ਕਬੀਰ ਚੌਧਰੀ (ਬੰਗਾਲੀ ਭਾਸ਼ਾ: কবীর চৌধুরী; 9 ਫਰਵਰੀ 1923 – 13 ਦਸੰਬਰ 2011) ਮਸ਼ਹੂਰ ਅਕਾਦਮਿਕ, ਨਿਬੰਧਕਾਰ, ਪਦਾਰਥਵਾਦੀ, ਅਨੁਵਾਦਕ, ਸੱਭਿਆਚਾਰਕ ਵਰਕਰ, ਸਿਵਲ ਸਮਾਜ ਕਾਰਕੁਨ ਅਤੇ ਬੰਗਲਾਦੇਸ਼ ਵਿੱਚ ਕੱਟੜਵਾਦ ਦੇ ਖਿਲਾਫ ਅੰਦੋਲਨ ਵਿੱਚ ਮੋਢੀ ਸੀ।[1][2][3]

ਕਬੀਰ ਚੌਧਰੀ
কবীর চৌধুরী
ਤਸਵੀਰ:কবীর চৌধুরী (১৯২৩-২০১১).jpg
ਜਨਮAbul Kalam Mohammad Kabir Manik
(1923-02-09)9 ਫਰਵਰੀ 1923
Brahmanbaria, ਬਰਤਾਨਵੀ ਰਾਜ (ਹੁਣ ਬੰਗਲਾਦੇਸ਼)
ਮੌਤ13 ਦਸੰਬਰ 2011(2011-12-13) (ਉਮਰ 88)
Naya Paltan, ਢਾਕਾ, ਬੰਗਲਾਦੇਸ਼
ਕਿੱਤਾਐਜੂਕੇਟਰ, ਲੇਖਕ ਅਤੇ ਅਨੁਵਾਦਕ
ਰਾਸ਼ਟਰੀਅਤਾਬੰਗਲਾਦੇਸ਼ੀ
ਅਲਮਾ ਮਾਤਰਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ
ਮਿਨੀਸੋਟਾ ਯੂਨੀਵਰਸਿਟੀ
ਢਾਕਾ ਯੂਨੀਵਰਸਿਟੀ
ਸ਼ੈਲੀਲੇਖ, ਅਨੁਵਾਦ, ਸਾਹਿਤਕ ਆਲੋਚਨਾ
ਪ੍ਰਮੁੱਖ ਅਵਾਰਡ
ਜੀਵਨ ਸਾਥੀਮੇਹਰ ਕਬੀਰ
ਰਿਸ਼ਤੇਦਾਰਮੁਨੀਰ ਚੌਧਰੀ (ਭਰਾ)
ਫਿਰਦੌਸੀ ਮਜੂਮਦਾਰ (ਭੈਣ)

ਆਰੰਭਕ ਜੀਵਨ ਅਤੇ ਸਿੱਖਿਆ ਸੋਧੋ

ਕਬੀਰ ਚੌਧਰੀ ਸੰਯੁਕਤ ਬੰਗਾਲ ਦੇ ਉਦੋਂ ਤਿੱਪਰਾ ਜ਼ਿਲ੍ਹੇ ਦੇ ਬ੍ਰਾਹਮਣਬਾਰੀਆ ਵਿੱਚ ਪੈਦਾ ਹੋਇਆ ਸੀ ਜਿੱਥੇ ਉਸਦਾ ਪਿਤਾ ਇੱਕ ਸਿਵਲ ਸੇਵਕ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਹ ਉਦਾਰਵਾਦੀ ਵਿਚਾਰਾਂ ਅਤੇ ਨਿਰਪੱਖ ਸੋਚ ਦੇ ਮਾਹੌਲ ਵਿੱਚ ਵੱਡਾ ਹੋਇਆ। ਉਸ ਦਾ ਪਰਿਵਾਰ ਬੰਗਲਾਦੇਸ਼ ਦੇ ਨੋਆਖਲੀ ਜ਼ਿਲ੍ਹੇ ਦੇ ਚਤਖਿਲ ਤੋਂ ਸੀ[4]।[4] ਉਸ ਦਾ ਪਿਤਾ ਇੱਕ ਧਰਮੀ ਮੁਸਲਮਾਨ ਸੀ ਅਤੇ ਧਾਰਮਿਕ ਕੱਟੜਤਾ ਦੀ ਕਿਸੇ ਵੀ ਰੈਣ ਤੋਂ ਮੁਕਤ ਸੀ। ਸਕੂਲ ਵਿੱਚ ਕਬੀਰ ਦੇ ਬਹੁਤ ਸਾਰੇ ਨੇੜਲੇ ਦੋਸਤ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ। ਜਦੋਂ ਉਸਨੇ ਸ਼ੁਰੂ 1940ਵਿਆਂ ਵਿੱਚ ਢਾਕਾ ਯੂਨੀਵਰਸਿਟੀ ਵਿੱਚੋਂ ਅੰਗਰੇਜ਼ੀ ਸਾਹਿਤ ਦਾ ਅਧਿਐਨ ਕਰਦਾ ਸੀ,  ਉਹ ਹੋਰਨਾਂ ਦੇ ਇਲਾਵਾ H.G. Wells, George Bernard Shaw ਅਤੇ  Bertrand Russell ਤੋਂ ਬਹੁਤ ਪ੍ਰਭਾਵਿਤ ਹੋਇਆ। ਦੂਜੀ ਵਿਸ਼ਵ ਜੰਗ ਦੌਰਾਨ ਉਹ ਨਜ਼ਰਬੰਦੀ ਕੈਂਪਾਂ ਵਿੱਚ  ਨਾਜ਼ੀ ਅਤਿਆਚਾਰਾਂ ਤੋਂ, ਨਸਲੀ ਸਫਾਈ ਦੀ ਯੋਜਨਾ ਵਜੋਂ ਯਹੂਦੀਆਂ  ਦੇ ਭਾਰੀ ਕਤਲਾਮ ਤੋਂ  ਅਤੇ ਸਾਰੇ ਜਮਹੂਰੀ ਕਾਇਦੇ ਕਾਨੂੰਨਾਂ ਦੀ ਤਬਾਹੀ ਬਹੁਤ ਦੁਖੀ ਹੋਇਆ। ਲੋਕਤੰਤਰ, ਧਰਮ ਨਿਰਪੱਖਤਾ ਅਤੇ ਉਦਾਰਵਾਦੀ ਵਿਚਾਰਾਂ ਵਿੱਚ ਕਬੀਰ ਦੀ ਨਿਹਚਾ ਦਿਨੋ ਦਿਨ ਮਜ਼ਬੂਤ ਹੁੰਦਾ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਸਮਾਜਵਾਦੀ ਵਿਚਾਰਧਾਰਾ ਵੱਲ ਆਕਰਸ਼ਿਤ ਪਾਇਆ।[5]

ਢਾਕਾ, ਮਿਨੀਸੋਟਾ ਅਤੇ ਦੱਖਣੀ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹੇ, ਕਬੀਰ ਚੌਧਰੀ ਐਫ਼ਰੋ-ਏਸ਼ੀਅਨ ਲੇਖਕ ਸੰਘ, ਐਫ਼ਰੋ-ਏਸ਼ੀਅਨ ਪੀਪਲਜ਼ ਸੋਲੀਡੈਰਿਟੀ ਵਰਗੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸਿੱਖਿਆ, ਅਮਨ ਅਤੇ ਇੰਟਰ-ਸੱਭਿਆਚਾਰਕ ਸਮਝ ਦੇ ਖੇਤਰ ਵਿੱਚ ਅੱਧੀ ਸਦੀ ਵੱਧ ਲਈ ਕੰਮ ਕੀਤਾ ਸੰਗਠਨ, ਅੰਤਰਰਾਸ਼ਟਰੀ ਥੀਏਟਰ ਇੰਸਟੀਚਿਊਟ, ਯੂਨੈਸਕੋ ਨੈਸ਼ਨਲ ਕਮਿਸ਼ਨ ਅਤੇ ਵਿਸ਼ਵ ਦੇ ਅਮਨ ਪ੍ਰੀਸ਼ਦ ਦੇ ਬੰਗਲਾਦੇਸ਼ ਅਧਿਆਇ.

ਰਚਨਾਵਾਂ ਸੋਧੋ

ਬੰਗਾਲੀ ਅਨੁਵਾਦ ਸੋਧੋ

  • চেখভের গল্প (ਚੈਖਵ ਦੀਆਂ ਕਹਾਣੀਆਂ, 1969)
  • সমুদ্রের স্বাদ (১৯৭০)
  • গ্রেট গ্যাটসবি (The Great Gatsby, 1971),
  • দি গ্রেপস অব র‌্যথ (The Grapes of Wrath,1989)
  • রূপান্তর (The Metamorphosis,1990)
  • বেউলফ (১৯৮৫)
  • অল দি কিংস মেন (১৯৯২)
  • দি গার্ল উইথ এ পার্ল ইয়ার রিং (২০০৭)
  • গল্প উপন্যাসে প্রতিকৃতি চিত্র (২০০৭)

ਪੁਰਸਕਾਰ ਸੋਧੋ

ਸਿੱਖਿਆ, ਸਾਹਿਤ ਅਤੇ ਸਿਵਲ ਸੁਸਾਇਟੀ ਦੇ ਅੰਦੋਲਨਾਂ ਲਈ ਉਸ ਦੇ ਯੋਗਦਾਨ ਲਈ, ਕਬੀਰ ਚੌਧਰੀ ਨੂੰ ਕੌਮੀ ਅਤੇ ਕੌਮਾਂਤਰੀ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ  ਪ੍ਰਾਪਤ ਅਵਾਰਡਾਂ ਵਿੱਚੋਂ ਕੁਝ ਹਨ:

  • ਸਵਾਧੀਨਤਾ ਦਿਵਸ ਪਦਕ (1997)
  • ਬੰਗਲਾਦੇਸ਼ ਦਾ ਨੈਸ਼ਨਲ ਪ੍ਰੋਫੈਸਰ (1998) 
  • ਏਕੂਸ਼ੇ ਪਦਕ (1991)
  •  ਬੰਗਲਾ ਅਕੈਡਮੀ ਅਵਾਰਡ (1973)
  •  ਮੁਹੰਮਦ ਨਸੀਰਉਦੀਨ ਸਾਹਿਤਕ ਪੁਰਸਕਾਰ (1986) 
  • ਵਿਲੀਅਮ ਕੈਰੀ ਅਵਾਰਡ (ਭਾਰਤ, 1994) 
  • ਟੈਗੋਰ ਅਮਨ ਪੁਰਸਕਾਰ (ਭਾਰਤ)

ਹਵਾਲੇ ਸੋਧੋ