ਅੱਟੀਪਟ ਕ੍ਰਿਸ਼ਨਸਵਾਮੀ ਰਾਮਾਨੁਜਨ (ਕੰਨੜ: ಅತ್ತಿಪೇಟೆ ಕೃಷ್ಣಸ್ವಾಮಿ ರಾಮಾನುಜನ್; 16 ਮਾਰਚ 1929 – 13 ਜੁਲਾਈ1993) ਉਰਫ਼ ਏ ਕੇ ਰਾਮਾਨੁਜਨ ਭਾਰਤੀ ਸਾਹਿਤ ਦੇ ਵਿਦਵਾਨ ਸਨ। ਉਹਨਾਂ ਨੇ ਅੰਗਰੇਜ਼ੀ ਅਤੇ ਕੰਨੜ ਦੋਨਾਂ ਭਾਸ਼ਾਵਾਂ ਵਿੱਚ ਰਚਨਾ ਕੀਤੀ। ਰਾਮਾਨੁਜਨ ਇੱਕ ਭਾਰਤੀ ਕਵੀ, ਨਿਬੰਧਕਾਰ, ਖੋਜਕਾਰ, ਭਾਸ਼ਾਵਿਦ, ਲੋਕ-ਕਥਾਵਾਂ ਦੇ ਮਾਹਰ, ਅਨੁਵਾਦਕ, ਅਤੇ ਨਾਟਕਕਾਰ ਸਨ। ਉਹਨਾਂ ਦੀ ਖੋਜ ਦਾ ਦਾਇਰਾ ਪੰਜ ਭਾਸ਼ਾਵਾਂ ਤੱਕ ਵਸੀਹ ਸੀ: ਤਮਿਲ, ਕੰਨੜ, ਤੇਲਗੂ, ਸੰਸਕ੍ਰਿਤ,ਅਤੇ ਅੰਗਰੇਜ਼ੀ। ਉਹਨਾਂ ਨੇ ਇਨ੍ਹਾਂ ਭਾਸ਼ਾਵਾਂ ਵਿਚਲੇ ਸਾਹਿਤ ਦੇ ਕਲਾਸੀਕਲ ਅਤੇ ਆਧੁਨਿਕ ਦੋਨਾ ਰੂਪਾਂ ਬਾਰੇ ਅਚ੍ਨਾਵਾਂ ਪ੍ਰਕਾਸ਼ਿਤ ਕੀਤੀਆਂ ਅਤੇ ਸਥਾਨਕ, ਗੈਰ-ਮਿਆਰੀ ਬੋਲੀਆਂ ਨੂੰ ਬਣਦਾ ਸਥਾਨ ਦੇਣ ਦੀ ਜੋਰਦਾਰ ਵਕਾਲਤ ਕੀਤੀ। ਉਹਨਾਂ ਨੇ ਵਿਆਪਕ ਅਤੇ ਵੱਖ-ਵੱਖ ਸ਼ੈਲੀਆਂ ਵਿੱਚ ਲਿਖਿਆ ਹੈ ਪਰ ਰਾਮਾਨੁਜ਼ਨ ਦੀਆਂ ਕਵਿਤਾਵਾਂ ਨੂੰ ਹੈਰਾਨੀਜਨਕ ਮੌਲਿਕਤਾ, ਆਧੁਨਿਕਤਾ ਅਤੇ ਸਥਾਪਤੀ ਨੂੰ ਕਲਾ ਦੇ ਬਾਖੂਬੀ ਕੰਮ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।[1]

ਏ ਕੇ ਰਾਮਾਨੁਜਨ
ਜਨਮ(1929-03-16)ਮਾਰਚ 16, 1929
ਮੈਸੂਰ, ਭਾਰਤ
ਮੌਤਜੁਲਾਈ 13, 1993(1993-07-13) (ਉਮਰ 64)
ਸ਼ਿਕਾਗੋ, ਯੂ.ਐੱਸ.ਏ
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਨਿਬੰਧਕਾਰ, ਖੋਜਕਾਰ, ਭਾਸ਼ਾਵਿਦ, ਲੋਕ-ਕਥਾਵਾਂ ਦੇ ਮਾਹਰ, ਅਨੁਵਾਦਕ, ਨਾਟਕਕਾਰ
ਲਈ ਪ੍ਰਸਿੱਧਕਵਿਤਾ

ਜੀਵਨੀ

ਸੋਧੋ

ਬਚਪਨ

ਸੋਧੋ

ਰਾਮਾਨੁਜਨ ਦਾ ਜਨਮ 16 ਮਾਰਚ 1929 ਨੂੰ ਮੈਸੂਰ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਅਟੀਪਤ ਅਸੂਰੀ ਕ੍ਰਿਸ਼ਨਾਸਵਾਮੀ ਇੱਕ ਖਗੋਲ ਸ਼ਾਸਤਰੀ ਤੇ ਮੈਸੂਰ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫ਼ੈਸਰ ਸਨ ਜਿਹਨਾਂ ਨੂੰ ਅੰਗਰੇਜ਼ੀ, ਕੰਨੜ ਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਰੁਚੀ ਕਰਕੇ ਜਾਣਿਆ ਜਾਂਦਾ ਸੀ। ਇਹਨਾਂ ਦੀ ਮਾਤਾ ਇੱਕ ਘਰੇਲੂ ਔਰਤ ਸੀ। ਰਾਮਾਨੁਜਨ ਦਾ ਇੱਕ ਭਰਾ ਵੀ ਹੈ, ਏ.ਕੇ ਸ੍ਰੀਨਿਵਾਸਨ ਜੋ ਕਿ ਲੇਖਕ ਤੇ ਗਣਿਤਕ ਸਨ।

ਵਿੱਦਿਆ

ਸੋਧੋ

ਰਾਮਾਨੁਜਨ ਮੈਸੂਰ ਦੇ ਮਰੀਮਾਲੱਪਾ ਹਾਈ ਸਕੂਲ ਤੇ ਮਹਾਰਾਜਾ ਕਾਲਜ ਵਿੱਚ ਪੜ੍ਹੇ ਸਨ। ਕਾਲਜ ਦੇ ਪਹਿਲੇ ਸਾਲ ਦੌਰਾਨ ਰਾਮਾਨੁਜਨ ਵਿਗਿਆਨ ਦੀ ਪੜ੍ਹਾਈ ਕਰਨ ਹਿੱਤ ਦਾਖਲਾ ਲਿਆ ਪਰ ਉਹਨਾਂ ਦੇ ਪਿਤਾ ਜੀ ਨੇ ਸੋਚਿਆ ਕਿ "ਇਸਦਾ ਦਿਮਾਗ਼ ਗਣਿਤਕ ਸੂਝ-ਬੂਝ ਵਾਲਾ ਨਹੀਂ ਹੈ" ਤੇ ਉਹਨਾਂ ਨੂੰ ਵਿਗਿਆਨ ਤੋਂ ਵਿਸ਼ਾ ਬਦਲ ਕੇ ਅੰਗਰੇਜ਼ੀ ਵਿਸ਼ਾ ਰਖਾ ਦਿੱਤਾ। ਬਾਅਦ ਵਿੱਚ, 1958–59 ਤੱਕ ਰਾਮਾਨੁਜਨ ਡੈਕਨ ਕਾਲਜ, ਪੂਨੇ ਤੇ 1959–62 ਵਿੱਚ ਇੰਡੀਆਨਾ ਯੂਨੀਵਰਸਿਟੀ ਵਿਖੇ ਬਤੌਰ ਫ਼ੁਲਬ੍ਰਾਈਟ ਵਿਦਿਆਰਥੀ ਪੜ੍ਹਾਈ ਕੀਤੀ। ਉਹਨਾਂ ਨੇ ਮੈਸੂਰ ਦੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਤੇ ਇੰਡੀਆਨਾ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਵਿੱਚ ਪੀ-ਐੱਚ.ਡੀ ਕੀਤੀ।

ਕਰੀਅਰ

ਸੋਧੋ

ਰਾਮਾਨੁਜਨ ਨੇ ਕੁਇਲੋਨ ਅਤੇ ਬੇਲਗਾਓ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਕੰਮ ਕੀਤਾ; ਬਾਅਦ ਵਿੱਚ ਉਸਨੇ ਬੜੌਦਾ ਵਿੱਚ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਵਿੱਚ ਲਗਭਗ ਅੱਠ ਸਾਲ ਪੜ੍ਹਾਇਆ। 1962 ਵਿੱਚ, ਉਹ ਸ਼ਿਕਾਗੋ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸ਼ਾਮਲ ਹੋ ਗਿਆ। ਉਹ ਆਪਣੇ ਪੂਰੇ ਕਰੀਅਰ ਦੌਰਾਨ ਯੂਨੀਵਰਸਿਟੀ ਨਾਲ ਜੁੜਿਆ ਰਿਹਾ ਅਤੇ ਕਈ ਵਿਭਾਗਾਂ ਵਿੱਚ ਪੜ੍ਹਾਉਂਦਾ ਰਿਹਾ। ਉਸਨੇ ਹਾਰਵਰਡ ਯੂਨੀਵਰਸਿਟੀ, ਵਿਸਕਾਨਸਿਨ ਯੂਨੀਵਰਸਿਟੀ, ਮਿਸ਼ੀਗਨ ਯੂਨੀਵਰਸਿਟੀ, ਬਰਕਲੀ ਵਿਖੇ ਕੈਲੀਫ਼ੋਰਨੀਆ ਯੂਨੀਵਰਸਿਟੀ, ਅਤੇ ਕਾਰਲਟਨ ਕਾਲਜ ਸਮੇਤ ਹੋਰ ਅਮਰੀਕੀ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਇਆ। ਸ਼ਿਕਾਗੋ ਯੂਨੀਵਰਸਿਟੀ ਵਿੱਚ, ਰਾਮਾਨੁਜਨ ਨੇ ਦੱਖਣੀ ਏਸ਼ੀਆਈ ਅਧਿਐਨ ਪ੍ਰੋਗਰਾਮ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ ਦੱਖਣੀ ਏਸ਼ੀਅਨ ਭਾਸ਼ਾਵਾਂ ਅਤੇ ਸਭਿਅਤਾਵਾਂ, ਭਾਸ਼ਾ ਵਿਗਿਆਨ ਦੇ ਵਿਭਾਗਾਂ ਵਿੱਚ ਅਤੇ ਸਮਾਜਿਕ ਵਿਚਾਰਾਂ ਦੀ ਕਮੇਟੀ ਦੇ ਨਾਲ ਕੰਮ ਕੀਤਾ।

ਹਵਾਲੇ

ਸੋਧੋ
  1. "Obituary: A. K. Ramanujan". The Independent. July 31, 1993.