ਮੁਥੂਵੇਲ ਕਰੁਣਾਨਿਧੀ ਕਨੀਮੋਝੀ (ਜਨਮ 5 ਜਨਵਰੀ 1968) ਇੱਕ ਭਾਰਤੀ ਰਾਜਨੇਤਾ, ਕਵੀ ਅਤੇ ਪੱਤਰਕਾਰ ਹੈ। ਉਹ ਸੰਸਦ ਮੈਂਬਰ ਹੈ, ਲੋਕ ਸਭਾ ( ਭਾਰਤ ਦੀ ਸੰਸਦ ਦਾ ਹੇਠਲਾ ਸਦਨ) ਵਿੱਚ ਥੂਥੁਕੁੜੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਉਹ ਪਹਿਲਾਂ ਰਾਜ ਸਭਾ (ਭਾਰਤ ਦੀ ਸੰਸਦ ਦਾ ਉਪਰਲਾ ਸਦਨ) ਦੀ ਮੈਂਬਰ ਵੀ ਰਹੀ ਹੈ ਜਿਥੇ ਉਹ ਤਾਮਿਲਨਾਡੂ ਦੀ ਪ੍ਰਤੀਨਿਧਤਾ ਕਰਦੀ ਸੀ।[2] ਕਨੀਮੋਝੀ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਅਤੇ ਉਨ੍ਹਾਂ ਦੀ ਤੀਜੀ ਪਤਨੀ ਰਾਜਥੀ ਅੰਮਲ ਦੀ ਧੀ ਹੈ।

ਕਨੀਮੋਝੀ ਕਰੁਣਾਨਿਧੀ
ਕਨੀਮੋਝੀ 2007 ਵਿੱਚ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਤੋਂ ਪਹਿਲਾਂਜੈਸਿੰਘ ਤਿਆਗਰਾਜ ਨੈਟਰਜੀ
ਹਲਕਾਥੂਥੁਕੁੜੀ
ਚੇਅਰਮੈਨ ਰਸਾਇਣ ਅਤੇ ਖਾਦ ਸਥਾਈ ਕਮੇਟੀ
ਦਫ਼ਤਰ ਸੰਭਾਲਿਆ
14 ਸਤੰਬਰ 2019
ਯੂਨੀਅਨ ਮਨਿਸਟਰਡੀ ਵੀ ਸਦਾਨੰਦ ਗੌੜਾ
ਯੂਨੀਅਨ ਮਨਿਸਟਰ (ਸੁਤੰਤਰ ਚਾਰਜ)ਮਨਸੁਖ ਐਲ ਮੰਡਵੀਆ
ਲੋਕ ਸਭਾ ਵਿੱਚ ਡੀਐਮਕੇ ਦੇ ਉਪ ਨੇਤਾ।
ਦਫ਼ਤਰ ਸੰਭਾਲਿਆ
30 ਮਈ 2019
ਲੀਡਰਟੀ. ਆਰ. ਬਾਲੂ
ਚੇਅਰਮੈਨ ਟੂਟੀਕੋਰਿਨ ਏਅਰਪੋਰਟ ਸਲਾਹਕਾਰ ਬੋਰਡ
ਦਫ਼ਤਰ ਸੰਭਾਲਿਆ
30 ਮਈ 2019
ਤੋਂ ਪਹਿਲਾਂਜੈਸਿੰਘ ਤਿਆਗਰਾਜ ਨੈਟਰਜੀ
ਮਹਿਲਾ ਵਿੰਗ ਸਕੱਤਰ, ਡੀਐਮਕੇ
ਦਫ਼ਤਰ ਸੰਭਾਲਿਆ
9 ਜਨਵਰੀ 2015
ਲੀਡਰਐਮ. ਕਰੁਣਾਨਿਧੀ ,
ਐਮ ਕੇ ਸਟਾਲਿਨ
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਵਿੱਚ
25 ਜੁਲਾਈ 2007 – 23 ਮਈ 2019
ਤੋਂ ਬਾਅਦਪੀ. ਵਿਲਸਨ, ਡੀਐਮਕੇ
ਹਲਕਾਤਾਮਿਲਨਾਡੂ
ਨਿੱਜੀ ਜਾਣਕਾਰੀ
ਜਨਮ (1968-01-05) 5 ਜਨਵਰੀ 1968 (ਉਮਰ 56)
ਮਦਰਾਸ, ਮਦਰਾਸ ਰਾਜ, ਭਾਰਤ
(ਹੁਣ ਚੇਨਈ, ਤਾਮਿਲਨਾਡੂ, ਭਾਰਤ)
ਸਿਆਸੀ ਪਾਰਟੀਦ੍ਰਾਵਿੜ ਮੁਨੇਤਰ ਕੜਗਮ
ਜੀਵਨ ਸਾਥੀਅਥਿਬਨ ਬੋਸ (1989–1997)[1]
ਜੀ ਅਰਿੰਦਵਮ (1997 – present)
ਸੰਬੰਧਵੇਖੋ ਕਰੁਣਾਨਿਧੀ ਪਰਿਵਾਰ
ਬੱਚੇਅਤਿਥੀਅਨ
ਮਾਪੇਐਮ. ਕਰੁਣਾਨਿਧੀ (ਪਿਤਾ)
ਰਜਤੀ ਅੰਮਲ(ਮਾਂ)
ਰਿਹਾਇਸ਼ਚੇਨਈ, ਤਾਮਿਲਨਾਡੂ, ਭਾਰਤ
ਅਲਮਾ ਮਾਤਰਈਥਿਰਾਜ ਕਾਲਜ ਫਾਰ ਵੂਮੈਨ

ਕਨੀਮੋਝੀ ਇੰਡੀਅਨ ਦ੍ਰਾਵਿੜ ਮੁਨੇਤਰ ਕੜਗਮ (ਡੀਐਮਕੇ) ਰਾਜਨੀਤਿਕ ਪਾਰਟੀ ਨਾਲ ਸਬੰਧਤ ਹੈ, ਜਿੱਥੇ ਉਹ ਡੀਐਮਕੇ ਦੇ ਕਲਾ, ਸਾਹਿਤ ਅਤੇ ਤਰਕਸ਼ੀਲਤਾ ਵਿੰਗ ਦੀ ਮੁੱਖੀ ਵਜੋਂ ਕੰਮ ਕਰਦੀ ਹੈ ਅਤੇ ਆਪਣੇ ਪਿਤਾ ਦੇ "ਸਾਹਿਤਕ ਵਾਰਸ" ਵਜੋਂ ਵੇਖੀ ਜਾਂਦੀ ਹੈ।[3] ਉਸ ਦੇ ਮਤਰੇਏ ਭਰਾ ਐਮ ਕੇ ਅਲਾਗਿਰੀ ਸਾਬਕਾ ਕੇਂਦਰੀ ਮੰਤਰੀ ਅਤੇ ਐਮ ਕੇ ਸਟਾਲਿਨ ਤਾਮਿਲਨਾਡੂ ਦਾ ਸਾਬਕਾ ਉਪ ਮੁੱਖ ਮੰਤਰੀ ਹਨ।

ਮੁੱਢਲਾ ਜੀਵਨ ਸੋਧੋ

ਰਾਜਨੀਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਨੀਮੋਝੀ ਪੱਤਰਕਾਰੀ ਕਰਦੀ ਸੀ। ਉਸਨੇ ਹਿੰਦੂ ਦੀ ਸਬ ਐਡੀਟਰ, ਕੁੰਗੁਮਮ (ਇਕ ਤਾਮਿਲ ਹਫਤਾਵਾਰੀ ਰਸਾਲਾ) ਦੀ ਇੰਚਾਰਜ ਸੰਪਾਦਕ ਅਤੇ ਤਾਮਿਲ ਮੁਰਸੂ ਨਾਮਕ ਸਿੰਗਾਪੁਰ ਸਥਿਤ ਤਾਮਿਲ ਅਖਬਾਰ ਦੀ ਫੀਚਰ ਸੰਪਾਦਕ ਵਜੋਂ ਕੰਮ ਕੀਤਾ।[3]

ਸੋਸ਼ਲ ਵਰਕਸ ਸੋਧੋ

ਰੁਚੀਆਂ ਸੋਧੋ

ਕਨੀਮੋਝੀ ਪੈਨ-ਤਾਮਿਲ ਮੁੱਦਿਆਂ ਦਾ ਸਮਰਥਨ ਕਰਨ ਲਈ ਜਾਣੀ ਜਾਂਦੀ ਹੈ।[4][5] ਉਹ ਔਰਤ ਸਸ਼ਕਤੀਕਰਣ ਪ੍ਰੋਗਰਾਮਾਂ ਦੇ ਆਯੋਜਨ ਵਿੱਚ ਹਿੱਸਾ ਲੈਂਦੀ ਹੈ[6] ਅਤੇ ਵੱਖ ਯੋਗਤਾਵਾਂ ਵਾਲੇ ਲੋਕਾਂ ਅਤੇ ਟ੍ਰਾਂਸਜੈਂਡਰ ਲੋਕਾਂ ਦੀ ਭਲਾਈ ਵਿੱਚ ਰੁਚੀ ਰੱਖਦੀ ਹੈ। 2005 ਵਿੱਚ, ਕਾਰਤੀ ਚਿਦਾਂਬਰਮ ਦੇ ਨਾਲ, ਉਸਨੇ ਇੱਕ ਪੋਰਟਲ ਦੀ ਸਥਾਪਨਾ ਕੀਤੀ ਜਿਸ ਵਿੱਚ ਮੁਕਤ ਭਾਸ਼ਣ ਦਾ ਸਮਰਥਨ ਕੀਤਾ ਗਿਆ ਸੀ।[7]

2007 ਵਿੱਚ, ਕਨੀਮੋਝੀ ਨੇ ਚੇਨਈ ਸੰਗਮਮ, ਇੱਕ ਸਲਾਨਾ ਖੁੱਲਾ ਤਾਮਿਲ ਸੱਭਿਆਚਾਰਕ ਤਿਉਹਾਰ, ਜੋ ਪੋਂਗਲ ਦੇ ਮੌਸਮ ਦੌਰਾਨ ਆਯੋਜਿਤ ਕੀਤਾ ਜਾਣ ਲੱਗਿਆ, ਦੇ ਵਿਚਾਰ ਨੂੰ ਜਨਮ ਦਿੱਤਾ।

ਨਿੱਜੀ ਜ਼ਿੰਦਗੀ ਸੋਧੋ

ਕਨੀਮੋਝੀ ਚੇਨਈ ਦੇ ਪ੍ਰੈਜੇਂਟੇਸ਼ਨ ਕਾਨਵੈਂਟ, ਚਰਚ ਪਾਰਕ ਦੀ ਵਿਦਿਆਰਥੀ ਸੀ ਅਤੇ ਬਾਅਦ ਵਿੱਚ ਮਦਰਾਸ ਯੂਨੀਵਰਸਿਟੀ ਦੇ ਏਥਿਰਾਜ ਕਾਲਜ ਫਾਰ ਵੂਮੈਨ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਕੀਤੀ।[3] ਉਸ ਦਾ ਦੋ ਵਾਰ ਵਿਆਹ ਹੋਇਆ ਹੈ; ਪਹਿਲਾਂ 1989 ਵਿੱਚ ਸਿਵਾਕਸੀ ਤੋਂ ਇੱਕ ਵਪਾਰੀ ਅਥੀਬਨ ਬੋਸ ਨਾਲ ਸੀ, ਅਤੇ ਫਿਰ 1997 ਵਿੱਚ ਇੱਕ ਸਿੰਗਾਪੁਰ ਅਧਾਰਤ ਤਾਮਿਲ ਲੇਖਕ, ਜੀ. ਅਰਾਵਿੰਡਨ ਨਾਲ। ਉਸਦਾ ਇੱਕ ਪੁੱਤਰ ਹੈ ਜਿਸਦਾ ਨਾਮ ਅਦੀਥਿਆਨ ਹੈ।[8]

ਹਵਾਲੇ ਸੋਧੋ

  1. "The Big and Mighty Karuna family". Daily News and Analysis. 26 May 2009. Retrieved 1 February 2011.
  2. "Detailed Profile: Smt. Kanimozhi". Govt. of India. Archived from the original on 30 ਮਾਰਚ 2009. Retrieved 20 December 2010. {{cite web}}: Unknown parameter |dead-url= ignored (|url-status= suggested) (help)
  3. 3.0 3.1 3.2 "Kanimozhi: A poetess politician in trouble". Sify.com. Retrieved 20 December 2010.
  4. Kanimozhi the rising daughter in Tamil Nadu?. Dnaindia.com (7 March 2007). Retrieved on 27 March 2012.
  5. "'Why does god need gunman to protect hundiyal?': Kanimozhi's speech rankles Hindu group". 11 January 2018.
  6. "Fight against injustice, Kanimozhi tells women". The Hindu. Chennai, India. 24 March 2007. Archived from the original on 10 ਜੂਨ 2007. Retrieved 20 December 2010. {{cite news}}: Unknown parameter |dead-url= ignored (|url-status= suggested) (help)
  7. Karuthu. Karuthu. Retrieved on 27 March 2012.
  8. "A Wedding In The Family ...", Rediff News, retrieved 9 December 2010