'ਓਪੈੱਕ ਜਾਂ ਉੱਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ (English: Organization of the Petroleum Exporting Countries) ਇੱਕ ਕੌਮਾਂਤਰੀ ਜੱਥੇਬੰਦੀ ਅਤੇ ਆਰਥਕ ਜੁੱਟ ਹੈ ਜਿਸਦਾ ਮੁੱਖ ਮਕਸਦ ਕੱਚਾ ਤੇਲ ਪੈਦਾ ਕਰਨ ਵਾਲ਼ੇ ਦੇਸ਼ਾਂ ਦੀਆਂ ਨੀਤੀਆਂ ਦਾ ਤਾਲਮੇਲ ਬਣਾਈ ਰੱਖਣਾ ਹੈ। ਇਹਦਾ ਟੀਚਾ ਮੈਂਬਰ ਦੇਸ਼ਾਂ ਨੂੰ ਪੱਕੀ ਆਮਦਨ ਬੰਨ੍ਹਣਾ ਅਤੇ ਆਰਥਕ ਤਰੀਕਿਆਂ ਰਾਹੀਂ ਦੁਨੀਆ ਦੇ ਬਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਉੱਤੇ ਅਸਰ ਪਾਉਣ ਵਾਸਤੇ ਇਹਨਾਂ ਦੇਸ਼ਾਂ ਨਾਲ਼ ਰਲ਼ਨਾ ਹੈ।[2] [3]

ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ
Organization of the Petroleum Exporting Countries
Flag of ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ Organization of the Petroleum Exporting Countries
ਝੰਡਾ
Location of ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ Organization of the Petroleum Exporting Countries
ਸਦਰ ਮੁਕਾਮਵਿਆਨਾ, ਆਸਟਰੀਆ
ਦਫ਼ਤਰੀ ਭਾਸ਼ਾਅੰਗਰੇਜ਼ੀ[1]
ਕਿਸਮਵਪਾਰਕ ਜੁੱਟ
ਮੈਂਬਰੀ
Leaders
• ਮੁਖੀ
ਬਿਜਾਨ ਨਮਦਾਰ ਜ਼ੰਗਾਨਾ
• ਸਕੱਤਰ ਜਨਰਲ
ਅਬਦੁੱਲਾ ਸਲੀਮ ਅਲ-ਬਦਰੀ
ਸਥਾਪਨਾਬਗ਼ਦਾਦ, ਇਰਾਕ
• ਕਾਨੂੰਨ
10–14 ਸਤੰਬਰ 1960
• ਜਾਰੀ
ਜਨਵਰੀ 1961
ਖੇਤਰ
• ਕੁੱਲ
11,854,977 km2 (4,577,232 sq mi)
ਆਬਾਦੀ
• ਅਨੁਮਾਨ
372,368,429
ਮੁਦਰਾਪ੍ਰਤੀ ਪੀਪਾ ਡਾਲਰਾਂ ਦੇ ਰੇਟ ਮੁਤਾਬਕ ਤਰਤੀਬਬੱਧ
ਵੈੱਬਸਾਈਟ
www.opec.org

ਓਪੈੱਕ ਇੱਕ ਅੰਤਰ-ਸਰਕਾਰੀ ਜੱਥੇਬੰਦੀ ਹੈ ਜਿਸਦੀ ਨੀਂਹ 10-14 ਸਤੰਬਰ 1960 ਵਿੱਚ ਬਗ਼ਦਾਦ ਕਾਨਫ਼ਰੰਸ ਮੌਕੇ ਇਰਾਕ, ਸਾਊਦੀ ਅਰਬ, ਕੁਵੈਤ, ਇਰਾਨ ਅਤੇ ਵੈਨੇਜ਼ੁਏਲਾ ਨੇ ਰੱਖੀ ਸੀ। ਬਾਅਦ ਵਿੱਚ ਨੌਂ ਹੋਰ ਸਰਕਾਰਾਂ ਇਸ 'ਚ ਸ਼ਾਮਲ ਹੋ ਗਈਆਂ: ਲੀਬੀਆ, ਸੰਯੁਕਤ ਅਰਬ ਇਮਰਾਤ, ਕਤਰ, ਇੰਡੋਨੇਸ਼ੀਆ, ਅਲਜੀਰੀਆ, ਨਾਈਜੀਰੀਆ, ਏਕੁਆਦੋਰ, ਅੰਗੋਲਾ ਅਤੇ ਗੈਬਾਨ। ਇਹਦੇ ਸਦਰ ਮੁਕਾਮ ਪਹਿਲਾਂ ਜਨੇਵਾ, ਸਵਿਟਜ਼ਰਲੈਂਡ ਵਿਖੇ ਸਨ ਪਰ ਫੇਰ 1 ਸਤੰਬਰ 1965 ਨੂੰ ਵਿਆਨਾ, ਆਸਟਰੀਆ ਵਿਖੇ ਚਲੇ ਗਏ।[4]

ਹਵਾਲੇ

ਸੋਧੋ
ਨੋਟ

ਹਵਾਲੇ

ਸੋਧੋ
  1. "OPEC Statute" (PDF). Organization of the Petroleum Exporting Countries. 2008. p. 8. Retrieved 8 June 2011. English shall be the official language of the Organization.
  2. {{cite web|url=http://www.economist.com/news/finance-and-economics/21596986-higher-production-elsewhere-undermining-cartel-leaky-barrels%7Ctitle=Opec and Oil Prices: Leaky Barrels|work=The Economist|accessdate=12 May 2014}}
  3. "Our Mission". OPEC. Retrieved 16 February 2013.
  4. "Brief History". OPEC. Retrieved 16 February 2013.
ਕਿਤਾਬਾਂ ਦੀ ਲਿਸਟ

ਬਾਹਰੀ ਕੜੀਆਂ

ਸੋਧੋ