ਐਡਵਰਡ ਸਈਦ

(ਐਡਵਰਡ ਸਯਦ ਤੋਂ ਮੋੜਿਆ ਗਿਆ)

ਐਡਵਰਡ ਵੈਦੀ ਸਈਦ (ਅਰਬੀ ਉਚਾਰਨ: [wædiːʕ sæʕiːd]; Arabic: إدوارد وديع سعيد, Idwārd Wadīʿ Saʿīd; 1 ਨਵੰਬਰ 1935 – 25 ਸਤੰਬਰ 2003) ਫ਼ਲਸਤੀਨੀ-ਅਮਰੀਕੀ ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ ਦੇ ਪ੍ਰੋਫ਼ੈਸਰ, ਸਾਹਿਤ ਸਿਧਾਂਤਕਾਰ, ਅਤੇ ਜਨਤਕ ਦਾਨਸ਼ਵਰ ਸਨ। ਉਹ ਉੱਤਰ-ਬਸਤੀਵਾਦ ਦੇ ਆਲੋਚਨਾਤਮਿਕ ਸਿਧਾਂਤ ਦੇ ਬਾਨੀ ਸਨ।[1] ਉਹਨਾਂ ਦਾ ਜਨਮ ਮੈਂਡੇਟਰੀ ਫ਼ਲਸਤੀਨ (1920–48) ਦੇ ਯੇਰੂਸ਼ਲਮ ਸ਼ਹਿਰ ਵਿੱਚ ਇੱਕ ਫ਼ਲਸਤੀਨੀ ਵਜੋਂ ਹੋਇਆ, ਅਤੇ ਆਪਣੇ ਯੂ ਐੱਸ ਦੇ ਨਾਗਰਿਕ ਬਾਪ, ਵਜ਼ੀਰ ਸਈਦ ਦੇ ਪੱਖੋਂ ਅਮਰੀਕੀ ਸੀ।[2] ਵੈਸੇ, ਐਡਵਰਡ ਸਈਦ ਫ਼ਲਸਤੀਨੀ ਲੋਕਾਂ ਦੇ ਰਾਜਨੀਤਕ ਅਤੇ ਮਾਨਵੀ ਅਧਿਕਾਰਾਂ ਦੇ ਸਮਰਥਕ ਸਨ, ਅਤੇ ਪੱਤਰਕਾਰ ਰਾਬਰਟ ਫਿਸਕ ਨੇ ਉਸਨੂੰ ਉਹਨਾਂ ਦੀ ਸਭ ਤੋਂ ਜੋਰਦਾਰ ਆਵਾਜ਼ ਦੱਸਿਆ ਹੈ।[3] ਜਿਸ ਕਿਤਾਬ ਸਦਕਾ ਉਹਨਾਂ ਨੂੰ ਸਭ ਤੋਂ ਵਧ ਸ਼ੁਹਰਤ ਮਿਲੀ ਉਹ ਹੈ ਓਰੀਐਂਟਲਿਜਮ(1978)। ਇਸ ਕਿਤਾਬ ਵਿੱਚ ਪ੍ਰੋਫੈਸਰ ਸਈਦ ਨੇ ਇਸ ਬਿੰਦੂ ਤੋਂ ਚਰਚਾ ਕੀਤੀ ਹੈ ਕਿ ਪੂਰਬੀ ਦੇਸ਼ਾਂ ਅਤੇ ਸੰਸਕ੍ਰਿਤੀ ਦੇ ਬਾਰੇ ਪੱਛਮ ਦਾ ਸਾਰਾ ਇਲਮੀ ਕੰਮ ਨਸਲਵਾਦੀ ਅਤੇ ਸਾਮਰਾਜਵਾਦੀ ਸੱਤਾ ਦਾ ਮੁਥਾਜ, ਸ਼ੱਕੀ ਅਤੇ ਕੱਚੇ ਗਿਆਨ ਉੱਤੇ ਆਧਾਰਿਤ ਹੈ।[4][5][6][7]

ਐਡਵਰਡ ਸਈਦ
ਐਡਵਰਡ ਸਈਦ ਦੀ ਤਸਵੀਰ ਵਾਲਾ ਪੋਸਟਰ
ਜਨਮ
ਐਡਵਰਡ ਵੈਦੀ ਸਈਦ

1 ਨਵੰਬਰ 1935
ਮੌਤ25 ਸਤੰਬਰ 2003 (ਉਮਰ 67)
ਨਿਊ ਯਾਰਕ ਸਿਟੀ, ਨਿਊ ਯਾਰਕ, ਯੂਨਾਇਟਡ ਸਟੇਟਸ
ਰਾਸ਼ਟਰੀਅਤਾਅਮਰੀਕੀ
ਕਾਲ20ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਉੱਤਰ-ਬਸਤੀਵਾਦ, ਉੱਤਰ-ਆਧੁਨਿਕਵਾਦ
ਮੁੱਖ ਵਿਚਾਰ
ਪੱਛਮਵਾਦ, ਪੂਰਬਵਾਦ, “ਦੂਸਰਾ

ਰਚਨਾਵਾਂ

ਸੋਧੋ
  • ਜੋਸੇਫ ਕੌਨਰੈਡ ਐਂਡ ਦ ਫਿਕਸ਼ਨ ਆਫ ਆਟੋਬਾਇਓਗਰਾਫੀ (English: Joseph Conrad and the fiction of autobiography) (1966): ਸਈਦ ਦੀ ਪਹਿਲੀ ਕਿਤਾਬ
  • ਬਗਿੰਨਿੰਗਜ (English: Beginnings) (1975)[8]
  • ਓਰੀਐਂਟਲਿਜਮ (English: Orientalism) (1978)[9][10]
  • ਦ ਕਵੇਸਚਨ ਆਫ ਪੈਲੇਸਟਾਈਨ (English: The Question of Palestine) (1979)
  • ਦ ਵਰਲਡ, ਦ ਟੇਕਸਟ ਐਂਡ ਦ ਕਰਿਟਿਕ (English: The world, the Text and the Critic) (1983)[8]
  • ਕਲਚਰ ਐਂਡ ਇੰਪੀਰਿਅਲਿਜਮ (English: Culture And Imperialism) (1993)[8][9][10]
  • ਆਉਟ ਆਫ ਪਲੇਸ (English: Out of Place) (1999)[9]

ਹਵਾਲੇ

ਸੋਧੋ
  1. Robert Young, White Mythologies: Writing History and the West, New York & London: Routledge, 1990.
  2. “Between Worlds”, Reflections on Exile, and Other Essays (2002) p. 556.
  3. Robert Fisk, "Why Bombing Ashkelon is the Most Tragic Irony", The Independent, 12 December 2008.
  4. Ghazoul 290ff.
  5. Zamir 8031-32.
  6. Gentz 41ff.
  7. Gray et al. 212.
  8. 8.0 8.1 8.2 ਮੈਕਾਰਥੀ 2010, p. 7
  9. 9.0 9.1 9.2 Malise Ruthven (26 सितम्बर 2003). "Obituary - Edward Said - Controversial literary critic and bold advocate of the Palestinian cause in America". ਦ ਗਾਰਡੀਅਨ. {{cite news}}: Check date values in: |date= (help); Unknown parameter |trans_title= ignored (|trans-title= suggested) (help)
  10. 10.0 10.1 ਮੈਕਾਰਥੀ 2010, p. 2