ਏ ਆਰ ਕ੍ਰਿਸ਼ਾਸ਼ਾਸਤਰੀ
ਅੰਬਲੇ ਰਾਮਕ੍ਰਿਸ਼ਨ ਕ੍ਰਿਸ਼ਨਸ਼ਾਸ਼ਤਰੀ (1890–1968) (ਕੰਨੜ: ಅಂಬಳೆ ರಾಮಕೃಷ್ಣ ಕೃಷ್ಣಶಾಸ್ತ್ರಿ) ਕੰਨੜ ਭਾਸ਼ਾ ਵਿੱਚ ਇੱਕ ਪ੍ਰਸਿੱਧ ਲੇਖਕ, ਖੋਜਕਰਤਾ ਅਤੇ ਅਨੁਵਾਦਕ ਸੀ। ਕ੍ਰਿਸ਼ਨਸ਼ਾਸਤਰੀ ਆਪਣੀ ਰਚਨਾ ਵਾਚਨ ਭਰਤ, ਅਤੇ ਕੰਨੜ ਭਾਸ਼ਾ ਵਿੱਚ ਮਹਾਂਭਾਰਤ ਦੇ ਆਪਣੇ ਬਿਰਤਾਂਤ ਸਦਕਾ ਆਪਣੀ ਮੌਤ ਤੋਂ ਦਹਾਕਿਆਂ ਬਾਅਦ ਵੀ ਪ੍ਰਸਿੱਧ ਰਿਹਾ ਹੈ।
ਮੁੱਢਲਾ ਜੀਵਨ
ਸੋਧੋਕ੍ਰਿਸ਼ਨਸ਼ਾਸਤਰੀ ਦਾ ਜਨਮ 12 ਫਰਵਰੀ 1890 'ਤੇ ਚਿਕਮਗਲੂਰ ਜ਼ਿਲ੍ਹੇ (ਕਰਨਾਟਕ, ਭਾਰਤ) ਦੇ ਅੰਬਲੇ ਵਿੱਚ ਇੱਕ ਸਮਾਰਤਾ ਹੋਇਸਾਲਾ ਕਰਨਾਟਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸ ਦੇ ਮਾਪੇ ਮਸ਼ਹੂਰ ਵਿਆਕਰਣ-ਵਿਦ ਅਤੇ ਮੈਸੂਰ ਦੇ ਸੰਸਕ੍ਰਿਤ ਸਕੂਲ ਦੇ ਪ੍ਰਿੰਸੀਪਲ, ਰਾਮਕ੍ਰਿਸ਼ਨ ਸ਼ਾਸਤਰੀ ਅਤੇ ਸ਼ੰਕਰਮਾ ਸਨ। ਕ੍ਰਿਸ਼ਣਾਸ਼ਾਸਤਰੀ ਦੀ ਮਾਂ ਸ਼ੰਕਰਮਾ ਦੀ ਪਲੇਗ ਕਾਰਨ ਮੌਤ ਹੋ ਗਈ। ਉਦੋਂ ਉਹ ਦਸ ਸਾਲਾਂ ਦਾ ਹੀ ਸੀ। ਉਸਦੇ ਪਿਤਾ, ਰਾਮਕ੍ਰਿਸ਼ਨ ਸ਼ਾਸਤਰੀ ਨੇ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ।ਗਰੀਬੀ ਦੇ ਕਾਰਨ, ਕ੍ਰਿਸ਼ਨਸ਼ਾਸਤਰੀ ਨੂੰ ਆਪਣੀ ਬੈਚਲਰ ਆਫ਼ ਆਰਟਸ ਦੀ ਡਿਗਰੀ (1914) ਲਈ ਕੰਨੜ ਅਤੇ ਸੰਸਕ੍ਰਿਤ ਦੀ ਪੜ੍ਹਾਈ ਕਰਨੀ ਪਈ ਹਾਲਾਂਕਿ ਉਹ ਇੱਕ ਵਿਗਿਆਨੀ ਵਜੋਂ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ। ਉਸਦੇ ਕੈਰੀਅਰ ਦੀ ਸ਼ੁਰੂਆਤ ਮੈਸੂਰ ਦੇ ਅਥਰਾ ਕਚੇਰੀ ("ਸਕੱਤਰੇਤ") ਵਿੱਚ ਇੱਕ ਕਲਰਕ ਦੇ ਰੂਪ ਵਿੱਚ ਹੋਈ। ਮਦਰਾਸ ਯੂਨੀਵਰਸਿਟੀ ਵਿੱਚ ਆਪਣੀ ਮਾਸਟਰ ਆਫ਼ ਆਰਟਸ ਦੀ ਡਿਗਰੀ ਲਈ ਦਾਖਲਾ ਲੈਣ ਤੋਂ ਪਹਿਲਾਂ ਉਸਨੇ ਮੈਸੂਰ ਵਿਖੇ ਓਰੀਐਂਟਲ ਲਾਇਬ੍ਰੇਰੀ (ਬਾਅਦ ਵਿੱਚ ਓਰੀਐਂਟਲ ਰਿਸਰਚ ਇੰਸਟੀਚਿਊਟ) ਵਿੱਚ ਇੱਕ ਅਧਿਆਪਕ ਅਤੇ ਇੱਕ ਖੋਜਕਰਤਾ ਵਜੋਂ ਕੰਮ ਕੀਤਾ। ਅੰਤ ਵਿੱਚ ਉਹ ਕੰਨੜ ਦਾ ਪ੍ਰੋਫੈਸਰ ਬਣ ਗਿਆ ਅਤੇ ਆਪਣੀ ਰਿਟਾਇਰਮੈਂਟ ਤਕ ਮੈਸੂਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਖੋਜਕਰਤਾ ਵਜੋਂ ਸੇਵਾ ਕਰਦਾ ਰਿਹਾ। ਕ੍ਰਿਸ਼ਨਸ਼ਾਸਤਰੀ ਨੇ ਸੋਲਾਂ ਸਾਲ ਦੀ ਉਮਰ ਵਿੱਚ ਵੈਂਕਟਲਕਸ਼ਮਾ ਨਾਲ ਵਿਆਹ ਕਰਵਾ ਲਿਆ ਜੋ ਉਸ ਸਮੇਂ ਸਿਰਫ ਦਸ ਸਾਲ ਦੀ ਸੀ।
ਪ੍ਰੋ: ਏ ਆਰ ਕ੍ਰਿਸ਼ਾਸ਼ਾਸਤਰੀ ਨੂੰ ਪ੍ਰਸਿੱਧ ਕੰਨੜ ਲੇਖਕ ਅਤੇ ਲੋਕਧਾਰਾ ਸ਼ਾਸਤਰੀ ਹਾ ਮਾ ਨਾਇਕ (ਐਚ.ਐਮ. ਨਾਇਕ) ਦੁਆਰਾ "ਕੰਨੜ ਸੇਨਾਨੀ" ਕਿਹਾ ਗਿਆ ਸੀ। ਉਹ ਸੈਂਟਰਲ ਕਾਲਜ, ਬੈਂਗਲੁਰੂ ਵਿਖੇ ਕਰਨਾਟਕ ਸੰਘ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਵਿਅਕਤੀ ਸੀ। ਬਾਅਦ ਵਿੱਚ ਇਹ ਸੰਘ ਪੂਰੇ ਕਰਨਾਟਕ ਵਿੱਚ ਫੈਲ ਗਿਆ।
ਉਸ ਦੇ ਕੁਝ ਮਸ਼ਹੂਰ ਚੇਲੇ ਕੁਵੇਮਪੂ, ਟੀ ਐਨ ਸ਼੍ਰੀਕਾਂਤਈਆ (ਥੀ ਨਾਮ ਸ਼੍ਰੀ), ਐਮ ਵੀ ਸੀਤਾਰਾਮੱਈਆ ਅਤੇ ਜੀਪੀ ਰਾਜਾਰਤਨਮ ਸਨ।
ਸਾਹਿਤਕ ਰਚਨਾ
ਸੋਧੋਪ੍ਰੋ: ਕ੍ਰਿਸ਼ਨ ਸ਼ਾਸਤਰੀ ਇੱਕ ਬਹੁਪੱਖੀ ਬੁਧੀਮਾਨ ਸੀ। ਕੰਨੜ (ਮਾਂ ਬੋਲੀ), ਸੰਸਕ੍ਰਿਤ ਅਤੇ ਅੰਗਰੇਜ਼ੀ ਤੋਂ ਇਲਾਵਾ, ਉਹ ਪਾਲੀ, ਬੰਗਾਲੀ (ਸਵੈ-ਸਿਖਿਅਤ), ਹਿੰਦੀ ਅਤੇ ਜਰਮਨ ਭਾਸ਼ਾਵਾਂ ਵਿੱਚ ਵੀ ਨਿਪੁੰਨ ਸੀ। ਉਸਨੂੰ ਅੰਗ੍ਰੇਜ਼ੀ ਅਤੇ ਜਰਮਨ ਦਾ ਚੰਗਾ ਕੰਮ ਚਲਾਊ ਗਿਆਨ ਸੀ ਅਤੇ ਇਸ ਨਾਲ ਉਸ ਨੂੰ ਉਨ੍ਹਾਂ ਭਾਸ਼ਾਵਾਂ ਵਿੱਚੋਂ ਕੁਝ ਮਹਾਨ ਰਚਨਾਵਾਂ ਨੂੰ ਕੰਨੜ ਵਿੱਚ ਅਨੁਵਾਦ ਕਰਨ ਵਿੱਚ ਸਹਾਇਤਾ ਮਿਲੀ। ਕ੍ਰਿਸ਼ਨਸ਼ਾਸਤਰੀ ਨੇ ਕੰਨੜ ਦੇ ਆਪਣੇ ਅਨੁਵਾਦਾਂ ਦੌਰਾਨ ਕਾਲੀਦਾਸ, ਭਾਵਭੂਤੀ ਅਤੇ ਭਾਸ ਦੇ ਮਹਾਨ ਸੰਸਕ੍ਰਿਤ ਨਾਟਕ ਦੀਆਂ ਬਹੁਤ ਸਾਰੀਆਂ ਬਾਰੀਕੀਆਂ ਨੂੰ ਸਾਹਮਣੇ ਲਿਆਂਦਾ। ਕ੍ਰਿਸ਼ਨ ਸ਼ਾਸਤਰੀ ਦੀ ਲਿਖੀ ਪ੍ਰਸਿੱਧ ਬੰਗਾਲੀ ਨਾਵਲਕਾਰ ਬਕਿੰਮ ਚੰਦਰ ਛਤਰਜੀ ਦੀ ਜੀਵਨੀ ਲਈ ਉਸਨੂੰ ਕੇਂਦਰੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।[1] ਕ੍ਰਿਸ਼ਨਸ਼ਾਸਤਰੀ ਨੇ ਕਈ ਹੋਰ ਛੋਟੀਆਂ ਕਹਾਣੀਆਂ ਅਤੇ ਨਾਵਲ ਲਿਖੇ ਜਿਨ੍ਹਾਂ ਵਿੱਚ ਵਚਨ ਭਾਰਤ, ਨਿਰਮਲਭਾਰਤੀ ਅਤੇ ਕਥਾਮ੍ਰਿਤ ਸ਼ਾਮਲ ਹਨ। ਵਚਨਭਾਰਤ ਅਤੇ ਨਿਰਮਲਭਾਰਤੀ ਹਿੰਦੂ ਮਹਾਂਕਾਵਿ ਮਹਾਂਭਾਰਤ ਦੇ ਸੰਖੇਪ ਰੂਪ ਹਨ. ਕਥਾਮ੍ਰਿਤ ਕਥਾਸਰਿਤਸਾਗਰ ਵਿੱਚੋਂ ਲਈਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਕਥਾਮਰੂਤ ਦੀ ਜਾਣ ਪਛਾਣ ਵਿੱਚ ਭਾਰਤੀ ਅਤੇ ਪੱਛਮੀ ਸਭਿਆਚਾਰਕ ਪਰੰਪਰਾਵਾਂ ਦੀ ਵਧੀਆ ਜਾਣਕਾਰੀ ਦਿੱਤੀ ਗਈ ਹੈ। 1918 ਵਿਚ, ਕ੍ਰਿਸ਼ਨਸ਼ਾਸਤਰੀ ਨੇ ਇੱਕ ਕੰਨੜ ਭਾਸ਼ਾ ਦੇ ਅਖਬਾਰ ਪ੍ਰਬੁੱਧ ਕਰਨਾਟਕ ਦੀ ਸ਼ੁਰੂਆਤ ਕੀਤੀ ਅਤੇ ਇਸਦੇ ਸੰਪਾਦਕ ਵਜੋਂ ਕੰਮ ਕੀਤਾ।
ਹਵਾਲੇ
ਸੋਧੋ- ↑ "Sahitya Akademi Awards". The Indian Express. 1 April 1962. p. 10.