ਓਮ ਪ੍ਰਕਾਸ਼ ਬਾਲਮੀਕੀ
ਓਮ ਪ੍ਰਕਾਸ਼ ਵਾਲਮੀਕਿ (ਹਿੰਦੀ: ओमप्रकाश वाल्मीकि) (30 ਜੂਨ 1950 - 18 ਨਵੰਬਰ 2013)[1] ਵਰਤਮਾਨ ਦਲਿਤ ਸਾਹਿਤ ਦੇ ਪ੍ਰਤਿਨਿੱਧੀ ਰਚਨਾਕਾਰਾਂ ਵਿੱਚੋਂ ਇੱਕ ਸਨ।[2] ਹਿੰਦੀ ਵਿੱਚ ਦਲਿਤ ਸਾਹਿਤ ਦੇ ਵਿਕਾਸ ਵਿੱਚ ਓਮ ਪ੍ਰਕਾਸ਼ ਬਾਲਮੀਕੀ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ।
ਓਮ ਪ੍ਰਕਾਸ਼ ਬਾਲਮੀਕੀ | |
---|---|
ਜਨਮ | ਬਰਲੇ ਪਿੰਡ, ਮੁਜੱਫਰਪੁਰ (ਉੱਤਰ ਪ੍ਰਦੇਸ਼) ਜਿਲਾ | 30 ਜੂਨ 1950
ਮੌਤ | 18 ਨਵੰਬਰ 2013 ਦੇਹਰਾਦੂਨ, ਭਾਰਤ | (ਉਮਰ 63)
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਆਰੰਭਕ ਜੀਵਨ
ਸੋਧੋਓਮ ਪ੍ਰਕਾਸ਼ ਬਾਲਮੀਕੀ ਦਾ ਜਨਮ 30 ਜੂਨ 1950 ਨੂੰ ਮੁਜੱਫਰਪੁਰ (ਉੱਤਰ ਪ੍ਰਦੇਸ਼) ਜਿਲ੍ਹੇ ਦੇ ਬਰਲੇ ਪਿੰਡ ਵਿੱਚ ਇੱਕ ਅਛੂਤ ਬਾਲਮੀਕੀ ਪਰਵਾਰ ਵਿੱਚ ਹੋਇਆ। ਉਸ ਨੇ ਆਪਣੀ ਸਿੱਖਿਆ ਆਪਣੇ ਪਿੰਡ ਅਤੇ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਬਚਪਨ ਸਮਾਜਕ ਅਤੇ ਆਰਥਕ ਕਠਿਨਾਈਆਂ ਵਿੱਚ ਗੁਜ਼ਰਿਆ। ਆਰੰਭਕ ਜੀਵਨ ਵਿੱਚ ਉਸ ਨੂੰ ਜੋ ਆਰਥਕ , ਸਮਾਜਕ ਅਤੇ ਮਾਨਸਿਕ ਕਸ਼ਟ ਝੱਲਣੇ ਪਏ, ਉਸਦਾ ਉਨ੍ਹਾਂ ਦੇ ਸਾਹਿਤ ਵਿੱਚ ਭਰਵਾਂ ਪ੍ਰਗਟਾਓ ਹੋਇਆ ਹੈ। ਬਾਲਮੀਕੀ ਕੁਝ ਸਮੇਂ ਤੱਕ ਮਹਾਰਾਸ਼ਟਰ ਵਿੱਚ ਰਹੇ। ਉੱਥੇ ਉਹ ਦਲਿਤ ਲੇਖਕਾਂ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਡਾ. ਭੀਮਰਾਓ ਅੰਬੇਡਕਰ ਦੀਆਂ ਰਚਨਾਵਾਂ ਦਾ ਅਧਿਅਨ ਕੀਤਾ।ਇਸ ਨਾਲ ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਵਿੱਚ ਬੁਨਿਆਦੀ ਤਬਦੀਲੀ ਹੋਈ। ਉਹ ਦੇਹਰਾਦੂਨ ਸਥਿਤ ਆਰਡਿਨੇਂਸ ਫ਼ੈਕਟਰੀ ਵਿੱਚ ਇੱਕ ਅਧਿਕਾਰੀ ਵਜੋਂ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ।
ਦਲਿਤ ਸਾਹਿਤ ਦੀ ਧਾਰਨਾ
ਸੋਧੋਬਾਲਮੀਕੀ ਦੇ ਅਨੁਸਾਰ ਦਲਿਤਾਂ ਦੁਆਰਾ ਲਿਖਿਆ ਜਾਣ ਵਾਲਾ ਸਾਹਿਤ ਹੀ ਦਲਿਤ ਸਾਹਿਤ ਹੈ। ਉਨ੍ਹਾਂ ਦੀ ਮਾਨਤਾ ਅਨੁਸਾਰ ਦਲਿਤ ਹੀ ਦਲਿਤ ਦੀ ਪੀੜ ਨੂੰ ਬਿਹਤਰ ਢੰਗ ਨਾਲ ਸਮਝ ਸਕਦਾ ਹੈ ਅਤੇ ਉਹੀ ਉਸ ਅਨੁਭਵ ਦੀ ਪ੍ਰਮਾਣਿਕ ਪੇਸ਼ਕਾਰੀ ਕਰ ਸਕਦਾ ਹੈ। ਇਸ ਆਸ਼ੇ ਦੀ ਪੁਸ਼ਟੀ ਦੇ ਤੌਰ ਉੱਤੇ ਰਚਿਤ ਆਪਣੀ ਆਤਮਕਥਾ ਜੂਠਨ[3] ਵਿੱਚ ਉਸ ਨੇ ਵੰਚਿਤ ਵਰਗ ਦੀਆਂ ਸਮਸਿਆਵਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਰਚਨਾਤਮਕ ਸਾਹਿਤ
ਸੋਧੋਉਸ ਨੇ ਸਿਰਜਨਾਤਮਕ ਸਾਹਿਤ ਦੇ ਨਾਲ-ਨਾਲ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਦੀ ਭਾਸ਼ਾ ਠੇਠ, ਤਥਪਰਕ ਅਤੇ ਆਵੇਗਮਈ ਹੈ। ਨਾਟਕਾਂ ਦੇ ਅਭਿਨੇ ਅਤੇ ਨਿਰਦੇਸ਼ਨ ਵਿੱਚ ਵੀ ਉਨ੍ਹਾਂ ਦਾ ਦਖਲ ਰਿਹਾ ਹੈ। ਆਪਣੀ ਆਤਮਕਥਾ ਜੂਠਨ ਦੇ ਕਾਰਨ ਉਸ ਨੂੰ ਹਿੰਦੀ ਸਾਹਿਤ ਵਿੱਚ ਵਿਸ਼ੇਸ਼ ਪਹਿਚਾਣ ਮਿਲੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ - ਸਦੀਓਂ ਕਾ ਸੰਤਾਪ (1989), ਬਸ! ਬਹੁਤ ਹੋ ਚੁੱਕਾ (1997), ਅਬ ਔਰ ਨਹੀਂ (2009) (ਕਵਿਤਾ ਸੰਗ੍ਰਿਹ), ਸਲਾਮ (2000), ਘੁਸਪੈਠੀਏ (2004) (ਕਹਾਣੀ ਸੰਗ੍ਰਿਹ) ਅਤੇ ਜੂਠਨ (ਆਤਮਕਥਾ, 1997), ਦਲਿਤ ਸਾਹਿਤ ਦਾ ਸੌਂਦਰਿਆ ਸ਼ਾਸਤਰ (ਆਲੋਚਨਾ, 2001)। ਸੰਪ੍ਰਤੀ प्रतिलिपि ਅੰਤਰਜਾਲ ਪਤ੍ਰਿਕਾ ਦੇ ਸੰਪਾਦਕ ਸਨ। [4]
ਕਾਵਿ-ਨਮੂਨਾ
ਸੋਧੋਜਿਸ ਰਾਸਤੇ ਸੇ ਚਲਕਰ ਤੁਮ ਪਹੁੰਚੇ ਹੋ
ਇਸ ਧਰਤੀ ਪਰ
ਉਸੀ ਰਾਸਤੇ ਸੇ ਚਲਕਰ ਆਯਾ ਮੈਂ ਭੀ
ਫਿਰ ਤੁਮ੍ਹਾਰਾ ਕਦ ਇਤਨਾ ਊੰਚਾ
ਕਿ ਆਸਮਾਨ ਕੋ ਭੀ ਛੂ ਲੇਤੇ ਹੋ
ਤੁਮ ਆਸਾਨੀ ਸੇ
ਔਰ ਮੇਰਾ ਕਦ ਇਤਨਾ ਛੋਟਾ
ਕਿ ਮੈਂ ਛੂ ਨਹੀਂ ਸਕਤਾ
ਜ਼ਮੀਨ ਭੀ!
ਸਨਮਾਨ
ਸੋਧੋਉਸ ਨੂੰ ਸੰਨ 1993 ਵਿੱਚ ਡਾ.ਅੰਬੇਡਕਰ ਰਾਸ਼ਟਰੀ ਇਨਾਮ, ਸੰਨ 1995 ਵਿੱਚ ਪਰਿਵੇਸ਼ ਸਨਮਾਨ ਅਤੇ ਸਾਹਿਤ ਭੂਸ਼ਣ ਇਨਾਮ (2008 - 2009) ਨਾਲ ਸਨਮਾਨਿਆ ਜਾ ਚੁੱਕਿਆ ਹੈ।