ਉੱਤਰਆਧੁਨਿਕਤਾਵਾਦ
ਉੱਤਰਆਧੁਨਿਕਤਾਵਾਦ (ਅੰਗਰੇਜ਼ੀ Postmodernism, ਪੋਸਟਮਾਡਰਨਿਜਮ) ਵੀਹਵੀਂ ਸਦੀ ਵਿੱਚ ਆਧੁਨਿਕਤਾਵਾਦ ਤੋਂ ਹੱਟਣ ਦੀ ਇੱਕ ਲਹਿਰ ਨੂੰ ਦਰਸਾਉਣ ਲਈ ਪ੍ਰਚਲਿਤ ਇੱਕ ਆਮ ਅਤੇ ਵਿਆਪਕ ਸ਼ਬਦ ਹੈ ਜੋ ਸਾਹਿਤ, ਕਲਾ, ਅਰਥ ਸ਼ਾਸਤਰ, ਦਰਸ਼ਨ, ਵਾਸਤੁਕਲਾ, ਕਥਾ, ਅਤੇ ਸਾਹਿਤਕ ਆਲੋਚਨਾ ਸਹਿਤ ਅਨੇਕਾਂ ਮਜ਼ਮੂਨਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ।[1][2][3] ਉੱਤਰਆਧੁਨਿਕਤਾਵਾਦ ਕਾਫ਼ੀ ਹੱਦ ਤੱਕ ਅਸਲੀਅਤ ਦੀ ਵਿਆਖਿਆ ਕਰਨ ਦੀਆਂ ਵਿਗਿਆਨਕ ਜਾਂ ਬਾਹਰਮੁਖੀ ਕੋਸ਼ਸ਼ਾਂ ਪ੍ਰਤੀ ਇੱਕ ਪ੍ਰਤੀਕਿਰਆ ਹੈ। ਕਿਸੇ ਸਟੀਕ ਪਰਿਭਾਸ਼ਾ ਬਾਰੇ ਵਿਦਵਾਨਾਂ ਵਿੱਚ ਕੋਈ ਆਮ ਸਹਿਮਤੀ ਨਹੀਂ ਹੈ। ਸੰਖੇਪ ਵਿੱਚ, ਉੱਤਰਆਧੁਨਿਕਤਾਵਾਦ ਇਸ ਪੁਜੀਸ਼ਨ ਉੱਤੇ ਆਧਾਰਿਤ ਹੈ ਕਿ ਅਸਲੀਅਤ ਮਨੁੱਖੀ ਸਮਝ ਵਿੱਚ ਪ੍ਰਤਿਬਿੰਬਿਤ ਨਹੀਂ ਹੁੰਦੀ, ਸਗੋਂ ਇਹ ਘੜੀ ਗਈ ਹੁੰਦੀ ਹੈ ਕਿਉਂਕਿ ਮਨ ਖੁਦ ਆਪਣੀ ਵਿਅਕਤੀਗਤ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉੱਤਰਆਧੁਨਿਕਤਾਵਾਦ ਇਸ ਲਈ ਅਜਿਹੀਆਂ ਸਭ ਵਿਆਖਿਆਵਾਂ ਪ੍ਰਤੀ ਸ਼ੱਕੀ ਹੈ ਜੋ ਸਾਰੇ ਸਮੂਹਾਂ, ਸੰਸਕ੍ਰਿਤੀਆਂ, ਪਰੰਪਰਾਵਾਂ, ਜਾਂ ਨਸਲਾਂ ਲਈ ਵੈਲਿਡ ਹੋਣ ਦਾ ਦਾਅਵਾ ਕਰਦੀਆਂ ਹਨ, ਅਤੇ ਇਸ ਦੀ ਬਜਾਏ ਹਰ ਇੱਕ ਵਿਅਕਤੀ ਦੇ ਸਪੇਖਕ ਸੱਚ ਉੱਤੇ ਕੇਂਦਰਿਤ ਹੈ (ਯਾਨੀ ਉੱਤਰਆਧੁਨਿਕਤਾਵਾਦ=ਸਾਪੇਖਵਾਦ)।
ਉੱਤਰਆਧੁਨਿਕ ਸਮਝ ਵਿੱਚ ਵਿਆਖਿਆ ਸਭ ਕੁੱਝ ਹੈ, ਅਸਲੀਅਤ ਤਾਂ ਦੁਨੀਆ ਦਾ ਸਾਡੇ ਲਈ ਵਿਅਕਤੀਗਤ ਤੌਰ ਤੇ ਕੀ ਅਰਥ ਹੈ - ਇਸ ਦੀਆਂ ਸਾਡੀਆਂ ਵਿਆਖਿਆਵਾਂ ਦੇ ਮਾਧਿਅਮ ਨਾਲ ਹੀ ਅਸਤਿਤਵ ਵਿੱਚ ਆਉਂਦੀ ਹੈ। ਉੱਤਰਆਧੁਨਿਕਤਾਵਾਦ ਦਾ ਅਧਾਰ, ਅਮੂਰਤ ਸਿੱਧਾਂਤਾਂ ਨਾਲੋਂ ਠੋਸ ਅਨੁਭਵ ਉੱਤੇ ਵਧੇਰੇ ਹੈ। ਉਨ੍ਹਾਂ ਦਾ ਤਰਕ ਹੈ ਕਿ ਇੱਕ ਦੇ ਆਪਣੇ ਅਨੁਭਵ ਦੇ ਨਤੀਜੇ ਨਿਸਚਿਤ ਜਾਂ ਸਰਬਵਿਆਪੀ ਹੋਣ ਦੀ ਥਾਂ ਲਾਜ਼ਮੀ ਬੇਇਤਬਾਰੇ ਅਤੇ ਸਪੇਖਕ ਹੋਣਗੇ।
ਉੱਤਰਆਧੁਨਿਕਤਾਵਾਦ ਅਨੁਸਾਰ ਜੇ ਸਾਰੀਆਂ ਨਹੀਂ ਤਾਂ ਵੀ ਬਹੁਤੀਆਂ ਸਪਸ਼ਟ ਵਾਸਤਵਿਕਤਾਵਾਂ ਕੇਵਲ ਸਮਾਜਕ ਘਾੜਤਾਂ ਹਨ ਅਤੇ ਇਸ ਲਈ ਪਰਿਵਰਤਨ ਦੇ ਅਧੀਨ ਹਨ। ਇਹਦਾ ਦਾਅਵਾ ਹੈ ਕਿ ਕੋਈ ਨਿਰਪੇਖ ਸੱਚ ਨਹੀਂ ਹੁੰਦਾ ਅਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਦੁਨੀਆ ਦਾ ਅਨੁਭਵ ਹੁੰਦਾ ਹੈ ਉਹ ਵਿਅਕਤੀਪਰਕ ਹੁੰਦਾ ਹੈ ਅਤੇ ਵਿਚਾਰਾਂ ਅਤੇ ਵਿਸ਼ਵਾਸਾਂ ਦੇ ਬਣਨ ਵਿੱਚ ਇਸਨੇ ਭਾਸ਼ਾ, ਸ਼ਕਤੀ ਸਬੰਧਾਂ, ਅਤੇ ਮਨੋਰਥਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਵਿਸ਼ੇਸ਼ ਤੌਰ ਤੇ ਇਹ ਪੁਰਖ ਬਨਾਮ ਤੀਵੀਂ, ਸਿੱਧੇ ਬਨਾਮ ਸਮਲੈਂਗਿਕ, ਸਫੇਦ ਬਨਾਮ ਕਾਲੇ, ਅਤੇ ਇਪੀਰੀਅਲ ਬਨਾਮ ਉਪਨਿਵੇਸ਼ਿਕ ਵਰਗੇ ਦੋਫਾੜ ਵਰਗੀਕਰਣ ਦੀ ਵਰਤੋਂ ਤੇ ਧਾਵਾ ਬੋਲਦਾ ਹੈ। ਕਿ ਇਹ ਵਾਸਤਵਿਕਤਾਵਾਂ ਬਹੁਵਚਨ ਅਤੇ ਸਪੇਖਕ ਹੁੰਦੀਆਂ ਹਨ, ਅਤੇ ਇੱਛਕ ਪਾਰਟੀਆਂ ਉੱਤੇ ਅਤੇ ਇਨ੍ਹਾਂ ਹਿਤਾਂ ਦੇ ਸੁਭਾ ਉੱਤੇ ਨਿਰਭਰ ਹੁੰਦੀਆਂ ਹਨ।
ਉਤਰ ਆਧੁਨਿਕਤਾਵਾਦ ਦੇ ਪ੍ਰਮੁੱਖ ਚਿੰਤਕ ਅਤੇ ਇਤਿਹਾਸ
ਸੋਧੋਸਭ ਤੋਂ ਪਹਿਲਾਂ ਇਤਿਹਾਸਕਾਰ ਅਰਨਾਲਡ ਟਾਇਨਬੀ ਨੇ 1947 ਵਿੱਚ ਆਪਣੀ ਕਿਤਾਬ ‘ਏ ਸਟਡੀ ਆਫ ਹਿਸਟਰੀ’ ਵਿੱਚ ਉੱਤਰ ਆਧੁਨਿਕਤਾ ਦੀ ਚਰਚਾ ਕੀਤੀ ਸੀ। 1950ਵਿਆਂ ਵਿੱਚ ਇਸਨੇ ਮਹੱਤਵਪੂਰਣ ਲੋਕਪ੍ਰਿਅਤਾ ਹਾਸਲ ਕੀਤੀ ਅਤੇ 1960ਵਿਆਂ ਤੱਕ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਛਾ ਗਈ।[4] ਇਸੇ ਦਹਾਕੇ ਵਿੱਚ ਫ਼ਰਾਂਸ ਵਿੱਚ ਇਸ ਸ਼ਬਦ ਦਾ ਸਭ ਤੋਂ ਜਿਆਦਾ ਇਸਤੇਮਾਲ ਸ਼ੁਰੂ ਹੋਇਆ ਅਤੇ ਡੇਨੀਅਲ ਬੈੱਲ, ਬੋਦਰੀਲਾ, ਅਤੇ ਲਿਓਤਾਰ ਨੇ ਉੱਤਰ ਆਧੁਨਿਕਤਾ ਨੂੰ ਇੱਕ ਨਵੇਂ ਸਿੱਧਾਂਤ ਦੇ ਰੂਪ ਵਿੱਚ ਵਿਚਾਰਨਾ ਸ਼ੁਰੂ ਕੀਤਾ। ਸੰਨ 1984 ਵਿੱਚ ਲਿਓਤਾਰ ਦੀ ਕਿਤਾਬ ‘ਦ ਪੋਸਟ ਮਾਡਰਨਿਜਮ ਕੰਡੀਸ਼ਨ: ਏ ਰਿਪੋਰਟ ਆਫ ਨਾਲੇਜ’ ਨਾਲ ਇਸ ਸਿਧਾਂਤ ਨੂੰ ਪਹਿਚਾਣ ਮਿਲੀ। ਲੇਕਿਨ ਉੱਤਰ ਆਧੁਨਿਕ ਚਿੰਤਕਾਂ ਵਿੱਚ ਫ਼ਰਾਂਸ ਦੇ ਹੀ ਮਿਸ਼ੇਲ ਫੂਕੋ ਦਾ ਕੰਮ ਸਭ ਤੋਂ ਮੌਲਕ, ਵਿਵਾਦਾਸਪਦ ਅਤੇ ਧਮਾਕਾਖੇਜ਼ ਹੈ। ਸੰਨ 1970 ਵਿੱਚ ਆਈ ਉਨ੍ਹਾਂ ਦੀ ਕਿਤਾਬ ‘ਆਰਡਰ ਆਫ ਥਿੰਗਸ’ ਨੇ ਹੰਗਾਮਾ ਮਚਾ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਹੋਰ ਚਿੰਤਕ ਵੀ ਹਨ। ਜਿਵੇਂ ਬਤਾਈ,ਦੈਰੀਦਾ,ਫੈਨਨ,ਬੋਰਦੋ, ਜੇਮਸਨ,ਦੇਲਉਜ,ਗਾਟਰੀ,ਇਰਿਗੈਰੇ, ਅਤੇ ਸਿੱਥੂ ਵਰਗੀਆਂ ਨਾਰੀਵਾਦੀ ਲੇਖਿਕਾਵਾਂ ਵੀ ਹਨ। ਇਹਨਾਂ ਉਤਰ ਆਧੁਨਿਕਤਾਵਾਦੀਆ ਨੇ ਆਧੁਨਿਕਤਾਵਾਦ ਦੇ ਦੋ ਨਿਯਮ ਸੀ ਉਹਨਾਂ ਦੀ ਮੁੜ ਪੜਚੋਲ ਆਰੰਭ ਕੀਤੀ ਅਤੇ ਆਧੁਨਿਕਤਾ ਵਿੱਚ ਨਜ਼ਰ ਆਈਆਂ ਕੰਮੀਆਂ ਨੂੰ ਉਜਾਗਰ ਕੀਤਾ। ਉਤਰ ਆਧੁਨਿਕਤਵਾਦੀਆ ਨੇ ਮਨੁੱਖ ਲਈ ਨਵੇਂ ਨਿਯਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਫੈਨਨ
ਸੋਧੋਫੈਨਨ ਉਤਰ ਆਧੁਨਿਕਤਾਵਾਦ ਦਾ ਇੱਕ ਹੋਰ ਪ੍ਰਮੁੱਖ ਵਿਚਾਰਕ ਹੈ। ਉਸਨੇ ਬਸਤੀਵਾਦ ਦਾ ਵਿਰੋਧ ਕੀਤਾ।ਉਸ ਅਨੁਸਾਰ ਬਸਤੀਵਾਦ ਮੂਲਵਾਸੀ ਅਤੇ ਨਿਵੇਸੀ਼ ਦੇ ਵਿਰੋਧੀ ਪੱਖ ਨਾਲ ਨਾਲ ਚਲਦੇ ਹਨ। ਜਿਸ ਨੂੰ ਉਸ ਨੇ ਮੈਨੀਕੀਅਨ ਡਿਲੀਰੀਅਮ ਦਾ ਨਾਂ ਦਿੱਤਾ ਹੈ।ਫੈਨਨ ਆਧੁਨਿਕਤਾਵਾਦ ਦੇ ਧਰਮ ਬਿਰਤਾਂਤ ਅਤੇ ਸਭ ਸੱਭਿਆਚਾਰ ਲਈ ਇੱਕ ਮੂਰਤੀ ਮਾਰਗ ਨੂੰ ਨਕਾਰਦਾ ਹੋਇਆ ਹਰ ਸੱਭਿਆਚਾਰ ਦੀ ਚੇਤਨਤਾ ਅਤੇ ਉਨ੍ਹਾਂ ਦੀ ਪੁਨਰ ਸੁਰਜੀਤੀ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਬਸਤੀਆਂ ਵਿੱਚ ਸ਼ਾਸ਼ਕ ਮੂਲ ਨਿਵਾਸੀ ਦੇ ਸੱਭਿਆਚਾਰ ਨੂੰ ਦਬਾਉਂਦੇ ਹੀ ਨਹੀਂ ਸਗੋਂ ਵਿਗਾੜਦੇ ਵੀ ਹਨ।ਇਸ ਲਈ ਫੈਨਨ ਕਹਿੰਦੇ ਹੈ ਕਿ ਹਰ ਸੱਭਿਆਚਾਰ ਦੀ ਆਪਣੀ ਚੇਤਨਤਾ ਹੋਣੀ ਜ਼ਰੂਰੀ ਹੈ ਅਤੇ ਇਹ ਚੇਤਨਤਾ ਕਦੇ ਵੀ ਬਸਤੀਵਾਦ ਵਿੱਚ ਵਿਕਸਿਤ ਨਹੀਂ ਹੋ ਸਕਦੀ ਇਸ ਲਈ ਸੱਚੇ ਲੋਕਤੰਤਰ ਦਾ ਹੋਣਾ ਬਹੁਤ ਜ਼ਰੂਰੀ ਹੈ।ਫੈਨਨ ਇਸ ਗੱਲ ਉੱਤੇ ਵਿਸ਼ੇਸ਼ ਬਲ ਦਿੰਦਾ ਹੈ ਕਿ"ਪ੍ਰਭੂਸੱਤਾ ਸੰਪੰਨ ਰਾਜ ਤੋਂ ਬਿਨਾਂ ਕੌਮੀ ਸੱਭਿਆਚਾਰ ਨਾ ਬਚ ਸਕਦਾ ਹੈ।ਦੋ ਖੂਨ, ਦੇਹ ਅਤੇ ਕੀਮਤਾਂ ਇਸ ਸੱਭਿਆਚਾਰ ਨੂੰ ਵੱਧਣ ਫੁੱਲਣ ਲਈ ਚਾਹੀਦੀਆਂ ਹਨ।ਪ੍ਹਭੂਸੱਤਾਸੰਪਨ ਰਾਜ ਹੀ ਦੇ ਸਕਦਾ ਹੈ।
ਫੂਕੋ
ਸੋਧੋਫੂਕੋ ਇੱਕ ਹੋਰ ਵੱਡਾ ਚਿੰਤਕ ਹੈ,ਜਿਸ ਦੀਆ ਲਿਖਤਾ ਨੇ ਉਤਰ ਆਧੁਨਿਕ ਸੰਵਾਦ ਨੂੰ ਹੋਰ ਤਿੱਖਿਆ ਕੀਤਾ ਹੈ| ਫੂਕੋ ਨੇ ਮਨੁੱਖ ਨੂੰ ਅਨੁਸ਼ਾਸ਼ਿਤ ਅਤੇ ਜੇਲ੍ਹ ਦੇ ਜਨਮ ਦੀ ਵਿਆਖਿਆ ਕੀਤੀ ਹੈ। ਉਸਨੇ ਸਿੱਧ ਕੀਤਾ ਹੈ ਕਿ ਸ਼ਕਤੀ ਹਥਿਆਉਣ ਦੇ ਮੰਤਵ ਨਾਲ ਹੀ ਵੱਖ ਵੱਖ ਪ੍ਰਬੰਧ ਆਪਣੇ ਆਰਥਿਕ ਰਾਜਨੀਤਿਕ ਨਿਯਮ ਵਰਤ ਕੇ ਮਨੁੱਖ ਦੀ ਦੇਹ ਨੂੰ ਪਰਤੰਤਰ ਬਣਾਉਂਦੇ ਹਨ। ਫੂਕੋ ਦਾ ਉਤਰ ਆਧੁਨਿਕ ਮੁੱਖ ਵਿਚਾਰ ਮੁਕਤੀ ਲਈ ਹੈ।ਉਸ ਅਨੁਸਾਰ ਮੁਕਤੀ ਕੇਵਲ ਮਨ ਦੀ ਹੀ ਨ ਸਗੋਂ ਦੇਹ ਦੀ ਵੀ ਜਰੂਰੀ ਹੈ। ਉਸ ਅਨੁਸਾਰ ਵਿਚਾਰਧਾਰਕ ਜਾਂ ਮਾਨਸਿਕ ਸੁਤੰਤਰਤਾਂ ਦਾਂ ਓਹਦੋਂ ਤੱਕ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਦੇਹ ਨੂੰ ਮੁਕਤ ਨ ਕੀਤਾ ਜਾਦਾ। ਇਸ ਪ੍ਰਕਾਰ ਫੂਕੋ ਨੇ ਮਨੁੱਖੀ ਦੇਹ ਦੀ ਸੁਤੰਤਰਤਾ ਉਪਰ ਬਲ ਦਿੱਤਾ ਹੈ।[5]
ਫਰੈਡਰਿਕ ਜੇਮਸਨ
ਸੋਧੋਫਰੈਜਰਿਕ ਜੇਮਸਨ ਲਈ ਉਤਰ ਆਧੁਨਿਕਤਾਵਾਦ ਇੱਕ ਕਾਲ ਬੱਧਤਾ ਵਾਲਾ ਸਕਲਪ ਹੈ ਜਿਸ ਦਾ ਪ੍ਕਾਰਜ ਸਭਿਆਚਾਰ ਵਿਚਲੇ ਨਵੇਂ ਬਾਹਰੀ ਲੱਛਣਾਂਦੇ ਉਭਾਰ ਨੂੰ ਇੱਕ ਨਵੀਂ ਤਰਾ ਦੀੀ ਸਮਾਜਿਕ ਜਿੰਦਗੀ ਤੇ ਨਵੇਂ ਆਰਥਿਕ ਪ੍ਬੰਧ ਦੇ ਉਭਾਰ ਨਾਲ ਅੰਤਰ ਸਬੰਧਿਤ ਕਰਨਾ ਹੈ|ਫਰੈਡਰਿਕ ਜੇਮਸਨ ਮੂਲ ਤੋਰ ਤੇ ਇੱਕ ਮਾਰਕਸਵਾਦੀ ਚਿੰਤਕ ਹੈ ਜਿਸਨੇ ਆਪਣੇ ਆਪ ਨੂੰ ਨਵੀਆਂ ਸੋਚਾਂ ਦੇ ਪ੍ਰਸੰਗ ਵਿੱਚ ਪੁਨਰਚਿੰਤਨ ਕੀਤਾ ਹੈ। ਉਹ ਉੱਤਰ ਆਧੁਨਿਕਤਾ ਨੂੰ ਜਨਮ ਦੇਣ ਵਾਲੇ ਮੋਲਿਕ ਸਮਾਜ ਨੂੰ ਉਹ ਇੱਕ ਇਤਿਹਾਸਕ ਪੜਾਅ ਵੱਜੋਂ ਦੇਖਦਾ ਹੈ। ਜੇਮਸਨ ਨੇ ਉਤਰ ਆਧੁਨਿਕਤਾਵਾਦ ਨੂੰ ਮਗਰਲੇ ਪੂੰਜੀਵਾਦ ਨਾਲ ਜੋੜ ਕੇ ਪੇਸ਼ ਕੀਤਾ ਹੈ।[6]
ਆਧੁਨਿਕਤਾ ਅਤੇ ਉਤਰ ਆਧੁਨਿਕਤਾ ਵਿੱਚ ਨਿਖੇੜਾ
ਸੋਧੋ“ਆਧੁਨਿਕ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ, ਜੋ ਅੰਗਰੇਜ਼ੀ ਦੇ ਸ਼ਬਦ MODERN ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਆਧੁਨਿਕ ਸ਼ਬਦ ਸੰਸਕ੍ਰਿਤ ਵਿਆਕਰਨ ਅਨੁਸਾਰ (ਅਧੁਨਾ) ਦਾ ਵਿਸ਼ੇਸ਼ਣ ਹੈ ਅਤੇ ਅਮਰ ਕੋਸ਼ ਅਨੁਸਾਰ ਅਧੁਨਾ ਦੇ ਅਰਥ ਹਨ ਇਸ ਕਾਲ ਵਿੱਚ ਜਾਂ ਹੁਣ। ਆਧੁਨਿਕ ਸ਼ਬਦ ਇਸੇ (ਅਧੁਨਾ+ਠਸ੍ਰ) ਤੋਂ ਬਣਿਆ, ਜਿਸ ਦੇ ਅਰਥ ਹਨ ‘ਹੁਣ’ ਹੋਇਆ’। MODERN ਸ਼ਬਦ ਦੀ ਵਿਉਂਤਪਤੀ :਼ਵਜਅ ਦੇ ਧਾਤੂ ‘MODER’ ਤੋਂ ਹੋਈ ਹੈ, ਜਿਸ ਦੇ ਅਰਥ ਹਨ, ‘ਹੁਣੇ’,‘JUST NOW’। ਸ਼ਾਬਦਿਕ ਅਰਥਾਂ ਅਨੁਸਾਰ ਆਧੁਨਿਕ ਸ਼ਬਦ ‘ਹੁਣ’ ਅਰਥਾਤ ਕਾਲ ਦੇ ਵਰਤਮਾਨ ਖੰਡ ਦਾ ਸੂਚਕ ਹੈ ਪਰ ਮਨੁੱਖੀ ਗਿਆਨ ਸੰਚਾਰ ਦੇ ਪ੍ਰਸੰਗ ਵਿੱਚ ਇਹ ਬਹੁਤ ਵਿਸ਼ਾਲ ਪਰ ਨਿਸ਼ਚਿਤ ਅਰਥਾਂ ਦੀ ਧਾਰਨੀ ਹੈ। ਆਧੁਨਿਕ ਸ਼ਬਦ ਦਾ ਇੱਕ ਅਰਥ ਦਾਨ ਸਾਪੇਖ ਮੰਨਿਆ ਜਾਂਦਾ ਹੈ, ਜਿਸ ਤੋਂ ਭਾਵ ਆਧੁਨਿਕ ਇੱਕ ਵਿਸ਼ੇਸ਼ ਇਤਿਹਾਸਕ ਕਾਲ ਵੰਡ ਦਾ ਸੂਚਕ ਹੈ।”1
“ਵਿਸ਼ਿਵ ਦੇ ਵਿਭਿੰਨ ਖੇਤਰਾਂ ਵਿੱਚ ਇਸ ਕਾਲ-ਖੰਡ ਦਾ ਆਰੰਭ ਇਕੋ ਵੇਲੇ ਨਹੀਂ ਮੰਨਿਆ ਗਿਆ।”2 “ਯੂਰਪ ਦੇ ਇਤਿਹਾਸ ਵਿੱਚ ਆਧੁਨਿਕ ਯੁਗ ਦਾ ਆਰੰਭ 18ਵੀਂ ਸਦੀ ਵਿੱਚ ਪੁਨਰ-ਜਾਗਰਣ ਨਾਲ ਹੋਇਆ ਮੰਨਿਆ ਜਾਂਦਾ ਹੈ, ਜੋ ਸਨਅੱਤੀ ਯੁਗ ਤੇ ਸ਼ਹਿਰੀ ਸਭਿਅਤਾ ਦੇ ਉਭਾਰ ਨਾਲ ਆਪਣੀ ਅੱਡਰੀ ਹੋਂਦ ਸਥਾਪਤ ਕਰਦਾ ਹੈ। ਭਾਰਤ ਜਾਂ ਪੰਜਾ ਦੇ ਇਤਿਹਾਸ ਵਿੱਚ ਆਧੁਨਿਕ ਯੁਗ ਨੂੰ ਅੰਗਰੇਜਾਂ ਦੀ ਆਮਦ ਤੋਂ ਪਹਿਲਾਂ ਮੰਨਣਾ ਨਿਰਾਰਥਕ ਹੈ ਅਤੇ ਇਸ ਦਾ ਆਰੰਭ ਉਨੀਵੀਂ ਸਦੀ ਦੇ ਪਿਛਲੇ ਅੱਧ ਤੋਂ ਮੰਨਿਆ ਜਾਂਦਾ ਹੈ।”3
“ਆਧੁਨਿਕ ਸ਼ਬਦ ਦੀ ਇੱਕ ਪਰਤ ਕਾਲਪਰਕ ਅਤੇ ਦੂਸਰੀ ਸੰਕਲਪ ਮੂਲਕ ਹੈ।”4“ ਆਧੁਨਿਕਤਾਂ ਨੂੰ ਨਿਰੋਲ ਕਾਲ ਦੀ ਸਾਪੇਖਤਾ ਵਿੱਚ ਨਾ ਵਿਚਾਰ ਕੇ ਜਦੋਂ ਇਸਨੂੰ ਇਸ ਕਾਲ ਸਾਪੇਖਤਾ ਦੇ ਨਾਲ ਨਾਲ ਇੱਕ ਸੰਕਲਪ ਵਜੋਂ ਵੀ ਗ੍ਰਹਿਣ ਕੀਤਾ ਜਾਂਦਾ ਹੈ ਤਾਂ ਅਕਸਰ ਇਸ ਨੂੰ ਭੂਤ ਦਾ ਨਿਖੇਪ ਅਤੀਤ ਤੋਂ ਭਿੰਨ ਜਾਂ ਪਰੰਪਰਾ ਦੇ ਵਿਰੋਧ ਵਜੋਂ ਵੀ ਲਿਆ ਜਾਂਦਾ ਹੈ।”5
“ਡਾ. ਕੁਮਾਰ ਵਿਕਲ ਅਨੁਸਾਰ, “ਆਧੁਨਿਕਤਾ ਆਪਣੇ ਉਦੈ ਨਾਲ ਹੀ ਪਰੰਪਰਾ ਭੰਗ ਪ੍ਰਤਿ ਵਿਸ਼ੇਸ਼ ਆਗ੍ਰਹਿ ਤੇ ਪਰੰਪਰਾ ਭੰਗ ਪ੍ਰਤਿ ਉਤਸ਼ਾਹ ਪੈਦਾ ਕਰਦੀ ਹੈ।” ਇਵੇਂ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪਰੰਪਰਾ ਦੇ ਜੀਵਤ ਰਹਿ ਸਕਣ ਜਾਂ ਖੰਡਤ ਹੋ ਜਾਣ ਦਾ ਪ੍ਰਸ਼ਨ ਆਧੁਨਿਕਤਾ ਦੇ ਪ੍ਰਭਾਵ ਨੇ ਤੀਖਣ ਕੀਤਾ ਹੈ।”6 ‘ਪਰ ਇਸਦਾ ਕਾਰਣ ਇਹ ਨਹੀਂ ਕਿ ਆਧੁਨਿਕਤਾ, ਪਰੰਪਰਾ ਨੂੰ ਬਿਲਕੁਲ ਨਕਾਰਦੀ ਹੈ, ਬਲਕਿ ਆਧੁਨਿਕਤਾ ਦੀ ਉਹ ਰਚੀ ਹੈ, ਜਿਹੜੀ ਪਰੰਪਰਾ ਅਤੇ ਨਵੀਨਤਾ ਦੇ ਦਵੰਦਾਤਮਕ ਤਣਾਉ ਵਿੱਚੋਂ ਨਾ ਕੇਵਲ ਜੀਵਨ ਦੇ ਜਗਤ ਦੀ ਗਤੀ-ਵਿਧੀ ਨੂੰ ਪਛਾਣਨ ਦਾ ਜਤਨ ਕਰਦੀ ਹੈ, ਸਗੋਂ ਇਸ ਤਣਾਉ ਦੇ ਅਸਲ ਵਿਵੇਕ ਨੂੰ ਵੀ ਰੂਪਮਾਨ ਕਰਦੀ ਹੈ।’7
“ਸਟੀਫਨ ਸਪੇਂਡਰ ਅਨੁਸਾਰ ”ਵਰਤਮਾਨ ਨਾਲ ਅਤੀਤ ਦਾ ਟਕਰਾੳ ਆਧੁਨਿਕਤਾ ਦਾ ਪ੍ਰਮੁੱਖ ਪ੍ਰਯੋਜਨ ਪ੍ਰਤੀਤ ਹੁੰਦਾ ਹੈ।”8 “ ਡਾ. ਕਰਮਜੀਤ ਸਿੰਘ ਨੇ ਇਸ ਪ੍ਰਸੰਗ ਵਿੱਚ ਆਧੁਨਿਕਤਾ ਨੂੰ ਪਰਿਭਾਸ਼ਿਤ ਕਰਦਿਆਂ ਲਿਖਿਆ ਹੈ: ਆਧੁਨਿਕਤਾ ਇੱਕ ਅਜਿਹੀ ਸੰਵੇਦਨਾ ਦੀ ਬੋਧਕ ਹੈ, ਜੋ ਦੇਸ਼ ਕਾਲ ਦੀ ਸੀਮਾ ਤੋਂ ਉਪਰ ਉਠ ਕੇ ਬੌਧਿਕ, ਭਾਵਕ ਤੇ ਮਨੋਵਿਗਿਆਨਕ ਪੱਧਰ ਉੱਤੇ ਇੱਕ ਐਸੇ ਜੀਵਨ ਦਰਸ਼ਨ ਵਲ ਸੰਕੇਤ ਕਰਦੀ ਹੈ, ਜੋ ਵਰਤਮਾਨ ਵਿੱਚ ਵਿਚਰਦਿਆਂ ਹੋਇਆਂ ਅਤੀਤ ਦੇ ਮਾਨਵੀ ਅਨੁਭਵ, ਇਤਿਹਾਸ ਤੇ ਸਭਿਆਚਾਰ ਨੂੰ ਤਰਕਸ਼ੀਲ ਪ੍ਰਯੋਗਿਕ ਸੋਝੀ ਤੇ ਵਿਗਿਆਨਕ ਦ੍ਰਿਸ਼ਟੀ ਨਾਲ ਗ੍ਰਹਿਣ ਕਰਨ ਦੀ ਪੇ੍ਰਰਨਾ ਦਿੰਦੀ ਹੈ।”9
“ਡਾ. ਅਤਰ ਸਿੰਘ ਨੇ ਆਧੁਨਿਕਤਾ ਨੂੰ ‘ਇਕ ਸੰਪੂਰਣ ਦ੍ਰਿਸ਼ਟੀਕੋਣ’ ਮੰਨਿਆ ਹੈ। ਉਹਨਾਂ ਦੀ ਧਾਰਨਾ ਹੈ ਕਿ ਆਧੁਨਿਕਤਾ ਵਿਗਿਆਨ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਤਪੰਨ ਹੋਈ ਹੈ। ਇਸ ਦੀ ਨੀਂਹ ਬੌਧਿਕਤਾ ਤੇ ਨਿਆਇਸ਼ੀਲਤਾ ਹੈ ਤੇ ਇਸ ਦਾ ਸੁਭਾਅ ਵਿਸ਼ਲੇਸ਼ਣਕਾਰੀ ਹੈ।”10
“ਆਧੁਨਿਕਤਾ ਦਾ ਸਭ ਤੋਂ ਵੱਡਾ ਲੱਛਣ ਹੀ ਇਹ ਹੈ ਕਿ ਇਹ ਇੱਕ ਸੰਪੂਰਣ ਵਿਸ਼ਵ ਦਰਸ਼ਨ ਹੈ। ਇਹ ਇੱਕ ਸੰਪੂਰਣ ਦ੍ਰਿਸ਼ਟੀਕੌਣ ਹੈ, ਜਿਸਦਾ ਮੁੱਖ ਲੱਛਣ ਜੀਵਨ ਨੂੰ ਉਸਦੀਆਂ ਸਾਰੀਆਂ ਜਟਿਲਤਾਵਾਂ ਤੇ ਉਸਦੇ ਸਾਰੇ ਭਾਗਾਂ ਵਿਭਾਗਾਂ ਦੇ ਬਾਵਜੂਦ ਇਕਾਗਰ ਰੂਪ ਵਿੱਚ ਵੇਖਣ ਦੀ ਪ੍ਰੇਰਣਾ ਦੇਣਾ ਹੈ।ਅਨੁਭਵ ਦੇ ਕਿਸੇ ਇੱਕ ਪੱਖ ਨੂੰ ਵੀ ਅੱਖੋਂ ਉਹਲੇ ਕਰਨ ਨਾਲ ਇਸ ਦ੍ਰਿਸ਼ਟੀਕੌਣ ਦੇ ਖੰਡਤ ਹੋ ਜਾਣ ਦਾ ਡਰ ਹੈ। ਇਸਨੂੰ ਪ੍ਰਗਟ ਕਰਨ ਦਾ ਭਾਵ ਸਾਹਿਤ ਨੂੰ ਕੇਵਲ ਮਨੋਰੰਜਨ ਜਾਂ ਭਾਵ-ਮੁਕਤੀ ਦੇ ਵਸੀਲੇ ਵਜੋਂ ਵਰਤਣ ਦਾ ਨਹੀਂ ਸਗੋਂ ਇਸਨੂੰ ਅਪਨਾਣ ਦਾ ਅਰਥ ਇਸ ਰਾਹੀਂ ਜੀਵਨ ਦੇ ਕੇਂਦਰੀ ਸੱਚ ਤੱਕ ਅਪੱੜਨ ਦਾ ਹੈ।”11
“‘ਆਧੁਨਿਕ’ ਦੇ ਇਸ ਸੁਭਾਅ ਨੂੰ ਨਿਖੇੜਨ ਲਈ ਇਸ ਸ਼ਬਦ ਦਾ ਨਵੀਨ ਅਤੇ ਸਮਕਾਲੀਨ ਨਾਲੋਂ ਵਖਰੇਵਾਂ ਵੀ ਸਹਾਈ ਹੋ ਸਕਦਾ ਹੈ।”12
“ਨਵੀਨ ਤੇ ਸਮਕਾਲੀ ਆਪਣੇ ਅਰਥ ਸਮੇਂ ਦੇ ਨਾਲ ਨਾਲ ਆਪਣੀਥਾਂ ਤੋਂ ਲੈਂਦੇ ਹਨ, ਪਰ ਆਧੁਨਿਕ ਤੇ ਆਧੁਨਿਕਤਾ ਆਪਣੇ ਅਰਥ ਸਮੇਂ ਦੇ ਨਾਲ ਨਾਲ ਆਪਣੀਥਾਂ ਤੋਂ ਲੈਂਦੇ ਹਨ, ਪਰ ਆਧੁਨਿਕ ਤੇ ਆਧੁਨਿਕਤਾ ਆਪਣੇ ਅਰਥ ਸਮੇਂ ਦੇ ਨਾਲ ਨਾਲ ਆਪਣੇ ਵਿਸ਼ੇਸ਼ ਸੁਭਾਅ ਤੋਂ ਵੀ ਲੈਂਦੇ ਹਨ। ਇੰਜ ਆਧੁਨਿਕ ਸ਼ਬਦ ‘ਨਵੀਨ’ ‘ਸਮਕਾਲੀਨ’ ਜਾਂ ‘ਤਤਕਾਲੀਨ’ ਪਦਾਂ ਨਾਲੋਂ ਵਿਸ਼ਿਸ਼ਟ ਅਰਥਾਂ ਦਾ ਧਾਰਨੀ ਹੈ। ‘ਨਵੀਨ’ ਪੁਰਾਤਨ ਦੇ ਵਿਰੋਧ ਵਿੱਚ ਸਾਰਥਕ ਹੈ, ਪਰ ਆਧੁਨਿਕਤਾ ਸਿਰਫ਼ ਪੁਰਾਤਨਤਾ ਦਾ ਵਿਰੋਧ ਨਹੀਂ। ਜਰਜਰ ਹੋ ਚੁਕੇ ਪੁਰਾਤਨ ਦਾ ਤਿਆਗ, ਸੋਧ ਤੇ ਪੁਨਰ-ਮੁੱਲਾਂਕਣ ਦੀ ਪੱਧਤੀ ਦੇ ਆਧਾਰ ਤੇ ਨਵੇਂ ਰੂਪਾਂ ਦੇ ਵਿਕਾਸ ਦੀ ਅਕਾਂਖਿਆ, ਵਿਚਿਤਰਤਾ ਅਤੇ ਨਵੀਨਤਾ ਦੇ ਪ੍ਰਤੀ ਆਕਰਮਣ ਆਧੁਨਿਕਤਾ ਦੇ ਸਹਿਜ ਅੰਗ ਹਨ।”13
“ਉਤਰ-ਆਧੁਨਿਕਤਾ ਅੰਗਰੇਜ਼ੀ ਦੇ ਸੰਕੇਤਿਕ-ਪਦ (POST MODERANISM)’ ਦਾ ਸਮਾਨਾਰਥੀ ਹੈ। ਸਮੁੱਚੇ ਵਿਸ਼ਵ ਦੇ ਗਿਆਨ ਖੇਤਰਾਂ ਵਿੱਚ ਬਹੁਤ ਸਾਰੇ ਅਨੁਸ਼ਾਸਨਾਂ ਦੇ ‘ਉਤਰ-ਰੂਪ’ ਹੋਂਦ ਵਿੱਚ ਆਏ ਹਨ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ‘ਉਤਰ-ਰੂਪ’ ਕੀ ਹਨ ?”14 “ਡਾ. ਗੁਰਭਗਤ ਸਿੰਘ ‘ਉਤਰ-ਰੂਪ’ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ : ਉਤਰ-ਰੂਪ ਉਹ ਅਨੁਸ਼ਾਸਨੀ ਸੰਗਠਨ ਹਨ, ਜੋ ਜੀਵਨ ਦੀ ਕੁੱਲਮੁਖੀ (ਐਬਮੋਲਿਊਟਿਵ) ਵਿਆਖਿਆ ਕਰਕੇ ਪਰਮ-ਬਿਰਤਾਂਤ ਨਹੀਂ ਬਣਦੇ।...ਇਹ ਉਤਰ-ਰੂਪ ਕੁਲਮੁੱਖੀ ਰੂਪਾਂ ਦੇ ਵਿਰੋਧ ਵਿੱਚ ਪੈਦਾ ਹੋਏ ਹਨ। ਇਤਿਹਾਸਕ ਕ੍ਰਮ ਵਿੱਚ ਕੁਲਮੁੱਖੀ ਰੂਪਾਂ ਤੋਂ ਪਿਛੋਂ ਆਏ ਹਨ, ਇਸ ਲਈ ‘ਉਤਰ’ ਹਨ।“15
‘ਇਸ ਤਰ੍ਹਾਂ ਡਾ. ਗੁਰਭਗਤ ਸਿੰਘ ‘ਉਤਰ’ ਸ਼ਬਦ ਨੂੰ ਕੁਲਮੁੱਖੀ ਰੂਪਾਂ ਜਿਵੇਂ ਗੰਗਲ ਦਾ ਦਰਸ਼ਨ, ਮਾਰਕਸ ਦਾ ਦਵੰਦਾਤਮਕ ਪਦਾਰਥਵਾਦ,ਸਿਗਮੰਡ ਫ਼ਰਾਇਡ ਦਾ ਮਨੋਵਿਗਿਆਨ ਆਦਿ ਦੇ ਵਿਰੋਧ ਅਤੇ ਇਤਿਹਾਸਕ ਕ੍ਰਮ ਵਿੱਚ ਕੁਲਮੁੱਖੀ ਰੂਪਾਂ ਦੇ ਪਿਛਲੇ ਪੜਾਅ ਨਾਲ ਜੋੜਦੇ ਹਨ।’16
“ਪ੍ਰਸਿੱਧ ਉਤਰ-ਆਧੁਨਿਕ ਚਿੰਤਕ ਲਿਓਤਾਰਦ ਇਸ ਸ਼ਬਦ ਨੂੰ ‘ਇਤਿਹਾਸਕ ਸੰਕੇਤ’ ਨਾਲ ਜੋੜਦਾ ਹੈ।”17 “ਡੇਨੀਅਲ ਬੈਲ ਨੇ ਇਸ ਸ਼ਬਦ ਨੂੰ ‘ਪਰਿਵਰਤਨ’ ਨਾਲ ਜੋੜਦਿਆਂ ਹੋਇਆਂ ਇਹ ਵਿਚਾਰ ਪੇਸ਼ ਕੀਤੇ ਹਨ: ਕੋਈ ਵਕਤ ਸੀ ਕਿ ਪਾਰ (ਲਕਖਰਅਦ) ਲਫ਼ਜ਼ ਨੂੰ ਇੱਕ ਵੱਡਾ ਸਾਹਿਤਕ ਪਰਿਵਰਤਨੀ ਸ਼ਬਦ ਸਮਝਿਆ ਜਾਂਦਾ ਸੀ... ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਅਸੀਂ ‘ਪਾਰ’ ਲਫ਼ਜ ਨੂੰ ਲੋੜੋਂ ਜ਼ਿਆਦਾ ਵਰਤ ਚੁੱਕੇ ਹਾਂ ਅਤੇ ਅਜੱਕਲ ਸਮਾਜ-ਸ਼ਾਸਤਰੀ ਪਰਿਵਰਤਨੀ ਲਫ਼ਜ਼ ‘ਉਤਰ’ ਬਣ ਗਿਆ ਹੈ।”18
‘ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ‘ਉਤਰ-ਰੂਪ’ ਅਜਿਹੇ ਪਰਿਵਰਤਨੀ ਰੂਪ ਹਨ, ਜੋ ਪੁਰਾਣੀਆਂ ਸਾਰੀਆਂ ਧਾਰਨਾਵਾਂ ਨੂੰ ਸੰਦੇਹ ਦੇ ਘੇਰੇ ਵਿੱਚ ਲਿਆ ਕੇ, ਉਨ੍ਹਾਂ ਦਾ ਪੁਨਰ-ਨਿਰੀਖਣ ਕਰਦੇ ਹਨ।’19
“ਉਤਰ-ਆਧੁਨਿਕਤਾ ਬਾਰੇ ਜੋ ਚਰਚਾ ਹੋ ਰਿਹਾ ਹੈ ਉਸ ਵਿੱਚ ਦੋ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਤਰ-ਆਧੁਨਿਕ (POST MODERANISM) ਅਤੇ ਉਤਰ-ਆਧੁਨਿਕਤਾਵਾਦ (POST MODERANISATION) ਦੋਨਾਂ ਦੇ ਅਰਥਾਂ ਤੇ ਵਿਧੀਆਂ ਵਿੱਚ ਕੁਝ ਅੰਤਰ ਵੀ ਸਥਾਪਿਤ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਸ਼ਬਦ ਉਤਰ-ਆਧੁਨਿਕਤਾਵਾਦ ਕਹਿੰਦੇ ਹਾਂ ਤਾਂ ਇਸ ਨੂੰ ਇੱਕ ਸਿਧਾਂਤ ਦੇ ਤੌਰ ਤੇ ਸਥਾਪਿਤ ਕਰ ਦਿੰਦੇ ਹਨ, ਜਿਸ ਵਿੱਚ ਕੁਝ ਗੱਲਾਂ ਨਿਸ਼ਚਿਤ ਹੋ ਜਾਂਦੀਆਂ ਹਨ ਤੇ ਜਦੋਂ ਸ਼ਬਦ ਉਤਰ-ਆਧੁਨਿਕ ਵਰਤਦੇ ਹਾਂ ਤਾਂ ਅਸੀਂ ਉਸਦੀ ਪ੍ਰਵਿਰਤੀ ਨੂੰ ਨਿਰੋਲ ਨਿਸਚਿਤ ਨਾਲ ਨਹੀਂ ਜੋੜਦੇ, ਉਤਰ-ਆਧੁਨਿਕ ਦਾ ਸੰਬੰਧ ਵਿਧੀ ਨਾਲ ਵੀ ਸਥਾਪਿਤ ਹੋ ਜਾਂਦਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਹਰ ਸਮਾਜ ਦੀ ਆਪਣੀ ਉਤਰ-ਆਧੁਨਿਕ ਸਥਿਤੀ ਹੋਵੇ ਅਤੇ ਉਸਦੇ ਮੁਤਾਬਕ ਹੀ ਉਸਦੇ ਸਾਹਿਤ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ।”20
“ਉਤਰ-ਆਧੁਨਿਕ ਤਬਦੀਲੀਆਂ ਕਦੋਂ ਵਾਪਰਨੀਆਂ ਸ਼ੁਰੂ ਹੋਈਆਂ ਇਸ ਬਾਰੇ ਇਨਸਾਈਕਲੋਪੀਡੀਆ ਆਫ ਲਿਟਰੇਚਰ ਐਂਡ ਕ੍ਰਿਟੀਸਿਜਮ ਵਿੱਚ ਰਾਬਰਟ ਬੀ.ਰੇੇਅ ਨੇ ਚਾਰਲਸ ਜੈਂਕ ਦੇ ਹਵਾਲੇ ਨਾਲ ਆਧੁਨਿਕਤਾ ਦਾ ਅੰਤ 15 ਜੁਲਾਈ 1972 ਨੂੰ 32 ਮਿੰਟ ਦਾ ਜਿਹੜਾ ਸਮਾਂ ਮਿਥਿਆ ਹੈ, ਉਸਨੂੰ ਹੋਰਨਾਂ ਖੇਤਰਾਂ ਦੇ ਵਿਦਵਾਨ ਹਾਸੋਹੀਣਾ ਹੀ ਸਮਝਣਗੇ ਪਰ ਇਮਾਰਤਮਾਜੀ ਦੇ ਵਿਅਕਤੀਆਂ ਲਈ ਇਹ ਦਿਨ ਮਹੱਤਵਪੂਰਨ ਸੀ ਕਿਉਂਕਿ ਇਸ ਦਿਨ ਆਧੁਨਿਕਤਾ ਦੀ ਪ੍ਰਤੀਕ ਬਣ ਚੁੱਕੀ ਇਮਾਰਤ ਨੂੰ ਢਾਹਿਆ ਗਿਆ ਸੀ।”21
“ਇਹ ਠੀਕ ਹੈ ਕਿ ਪੱਛਮ ਦੇ ਵਿਕਸਿਤ ਸਮਾਜਾਂ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਉਹ ਉਤਰ-ਆਧੁਨਿਕ ਅਤੇ ਉਤਰ-ਉਦਯੋਗਿਕ ਦੌਰ ਵਿੱਚ ਦਾਖਿਲ ਹੋ ਚੁੱਕੇ ਹਨ। ਕੰਪਿਊਟਰ, ਵਿਗਿਆਨ ਉਨ੍ਹਾਂ ਸਭਿਆਚਾਰਾਂ ਨੂੰ ਉਸ ਸਥਿਤੀ ਵਿੱਚ ਲੈ ਗਏ ਹਨ ਜਿਸਨੂੰ ਉਤਰ-ਆਧੁਨਿਕ ਆਖਿਆ ਜਾ ਰਿਹਾ ਹੈ।”22 “ਸੋ ਜਿਵੇਂ ਕਿਸੇ ਸਮੇਂ ਜਾਨਵਰਾਂ ਨੂੰ ਪਾਲਤੂ ਬਣਾਉਣ ਨਾਲ ਪਸ਼ੂ-ਪਾਲਣ ਯੁੱਗ ਜਾਂ ਭਾਫ ਨਾਲ ਚੱਲਣ ਵਾਲੇ ਇੰਜਣ ਨਾਲ ਸਨਅਤੀ ਯੁੱਗ ਦਾ ਆਰੰਭ ਹੋਇਆ ਸੀ, ਇੰਜ ਹੀ ਕੰਪਿਊਟਰ ਉਤਰ ਆਧੁਨਿਕ ਯੁੱਗ ਦਾ ਆਰੰਭ ਕਰਤਾ ਹੈ।”23
“ਇਤਿਹਾਸਕ ਤੌਰ ਤੇ ਇਸਨੂੰ ਆਧੁਨਿਕਤਾ ਤੋਂ ਅਗਲਾ ਪੜਾਅ ਵੀ ਆਖਿਆ ਜਾ ਰਿਹਾ ਹੈ, ਪਰ ਇਸੇ ਮਸਲੇ ਬਾਰੇ ਇੱਕ ਸੰਕਲਪ ਇਹ ਵੀ ਹੈ ਕਿ ਅਸਲ ਵਿੱਚ ਕੋਈ ਵੀ ਸਮਾਜ ਕਦੇ ਵੀ ਅਜਿਹੀ ਹਾਂ ਜਿਥੇ ਅਜੇ ਵੀ ਲੋਕ ਪਰੰਪਰਾ ਵਿੱਚ ਘਿਰੇ ਹੋਏ ਹਨ, ਨਗਰ ਦੇ ਵਿਕਾਸ ਨਾਲ ਆਧੁਨਿਕਤਾ ਨਾਲ ਜੁੜੇ ਹੋਏ ਹਨ ਅਤੇ ਹੁਣ ਵਿਸ਼ਵੀਕਰਨ ਨੇ ਜੋ ਸਥਿਤੀ ਪੈਦਾ ਕੀਤੀ ਹੈ ਉਸ ਨਾਲ ਉਤਰ-ਆਧੁਨਿਕਤਾ ਵੀ ਪ੍ਰਵੇਸ਼ ਕਰ ਰਹੀ ਹੈ। ਇੳਂੁ ਸਾਡਾ ਸਮਾਜ ਇਕੋ ਸਮੇਂ ਤਿੰਨਾਂ ਸਥਿਤੀਆਂ ਵਿੱਚ ਹੀ ਵਿਚਰ ਰਿਹਾ ਹੈ।”25
“ਸ਼ਬਦ ਉਤਰ-ਆਧੁਨਿਕਤਾ ਸਭ ਤੋਂ ਪਹਿਲਾਂ 1934 ਵਿੱਚ ਵਰਤਿਆ ਗਿਆ, ਜਿਸ ਨੂੰ ਫੈਦਰੀਕੋ ਦੀ ਉਨਿਸ ਨੇ ਇੱਕ ਸਪੇਨੀ ਸੰਗ੍ਰਹਿ ’ਚ ਸਭ ਤੋਂ ਪਹਿਲਾਂ ਵਰਤੋਂ ’ਚ ਲਿਆਂਦਾ 1942 ਵਿੱਚ ਡੁਡਲੀ ਫਿਟਸ ਨੇ ਅਮਰੀਕਾ ਵਿੱਚ ਕਵਿਤਾ ਦਾ ਇੱਕ ਸੰਗ੍ਰਹਿ ਤਿਆਰ ਕਰਦਿਆਂ ਉਤਰ-ਆਧੁਨਿਕ ਸ਼ਬਦ ਦੀ ਵਰਤੋਂ ਕੀਤੀ, ਪਰ ਇਸ ਸ਼ਬਦ ਵਲ ਵਧੇਰੇ ਚਿੰਤਕਾਂ ਦਾ ਧਿਆਨ ਉਦੋਂ ਗਿਆ ਜਦੋਂ 1947 ਵਿੱਚ ਆਰਡਨਲ ਟਾਯਨਬੀ ਨੇ ਪੱਛਮੀ ਸਭਿਆਚਾਰ ਦੇ ਨਵੇਂ ਪੜਾਅ ਨੂੰ ਪ੍ਰਗਟ ਕਰਨ ਲਈ ਇਹ ਸ਼ਬਦ ਇਤਿਹਾਸਕ ਸੰਦਰਭ ਵਿੱਚ ਵਰਤਿਆ।”26 “ਉਸ ਤੋਂ ਬਾਅਦ ਫਰਾਂਸੀਸੀ ਦਾਰਸ਼ਨਿਕ ਲਿੳਤਾਰਦ ਨੇ ਬਕਾਇਦਾ ਇੱਕ ਸਥਿਤੀ ਦੇ ਰੂਪ ’ਚ ਇਸ ਨੂੰ ਸਥਿਰ ਕਰਨ ਦਾ ਪ੍ਰਯਤਨ ਕੀਤਾ।”27
‘ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ‘ਉਤਰ-ਆਧੁਨਿਕਤਾ’ ਸ਼ਬਦ ਦੇ ਆਰੰਭ ਬਾਰੇ ਵਿਦਵਾਨ ਇੱਕ ਮਤ ਨਹੀਂ ਹਨ। ਪਹਿਲੇ ਵਿਚਾਰ ਦੀ ਨਿਰਾਰਥਕਤਾ ਇਉਂ ਹੋ ਜਾਂਦੀ ਹੈ ਕਿ 1926 ਈਸਵੀ ਬਰਨਾਰਡ ਅਡਿੰਗਜ਼ ਬੈੱਲ ਇਸ ਸ਼ਬਦ ਦੀ ਇੱਕ ਸਿਰਲੇਖ ਵਿੱਚ ਬੜੀ ਸਪਸ਼ਟਤਾ ਨਾਲ ਵਰਤੋਂ ਕਰ ਚੁੱਕਾ ਹੈ, ਸੋ ਫੈਦਰੀਕੋ ਉਨਿਸ ਤੋਂ ਪਹਿਲਾਂ ਵੀ ਇਹ ਸ਼ਬਦ ਵਰਤਿਆ ਜਾ ਰਿਹਾ ਸੀ। ਪਰ ਬੈੱਲ ਤੋਂ ਪਹਿਲਾਂ ਪ੍ਰਸਿੱੱਧ ਇਤਿਹਾਸਕਾਰ ਆਰਡਨਲ ਟਾਯਨਬੀ (1870) ਈਸਵੀ ਤੋਂ ਬਾਅਦ ਪੱਛਮ ਵਿੱਚ ਪ੍ਰਚਲਿਤ ਹੋਣ ਵਾਲੇ ਅਤਾਰਕਿਕ ਚਿੰਤਨ ਦੀ ਲੋਕ-ਪ੍ਰਿਯਤਾ ਅਤੇ ਉਦਾਰ-ਮਾਨਵਵਾਦ ਦੇ ਪਤਨ ਦਾ ਇਤਿਹਾਸ ਲਿਖਦਿਆਂ ਬਾਰ-ਬਾਰ ਕਰਦਾ ਹੈ।ਸੋ ‘ਉਤਰ-ਆਧੁਨਿਕ’ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਆਰਡਨਲ ਟਾਯਨਬੀ ਨੇ 1920 ਈਸਵੀ ਵਿੱਚ ਕੀਤੀ।’28
“ਸਾਹਿਤ ਆਲੋਚਨਾ ਵਿੱਚ ਇਸ ਸ਼ਬਦ ਨੂੰ ਹੈਰੀ ਲੀਵਨ ਨੇ ਮੌਜੂਦਾਂ ਅਰਥਾਂ ਵਿੱਚ ਵਰਤਿਆ।”29
“ਐਥੁਲੀ ਗਿੱਡਨਜ਼, ਉਤਰਆਧੁਨਿਕਵਾਦ ਨੂੰ ਆਧੁਨਿਕਤਾ ਬਾਰੇ “ਸੌਦਰਯ-ਸ਼ਾਸਤਰੀ ਚਿੰਤਨ” ਨਾਲ ਅਤੇ ਉਤਰਆਧੁਨਿਕਤਾ ਨੂੰ ਸਮਾਜਕ ਵਿਕਾਸ ਦੇ ਗਤੀਮਾਰਗ ਅਤੇ ਸੰਸਥਾਵਾਂ ਨਾਲ ਜੋੜਦਾ ਹੈ, ਜੋ ਆਧੁਨਿਕਤਾ ਦੀਆਂ ਸੰਸਥਾਵਾਂ ਨਾਲੋਂ ਵੱਖਰੀਆਂ ਹਨ। ਗਿੱਡਨਜ਼ ਨੇ ਮੁੱਖ ਤੌਰ ਤੇ ਆਧੁਨਿਕਤਾ ਨਾਲ ਸੰਬੰਧਿਤ ਜਿਨ੍ਹਾਂ ਚਾਰ ਸੰਸਥਾਵਾਂ ਦਾ ਜ਼ਿਕਰ ਕੀਤਾ ਹੈ, ਉਹ ਹਨ : ਨਿਗਰਾਨੀ (ਸਰਵੇਲੈਸ), ਪੂੰਜੀਵਾਦ, ਫੌਜੀ ਸ਼ਕਤੀ ਅਤੇ ਉਦਯੋਗਵਾਦ। ਇਸੇ ਤਰ੍ਹਾਂ ਉਤਰਆਧੁਨਿਕਤਾ ਦਾ ਇੱਕ ਹੋਰ ਸਿੱਧਾਂਤਕਾਰ ਜਿਗਮੈਟ ਬੌਮਨ, ਇਸਨੂੰ ਆਧੁਨਿਕਤਾ ਦੀ ਸਾਧਾਰਣ ਅਵਸਥਾ ਤੋਂ ਵਕਤੀ ਰਵਾਨਗੀ ਨਹੀਂ ਮੰਨਦਾ, ਸਗੋਂ, ਉਸ ਅਨੁਸਾਰ ਇਹ ਇੱਕ “ਸੈ੍ਵ-ਨਿਰਭਰ” ਰਹਿਣ ਵਾਲੀ ਨਿਆਇ ਪੂਰਵਕ ਸਮਾਜਕ ਸਥਿਤੀ ਹੈ, ਜਿਸਦੇ ਆਪਣੇ “ਵਿਲੱਖਣ ਨਕਸ਼” ਹਨ। ਸਕੌਟ ਲੈਸ ਲਈ ਉਤਰ ਆਧੁਨਿਕਤਾ ਦਾ ਸੰਬੰਧ ਸੱਭਿਆਚਾਰ ਨਾਲ ਹੈ।”30
“ਇਨ੍ਹਾਂ ਤਿੰਨਾਂ ਸਿਧਾਂਤਕ ਧਾਰਨਾਵਾਂ ਦੀ ਲੋਅ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਉਤਰ-ਆਧੁਨਿਕਤਾ ਸਮਾਜਕ ਅਨੁਭਵ ਹੈ, ਸੰਸਥਾਵਾਂ ਦਾ ਇੱਕ ਨਿਵੇਕਲਾ ਸੰਗਠਨ ਹੈ, ਜੋ ਉਤਰ ਆਧੁਨਿਕਵਾਦੀ ਨਿਰਪੇਖ ਜਾਂ ਪਰਿਪੇਖਾਂ ਨਾਲ, ਸੰਸਥਕ ਪੱਧਰ ਉੱਤੇ ਵਾਪਰਿਆ ਹੈ। ਉਤਰਆਧੁਨਿਕਤਾ ਅਭਿਆਸ ਵਿੱਚ ਵਾਪਰਿਆ ਇੱਕ ਪਰਿਵਰਤਨ ਹੈ।”31
‘ਜਦੋਂ ਆਧੁਨਿਕਤਾ ਦੇ ਸੰਕਲਪ ਦੀ ਚਰਚਾ ਸ਼ੁਰੂ ਹੋਈ ਤਾਂ ਇਸਦਾ ਮੂਲ ਕਾਰਣ ਪੱਛਮ ਵਿੱਚ ਵਿਗਿਆਨਕ ਪਰਿਵਰਤਨ ਸਨ ਅਤੇ ਆਧੁਨਿਕਤਾ ਦੇ ਆਰੰਭ ਬਾਰੇ ਕੁੱਝ ਚਿੰਤਕਾਂ ਨੇ ਇਹ ਕਿਹਾ ਕਿ ਆਧੁਨਿਕਤਾ ਦਾ ਸਮਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਯੂਰਪ ਵਿੱਚ ਰੈਨੇਸਾਂਸ (ਪੁਨਰ ਜਾਗ੍ਰਿਤੀ) ਦਾ ਸਮਾਂ ਸਾਹਮਣੇ ਆਇਆ ਤੇ ਇਹ ਸਮਾਂ 13 ਵੀਂ ਸਦੀ ’ਚ ਆਰੰਭ ਹੋ ਜਾਂਦਾ ਹੈ। ਉਸ ਸਮੇਂ ਤੋਂ ਹੀ ਚਰਚ ਅਤੇ ਵਿਗਿਆਨ ਵਿੱਚ ਇੱਕ ਤਨਾਉ ਸ਼ੁਰੂ ਹੋਇਆ। ਇਸਦੇ ਨਾਲ ਹੀ ਗਿਆਨ ਦਾ ਯੁਗ ਸਾਹਮਣੇ ਆਇਆ।’32
“ਫਿਰ ਵੀ ਜਦੋਂ ਆਧੁਨਿਕਤਾ ਦੇ ਸੰਕਲਪ ਦਾ ਚਰਚਾ ਸ਼ੁਰੂ ਕੀਤਾ ਜਾਂਦਾ ਰਿਹਾ ਹੈ ਤਾਂ ਇਸ ਨੂੰ 19 ਵੀਂ ਸਦੀ ਨਾਲ ਵਧੇਰੇ ਸਬੰਧਤ ਕੀਤਾ ਜਾਂਦਾ ਰਿਹਾ ਹੈ। ਜਦੋਂ ਨਿਊ-ਟਨੀ ਭੌਤਿਕ ਵਿਗਿਆਨ ਦੇ ਅਸਰ ਹੋਰ ਡੂੰਘੇ ਹੋਣੇ ਸ਼ੁਰੂ ਹੋਏ ਜਿਸ ਦੀ ਲੜੀ ਵਿੱਚ ਬਾਅਦ ਵਿੱਚ ਆਈਂਸਟਾਈਨ ਦੇ ਸਾਪੇਖਤਾ ਸਿਧਾਂਤਨਾਲਮਨੁੱਖੀ ਚਿੰਤਨ ਵਿੱਚ ਨਵੀਂ ਕ੍ਰਾਂਤੀ ਸਾਹਮਣੇ ਲਿਆਂਦੀ।”33 “ਇਸ ਸਮੇਂ ਵਿੱਚ ਪੂੰਜੀਵਾਦ ਦਾ ਆਧੁਨਿਕ ਵਿਕਾਸ ਵੀ ਸਾਹਮਣੇ ਆਇਆ ਅਤੇ ਆਧੁਨਿਕ ਉਦਯੋਗ ਕ੍ਰਾਂਤੀ ਵੀ ਸਾਹਮਣੇ ਆ ਗਈ ਜਿਸ ਰਾਹੀਂ ਮਨੁੱਖੀ ਸਮਾਜ ਦੇ ਆਰਥਿਕ ਤੇ ਸਮਾਜਕ ਰਿਸ਼ਤੇ ਨਾਤੇ ਤੇ ਕਦਰਾਂ-ਕੀਮਤਾਂ ਬਦਲ ਗਈਆਂ। ਇਸੇ ਲਈ 19 ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਜੋ ਮਾਰਕਸਵਾਦੀ ਚਿੰਤਨ ਸਾਹਮਣੇ ਆਇਆ ਉਸ ਨੂੰ ਵੀ ਆਧੁਨਿਕ ਚਿੰਤਨ ਦੇ ਤੌਰ ਤੇ ਸਵੀਕਾਰ ਕੀਤਾ ਜਾਂਦਾ ਹੈ। ਇਹਨਾਂ ਦੇ ਨਾਲ ਹੀ ਵਿਗਿਆਨ ਦਾ ‘ਕੁਐਤਮ ਸਿਧਾਂਤ’ ਜਿਸ ਨੇ ਸਾਪੇਖਤਾ ਸਿਧਾਂਤ ਨਾਲ ਰਲ ਕੇ ਨਿਸ਼ਚਿਤਾਵਾਦ ਨੂੰ ਤੋੜਿਆ।”34
“ਇਸ ਤਰ੍ਹਾਂ ਆਧੁਨਿਕਤਾ ਦੇ ਲੱਛਣਾਂ ਵਿੱਚ ਵਿਗਿਆਨਕ ਤਰਕ, ਨਿਸ਼ਚਿਤਤਾ, ਕੇਂਦਰੀਕਰਣ/ਏਕੀਕਰਣ ਅਤੇ ਸਮੁੱਚਤਾ ਆਦਿ ਪ੍ਰਮੁੱਖ ਥਾਂ ਪ੍ਰਾਪਤ ਕਰਦੇ ਹਨ। ਇਹ ਜ਼ਿੰਦਗੀ ਨੂੰ ਇਕਸਾਰ ਰੂਪ ਦੇਣ ਲਈ ਅਤੇ ਮੁਕਤ ਕਰਨ ਲਈ ਵਿਗਿਆਨਕ ਤਰਕ ਨੂੰ ਹੀ ਮਹੱਤਵ ਦਿੰਦੀ ਹੈ। ਇਸੇ ਤਰਕ ਰਾਹੀਂ ਸਿਰਜੇ ਵਿਸ਼ਵ-ਵਿਆਪਕ ਮਹਾਂਬਿਰਤਾਤਾਂ ਨੂੰ ਪਰਮ-ਸੱਚ ਮੰਨਦੀ ਹੋਈ, ਇਕੋ ਇੱਕ ਸੁੱਚੀ ਵਿਆਖਿਆ ਦਾ ਮਾਡਲ ਪੇਸ਼ ਕਰਦੀ ਹੈ। ਸਪਸ਼ਟ ਹੈ ਕਿ ਇਸਦੀ ਏਕਾਧਿਕਾਰਵਾਦੀ ਰੁਚੀ ਦੂਜੇ ਨੂੰ ਅਸਵੀਕਾਰਦੀ ਹੋਈ ਆਪਣੇ ਨਿਰਣਿਆਂ ਨੂੰ ਅੰਤਮ ਤੇ ਅਟੱਲ ਮੰਨਦੀ ਹੈ। ਇੱਥੋਂ ਹੀ ਆਧੁਨਿਕਤਾ ਆਲੋਚਨਾ ਦਾ ਵਿਸ਼ਾ ਬਣੀ।”35
“ਅਸਲ ਵਿੱਚ ਆਧੁਨਿਕਤਾ ਦਾ ਸੰਕਲਪ ਵੀ ਇੱਕ ਖੜੋਤ ਤੇ ਫੈਸ਼ਨ ਨਾਲ ਬੱਛਦਾ ਗਿਆ, ਪਰ ਉਤਰ-ਆਧੁਨਿਕਤਾ ਇਸ ਖੜੇਤ ਅਤੇ ਨਿਸਚਿਤਾ ਨੂੰ ਤੋੜਦੀ ਹੈ। ਉਤਰ-ਆਧੁਨਿਕਤਾਂ ਨੂੰ ਕਿਉਂਕਿ ਅਸੀਂ ਉਸ ਪਰਿਵਰਤਨ ਨਾਲ ਸਬੰਧਤ ਕਰਦੇ ਹਾਂ ਜਦੋਂ ਕੰਪਿਊਟਰ ਅਤੇ ਸੈਟੇਲਾਈਟ (ਉਪਗ੍ਰਹਿ), ਮੀਡੀਆ ਤੇ ਸੰਚਾਰ ਮਾਧਿਅਮਾਂ ਨੇ ਇੱਕ ਵੱਡਾ ਇਨਕਲਾਬ ਲੈ ਜਾਂਦਾ ਹੈ।”36
“ਉਤਰ-ਆਧੁਨਿਕਤਾ ਨੇ ਮਨੁੱਖ ਦੇ ਚਿੰਤਨ ਨੂੰ ਹੋਰ ਵਿਸਥਾਰ ਦਿੱਤਾ ਹੈ। ਉਤਰ-ਆਧੁਨਿਕ ਮਾਹੌਲ ਨੇ ਉਪਭੋਗਵਾਦ ਨੂੰ ਸਾਹਮਣੇ ਲਿਆਂਦਾ। ਆਧੁਨਿਕਤਾ ਦੇ ਸਮੇਂ ਭਾਵੇਂ ਇਹ ਮਾਹੌਲ ਵਿਕਸਿਤ ਹੋਣਾ ਸ਼ੁਰੂ ਹੋਇਆ ਸੀ, ਪਰ ਤਦ ਪੂੰਜੀਵਾਦ ਇਸ ਉਪਰ ਨਿਰਭਰ ਨਹੀਂ ਸੀ ਹੋਇਆ, ਕਿਉਂਕਿ ਉਸ ਸਮੇਂ ਪੂੰਜੀਵਾਦ ਸਵੀਅਤ ਯੂਨੀਅਨ ਅਤੇ ਸਮਾਜਵਾਦੀ ਸਟੇਟ ਨਾਲ ਇੱਕ ਠੰਡੀ ਜੰਗ ਵਿੱਚ ਰੁੱਝਿਆ ਹੋਇਆ ਸੀ, ਪਰ ਰਾਜਨੀਤੀ ਵਿੱਚ ਇਹ ਮਾਹੌਲ ਖਤਮ ਹੋਣ ਨਾਲ ਪੂੰਜੀਵਾਦ ਆਪਣੀ ਪ੍ਰਭੁਤਾ ਉਪਭੋਗਤਾਵਾਦੀ ਕੀਮਤਾਂ ਦੇ ਆਧਾਰ ਤੇ ਕਾਇਮ ਕਰ ਰਿਹਾ ਹੈ। ਇਸ ਲਈ ਸਮੇਂ ਨੂੰ ਉਤਰ-ਆਧੁਨਿਕਤਾ ਨਾਲ ਵਿਸ਼ੇਸ਼ ਤੌਰ ਤੇ ਜੋੜਿਆ ਜਾਂਦਾ ਹੈ।”37
“ਇਸ ਦਾ ਅਸਰ ਇਹ ਹੋਇਆ ਕਿ ਨਾ ਹੀ ਵਿਚਾਰਧਾਰਾਂ ਦੀ ਪ੍ਰਭੁਤਾ ਕਾਇਮ ਰਹੀ ਹੈ ਤੇ ਨਾ ਹੀ ਪਾਠ ਇੱਕ ਹਿਰੇ ਅਰਥਾਂ ਨਾਲ ਸਬੰਧਤ ਰਿਹਾ ਹੈ। ਇਉਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਵਿੱਚ ਇਹ ਵੱਡਾ ਅੰਤਰ ਰਹਿੰਦਾ ਹੈ। ਆਧੁਨਿਕਤਾ ਫਿਰ ਵੀ ਇਕਹਿਰੇ ਅਰਥਾਂ ਨਾਲ ਜੋੜਦੀ ਹੈ। ਭਾਵੇਂ ਇਹ ਤੰਗ ਮਾਰਕਸਵਾਦ ਜਾਂ ਕੱਟੜਵਾਦ ਦੇ ਖਿਲਾਫ ਵਿਦਰੋਹ ਸੀ ਤੇ ਇਸ ਸੰਦਰਭ ਵਿੱਚ ਨਵੀਨਤਾ ਦਾ ਪੱਖ ਪੂਰਿਆ ਜਾਂਦਾ ਸੀ ਪਰ ਉਤਰ-ਆਧੁਨਿਕਤਾ ਨਵੀਨਤਾ ਦੇ ਨਾਲ-ਨਾਲ ਸਾਨੂੰ ਆਜ਼ਾਦ ਵੀ ਕਰਦੀ ਹੈ। ਆਪਣੀ ਸਭਿਆਚਾਰਕ ਪਹਿਚਾਣ ਤਾਂ ਸਿਖਾਉਂਦੀ ਹੈ ਪਰ ਕਈ ਸਭਿਆਚਾਰਾਂ ਨੂੰ ਸਮਾਂਨਾਂਤਰ ਰੂਪ ਵਿੱਚ ਤੁਰਣ ਦਾ ਬਲ ਵੀ ਦਿੰਦੀ ਹੈ। ਇਸੇ ਲਈ ਟੈਕਸਟ ਵਿੱਚ ਵੀ ਕਈ ਸਮਾਂਨਾਂਤਰ ਅਰਥ ਪੈਦਾ ਹੋ ਜਾਂਦੇ ਹਨ।”38
“ਉਤਰ-ਆਧੁਨਿਕਤਾ ਦਾ ਪ੍ਰਮੁੱਖ ਅੰਤਰ ਵਿਰੋਧ ਆਧੁਨਿਕਤਾ ਦੀ ਏਕਾਧਿਕਾਰਵਾਦੀ ਸੋਚ ਨਾਲ ਹੈ। ਇਸ ਰੁਚੀ ਤੋਂ ਆਧੁਨਿਕਤਾ ਆਪਣੇ ਬਣਾਏ ਮਿਆਰ ਸਭਨਾਂ ਤੇ ਆਰੋਪਿਤ ਕਰਦੀ ਹੋਈ ਏਕੀਕਰਣ ਦਾ ਦਾਅਵਾ ਕਰਦੀ ਹੈ। ਉਤਰ-ਆਧੁਨਿਕਤਾ ਇਸ ਦਾਅਵੇ ਨੂੰ ਰੱਦ ਕਰਦੀ ਹੈ। ਉਤਰ-ਆਧੁਨਿਕਤਾ ਦੀ ਦ੍ਰਿਸ਼ਟੀ ਤੋਂ ਅਜਿਹਾ ਕਰਨਾ, ਵਿਸ਼ੇਸ਼ ਸਮੂਹਾਂ, ਖਿੱਤਿਆਂ ਜਾਂ ਸਥਾਨਕ ਸਭਿਆਚਾਰਾਂ ਨਾਲ ਹਿੰਸਾ ਹੈ ਕਿਉਂਕਿ ਏਕੀਕਰਣ ਦੇ ਨਾਂ ਤੇ ਉਹਨਾਂ ਦੇ ਵਿਸ਼ੇਸ਼ ਅਨੁਭਵ ਜੋ ਗੌਰਵ ਭਰਪੂਰ ਹਨ, ਦਬਾ ਦਿੱਤੇ ਜਾਂਦੇ ਹਨ ਜਾਂ ਹਾਸ਼ੀਏ ਤੇ ਧੱਕ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਉਤਰ-ਆਧੁਨਿਕਤਾ ਏਕੀਕਰਣ ਦੀ ਥਾਂ ਅਨੇਕਤਾ ਨੂੰ ਸਵੀਕਾਰ ਕਰਦੀ ਹੈ।”39
ਕਿਸੇ ਵੀ ਸਮੂਹ ਨੂੰ ਕੇਂਦਰ ਵਿੱਚ ਰੱਖਣ ਦੀ ਥਾਂ ਸਭ ਸਭਿਆਚਾਰ, ਸਮੂਹ ਜਾਂ ਜਾਤੀਆਂ ਨੂੰ ਕੇਂਦਰ ਵੱਲ ਆਉਣ ਦਿੱਤਾ ਜਾਣ ਲੱਗਦਾ ਹੈ।”40
“ਆਧੁਨਿਕਤਾ ਦੇ ਨਿਰੋਲ ਵਿਗਿਆਨਕ ਤਰਕ ਦੀ ਥਾਂ, ਉਤਰ-ਆਧੁਨਿਕਤਾ ਅਨੁਭਵ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਬਹੁਤ ਸਾਰੇ ਵਿਅਕਤੀਆਂ, ਸਮੂਹਾਂ ਜਾਂ ਜਾਤੀਆਂ ਵਿੱਚ ਕੁੱਝ ਵਿਸ਼ੇਸ਼ ਅਨੁਭਵ ਹੈ ਚਿਹਨ ਹੁੰਦੇ ਹਨ। ਉਹਨਾਂ ਨੂੰ ਨਜਰ-ਅੰਦਾਜ ਕਰਨਾ ਅਸਲੋ ਗਲਤ ਹੈ ਕਿਉਂਕਿ ਉਹਨਾਂ ਨੇ ਉਸ ਵਿਸ਼ੇਸ਼ ਜਾਤੀ ਜਾਂ ਸਮੂਹ ਦੇ ਵਿਕਾਸ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਦਿੱਤਾ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਆਧੁਨਿਕਤਾ ਦੇ ਵਿਗਿਆਨਕ ਤਰਕ ਆਧਾਰਿਤ ਵਿਸ਼ਵ-ਵਿਆਪਕ ਮਹਾਂਬਿਰਤਾਤਾਂ ਅਤੇ ਸਮੁੱਚਤਾ ਨੂੰ ਉਤਰ-ਆਧੁਨਿਕਤਾ ਰੱਦ ਕਰਦੀ ਹੈ ਅਤੇ ਅਲਪ-ਬਿਰਤਾਤਾਂ ਤੇ ਸਥਾਨਕਤਾ ਨੂੰ ਮਹੱਤਵ ਦਿੰਦੀ ਹੈ। ਉਸ ਅਨੁਸਾਰ ਮਹਾਂਬਿਰਤਾਂਤ ਸੱਤਾ ਪ੍ਰਾਪਤੀ ਅਤੇ ਦਮਨ ਲਈ ਵਰਤਿਆ ਜਾਣ ਵਾਲਾ ਇੱਕ ਹੱਥਕੰਡਾ ਹੈ।”41
“ਉਤਰ-ਆਧੁਨਿਕਤਾ ਇਸੇ ਪ੍ਰਸੰਗ ਵਿੱਚ ਇਤਿਹਾਸ ਨੂੰ ਆਧੁਨਿਕਤਾ ਦੇ ਉਲਟ ਰੇਖਿਕ ਦੀ ਬਜਾਇ ਵਰਤਲ, ਸੰਯੁਕਤ ਦੀ ਥਾਂ ਵਿਭਾਜਤ, ਇੱਕ ਦੀ ਜਗ੍ਹਾ ਅਨੇਕ ਅਤੇ ਕੇਂਦਰਤ ਦੀ ਥਾਂ ਵਿਕੇਂਦਰਿਤ ਸਵੀਕਾਰ ਕਰਦੀ ਹੈ।”42
“ਉਤਰ-ਆਧੁਨਿਕਤਾ, ਆਧੁਨਿਕਤਾ ਵਾਂਗ ਨਿਸ਼ਚਿਤ ਨਿਰਣੇ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦੀ, ਜੋ ਅੰਤਮ ਤੇ ਅਟੱਲ ਹੋਵੇ। ਸਗੋਂ ਇਹ ਅਨਿਸ਼ਚਿਤ, ਅਸਥਿਰ, ਅਸਥਾਈ ਅਤੇ ਲਚਕਦਾਰ ਵਿਆਖਿਆ-ਸ਼ਾਸਤਰ ਉਸਾਰਦੀ ਹੋਈ ਬਹੁ-ਧਰਤੀ ਹੋ ਨਿਬੜਦੀ ਹੈ।”43
‘ਇਉਂ ਉਤਰ-ਆਧੁਨਿਕਤਾ ਤਕ ਪਹੁੰਚਦਿਆਂ ਇੱਕ ਤਰ੍ਹਾਂ ਅਸੀਂ ਉਸ ਆਧੁਨਿਕ ਚੇਤਨਾ ਨੂੰ ਵੀ ਪਾਰ ਕਰਦੇ ਹਾਂ। ਇਸ ਲਈ ਇਹ ਚੇਤਨਾ ਦੀ ਪੱਧਰ ਤੇ ਪ੍ਰਕਿਰਿਆ ਵੀ ਬਣ ਜਾਂਦੀ ਹੈ, ਪਰ ਇਹ ਵੀ ਸੰਭਵ ਹੋ ਜਾਂਦਾ ਹੈ ਕਿ ਉਤਰ-ਆਧੁਨਿਕਤਾ ਕੁਝ ਹੋਰ ਵੀ ਅਜਿਹੇ ਸੰਕਲਪ ਸਾਹਮਣੇ ਲਿਆਉਂਦੀ ਹੈ ਜਿਸ ਨਾਲ ਉਹ ਆਧੁਨਿਕਤਾ ਤੋਂ ਇੱਕ ਵਿੱਥ ਸਥਾਪਿਤ ਕਰ ਲੈਂਦੀ ਹੈ, ਜਿਵੇਂ ਕਿ ਆਧੁਨਿਕਤਾ ਪੱਛਮੀ ਸੰਸਕ੍ਰਿਤੀ ਨੂੰ ਪਹਿਲ ਦੇ ਕੇ ਉਸਦੇ ਅੰਤਰਗਤ ਹੀ ਵਿਕਾਸ ਦਾ ਨਿਰਣਾ ਕਰਦੀ ਸੀ, ਪਰ ਉਤਰ-ਆਧੁਨਿਕਤਾ ਪੂਰਬੀ ਸੰਸਕ੍ਰਿਤੀ ਨੂੰ ਵੀ ਆਪਣੀ ਲਪੇਟ ਵਿੱਚ ਲੈਂਦੀ ਹੈ ਤੇ ਉਸ ਗਿਆਨ ਦੀਆਂ ਸਰੰਚਨਾਵਾਂ ਨੂੰ ਸਮਝਣ ਦਾ ਯਤਨ ਕਰਦੀ ਹੈ।’44
ਹਵਾਲੇ
ਸੋਧੋ- ↑ "postmodernism: definition of postmodernism in Oxford dictionary (American English) (US)". oxforddictionaries.com. Archived from the original on 2016-05-04. Retrieved 2017-12-11.
{{cite web}}
: Unknown parameter|dead-url=
ignored (|url-status=
suggested) (help) - ↑ Ruth Reichl, Cook's November 1989; American Heritage Dictionary's definition of "postmodern" Archived 2008-12-09 at the Wayback Machine.
- ↑ Mura, Andrea (2012). "The Symbolic Function of Transmodernity" (PDF). Language and Psychoanalysis. 1 (1): 68–87. doi:10.7565/landp.2012.0005. Archived from the original (PDF) on 8 October 2015.
{{cite journal}}
: Unknown parameter|deadurl=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2010-01-24. Retrieved 2012-11-28.
{{cite web}}
: Unknown parameter|dead-url=
ignored (|url-status=
suggested) (help) - ↑ ਸੰਪਾਦਕ ਡਾ.ਜਸਵਿੰਦਰ ਸਿੰਘ/ਡਾ.ਹਰਿਭਜਨ ਸਿੰਘ ਭਾਟੀਆ, ਪੱਛਮੀ ਕਾਵਿ-ਸਿਧਾਂਤ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ-179
- ↑ ਸੰਪਾਦਕ ਡਾ.ਜਸਵਿੰਦਰ ਸਿੰਘ/ਡਾ.ਹਰਿਭਜਨ ਸਿੰਘ ਭਾਟੀਆ, ਪੱਛਮੀ ਕਾਵਿ-ਸਿਧਾਂਤ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ-182
1. ਡਾ. ਜਸਵਿੰਦਰ ਸਿੰਘ/ਡਾ. ਮਾਨ ਸਿੰਘ ਢੀਂਡਸਾ, ‘ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ-1901-1995’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘2001’ ਪੰਨਾ : 1-2
2. ਡਾ.ਧਨਵਤ ਕੌਰ, ‘ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ (1947-80) ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ ‘1989’ ਪੰਨਾ- 1
3. ਡਾ. ਜਸਵਿੰਦਰ ਸਿੰਘ/ਡਾ. ਮਾਨ ਸਿੰਘ ਢੀਂਡਸਾ, ‘ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ - 1901-1995 ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘2001’ ਪੰਨਾ -2
4. ਉਹੀ ਪੰਨਾ -2
5. ਡਾ. ਧਨਵੰਤ ਕੌਰ, ‘ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ (1947-80) ਪ੍ਰਕਾਸ਼ਕ: ਭਾਸ਼ਾ ਵਿਭਾਗ, ਪੰਜਾਬ ‘1989’ ਪੰਨਾ -4
6. ਡਾ.ਜਸਵਿੰਦਰ ਸਿੰਘ/ਡਾ.ਮਾਨ ਸਿੰਘ ਢੀਂਡਸਾ, ‘ਪੰਜਾਬੀ ਸਾਹਿਤਦਾ ਇਤਿਹਾਸ ਆਧੁਨਿਕ ਕਾਲ 1901-1995’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘2001’ ਪੰਨਾ-2
7. ਡਾ.ਧੰਨਵਤ ਕੌਰ, ‘ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ (1947-80) ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ ‘1989’ ਪੰਨਾ -4
8. ਡਾ. ਜਸਵਿੰਦਰ ਸਿੰਘ/ਡਾ.ਮਾਨ ਸਿੰਘ ਢੀਂਡਸਾ, ‘ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ-1901-1995’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘2001’ ਪੰਨਾ -2
9. ਡਾ. ਧਨਵੰਤ ਕੌਰ, ‘ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ (1947-80) ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ ‘1989’ ਪੰਨਾ -5
10. ਡਾ. ਜਸਵਿੰਦਰ ਸਿੰਘ/ਡਾ. ਮਾਨ ਸਿੰਘ ਢੀਂਡਸਾ, ‘ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ -1901-1995’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘2001’ ਪੰਨਾ -2
11. ਡਾ.ਅਤਰ ਸਿੰਘ, ‘ਸਮਦਰਸ਼ਨ’ ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ ‘1982’ ਪੰਨਾ-76
12. ਡਾ.ਧਨਵੰਤ ਕੌਰ, ‘ਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ (1947-80) ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ ‘1989’ ਪੰਨਾ -3
13. ਉਹੀ ਪੰਨਾ -3
14. ਡਾ. ਆਤਮ ਰੰਧਾਵਾ, ‘ਉੱਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ’ ਪ੍ਰਕਾਸ਼ਕ : ਚੇਤਨਾ ਪ੍ਰਕਾਸ਼, ਪੰਜਾਬੀ ਭਵਨ ਲੁਧਿਆਣਾਂ ‘2002’ ਪੰਨਾ- 13
15. ਉਹੀ ਪੰਨਾ -13-14
16. ਉਹੀ ਪੰਨਾ -14
17. ਉਹੀ ਪੰਨਾ -14
18. ਉਹੀ ਪੰਨਾ -14
19. ਉਹੀ ਪੰਨਾ -14
20. ਡਾ.ਵਨੀਤਾ,‘ਉੱਤਰ ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ : ਸਿਰਲੇਖ, ਦਿੱਲੀ ‘1998’/‘2000’ ਪੰਨਾ-9
21. ਡਾ. ਰਾਜਿੰਦਰ ਪਾਲ ਸਿੰਘ, ‘ਉਤਰ ਆਧੁਨਿਕਤਾ’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ‘2011’ ਪੰਨਾ-1
22. ਡਾ. ਵਨੀਤਾ, ‘ਉਤਰ ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ: ਸਿਲਾਲੇਖ ਦਿੱਲੀ ‘1998’ ਪੰਨਾ -9
23. ਡਾ. ਗਜਿੰਦਰ ਪਾਲ ਸਿੰਘ, ‘ਉਤਰ ਆਧੁਨਿਕਤਾ’ ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ‘2011’ ਪੰਨਾ-4
24. ਡਾ. ਵਨੀਤਾ, ‘ਉਤਰ ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ : ਸਿਲਾਲੇਖ ਦਿੱਲੀ ‘1998’ ਪੰਨਾ-9
25. ਉਹੀ ਪੰਨਾ -10
26. ਉਹੀ ਪੰਨਾ -10-11
27. ਉਹੀ ਪੰਨਾ -11
28. ਡਾ. ਆਤਮ ਰੰਧਾਵਾ, ‘ਉੱਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ’ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ‘2002’ ਪੰਨਾ -16
29. ਡਾ. ਵਨੀਤਾ, ‘ਉਤਰ-ਆਧੁਨਿਕਤਾ ਅਤੇ ਕਵਿਤਾ,’ਸਿਲਾਲੇਖ ਦਿੱਲੀ ‘1998’ ਪੰਨਾ-11
30. ਡਾ. ਗੁਰਭਗਤ ਸਿੰਘ, ‘ਉਤਰ ਆਧੁਨਿਕਵਾਦ’ ਪ੍ਰਕਾਸ਼ਕ: ਮਦਾਨ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ -9
31. ਉਹੀ ਪੰਨਾ -9
32. ਡਾ.ਵਨੀਤਾ,‘ਉਤਰ-ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ : ਸਿਲਾਲੇਖ ਦਿੱਲੀ ‘1998’ ਪੰਨਾ-15
33. ਉਹੀ ਪੰਨਾ -15
34. ਉਹੀ ਪੰਨਾ -15-16
35. ਡਾ. ਆਤਮ ਰੰਧਾਵਾ, ‘ਉੱਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ’ ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ‘2002’ ਪੰਨਾ-433
36. ਡਾ. ਵਨੀਤਾ, ‘ਉਤਰ-ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ : ਸਿਲਾਲੇਖ ਦਿੱਲੀ ‘1998’ ਪੰਨਾ -16-17
37. ਉਹੀ ਪੰਨਾ -17
38. ਉਹੀ ਪੰਨਾ -17
39. ਡਾ. ਆਤਮ ਰੰਧਾਵਾ, ‘ਉੱਤਰ-ਆਧੁਨਿਕਤਾ ਅਤੇ ਸਮਕਾਲੀ ਪੰਜਾਬੀ ਕਵਿਤਾ’ ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ‘2002’ ਪੰਨਾ- 43-44
40. ਉਹੀ ਪੰਨਾ -44
41. ਉਹੀ ਪੰਨਾ -44
42. ਉਹੀ ਪੰਨਾ -44 43. ਉਹੀ ਪੰਨਾ -44
44. ਡਾ. ਵਨੀਤਾ, ‘ਉਤਰ-ਆਧੁਨਿਕਤਾ ਅਤੇ ਕਵਿਤਾ’ ਪ੍ਰਕਾਸ਼ਕ : ਸਿਲਾਲੇਖ ਦਿੱਲੀ ‘1998’ ਪੰਨਾ -17
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |