ਐਡਵਰਡ ਬਰਨੈੱਟ ਟਾਇਲਰ

ਅੰਗਰੇਜ਼ੀ ਮਾਨਵ-ਵਿਗਿਆਨੀ

ਐਡਵਰਡ ਬਰਟਨ ਟਾਇਲਰ ਇੱਕ ਅੰਗਰੇਜ਼ ਮਾਨਵ ਵਿਗਿਆਨੀ ਸੀ। ਟਾਇਲਰ ਸੱਭਿਆਚਾਰ ਵਿਕਾਸਵਾਦ ਦਾ ਪ੍ਰਤੀਨਧੀ ਹੈ ਟਾਇਲਰ ਨੇ ਪ੍ਰਾਚੀਨ ਸੱਭਿਆਚਾਰ ਅਤੇ ਮਾਨਵਵਿਗਿਆਨ ਵਿੱਚ 'ਚਾਰਲਸ ਲਿਅਲ' ਦੇ "ਵਿਕਾਸਵਾਦ ਦੇ ਸਿਧਾਂਤ" 'ਤੇ ਆਧਾਰਿਤ ਮਾਨਵ ਵਿਗਿਆਨ ਦੇ ਵਿਗਿਆਨਕ ਅਧਿਐਨ ਦੇ ਸੰਦਰਭ ਦਾ ਵਰਣਨ ਕੀਤਾ। ਏ ਬੀ ਟਾਇਲਰ ਨੂੰ ਕ ਵਿਦਵਾਨ ਸਮਾਜਿਕ ਮਾਨਵ ਵਿਗਿਆਨ ਦਾ ਸੰਸਥਾਪਕ ਮੰਨਦੇ ਹਨ।[1]

ਸਰ ਐਡਵਰਡ ਬੀ ਟਾਇਲਰ
ਐਡਵਰਡ ਬੀ ਟਾਇਲਰ
ਜਨਮ2 ਅਕਤੂਬਰ 1832
ਕੈਬਰਵੈੱਲ, ਲੰਡਨ, ਇੰਗਲੈਂਡ
ਮੌਤ2 ਜਨਵਰੀ 1917(1917-01-02) (ਉਮਰ 84)
ਵਲਿੰਗਟਨ, ਸਮਰਸੈੱਟ, ਇੰਗਲੈਂਡ, ਯੂ.ਕੇ.
ਰਾਸ਼ਟਰੀਅਤਾ"ਅੰਗਰੇਜ਼"
ਲਈ ਪ੍ਰਸਿੱਧ"ਕਲਚਰਲ ਐਵਿਉਲੂਸ਼ਨ"
ਵਿਗਿਆਨਕ ਕਰੀਅਰ
ਖੇਤਰ"ਮਾਨਵ ਵਿਗਿਆਨ"

ਜੀਵਨ

ਸੋਧੋ

ਏ ਬੀ ਟਾਇਲਰ ਦਾ ਜਨਮ 2 ਅਕਤੂਬਰ 1832 ਵਿੱਚ ਲੰਡਨ ਦੇ ਕੇਬਰਵੈਲ ਵਿਖੇ ਹੋਇਆ ਸੀ ਉਸ ਦੇ ਪਿਤਾ ਦਾ ਨਾਂ ਜੋਸਫ ਟਾਇਲਰ ਅਤੇ ਮਾਤਾ ਦਾ ਨਾਂ ਹੈਰੀਏਟ ਟਾਇਲਰ ਸੀ। ਆਰਥਿਕ ਪਖੋਂ ਉਹ ਬਹੁਤ ਧਨੀ ਸਨ ਅਤੇ ਲੰਡਨ ਵਿੱਚ ਉਹ 'ਬਰਾਸ' ਫੈਕਟਰੀ ਦੇ ਮਾਲਕ ਸਨ।

ਸਿੱਖਿਆ

ਸੋਧੋ

ਟਾਇਲਰ ਨੇ ਟੋਟਨਹੈਸ ਦੇ ਗਰੋਵ ਹਾਉਸ ਸਕੂਲ ਵਿਖੇ ਮੁੱਢਲੀ ਸਿੱਖਿਆ ਹਾਸਲ ਕੀਤੀ ਪਰ ਮਾਤਾ ਪਿਤਾ ਮੌਤ ਕਾਰਨ ਉ ਸਿੱਖਿਆ ਜਾਰੀ ਨਹੀਂ ਰੱਖ ਪਾਇਆ।[2] 1885 ਵਿੱਚ ਉਹ ਇੰਗਲੈਂਡ ਛਡ ਕੇ ਅਮਰੀਕਾ ਚਲਾ ਗਿਆ ਅਤੇ ਉਥੋਂ ਦੇ ਸੱਭਿਆਚਾਰ ਦਾ ਅਧਿਐਨ ਕਰਨ ਲਗੇ ਉਹ ਆਪਣੀ ਯਾਤਰਾ ਦੌਰਾਨ 'ਟਾਇਰ ਹੈਨਰੀ ਕ੍ਰਿਸਟੀ' ਨੂੰ ਮਿਲੇ ਜੋ ਇੱਕ ਮਾਨਵ ਵਿਗਿਆਨੀ ਸਨ ਉਹਨਾ ਨੂੰ ਮਿਲਣ ਤੋਂ ਬਾਅਦ ਉਹਨਾ ਵਿੱਚ ਮਾਨਵ ਸਾਸ਼ਤਰ ਪ੍ਰਤੀ ਰੁਚੀ ਪ੍ਰਬਲ ਹੋ ਗ।[3]

ਸੱਭਿਆਚਾਰ ਬਾਰੇ ਪਰਿਭਾਸ਼ਾ

ਸੋਧੋ

ਟਾਇਲਰ ਨੇ ਸੱਭਿਆਚਾਰ ਦੀ ਸਬ ਤੋਂ ਪਹਿਲੀ ਪਰਿਭਾਸ਼ਾ ਦਿਤੀ। ਉਹਨਾਂ ਅਨੂਸਾਰ,

ਸੱਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਗਿਆਨ,ਕਲਾ ਨੈਤਿਕਤਾ, ਵਿਸ਼ਵਾਸ, ਕਾਨੂੰਨ, ਰੀਤੀ ਰਿਵਾਜ਼ ਅਤੇ ਹੋਰ ਸਭ ਸਮਰਥਾਵਾਂ ਅਤੇ ਆਦਤਾਂ ਆ ਜਾਦੀਆ ਹਨ, ਜਿਹੜੀਆਂ ਮਨੁੱਖ ਸਮਾਜ ਦੇ ਇੱਕ ਮੈਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।[4]

ਵਿਚਾਰਧਾਰਾ

ਸੋਧੋ

ਆਪਣੀਆ ਕ ਪ੍ਰਵਿਰਤੀਆਂ ਅਤੇ ਸਮਕਾਲੀਆਂ ਦੇ ਵਿਪਰੀਤ ਟਾਇਲਰ ਨੇ ਕਿਹਾ ਕਿ ਮਨੁੱਖ ਦਾ ਮਨ ਅਤੇ ਉਸਦੀਆਂ ਸਮਰੱਥਾਵਾਂ ਵਿਸ਼ਵ ਪੱਧਰ ਦੇ ਵਿਪ੍ਰੀਤ ਇੱਕ ਹੀ ਹਨ।[4] ਇਸਦਾ ਵਾਸਤਵਿਕ ਰੂਪ ਵਿੱਚ ਮਤਲਬ ਹੈ ਕਿ ਇੱਕ ਸ਼ਿਕਾਰੀ ਸਮਾਜ ਵਿੱਚ ਵੀ ਗਿਆਨ ਉਨਾ ਹੀ ਹੋਵੇਗਾ ਜਿਨਾ ਕਿ ਇੱਕ ਉਦਯੋਗਿਕ ਸਮਾਜ ਵਿਚ, ਇਸ ਵਿੱਚ ਟਾਇਲਰ ਨੇ ਇਹ ਅੰਤਰ ਪਾਇਆ ਹੈ ਕਿ ਸਿੱਖਿਆ ਦਾ ਹੀ ਫਰਕ ਹੁੰਦਾ ਹੈ[5]

ਪੁਰਸਕਾਰ ਤੇ ਪ੍ਰਾਪਤੀਆਂ

ਸੋਧੋ
  • 1871 ਵਿੱਚ ਟਾਇਲਰ ਨੂੰ ਸ਼ਾਹੀ ਸਮਾਜ ਦੇ ਵਿਦਵਾਨ ਦੇ ਰੂਪ ਵਿੱਚ ਚੁਣਿਆ ਗਿਆ।
  • 1875 ਵਿੱਚ ਉਹਨਾ ਨੇ "ਆਕਸਫੋਰਡ ਵਿਸ਼ਵ-ਵਿਦਿਆਲੇ"' ਵਿੱਚ ਸਿਵਲ ਕਾਨੂੰਨ ਦੇ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ।
  • 18884- 85 ਵਿਚਪਹਿਲੇ ਮਾਨਵ ਵਿਗਿਆਨ ਦੇ ਰੀਡਰ ਦੀ ਉਪਾਧੀ ਮਿਲੀ।
  • 1896 ਵਿੱਚ ਉਹ ਆਕਸਡੋਰਡ ਵਿਵਚ ਪਹਿਲੇ ਮਾਨਵ ਵਿਗਿਆਨ ਦੇ ਪ੍ਰੋਫੈਸ਼ਰ ਬਣੇ।
  • 1912 ਵਿੱਚ ਉਹਨਾ ਨੂੰ ਨਾਇਟ ਦੀ ਉਪਾਧੀ ਦਿਤੀ ਗ।

ਪੁਸਤਕਾਂ

ਸੋਧੋ
  • ਐਨਾਹਾਕ: ਅੋਰ ਮੈਕਸਿਕੋ ਐਂਡ ਦਿ ਮੈਕਸਿਕਨ 1861
  • ਰਿਸਰਚ ਇੰਨਟੁ ਦਿ ਅਰਲੀ ਹਿਸਟਰੀ ਆਫ ਮੈਨਕਾਇਡ ਐਂਡ ਦਿਡਵੇਲਪਮੈਂਟ ਆਫ ਸਿਵੀਲਾਇਜੈਸ਼ਨ (1865)
  • ਪਰਿਮੀਟਿਵ ਕਲਚਰ(1871)
  • ਨਵ ਵਿਗਿਆਨ (1881)
  • ਆਨ ਅ ਮਥੈਡ ਆਫ ਇਨਵੈਸਟਿਗੇਸ਼ਨ ਦਿ ਡਵੈਲਪਮੈਂਟ ਆਫ ਇੰਨਸਚੀਟਿਉਸ਼ਨ,ਐਪਲਾਇਡ ਟੂ ਲਾਜ਼ ਆਫ ਮੈਰਿਜ ਐਂਡ ਡਿਸੈਂਟ

ਹਵਾਲੇ

ਸੋਧੋ
  1. ਪਾਲ ਬੋਹੈਨਨ, ਸਮਾਜਿਕ ਨਵ-ਵਿਗਿਆਨ (ਨਿਊਯਾਰਕ ਰਾਇਨ ਹਾਰਟ ਅੋਰ ਵਿਸਟਨ) (1969)
  2. ਲੋਰੀ ਰਾਬਰਟ ਐਚ (1917)ਐਡਵਰਡ ਬੀ ਟਾਇਲਰ,ਅਮਰੀਕੀ ਮਾਨਵ ਵਿਗਿਆਨੀ,ਨਵੀ ਸੀਰਿਜ (ਖੰਡ 19) ਨੰ:2 ਅਪ੍ਰੈਲ- ਜੂਨ 1917
  3. ਆਰ. ਆਰ. ਮਰੇਟ,ਟਾਇਲਰ(ਲੰਡਨ ਚੈਪਮੈਨ,ਅੋਰ ਹਾਲ,1936)
  4. 4.0 4.1 ਟਾਇਲਰ ਐਡਵਰਡ, 1920 1871 ਅਰੰਭਿਕ ਸੱਭਿਆਚਾਰ, ਨਿਊਯਾਰਕ ਜੇ.ਪੀ. ਪਟਨਮ ਸੰਸ,1
  5. ਸਟ੍ਰਿਗਰ,ਮਾਰਟਿਨ ਡੀ (1999) ਰੀਥਿੰਕਿਗ ਐਨੀਮਿਜ਼ਸਮ:ਥਾਉਟਸ ਫਰੋਮ ਦੀ ਇਨਫੈਨਸ਼ੀ ਆਫ ਆਵਰ ਡਿਸਿਪਲਨ ਦਿ ਜਰਨਲ ਆਫ ਦਿ ਰਾਇਲ ਏਨਥਰੋਪਲੋਜ਼ਿਕਲ,ਇਸਟੀਚਿਊਟ, ਵੋਲਿਅਮ:5 (ਦਸੰਬਰ 1999) ਪੀ,ਪੀ 541,555