦਾ ਹੈ।

ਲੈਪਟੌਨ

ਸੋਧੋ

1.ਪਹਿਲੀ ਪੀੜੀ

  • 1.1. electron e−
  • 1.2.electron neutrino ν e

2. ਦੂਜੀ ਪੀੜੀ

  • 2.1muon μ−
  • 2.2muon neutrino ν μ

3.ਤੀਜੀ ਪੀੜੀ

  • 3.1. tau τ−
  • 3.2. tau neutrino ν τ

ਕੁਆਰਕ

ਸੋਧੋ

1. ਪਹਿਲੀ ਪੀੜੀ

  • 1.1. up quark u
  • 1.2. down quark d

2. ਦੂਜੀ ਪੀੜੀ

  • 2.1. ਚਾਰਮ ਕੁਆਰਕ c
  • 2.2. ਸਟਰੇਂਜ ਕੁਆਰਕ s

3. ਤੀਜੀ ਪੀੜੀ

  • 3.1. ਟੌਪ ਕੁਆਰਕ t
  • 3.2. ਬੌਟਮ ਕੁਅਰਕ b

ਉਲਟੇ ਕਣ (Antiparticles)

ਸੋਧੋ

12 ਮੁਢਲੇ ਫਰਮੀਔਨ ਐਂਟੀਪਾਰਟੀਕਲ ਵੀ ਹੁੰਦੇ ਹਨ ਜੋ ਇਹਨਾਂ 12 ਕਣਾਂ ਨਾਲ ਸਬੰਧਤ ਹਨ। ਉਦਾਹਰਨ ਵਜੋਂ, ਐਂਟੀਇਲੈਕਟ੍ਰੌਨ (ਪੌਜੀਟ੍ਰੋਨ) e+ ਇਲੈਕਟ੍ਰੋਨ ਦਾ ਉਲਟਾ ਕਣ ਹੈ ਤੇ ਇਸਦਾ ਚਾਰਜ +1 ਹੁੰਦੇ ਹੈ।

ਕੁਆਰਕ (Quarks)

ਸੋਧੋ

ਰਚਣ (confinement) ਦੀ ਇੱਕ ਸੱਚਾਈ ਮੁਤਾਬਿਕ ਮੁਕਤ ਕੁਆਰਕ ਅਤੇ ਐਂਟੀਕੁਆਰਕ ਕਦੇ ਵੀ ਪਛਾਣੇ ਨਹੀਂ ਗਏ। ਹਰੇਕ ਕੁਆਰਕ ਤਾਕਤਵਰ ਪਰਸਪਰ ਕ੍ਰਿਆ ਦੇ 3 ਰੰਗ-ਚਾਰਜਾਂ (color charges) ਵਿੱਚੋਂ 1 ਕਿਸਮ ਦਾ ਰੰਗ-ਚਾਰਜ ਚੁੱਕੀਂ ਰੱਖਦਾ ਹੈ: ਅਤੇ ਇਸੇ ਤਰਾਂ ਐਂਟੀਕੁਆਰਕ ਉਲਟਾ ਰੰਗ ਰੱਖਦੇ ਹਨ। ਕਲਰ-ਚਾਰਜਡ ਕਣ ਗਲੂਓਨ ਦੇ ਵਟਾਂਦਰੇ ਰਾਹੀਂ ਪਰਸਪਰ ਕ੍ਰਿਆ ਕਰਦੇ ਹਨ, ਬਿਲਕੁਲ ਉਸੇ ਤਰਾਂ ਜਿਵੇਂ ਚਾਰਜ ਵਾਲੇ ਕਣ ਫੋਟੋਨ ਦੇ ਵਟਾਂਦਰੇ ਨਾਲ ਪਰਸਪਰ ਕ੍ਰਿਆ ਕਰਦੇ ਹਨ। ਫੇਰ ਵੀ, ਗਲੂਔਨ (ਬਹੁਵਚਨ-ਗਲੂਓਨ) ਖੁਦ ਵੀ ਕਲਰ-ਚਾਰਜਡ ਹੁੰਦੇ ਹਨ, ਜਿਸਦੇ ਨਤੀਜੇ ਵਜੋਂ ਤਾਕਤਵਰ ਬਲ ਵਿੱਚ ਵਾਧਾ ਹੁੰਦਾ ਹੈ ਜਿਉਂ ਹੀ ਕਲਰ-ਚਾਰਜਡ ਕਣਾਂ ਨੂੰ ਅਲੱਗ ਕੀਤਾ ਜਾਂਦਾ ਹੈ। ਬਿਜਲ-ਚੁੰਬਕਤਾ ਬਲ ਤੋਂ ਉਲਟ ਵਾਂਗ, ਜੋ ਚਾਰਜਡ ਕਣਾਂ ਨੂੰ ਵੱਖ ਕਰਨ ਤੇ ਘਟਦਾ ਜਾਂਦਾ ਹੈ, ਕਲਰ-ਚਾਰਜ ਵਾਲੇ ਕਣ ਬਲ ਵਿੱਚ ਵਾਧਾ ਮਹਿਸੂਸ ਕਰਦੇ ਹਨ।

ਫੇਰ ਵੀ, ਕਲਰ ਚਾਰਜਡ ਕਣ ਕਲਰ-ਨਿਉਟਰਲ ਸੰਯੁਕਰ ਕਣ ਬਣਾਉਣ ਲਈ ਜੁੜ ਸਕਦੇ ਹਨ ਜਿਹਨਾਂ ਨੂੰ ਹੈਡਰੌਨ (hadrons) ਕਿਹਾ ਜਾਂਦਾ ਹੈ। ਇੱਕ ਕੁਆਰਕ ਅਤੇ ਐਂਟੀਕੁਆਰਕ ਦਾ ਜੋੜਾ ਬਣ ਸਕਦਾ ਹੈ: ਕੁਆਰਕ ਦਾ ਕਲਰ ਹੁੰਦਾ ਹੈ ਤੇ ਐਂਟੀਕਲਰ ਦਾ ਸਬੰਧਤ ਐਂਟੀਕਲਰ ਹੁੰਦਾ ਹੈ। ਕਲਰ ਤੇ ਐਂਟੀਕਲਰ ਇੱਕ ਦੂਜੇ ਨੂੰ ਕੈਂਸਲ ਕਰ ਦਿੰਦੇ ਹਨ, ਤੇ ਬਗੈਰ ਕਲਰ ਵਾਲਾ ਮੀਸੋਨ (meson) ਬਣਾ ਦਿੰਦੇ ਹਨ। ਜਾਂ ਫੇਰ, 3 ਕੁਆਰਕ ਇਕੱਠੇ ਮੌਜੂਦ ਹੋ ਸਕਦੇ ਹਨ, 1-ਲਾਲ, 1-ਮੀਲਾ ਤੇ 1-ਹਰਾ। ਇਹ ਤਿੰਨੇ ਕੁਆਰਕਾਂ ਦੀ ਤਿੱਕੜੀ ਜੁੜ ਕੇ ਇੱਕ ਬਗੈਰ ਕਲਰ ਦਾ ਬੇਰੀਓਨ (baryon) ਬਣਾ ਦਿੰਦੀ ਹੈ। ਸਮਰੂਪਤਾ ਨਾਲ, ਤਿੰਨ ਐਂਟੀਕੁਆਰਕਾਂ ਦੀ ਉਲਟ-ਲਾਲ, ਉਲਟ-ਨੀਲਾ, ਤੇ ਉਲਟ-ਹਰੇ ਦੀ ਤਿੱਕੜੀ ਜੁੜ ਕੇ ਬਗੈਰ ਕਲਦ ਵਾਲਾ ਐਂਟੀਬੇਰੋਨ ਬਣਾ ਦਿੰਦੀ ਹੈ।

ਕੁਆਰਕਾਂ ਵਿੱਚ ਭਿੰਨ ਅੰਕ(fractional) ਵਿੱਚ ਬਿਜਲਈ-ਚਾਰਜ ਵੀ ਹੁੰਦਾ ਹੈ, ਪਰ, ਕਿਉਂਕਿ ਉਹ ਹਾਡਰੌਨਾਂ ਦੇ ਅੰਦਰ ਸੀਮਤ ਹੁੰਦੇ ਹਨ ਜਿਹਨਾਂ ਦੇ ਚਾਰਜ ਪੂਰਨ ਅੰਕ ਹੁੰਦੇ ਹਨ, ਇਸਲਈ ਘੱਟ ਮਾਤਰਾ ਦੇ ਚਾਰਜ ਨੂੰ ਕਦੇ ਵੀ ਮੁਕਤ ਰੂਪ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਨੋਟ ਕਰੋ ਕਿ ਕੁਆਰਕਾਂ ਦਾ ਚਾਰਜ ਜਾਂ +2/3 ਜਾਂ −1/3 ਹੁੰਦਾ ਹੈ, ਜਦੋਂਕਿ ਸਬੰਧਿਤ ਐਂਟੀਕੁਆਰਕਾਂ ਦਾ ਚਾਰਜ ਜਾਂ −2/3 ਜਾਂ +1/3 ਹੁੰਦਾ ਹੈ।

ਕੁਆਰਕਾਂ ਦੀ ਮੌਜੂਦਗੀ ਦਾ ਸਬੂਤ ਗਹਿਰੀ ਸਥਾਈ ਬਿਖਰਨ (deep inelastic scattering) ਤੋਂ ਮਿਲਦਾ ਹੈ: ਜਿਸ ਵਿੱਚ ਨਿਊਕਲੀਔਨ (ਜੋ ਬੇਰੌਨ ਹੁੰਦੇ ਹਨ) ਦੇ ਅੰਦਰ ਚਾਰਜ ਦੀ ਵੰਡ ਨੂੰ ਨਾਪਣ ਲਈ ਨਿਊਕਲੀਆਈ (ਪ੍ਰਮਾਣੂ ਕੇਂਦਰ) ਤੇ ਇਲੈਕਟ੍ਰੋਨਾਂ ਦੀ ਬੁਛਾੜ ਕੀਤੀ ਜਾਂਦੀ ਹੈ। ਜੇਕਰ ਚਾਰਜ ਇੱਕਸਾਰ ਵੰਡ ਹੋਇਆ ਹੋਵੇ, ਫੇਰ ਪ੍ਰਟੋਨ ਦੇ ਦੁਆਲੇ ਦਾ ਬਿਜਲੀ ਖੇਤਰ (electric field) ਇੱਕਸਾਰ ਹੋਣਾ ਚਾਹੀਦਾ ਹੈ ਤੇ ਇਲੈਕਟ੍ਰੋਨ ਨੂੰ ਲਚੀਲੇਪਣ ਰਾਹੀਂ ਖਿੰਡਣਾ ਚਾਹੀਦਾ ਹੈ। ਘੱਟ ਊਰਜਾ ਵਾਲੇ ਇਲੈਕਟ੍ਰੋਨ ਇਸੇ ਤਰਾਂ ਖਿੰਡਣੇ ਚਾਹੀਦੇ ਹਨ, ਪਰ, ਇੱਕ ਖਾਸ ਊਰਜਾ ਤੋਂ ਬਾਦ, ਪ੍ਰਟੌਨ ਕੁੱਝ ਇਲੈਕਟ੍ਰੌਨਾਂ ਨੂੰ ਵੱਡੇ ਕੋਣਾਂ ਤੇ ਝੁਕਾ ਦਿੰਦੇ ਹਨ। ਅੰਦਰ ਵੱਲ ਨੂੰ ਸੁੰਗੜਦੀ ਕੁੰਡਲ ਬਣਾਉਂਦਾ ਇਲੈਕਟ੍ਰੌਨ ਬਹੁਤ ਘੱਟ ਊਰਜਾ ਰੱਖਦਾ ਹੈ ਤੇ ਬਾਕੀ ਦੀ ਊਰਜਾ ਕਣਾਂ ਦੇ ਜੈੱਟਾਂ (jet of particles) ਵਾਂਗ ਬਾਹਰ ਨਿਕਲਦੀ ਹੈ। ਇਹ ਨਿਰਪੱਖ ਮੁੱਲ ਵਾਲੀ ਖਿੰਡਾਓ ਸੁਝਾਉਂਦੀ ਹੈ ਕਿ ਪ੍ਰੋਟੋਨ ਵਿੱਚਲਾ ਚਾਰਜ ਇੱਕਸਾਰ ਨਹੀਂ ਹੁੰਦਾ ਸਗੋਂ ਛੋਟੇ ਚਾਰਜ ਵਾਲੇ ਕੁਆਰਕਾਂ ਵਿੱਚ ਵੰਡ ਹੋਇਆ ਹੁੰਦਾ ਹੈ।

ਮੁਢਲੇ ਬੋਸੋਨ

ਸੋਧੋ

ਸਟੈਂਡਰਡ ਮਾਡਲ ਵਿੱਚ, ਵੈਕਟਰ (ਦਿਸ਼ਾ ਵਾਲੇ) (spin-1) ਬੋਸੌਨ (ਗਲੂਔਨ, ਫੋਟੌਨ, ਅਤੇ W ਤੇ Z ਬੋਸੋਨ) ਬਲਾਂ ਦੀ ਆਵਾਜਾਈ ਦੇ ਸਾਧਨ ਹਨ, ਜਦੋਂਕਿ ਹਿਗਜ਼ ਬੋਸੋਨ (spin-0) ਕਣਾਂ ਦੇ ਅੰਦਰੂਨੀ ਪੁੰਜ ਲਈ ਜਿਮੇਵਾਰ ਹੁੰਦਾ ਹੈ। ਬੋਸੌਨ ਅਤੇ ਫਰਮੀਔਨਾਂ ਦਾ ਅੰਤਰ ਇੰਨਾ ਕੁ ਹੁੰਦਾ ਹੈ ਕਿ ਵੱਖਰੇ ਵੱਖਰੇ ਬੋਸੌਨ ਇੱਕੋ ਕੁਆਂਟਮ ਅਵਸਥਾ ਰੱਖ ਸਕਦੇ ਹਨ (Pauli exclusion principle)। ਅਤੇ, ਬੋਸੌਨ ਮੁਢਲੇ ਕਣ ਵੀ ਹੋ ਸਕਦੇ ਹਨ ਜਿਵੇਂ ਫੋਟੌਨ, ਜਾਂ ਸੰਯੁਕਤ ਕਣ ਵੀ ਹੋ ਸਕਦੇ ਹਨ, ਜਿਵੇਂ ਮੈਸੌਨ। ਬੋਸੌਨਾਂ ਦਾ ਸਪਿੱਨ ਪੂਰਨ ਅੰਕ ਹੁੰਦਾ ਹੈ , ਅੱਧਾ ਅੰਕ ਨਹੀਂ ਹੁੰਦਾ।

ਗਲੂਔਨ (Gluons)

ਸੋਧੋ

ਗਲੂਔਨ ਤਕੜੀਆਂ ਆਪਸੀ ਕ੍ਰਿਆਵਾਂ (strong interaction) ਨੂੰ ਸੰਭਵ ਕਰਦੇ ਹਨ, ਜੋ ਕੁਆਰਕਾਂ ਨਾਲ ਜੁੜ ਕੇ ਹਾਡਰੌਨ ਰਚਦੇ ਹਨ, ਜੋ ਜਾਂ ਤਾਂ ਬੇਰੌਨ (ਤਿੰਨ ਕੁਆਰਕ) ਹੁੰਦੇ ਹਨ ਜਾਂ ਮੈਸੌਨ (1 ਕੁਆਰਕ+1 ਐਂਟੀਕੁਆਰਕ) ਹੁੰਦੇ ਹਨ। ਪ੍ਰੋਟੋਨ ਤੇ ਨਿਊਟ੍ਰੋਨ ਬੇਰੌਨ ਹਨ ਜੋ ਗਲੂਔਨ ਨਾਲ ਜੁੜ ਕੇ ਅਟੌਮਿਕ ਨਿਊਕਲੀਅਸ ਰਚਦੇ ਹਨ। ਕੁਆਰਕਾਂ ਦੀ ਤਰਾਂ, ਗਲੂਔਨ ਵੀ ਕਦੇ ਕਦੇ ਜੁੜਕੇ, ਅਪਣੀਆਂ ਸਾਰੀਆਂ 8 ਕਿਸਮਾਂ ਦੇ ਜੋੜ ਨਾਲ ਕਲਰ ਅਤੇ ਐਂਟੀ ਕਲਰ ਰੱਖਦੇ ਹਨ- ਜੋ ਦਿਸਣ ਵਾਲੇ ਰੰਗਾਂ ਦੀ ਗੱਲ ਨਹੀਂ ਹੈ।

ਇਲੈਕਟ੍ਰੋਵੀਕ ਬੋਸੌਨ (Electroweak bosons)

ਸੋਧੋ

ਤਿੰਨ ਕਮਜੋਰ ਗੇਜ ਬੋਸੌਨ ਹੁੰਦੇ ਹਨ (weak gauge bosons ): W+, W−, ਅਤੇ Z0; ਇਹ ਕਮਜੋਰ ਆਪਸੀ ਕ੍ਰਿਆਵਾਂ (weak interaction) ਕਰਵਾਉਂਦੇ ਹਨ। W ਬੋਸੌਨ ਪ੍ਰਮਾਣੂ ਰਿਸਾਓ ਦੀ ਕ੍ਰਿਆ ਕਰਵਾਉਣ ਕਰਕੇ ਜਾਣਿਆ ਜਾਂਦਾ ਹੈ। W−ਬੋਸੌਨ ਇੱਕ ਨਿਊਟ੍ਰੌਨ ਨੂੰ ਇੱਕ ਪ੍ਰਟੋਨ ਵਿੱਚ ਤਬਦੀਲ ਕਰਦਾ ਹੈ ਤੇ ਰਿਸ ਕੇ ਇੱਕ ਇਲੈਕਟ੍ਰੋਨ ਅਤੇ ਇਲੈਕਟ੍ਰੋਨ+ ਐਂਟੀਨਿਊਟ੍ਰੀਨੋ ਦੇ ਜੋੜੇ ਵਿੱਚ ਤਬਦੀਲ ਹੋ ਜਾਂਦਾ ਹੈ। Z0 ਬੋਸੌਨ ਚਾਰਜ ਨੂੰ ਨਹੀਂ ਬਦਲਦਾ ਸਗੋਂ ਗਤੀ ਦੇ ਬਲ ਨੂੰ ਬਦਲਦਾ ਹੈ ਜੋ ਨਿਰਪੱਖ ਮੁੱਲ ਵਾਲੀ ਨਿਊਟ੍ਰੀਨੌਆਂ ਦੀ ਖਿੰਡਾਓ ਦੀ ਪ੍ਰਕ੍ਰਿਆ ਲਈ ਜਰੂਰੀ ਹੈ। ਨਿਊਟ੍ਰੀਨੋ-Z ਦੇ ਵਟਾਂਦਰੇ ਵਿੱਚ ਇਲੈਕਟ੍ਰੌਨਾਂ ਦੀ ਗਤੀਬਲ ਵਿੱਚ ਤਬਦੀਲੀ ਕਾਰਨ ਕਮਜੋਰ ਗੇਜ ਬੋਸੌਨਾਂ ਦੀ ਖੋਜ ਕੀਤੀ ਗਈ। ਪੁੰਜਹੀਣ ਫੋਟੌਨ ਬਿਜਲਈਚੁੰਬਕਤਾ ਦੀ ਆਪਸੀ ਕ੍ਰਿਆ ਕਰਵਾਉਂਦਾ ਹੈ। ਇਹ 4 ਗੇਜ ਬੋਸੌਨ ਮੁਢਲੇ ਕਣਾਂ ਵਿਚਕਾਰ ਬਿਜਲਈਕਮਜੋਰ ਆਪਸੀ ਕ੍ਰਿਆ (electroweak interaction) ਰਚਦੇ ਹਨ।

ਹਿੱਗਜ਼ ਬੋਸੋਨ (Higgs boson)

ਸੋਧੋ

ਰੋਜਾਨਾ ਊਰਜਾਵਾਂ ਤੇ ਕਮਜੋਰ ਬਲ ਅਤੇ ਬਿਜਲਈਚੁੰਬਕਤਾ ਬਲ ਸਾਨੂੰ ਕਾਫੀ ਵੱਖਰੇ ਲੱਗਦੇ ਹਨ, ਫੇਰ ਵੀ ਉੱਚ- ਊਰਜਾਵਾਂ ਤੇ ਇਹ ਦੋਵੇਂ ਬਲ ਇੱਕੋ ਬਿਜਲਈਕਮਜੋਰ (electroweak force) ਬਲ ਦੇ ਰੂਪ ਵਿੱਚ ਇਕੱਠੇ ਕਰਨ ਦੀ ਥਿਊਰੀ ਬਣਾਈ ਗਈ ਹੈ। DESY ( Deutsches Electron Synchrotron, is a national research center in Germany) ਵਿਖੇ HERA(Hadron Elektron Ring Anlage) ਦੇ ਕਣਾਂ ਦੇ ਟਕਰਾਓ ਦੇ ਪ੍ਰਯੋਗ ਵਿੱਚ ਉੱਚ ਊਰਜਾ ਵਾਲੇ ਇਲੈਕਟ੍ਰੋਨ-ਪ੍ਰੋਟੋਨ ਦੇ ਖਿੰਡਾਓ ਦੇ 2-ਅਯਾਮੀ ਹਿੱਸਿਆਂ cross-sections ਦੇ ਨਾਪਾਂ ਤੋਂ ਇਹ ਅਨੁਮਾਨ ਚੰਗੀ ਤਰਾਂ ਸਾਬਤ ਹੋਇਆ ਸੀ। ਘੱਟ-ਊਰਜਾਵਾਂ ਤੇ ਮਿਲਣ ਵਾਲੇ ਅੰਤਰਾਂ ਦਾ ਕਾਰਨ W ਤੇ Z ਬੋਸੌਨਾਂ ਦੇ ਭਾਰੀ ਪੁੰਜਾਂ ਕਾਰਨ ਹੈ, ਜੋ ਹੋਰ ਅੱਗੇ ਹਿਗਜ-ਮਕੈਨਿਜ਼ਮ (Higgs mechanism) ਦਾ ਨਤੀਜਾ ਹਨ ਜੋ ਲੱਗਭੱਗ ਸਾਰੇ ਮੁਢਲੇ ਕਣਾਂ ਦੇ ਮਹੱਤਵਪੂਰਨ ਗੁਣ ਪੁੰਜ ਦੀ ਰਚਨਾ ਨੂੰ ਸਮਝਾਉਣ ਲਈ ਜਰੂਰੀ ਹੈ।

ਤੁਰੰਤ ਸਮਰੂਪਤਾ ਦੇ ਟੁੱਟਣ ਦੀ ਕ੍ਰਿਆ ਰਾਹੀਂ (spontaneous symmetry breaking) ਹਿਗਜ਼ ਬਿਜਲਈਕਮਜੋਰ ਸਪੇਸ ਵਿੱਚ ਕੋਈ ਖਾਸ ਦਿਸ਼ਾ ਚੁਣ ਲੈਂਦਾ ਹੈ ਜਿਸਨਾਲ 3 ਇਲੈਕਟ੍ਰੋਵੀਕ ਕਣ ਬਹੁਤ ਭਾਰੀ ਹੋ ਜਾਂਦੇ ਹਨ (ਕਮਜੋਰ ਬੋਸੌਨ) ਤੇ ਇੱਕ ਦਾ ਵਜ਼ਨ ਖਤਮ ਹੋ ਜਾਂਦਾ ਹੈ(ਫੋਟੌਨ)। 4/7/2012 ਨੂੰ, ਬਹੁਤ ਸਾਲਾਂ ਦੀ ਖੋਜ ਨੇ ਇਸਦੀ ਮੌਜੂਦਗੀ ਸਾਬਤ ਕੀਤੀ ਜਿਸਨੂੰ ਹਿਗਜ਼ ਬੋਸੋਨ ਕਹਿੰਦੇ ਹਨ ਜੋ CERN ਦੇ ਵਿਸ਼ਾਲ ਹਾਡਰਨ ਟਕਰਾਓ (Large Hadron Collider) ਵਿੱਚ ਦੇਖਿਆ ਘੋਸ਼ਿਤ ਕੀਤਾ ਗਿਆ। ਪੀਟਰ ਹਿੱਗਜ਼ (Peter Higgs) ਜਿਸਨੇ ਸਭ ਤੋਂ ਪਹਿਲਾਂ ਹਿਗਜ਼ ਬੋਸੋਨ ਦੀ ਮੋਜੂਦਗੀ ਦੇ ਗਵਾਹ ਦਾ ਸਥਾਨ ਲਿਆ ਘੋਸ਼ਣਾ ਵੇਲੇ ਹਾਜ਼ਰ ਸੀ। ਇਸ ਕਣ ਦਾ ਪੁੰਜ ਲੱਗਭੱਗ 125 GeV ਮੰਨਿਆ ਗਿਆ ਹੈ। ਇਸ ਖੋਜ ਦੀ ਆਂਕੜਾ ਮਹੱਤਤਾ 5-ਸਿਗਮਾ ਦੱਸੀ ਗਈ, ਜਿਸਦਾ ਅਰਥ ਹੈ ਲੱਗਭੱਗ 99.99994% ਵਿੱਚੋਂ ਇੱਕ ਨਿਸ਼ਚਿਤ ਗਲਤੀ ਦੀ ਸੰਭਾਵਨਾ। ਪਾਰਟੀਕਲ ਫਿਜਿਕਸ ਵਿੱਚ, ਇਹ ਇੱਕ ਖੋਜ ਦੇ ਰੂਪ ਵਿੱਚ ਦਿੱਤੇ ਸਰਕਾਰੀ ਤੌਰ ਤੇ ਨਾਮ ਦੇ ਪ੍ਰਯੋਗ ਦੇ ਨਿਰੀਖਣਾਂ ਲਈ ਜਰੂਰੀ ਮਹੱਤਤਾ ਦਾ ਲੈਵਲ ਹੈ। ਨਵੇਂ ਖੋਜੇ ਗਏ ਕਣਾਂ ਦੇ ਗੁਣਾਂ ਲਈ ਖੋਜ ਜਾਰੀ ਹੈ।

ਗਰੈਵੀਟੋਨ(Graviton)

ਸੋਧੋ

ਇਹ ਕਣ ਗਰੂਤਾਕਰਸ਼ਨ ਖਿੱਚ ਬਲ ਦੀ ਆਵਾਜਾਈ ਲਈ ਧਾਰਿਆ ਗਿਆ ਹੈ, ਪਰ ਖੋਜਿਆ ਨਹੀਂ ਗਿਆ ਤੇ ਫੇਰ ਵੀ ਕਦੇ ਕਦੇ ਮੁਢਲੇ ਕਣਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਇਸਦੇ ਦੋ ਸਪਿਨ ਹੋ ਸਕਦੇ ਹਨ- ਇਸਲਈ ਇੱਕ ਬੋਸੌਨ ਹੋਣਾ ਚਾਹੀਦਾ ਹੈ- ਤੇ ਇਸਦਾ ਚਾਰਜ ਜਾਂ ਪੁੰਜ ਨਹੀਂ ਹੋਣਾ ਚਾਹੀਦਾ। ਇੱਕ ਬਾਹਰੀ ਕਮਜੋਰ ਬਲ ਦੀ ਕ੍ਰਿਆ ਕਰਵਾਉਣ ਤੋਂ ਇਲਾਵਾ, ਇਸਦਾ ਅਪਣਾ ਉਲਟਕਣ ਵੀ ਹੋ ਸਕਦਾ ਹੈ ਅਤੇ ਤੇਜੀ ਨਾਲ ਮੁੱਕ ਸਕਦਾ ਹੈ, ਜਿਸ ਕਾਰਨ ਇਸਦੀ ਦਿਸ਼ਾ ਲੱਭਣੀ ਇੰਨੀ ਮੁਸ਼ਕਲ ਹੈ ਭਾਵੇਂ ਇਹ ਮੋਜੂਦ ਵੀ ਹੈ।

ਸਟੈਂਡਰਡ ਮਾਡਲ ਤੋਂ ਪਰੇ

ਸੋਧੋ

ਬੇਸ਼ੱਕ ਪ੍ਰਯੋਗਾਂ ਦੇ ਸਬੂਤਾਂ ਨੇ ਚੰਗੀ ਤਰਾਂ ਸਟੈਂਡਰਡ ਮਾਡਲ ਤੋਂ ਪ੍ਰੇਰਿਤ ਅਨੁਮਾਨਾਂ ਨੂੰ ਸਾਬਤ ਕੀਤਾ ਹੈ, ਫੇਰ ਵੀ ਇਸਦੇ ਕੁੱਝ ਮਾਪਦੰਡ ਮਨਚਾਹੇ ਢੰਗ ਨਾਲ ਜੋੜੇ ਗਏ ਸਨ, ਕਿਸੇ ਖਾਸ ਸਪਸ਼ਟੀਕਰਨ ਨਾਲ ਨਹੀਂ ਨਿਰਧਾਰਤ ਕੀਤੇ ਗਏ ਸਨ, ਜੋ ਰੱਹਸ ਬਣੇ ਰਹਿੰਦੇ ਹਨ, ਜਿਵੇਂ ਮਾਪਦੰਡ-ਅੰਤਰ ਸਮੱਸਿਆ (hierarchy problem)। ਸਟੈਂਡਰਡ ਮਾਡਲ ਤੋਂ ਹਟਕੇ ਬਣੀਆਂ ਥਿਊਰੀਆਂ ਅਜਿਹੀਆਂ ਕਮੀਆਂ ਨੂੰ ਹੱਲ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹਨ।

ਵਿਸ਼ਾਲ ਏਕੀਕਰਨ (Grand unification)

ਸੋਧੋ

ਸਟੈਂਡਰਡ ਮਾਡਲ ਦੀ ਇੱਕ ਸ਼ਾਖਾ ਕਮਜੋਰਬਿਜਲਈ ਕ੍ਰਿਆਵਾਂ ਨੂੰ ਤਾਕਤਵਰ ਕ੍ਰਿਆਵਾਂ ਨਾਲ ਜੋੜ ਕੇ ਇੱਕ ਵਿਸ਼ਾਲ ਏਕੀਕਰਨ ਸਿਧਾਂਤ(GUT) ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਬਲ ਤੁਰੰਤ ਤਿੰਨ ਬਲਾਂ ਵਿੱਚ ਟੁੱਟ ਜਾਂਦਾ ਹੈ ਜਿਵੇਂ ਹਿਗਜ਼ ਵਰਗੀ ਪ੍ਰਕਿਆ ਵਿੱਚ ਹੁੰਦਾ ਹੈ। ਇਸ ਵਿਸ਼ਾਲ ਏਕੀਕਰਨ ਦਾ ਸਭ ਤੋਂ ਜਿਆਦਾ ਨਾਟਕੀ ਅਨੁਮਾਨ X ਅਤੇ Y ਬੋਸੌਨਾਂ ਦੀ ਮੌਜੂਦਗੀ ਹੈ, ਜੋ ਪ੍ਰਟੋਨਾਂ ਦੇ ਰਿਸਣ (proton decay) ਦਾ ਕਾਰਨ ਬਣਦੇ ਹਨ। ਫੇਰ ਵੀ, ਸੁੱਪਰ-ਕਾਮਿਓਕਾ (Neutrino Detection Experiment, abbreviated to Super-K or SK) ਵਿੱਚ ਪ੍ਰਟੋਨਾਂ ਦੇ ਰਿਸਣ ਦੇ ਨਿਰੀਖਣ ਵਿੱਚ ਸਬੂਤ ਨਾ ਮਿਲਣ ਕਰਕੇ ਨਿਊਟਰੀਨੋ ਦੇ ਨਿਰੀਖਣ ਨੇ ਸਰਲ ਏਕੀਕਰਨਾਂ ਨੂੰ ਰੱਦ ਕਰ ਦਿੱਤਾ ਜਿਹਨਾਂ ਵਿੱਚ SU(5) ਅਤੇ SO(10) ਸ਼ਾਮਿਲ ਹਨ।

ਸੁਪਰ ਸਮਰੂਪਤਾ

ਸੋਧੋ

ਯੰਤਰ ਪ੍ਰਣਾਲੀਆਂ (Lagrangian) ਵਿੱਚ ਇੱਕ ਸਮਰੂਪਤਾ ਦੀ ਵਾਧੂ ਸ਼੍ਰੇਣੀ ਜੋੜ ਕੇ ਸੁੱਪਰ-ਸਮਿੱਟਰੀ ਨੇ ਸਟੈਂਡਰਡ ਮਾਡਲ ਵਿੱਚ ਹੋਰ ਸ਼ਾਖਾ ਦਾ ਵਾਧਾ ਕੀਤਾ ਹੈ। ਇਹ ਸਮਰੂਪਤਾਵਾਂ ਫਰਮੀਔਨ ਕਣਾਂ ਅਤੇ ਬੋਸੋਨ ਕਣਾਂ ਵਿੱਚ ਆਪਸ ਵਿੱਚ ਵਟਾਂਦਰਾ ਕਰਦੀ ਹੈ। ਅਜਿਹੀ ਸਮਰੂਪਤਾ ਸੁਪਰਸਮਰੂਪ ਕਣਾਂ ਦੀ ਮੌਜੂਦਗੀ ਦੀ ਭਵਿੱਖਬਾਣੀ ਦਿਖਾਉਂਦੀ ਹੈ,ਜਿਹਨਾਂ ਨੂੰ ਸੰਖੇਪ ਰੂਪ ਵਿੱਚ ਸਪਾਰਟੀਕਲ ਕਿਹਾ ਜਾਂਦਾ ਹੈ (ਪੰਜਾਬੀ ਵਿੱਚ ਸੁਪਰਕਣ ਕਹਿ ਸਕਦੇ ਹਾਂ), ਜਿਹਨਾਂ ਵਿੱਚ ਸਲੈਪਟੋਨ, ਸਕੁਆਰਕ, ਨੀਊਟਰੀਲੀਨੋਸ,ਅਤੇ ਚਾਰਜੀਨੋਸ ਸ਼ਾਮਿਲ ਹਨ। ਸਟੈਂਡਰਡ ਮਾਡਲ ਦੇ ਹਰੇਕ ਕਣ ਦਾ ਇੱਕ ਸੁਪਰਸਾਥੀ ਹੋ ਸਕਦਾ ਹੈ ਜਿਸਦਾ ਸਪਿਨ ਆਮ ਕਣ ਨਾਲੋਂ ਸਿਰਫ ਅੱਧੇ ਦਾ ਫਰਕ ਹੋਵੇ। ਸੁਪਰਸਮਰੂਪਤਾ ਦੇ ਟੁੱਟਣ ਕਾਰਨ, ਸੁਪਰਕਣ ਅਪਣੇ ਸਧਾਰਨ ਸਾਥੀ ਕਣਾਂ ਨਾਲੋਂ ਬਹੁਤ ਜਿਆਦਾ ਭਾਰੀ ਹੁੰਦੇ ਹਨ; ਉਹ ਇੰਨੇ ਭਾਰੀ ਹੁੰਦੇ ਹਨ ਕਿ ਮੌਜੂਦਾ ਕਣ ਟਕਰਾਉਣ ਦਾ ਯੰਤਰ (particle colliders) ਉਹਨਾਂ ਨੂੰ ਪੈਦਾ ਹੀ ਨਹੀਂ ਕਰਨ ਲਈ ਜਰੂਰੀ ਮਾਤਰਾ ਵਿੱਚ ਸ਼ਕਤੀਸ਼ਾਲੀ ਨਹੀਂ ਹੋ ਸਕਦਾ। ਫੇਰ ਵੀ, ਕੁੱਝ ਭੌਤਿਕਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ CERN ਵਾਲੀ ਵਿਸ਼ਾਲ ਹਾਡਰਨ ਟਕਰਾਉਣ ਮਸ਼ੀਨ LHC ਨਾਲ ਸੁਪਰਕਣ ਲੱਭੇ ਜਾਣਗੇ।

ਸਟਰਿੰਗ ਥਿਊਰੀ

ਸੋਧੋ

ਸਟਰਿੰਗ ਥਿਊਰੀ ਫਿਜਿਕਸ ਦਾ ਉਹ ਮਾਡਲ ਹੈ ਜਿਸ ਵਿੱਚ ਪਦਾਰਥ ਦੇ ਰਚਨਹਾਰੇ ਸਾਰੇ ‘ਕਣ’ ਸਟਰਿੰਗਾਂ ਦੇ ਬਣੇ ਹੁੰਦੇ ਹਨ(ਜੋ ਪਲੈਂਕ ਲੰਬਾਈ ਤੱਕ ਨਾਪੇ ਜਾ ਸਕਦੇ ਹਨ) ਜੋ 11-ਅਯਾਮੀ (M-ਥਿਊਰੀ ਮੁਤਾਬਕ) ਬ੍ਰਹਿਮੰਡ ਵਿੱਚ ਹੁੰਦੇ ਹਨ। ਇਹ ਸਟਰਿੰਗ ਵੱਖਰੀਆਂ ਵੱਖਰੀਆਂ ਆਵਰਤੀਆਂ ਵਿੱਚ ਕੰਪਨ ਕਰਦੇ ਹਨ ਜੋ ਪੁੰਜ, ਬਿਜਲਈ ਚਾਰਜ, ਕਲਰ ਚਾਰਜ, ਅਤੇ ਸਪਿੱਨ ਨਿਰਧਾਰਤ ਕਰਦੀਆਂ ਹਨ। ਇੱਕ ਸਟਰਿੰਗ ਖੁੱਲਾ (ਰੇਖਾ) ਜਾਂ ਇੱਕ ਚੱਕਰ ਵਿੱਚ ਬੰਦ ਲੂਪ ਦੀ ਤਰਾਂ(1-ਅਯਾਮੀ ਗੋਲਾ) ਹੋ ਸਕਦੇ ਹਨ। ਜਿਉਂ ਹੀ ਇੱਕ ਸਟਰਿੰਗ ਸਪੇਸ ਰਾਹੀਂ ਗਤੀ ਕਰਦਾ ਹੈ ਤਾਂ ਇਹ ਇੱਕ ਸੰਸਾਰ-ਚਾਦਰ ਵਰਗੀ ਚੀਜ਼(world sheet) ਝਾੜਦਾ(ਵਿਛਾਉਂਦਾ) ਜਾਂਦਾ ਹੈ। ਸਟਰਿੰਗ ਥਿਊਰੀ 1 ਤੋਂ 10 ਬਰੇਨਾਂ (brane) ਦੀ ਭਵਿੱਖਬਾਣੀ ਦਾ ਅਨੁਮਾਨ ਲਗਾਉਂਦੀ ਹੈ (1-ਬਰੇਨ ਸਟਰਿੰਗ ਹੁੰਦਾ ਹੈ ਤੇ 10-ਬਰੇਨ 10-ਅਯਾਮੀ ਵਸਤੂ ਹੁੰਦੀ ਹੈ) ਜੋ ਅਨਿਸ਼ਚਿਤਿਤਾ ਸਿਧਾਂਤ (uncertainty principle) ਦੀ ਵਰਤੋਂ ਕਰਕੇ ਸਪੇਸ ਦੇ ਕੱਪੜੇ ਨੂੰ ਫਟਣ ਨੂੰ ਰੋਕਦੇ ਹਨ। (ਜਿਵੇਂ, ਹਾਈਡ੍ਰੋਜਨ ਐਟਮ ਦੇ ਦੁਆਲੇ ਪਾਏ ਜਾਣ ਵਾਲੇ ਇਲੈਕਟ੍ਰੌਨ ਵਿੱਚ ਕਿਸੇ ਦਿੱਤੇ ਹੋਏ ਪਲ ਤੇ ਬ੍ਰਹਿਮੰਡ ਦੇ ਕਿਸੇ ਵੀ ਸਥਾਨ ਤੇ ਮੌਜੂਦ ਹੋਣ ਦੀ ਸੰਭਾਵਨਾ ਹੁੰਦੀ ਹੈ, ਭਾਵੇਂ ਬਹੁਤ ਘੱਟ ਸੰਭਾਵਨਾ ਹੀ ਹੁੰਦੀ ਹੈ ਫੇਰ ਵੀ ਹੁੰਦੀ ਜਰੂਰ ਹੈ)।

ਸਟਰਿੰਗ ਥਿਊਰੀ ਪ੍ਰਸਤਾਵ ਦਿੰਦੀ ਹੈ ਕਿ ਸਾਡਾ ਬ੍ਰਹਿਮੰਡ ਸਿਰਫ ਇੱਕ 4-ਬਰੇਨ ਹੈ, ਜਿਸਦੇ ਅੰਦਰ 3 ਸਪੇਸ ਦੀਆਂ ਸਥਾਨ ਸਬੰਧੀ ਡਾਇਮੈਨਸ਼ਨਜ਼{ਅਯਾਮ} ਹੁੰਦੇ ਹਨ ਤੇ 1 ਵਕਤ ਦੀ ਡਾਇਮੈਨਸ਼ਨ ਹੁੰਦੀ ਹੈ ਜੋ ਅਸੀਂ ਦੇਖਦੇ ਹਾਂ। ਬਾਕੀ ਦੀਆਂ 6-ਸਿਧਾਂਤਕ ਡਾਇਮੈਨਸ਼ਨਜ਼ ਜਾਂ ਤਾਂ ਬਹੁਤ ਸੂਖਮ ਹੁੰਦੀਆਂ ਹਨ ਤੇ ਇੱਕ ਦੂਜੀ ਤੇ ਲਪੇਟੀਆਂ ਹੁੰਦੀਆਂ ਹਨ(ਅਤੇ ਇੰਨੀਆਂ ਸੂਖਮ ਹੁੰਦੀਆਂ ਹਨ ਕਿ ਸਾਡੇ ਬ੍ਰਹਿਮੰਡ ਨੂੰ ਕਿਸੇ ਤਰਾਂ ਵੀ ਪ੍ਰਭਾਵਿਤ ਨਹੀਂ ਕਰਦੀਆਂ), ਜਾਂ ਸਾਡੇ ਬ੍ਰਹਿਮੰਡ ਵਿੱਚ ਮੌਜੂਦ ਹੀ ਨਹੀਂ ਹੁੰਦੀਆਂ ਜਾਂ ਹੋ ਸਕਦੀਆਂ (ਕਿਉਂਕਿ ਉਹ ਵਿਸ਼ਾਲ ਯੋਜਨਾ ‘ਮਲਟੀਵਰਸ’ ਵਿੱਚ ਮੌਜੂਦ ਹੁੰਦੀਆਂ ਹਨ ਜੋ ਸਾਡੇ ਗਿਆਤ ਬ੍ਰਹਿਮੰਡ ਤੋਂ ਬਾਹਰ ਹੁੰਦਾ ਹੈ)

ਸਟਰਿੰਗ ਥਿਊਰੀ ਦੀਆਂ ਕੁੱਝ ਭਵਿੱਖਬਾਣੀਆਂ ਵਿੱਚ ਮੁਢਲੇ ਸਟਰਿੰਗ ਦੀ ਕੰਪਨ ਦੇ ਜੋਸ਼ ਅਤੇ ਗਰੈਵੀਟੋਨ ਵਾਂਗ ਵਰਤਾਓ ਕਰਦੇ ਪੁੰਜਹੀਣ ਸਪਿੱਨ-2 ਕਣ ਦੀ ਮੌਜੂਦਗੀ ਕਾਰਨ ਸਧਾਰਨ ਕਣਾਂ ਦੇ ਅੱਤ ਭਾਰੀ ਪੁੰਜ ਵਾਲੇ ਸਮਾਨਕਾਲੀਨ ਕਣਾਂ ਦੀ ਮੌਜੂਦਗੀ ਸ਼ਾਮਲ ਹੈ।

ਰੰਗਦਾਰ ਫਿਲਮ ਤਕਨੀਕ (ਟੈਕਨੀਕਲਰ)

ਸੋਧੋ

ਟੈਕਨੀਕਲ ਥਿਊਰੀਆਂ ਸਟੈਂਡਰਡ ਮਾਡਲ ਨੂੰ ਇੱਕਲ ਨਵੇਂ ਕੁਆਂਟਮ ਕਰੋਮੋ ਤਕਨੀਕ (quantum chromodynamics) (QCD) ਦੀ ਪੇਸ਼ਕਸ਼ ਨਾਲ ਮਮੂਲੀ ਸ਼ੋਧ ਦੀ ਕੋਸ਼ਿਸ਼ ਕਰਦੀਆਂ ਹਨ। ਇਸਦਾ ਅਰਥ ਹੈ ਟੈਕਨੀਕੁਆਰਕਾਂ ਦੀ ਨਵੀਂ ਥਿਊਰੀ ਦਾ ਜੋੜ ਦੇਣਾ ਹੈ ਜੋ ਟੈਕਨੀਗਲੂਔਨ ਰਾਹੀਂ ਪਰਸਪਰ ਕ੍ਰਿਆ ਕਰਦੇ ਹਨ। ਮੁੱਖ ਵਿਚਾਰ ਇਹ ਹੈ ਕਿ ਹਿਗਜ਼ ਬੋਸੋਨ ਇੱਕ ਮੁਢਲਾ ਕਣ ਨਹੀਂ ਹੈ ਸਗੋਂ ਇਹਨਾਂ ਵਸਤੂਆਂ ਦੇ ਇੱਕ ਬੰਨੀ ਹੋਈ ਅਵਸਥਾ ਹੈ।

ਬਿੰਦੂ ਕਣ (ਪਰੀਔਨ) ਥਿਊਰੀ

ਸੋਧੋ

ਪਰੀਔਨ ਥਿਊਰੀ ਮੁਤਾਬਕ ਸਟੈਂਡਰਡ ਮਾਡਲ ਵਿੱਚ ਖੋਜੇ ਗਏ (ਜਾਂ ਜਿਆਦਾਤਰ) ਕਣਾਂ ਤੋਂ ਵੀ ਹੋਰ ਮੁਢਲੇ ਕਣਾਂ ਦੀਆਂ ਇੱਕ ਜਾਂ ਜਿਆਦਾ ਹੋਰ ਵਿਵਸਥਾਵਾਂ ਵੀ ਹੁੰਦੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਜਿਆਦਾ ਮੁਢਲੇ ਕਣਾਂ ਨੂੰ ਆਮ ਤੌਰ ਤੇ ਬਿੰਦੂਕਣ {ਪਰੇਔਨ} ਕਿਹਾ ਜਾਂਦਾ ਹੈ, ਜੋ ਪੂਰਵ-ਕੁਆਰਕ ਸ਼ਬਦ ਤੋਂ ਲਿਆ ਗਿਆ ਹੈ। ਜਰੂਰਤ ਦੇ ਰੂਪ ਵਿੱਚ, ਬਿੰਦੂਕਣ ਥਿਊਰੀ ਸਟੈਂਡਰਡ ਮਾਡਲ ਲਈ ਉਹ ਕੁੱਝ ਕਰਨ ਦੀ ਕੋਸ਼ਿਸ਼ ਵਿੱਚ ਹੈ ਜੋ ਸਟੈਂਡਰਡ ਮਾਡਲ ਨੇ ਅਪਣੇ ਪੁਰਾਣੇ ਮਾਡਲ ਕਣ-ਘਰ (particle zoo) ਲਈ ਕੀਤਾ ਸੀ। ਜਿਆਦਾਤਰ ਮਾਡਲ ਇਹ ਮੰਨਦੇ ਹਨ ਕਿ ਸਟੈਂਡਰਡ ਮਾਡਲ ਵਿੱਚ ਲੱਗਭੱਗ ਹਰੇਕ ਚੀਜ਼ 3 ਤੋਂ ਲੈ ਕੇ 6 ਹੋਰ ਮੁਢਲੇ ਕਣਾਂ ਦੇ ਨਿਯਮਾਂ ਅਤੇ ਉਹਨਾਂ ਨਿਯਮਾਂ ਰਾਹੀਂ ਸਮਝਾਈ ਜਾ ਸਕਦੀ ਹੈ ਜੋ ਉਹਨਾਂ ਦੀਆਂ ਪਰਸਪਰ ਕ੍ਰਿਆਵਾਂ ਤੇ ਹੁਕਮ ਚਲਾਉਂਦੇ ਹਨ। 1980 ਦੇ ਦਹਾਕੇ ਵਿੱਚ ਸਰਲ ਮਾਡਲਾਂ ਨੂੰ ਪ੍ਰਯੋਗਾਂ ਰਾਹੀਂ ਰੱਦ ਕਰਨ ਤੋਂ ਬਾਦ ਹੁਣ ਬਿੰਦੂ-ਕਣ ਥਿਊਰੀ ਵਿੱਚ ਸ਼ੌਕ ਘਟ ਗਿਆ ਹੈ।

ਅਕਸਲੇਰੋਨ ਥਿਊਰੀ

ਸੋਧੋ

ਐਕਸਲੇਰੌਨ ਧਾਰੇ ਗਏ ਉਪ ਪ੍ਰਮਾਣੂ ਕਣ ਹਨ ਜੋ ਨੀਊਟ੍ਰੀਨੋ ਦੇ ਨਵੇਂ ਖੋਜੇ ਪੁੰਜ ਅਤੇ ਉਸ ਛੁਪੀ ਊਰਜਾ (dark energy) ਨਾਲ ਪੂਰਨ ਰੂਪ ਨਾਲ ਸਬੰਧਿਤ ਹਨ ਜਿਸ ਨੂੰ ਬ੍ਰਹਿਮੰਡ ਦੇ ਫੈਲਾਓ ਦਾ ਜਿਮੇਵਾਰ ਹੋਣ ਪਿੱਛੇ ਦਾ ਅਨੁਮਾਨ ਲਗਾਇਆ ਜਾਂਦਾ ਹੈ। ਥਿਊਰੀ ਵਿੱਚ, ਨੀਊਟ੍ਰੀਨੋ ਇੱਕ ਨਵੇਂ ਬਲ ਰਾਹੀਂ ਪ੍ਰਭਾਵਿਤ ਹੁੰਦੇ ਹਨ ਜੋ ਉਹਨਾਂ ਐਕਸਲਰੋਨਾਂ ਨਾਲ ਉਹਨਾਂ ਦੀ ਅੰਦਰੂਨੀ ਕ੍ਰਿਆ ਦੇ ਕਾਰਨ ਬਣਦਾ ਹੈ। ਛੁਪੀ ਊਰਜਾ ਪੈਦਾ ਹੁੰਦੀ ਹੈ ਕਿਉਂਕਿ ਬ੍ਰਹਿਮੰਡ ਨੀਊਟ੍ਰੀਨੋਆਂ ਨੂੰ ਆਪਸ ਨਾਲੋਂ ਦੂਰ ਫੈਲਾਓਣ ਦਾ ਯਤਨ ਕਰਦਾ ਹੈ।

ਇਹ ਵੀ ਦੇਖੋ

ਸੋਧੋ

ਨੋਟਸ

ਸੋਧੋ

ਹੋਰ ਲਿਖਤਾਂ

ਸੋਧੋ

ਸਧਾਰਨ ਪਾਠਕ

ਸੋਧੋ
  • Feynman, R.P. & Weinberg, S. (1987) Elementary Particles and the Laws of Physics: The 1986 Dirac Memorial Lectures. Cambridge Univ. Press.
  • Ford, Kenneth W. (2005) The Quantum World. Harvard Univ. Press.
  • Brian Greene (1999). The Elegant Universe. W.W.Norton & Company. ISBN 0-393-05858-1.
  • John Gribbin (2000) Q is for Quantum – An Encyclopedia of Particle Physics. Simon & Schuster. ISBN 0-684-85578-X.
  • Oerter, Robert (2006) The Theory of Almost Everything: The Standard Model, the Unsung Triumph of Modern Physics. Plume.
  • Schumm, Bruce A. (2004) Deep Down Things: The Breathtaking Beauty of Particle Physics. Johns Hopkins University Press. ISBN 0-8018-7971-X.
  • Martinus Veltman (2003). Facts and Mysteries in Elementary Particle Physics. World Scientific. ISBN 981-238-149-X.
  • Frank Close (2004). Particle Physics: A Very Short Introduction. Oxford: Oxford University Press. ISBN 0-19-280434-0.
  • Seiden, Abraham (2005). Particle Physics – A Comprehensive Introduction. Addison Wesley. ISBN 0-8053-8736-6.

ਪੁਸਤਕਾਂ

ਸੋਧੋ
  • Bettini, Alessandro (2008) Introduction to Elementary Particle Physics. Cambridge Univ. Press. ISBN 978-0-521-88021-3
  • Coughlan, G. D., J. E. Dodd, and B. M. Gripaios (2006) The Ideas of Particle Physics: An Introduction for Scientists, 3rd ed. Cambridge Univ. Press. An undergraduate text for those not majoring in physics.
  • Griffiths, David J. (1987) Introduction to Elementary Particles. John Wiley & Sons. ISBN 0-471-60386-4.
  • Kane, Gordon L. (1987). Modern Elementary Particle Physics. Perseus Books. ISBN 0-201-11749-5.
  • Perkins, Donald H. (2000) Introduction to High Energy Physics, 4th ed. Cambridge Univ. Press.

ਬਾਹਰੀ ਲਿੰਕ

ਸੋਧੋ

The most important address about the current experimental and theoretical knowledge about elementary particle physics is the Particle Data Group, where different international institutions collect all experimental data and give short reviews over the contemporary theoretical understanding.

ਹੋਰ ਸਫ਼ੇ ਇਹ ਹਨ: