ਐਡਿਨਬਰਾ ਚਿੜੀਆਘਰ 82 ਏਕੜ ਵਿੱਚ ਫੈਲਿਆ ਹੋਇਆ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਹੈ ਇਸ ਨੂੰ ਕੌਮੀ ਪਾਰਕ ਵੀ ਕਿਹਾ ਜਾਂਦਾ ਹੈ। ਇਹ ਇਲਾਕਾ ਕੋਰਸਟੋਰਫਾਇਨ ਪਹਾੜੀ ਦੇ ਦੱਖਣੀ ਪਾਸੇ ਹੈ ਜਿਸ ਤੋਂ ਸ਼ਹਿਰ ਦਾ ਦਿਲ ਖਿਚਵਾ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਚਿੜੀਆਘਰ ਨੂੰ 1913 ਵਿੱਚ ਸਾਹੀ ਜੰਤੂਵਿਗਿਆਨ ਸੰਸਥਾ ਨੇ ਬਣਾਇਆ ਸੀ। ਇਸ ਦਾ ਅਨੰਦ ਮਾਣਨ ਲਈ ਲਗਭਗ ਹਰ ਸਾਲ 600,000 ਯਾਤਰੀ ਆਉਂਦੇ ਹਨ। ਇਹ ਸਕਾਟਲੈਂਡਾ ਦਾ ਐਡਿਨਬਰਾ ਕਿਲ੍ਹਾ ਤੋਂ ਬਾਅਦ ਦੂਜਾ ਵੱਡਾ ਸ਼ੈਰਗਾਹ ਹੈ। ਇਹ ਸੈਰ ਕਰਨ ਦੇ ਨਾਲ ਨਾਲ ਵਿਗਿਆਨ ਖੋਜਾਂ ਜਿਵੇਂ ਜਾਨਵਰਾਂ ਦੀ ਨਸ਼ਲ ਸੁਧਾਰ ਕੇਂਦਰ, ਜਾਨਵਰਾਂ ਦਾ ਸੁਭਾਅ ਆਦਿ ਦੀ ਕਰਦਾ ਹੈ। ਇਹ ਦੁਨੀਆ ਦੇ ਜਾਨਵਰਾਂ ਨੂੰ ਸੰਭਾਲਣ ਦੇ ਦੇਸ਼ ਵਿਦੇਸ਼ ਦੇ ਪ੍ਰੋਗਰਾਮ ਵੀ ਕਰਵਾਉਂਦਾ ਹੈ। ਇਹ ਦੁਨੀਆ ਦਾ ਪਹਿਲਾ ਚਿੜੀਆਘਰ ਹੈ ਜਿਸ ਨੇ ਪੈਂਗੁਇਨ, ਕੁਆਲਾ ਅਤੇ ਪਾਂਡਾ ਦਾ ਘਰ ਅਤੇ ਨਸ਼ਲ ਸੁਧਾਰ ਦਾ ਕੰਮ ਕੀਤਾ। ਇਸ ਬਾਗ ਨੇ ਦਰੱਖਤਾਂ ਦੀਆਂ ਲੁਪਤ ਹੋ ਰਹੀਆ ਕਿਸਮਾਂ ਨੂੰ ਸੰਭਾਲਣ ਦਾ ਕੰਮ ਵੀ ਵੱਡੇ ਪੱਧਰ ਤੇ ਕੀਤਾ ਹੈ।

ਐਡਿਨਬਰਾ ਚਿੜੀਆਘਰ
ਖੁੱਲਣ ਦੀ ਮਿਤੀ1913
ਸਥਾਨਐਡਿਨਬਰਾ, ਸਕਾਟਲੈਂਡ
ਨਿਰਦੇਸ਼ਾਂਕ55°56′35″N 3°16′5″W / 55.94306°N 3.26806°W / 55.94306; -3.26806
ਖੇਤਰਫਲ82 acres (33 ha)
ਪਸ਼ੂਆਂ ਦੀ ਸੰਖਿਆ1075 (2008)[1]
ਪਸ਼ੂਆਂ ਜਾਤੀਆਂ ਦੀ ਸੰਖਿਆ171
ਵਾਰਸ਼ਿਕ ਆਗੁੰਤਕ>600,000
ਮੈਂਬਰBIAZA, EAZA, WAZA
ਮੁੱਖ ਪ੍ਰਦਰਸ਼ਨਪਾਂਡਾ, ਪੈਂਗੁਏਨ, ਚਿੰਪੈਂਜ਼ੀ, ਰਿਸ਼
ਵੈੱਬਸਾਈਟwww.edinburghzoo.org.uk

ਜਾਨਵਰ ਅਤੇ ਰੱਖਾਂ ਸੋਧੋ

 
ਯਾਤਰੀ ਫੋਨ ਵਿੱਚ ਪਾਂਡਾ ਦੀ ਫੋਟੋ ਲੈਂਦੇ ਹੋਏ

ਬੁਡੋਂਗੋ ਟ੍ਰੇਲ ਸੋਧੋ

ਇਸ ਵਿੱਚ 18 ਚਿੰਪੈਂਜ਼ੀ ਜਿਹਨਾਂ ਵਿੱਚ 9 ਮਰਦ ਅਤੇ 9 ਔਰਤ ਚਿੰਪੈਂਜ਼ੀ ਹਨ। ਇਸ ਵਿੱਚ ਗੈਲਰੀ, ਲੈਕਚਰ ਹਾਲ, ਖੇਡਾਂ ਅਤੇ ਡਿਸਪਲੇ ਜਿਸ ਨਾਲ ਯਾਤਰੂਆਂ ਨੂੰ ਇਹਨਾਂ ਦੇ ਜੀਵਰ ਵਾਰੇ ਦੱਸਿਆ ਜਾਂਦਾ ਹੈ।[2]

ਲਿਵਿਇੰਗ ਲਿੰਕਜ਼ ਸੋਧੋ

ਖੇਤਰੀ ਸਟੇਸ਼ਨ ਅਤੇ ਖੋਜੀ ਟੀਮ ਵਿੱਚ ਬਣਾਇਆ ਗਿਆ ਲਿੰਕ ਹੈ ਜੋ ਸੁਭਾਅ ਬਾਰੇ ਖੋਜ ਕੀਤੀ ਜਾ ਸਕੇ। ਇਸ ਵਿੱਚ ਬੰਦਰਾਂ ਦਾ ਘਰ ਵੀ ਬਣਾਇਆ ਗਿਆ ਹੈ।[3]

ਪੈਂਗੁਇਨ ਪੱਥਰ ਸੋਧੋ

 
ਬਾਦਸ਼ਾਹ ਪੈਂਗੁਏਨ

ਇਸ ਚਿੜੀਆਘਰ ਨੂੰ ਖਾਸ ਕਰਕੇ ਪੈਂਗੁਇਨ ਦੇ ਰੈਣ ਬਸੇਰ ਕਰਕੇ ਜਾਣਿਆ ਜਾਂਦਾ ਹੈ। ਇਸ ਵਿੱਚ ਪਹਿਲੇ ਤਿੰਨ ਪੈਂਗੁਇਨ ਜਨਵਰੀ 1913 ਵਿੱਚ ਲਿਆਂਦੇ ਗਏ। ਹੁਣ ਬਾਗ ਵਿੱਚ ਪੈਂਗੁਇਨ ਤਲਾਵ, ਪੈਂਗੁਇਨ ਪੱਥਰ ਜੋ 65 ਮੀਟਰ ਲੰਬਾ ਅਤੇ 3.5 ਡੁੰਘਾ ਜਿਸ ਵਿੱਚ 1.2 ਮਿਲੀੳਨ ਲੀਟਰ ਪਾਣੀ ਸਦਾ ਬਣਿਆ ਰਹਿੰਦਾ ਹੈ ਅਤੇ ਪੈਂਗੁਇਨ ਦੀ ਕਲੋਨੀ ਹੈ।[4]

ਪਾਂਡਾ ਸੋਧੋ

ਸੰਨ 2011 ਵਿੱਚ ਬਾਗ ਵਿੱਚ ਇੱਕ ਜੋੜਾ ਪਾਂਡੇ ਚੀਨ ਤੋਂ $1 ਮਿਲੀਅਨ ਡਾਲਰ ਦੀ ਕੀਮਤ ਤੇ ਲਿਆਂਦੇ ਗਏ। ਬਾਗ ਹਰ ਸਾਲ ਲਗਭਗ £285,000 ਦੀ ਰਾਸ਼ੀ ਹਰ ਸਾਲ ਇਹਨਾਂ ਦੇ ਰੈਣ ਬਸੇਰੇ ਤੇ ਖਰਚ ਕਰਦਾ ਹੈ। ਇਹ ਪਾਂਡੇ ਇਸ ਬਾਗ ਵਿੱਚ ਦਸ ਸਾਲ ਰਹਿਣ ਤੋਂ ਬਾਅਦ ਆਪਣੇ ਜੱਦੀ ਸਥਾਨ ਬਾਪਸ ਹੋ ਜਾਂਦੇ ਹਨ।[5][6]

ਪੱਛੀ ਸੋਧੋ

ਪੱਛੀਆਂ ਦੀ ਇਸ ਵਿਲੱਖਣ ਰੱਖ ਨੂੰ ਸਾਲ 2011 ਵਿੱਚ ਖੋਲਿਆ ਗਿਆ ਇਸ ਵਿੱਚ ਬਹੁਤ ਕਿਸਮਾਂ ਦੇ ਪੱਛੀ ਹਨ ਜਿਵੇਂ ਕਬੂਤਰ, ਮੱਛੀਆਂ, ਨੀਲੀ ਜ਼ਹਿਰ ਵਾਲਾ ਡੱਡੂ, ਅੰਧੀ ਮੱਛੀ, ਪੱਤਿਆਂ ਨੂੰ ਕੱਟਣ ਵਾਲੀਆਂ ਕੀੜੀਆਂ ਆਦਿ।[7]

ਕੁਆਲਾ ਕਲੋਨੀ ਸੋਧੋ

ਕੁਆਲਾ ਕਲੋਨੀ ਨੂੰ ਇਸ ਬਾਗ ਵਿੱਚ 2005 ਵਿੱਚ ਖੋਲਿਆ ਗਿਆ ਜਦੋਂ ਇਸ ਵਿੱਚ ਦੋ ਮਰਦ ਕੁਆਲਾ ਅਤੇ ਇੱਕ ਔਰਤ ਕੁਆਲਾ ਸਨ।[8]

ਬਾਲਾਵੇ ਰੱਖ ਸੋਧੋ

ਇਹ ਇੱਕ ਕੰਗਰੂ ਦੀ ਕਿਸਮ ਦਾ ਆਸਟਰੇਲੀਅਨ ਜੀਵ ਹੈ ਇਸ ਦੀ ਰੈਣ ਬਸੇਰੇ ਨੂੰ 2015 ਵਿੱਚ ਬਣਾਇਆ ਗਿਆ।ਇਸ ਰੈਣ ਬਸੇਰੇ ਵਿੱਚ ਯਾਤਰੀ ਬਹੁਤ ਨੇੜੇ ਤੋਂ ਇਹਨਾਂ ਜਾਨਵਰਾਂ ਨੂੰ ਦੇਖ ਸਕਦੇ ਹਨ।

ਜਾਨਵਰਾਂ ਦੀਆਂ ਖੇਡਾਂ ਸੋਧੋ

ਇਸ ਬਾਗ ਵਿੱਚ ਹਰ ਦਿਨ ਜਾਨਵਰਾਂ ਦੇ ਹੁਨਰ, ਉਹਨਾਂ ਦੇ ਖੇਡਣ, ਅਵਾਜ ਮਾਰਨ, ਹੋਰ ਕਿਰਿਆਵਾਂ ਦਾ ਪ੍ਰਦਰਸ਼ਨ ਹੁੰਦਾ ਹੈ ਜਿਸ ਦਾ ਯਾਤਰੀ ਬਹੁਤ ਅਨੰਦ ਮਾਣਦੇ ਸਕਦੇ ਹਨ। ਇਸ ਵਿੱਚ ਜਾਨਵਰਾਂ ਦੀਆਂ ਖੇਡਾਂ ਵਿੱਚ ਉਹਨਾਂ ਨੂੰ ਧੱਕੇ ਨਾਲ ਨਹੀਂ ਸਗੋਂ ਆਪਣੀ ਮਰਜੀ ਦੀ ਖੇਡਾਂ ਕਰਦੇ ਹੋਏ ਦਿਖਾਇਆ ਜਾਂਦਾ ਹੈ।[9]

ਹੋਰ ਦੁਧਾਰੂ ਜਾਨਵਰ ਸੋਧੋ

ਇਸ ਚਿੜੀਆਘਰ ਵਿੱਚ ਬਹੁਤ ਕਿਸਮਾਂ ਦੇ ਆਪਣੇ ਬੱਚਿਆ ਨੂੰ ਦੁਧ ਪਿਲਉਣ ਵਾਲੇ ਜਾਨਵਰ ਹੈ ਜਿਵੇਂ ਏਸ਼ੀਆ ਸ਼ੇਰ, ਰਿਸ਼, ਅਫਰੀਕਨ ਕੁੱਤੇ, ਜ਼ੈਬਰਾ, ਇੱਕ ਸਿੰਗ ਵਾਲਾ ਦਰਿਆਈ ਘੋੜਾ, ਸਟਾਕਲੈਡ ਦੀਆਂ ਬਿਲੀਆਂ, ਚੁੱਟੇ ਮੁੰਹ ਵਾਲੇ ਬਾਂਦਰ, ਚੀਨੀ ਗੁਰੀਲੇ, ਲਾਲ ਪਾਂਡੇ, ਸਾਈਬੇਰੀਅਨ ਹਿਰਨ, ਸਲੇਟੀ ਕੈਗਰੂ ਹਨ।

ਫ਼ੌਜ਼ੀ ਜਾਨਵਰ ਸੋਧੋ

 
ਬੁਤ

ਕੁਝ ਕੋ ਚਿੜੀਆਘਰ ਦੇ ਜਾਨਵਰਾਂ ਨੂੰ ਫ਼ੌਜ਼ੀ ਰੈਂਕ ਮਿਲੇ ਹੋਏ ਹਨ। ਜਾਨਵਰ ਨੇ ਕੁਝ ਲੜਾਈਆ ਵਿੱਚ ਬਹੁਤ ਵਧੀਆਂ ਜੁਮੇਵਾਰੀ ਿਨਭਾਈ ਜਿਸ ਵਾਸਤੇ ਉਸ ਦੀ ਸਰਕਾਰ ਨੇ ਉਸ ਨੂੰ ਵਿਸ਼ੇਸ਼ ਫ਼ੌਜ਼ੀ ਸਨਮਾਨ ਨਾਲ ਅਲੰਕਾਰ ਕੀਤਾ।[10][11]

ਹਵਾਲੇ ਸੋਧੋ

  1. "Edinburgh Zoo Animal Inventory" (PDF). edinburghzoo.org.uk. Edinburgh Zoo. Archived from the original (PDF) on 16 May 2012. Retrieved 10 November 2016. {{cite web}}: Unknown parameter |deadurl= ignored (|url-status= suggested) (help)
  2. "Budongo Trail". edinburghzoo.org.uk. Edinburgh Zoo. Archived from the original on 12 December 2009. Retrieved 10 November 2016. {{cite web}}: Unknown parameter |deadurl= ignored (|url-status= suggested) (help)
  3. "Penguins Rock - Now Open!". Edinburgh Zoo. Archived from the original on 3 July 2010. Retrieved 10 November 2016. {{cite web}}: Unknown parameter |deadurl= ignored (|url-status= suggested) (help)
  4. "Edinburgh Zoo". giantpandazoo.com. GiantPandZoo. Retrieved 1 August 2012.
  5. "Giant Pandas". edinburghzoo.org.uk. Edinburgh Zoo. Archived from the original on 18 February 2012. Retrieved 10 November 2016. {{cite web}}: Unknown parameter |deadurl= ignored (|url-status= suggested) (help)
  6. "Brilliant Birds". edinburghzoo.org.uk. Edinburgh Zoo. Archived from the original on 21 February 2012. Retrieved 10 November 2016. {{cite web}}: Unknown parameter |deadurl= ignored (|url-status= suggested) (help)
  7. "Animals & Attractions". edinburghzoo.org.uk. Edinburgh Zoo. Archived from the original on 28 March 2014. Retrieved 10 November 2016. {{cite web}}: Unknown parameter |deadurl= ignored (|url-status= suggested) (help)
  8. "Animal Antics". edinburghzoo.org.uk. Edinburgh Zoo. Archived from the original on 31 December 2010. Retrieved 10 November 2016. {{cite web}}: Unknown parameter |deadurl= ignored (|url-status= suggested) (help)
  9. "Honour sought for 'Soldier Bear'". BBC News. 25 January 2008. Archived from the original on 2 December 2010. Retrieved 10 November 2016. {{cite news}}: Unknown parameter |deadurl= ignored (|url-status= suggested) (help)
  10. "Military penguin becomes a 'Sir'". BBC News. 15 August 2008. Retrieved 14 July 2008.