ਕਰਨੈਲ ਗਿੱਲ
ਕਰਨੈਲ ਗਿੱਲ ਇੱਕ ਪੰਜਾਬੀ ਲੋਕ ਗਾਇਕ ਸਨ।[1][2][3][4] ਇਹ ਬੀਬੀ ਹਰਨੀਤ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ, ਰਣਜੀਤ ਕੌਰ, ਸੁਖਵੰਤ ਸੁੱਖੀ, ਸੁਰਿੰਦਰ ਕੌਰ, ਸਵਰਨ ਲਤਾ ਅਤੇ ਕਈ ਹੋਰਾਂ ਨਾਲ਼ ਗਾਏ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ।[1][3]
ਕਰਨੈਲ ਗਿੱਲ | |
---|---|
ਜਨਮ ਦਾ ਨਾਮ | ਕਰਨੈਲ ਸਿੰਘ ਗਿੱਲ |
ਜਨਮ | ਗੁਰੂਸਰ ਚੱਕ ਨੰਬਰ 259, ਲਾਇਲਪੁਰ ਜ਼ਿਲਾ, ਬਰਤਾਨਵੀ ਪੰਜਾਬ | 13 ਫਰਵਰੀ 1942
ਮੂਲ | ਲੁਧਿਆਣਾ, ਭਾਰਤੀ ਪੰਜਾਬ |
ਮੌਤ | 24 ਜੂਨ 2012 ਜਮਾਲ ਪੁਰ ਅਵਾਣਾ, ਲੁਧਿਆਣਾ ਜ਼ਿਲਾ, ਭਾਰਤੀ ਪੰਜਾਬ | (ਉਮਰ 70)
ਵੰਨਗੀ(ਆਂ) | ਲੋਕ-ਗੀਤ |
ਕਿੱਤਾ | ਗਾਇਕੀ |
ਸਾਲ ਸਰਗਰਮ | 1964–2012 |
24 ਜੂਨ 2012 ਨੂੰ ਕੈਂਸਰ ਤੋਂ ਪੀੜਤ ਗਿੱਲ ਦੀ ਮੌਤ ਹੋ ਗਈ।[1] ਓਹ ਆਪਣੇ ਪਿੱਛੇ ਆਪਣੀ ਪਤਨੀ ਸੁਖਜਿੰਦਰ ਕੌਰ, ਪੁੱਤਰ ਗੁਰਤੇਜ ਸਿੰਘ ਅਤੇ ਦੋ ਧੀਆਂ, ਕੰਵਰਦੀਪ ਕੌਰ ਅਤੇ ਕਿਰਨਦੀਪ ਕੌਰ, ਛੱਡ ਗਏ ਹਨ।[1][2] ਓਹਨਾਂ ਦਾ ਅੰਤਮ ਸੰਸਕਾਰ ਓਹਨਾਂ ਦੇ ਪਿੰਡ ਜਮਾਲਪੁਰ (ਲੁਧਿਆਣਾ ਜ਼ਿਲਾ) ਵਿਖੇ ਕੀਤਾ ਗਿਆ।
ਮੁੱਢਲੀ ਜ਼ਿੰਦਗੀ ਅਤੇ ਗਾਇਕੀ
ਸੋਧੋਗਿੱਲ ਦਾ ਜਨਮ 13 ਫ਼ਰਵਰੀ 1942[2] ਨੂੰ ਇੱਕ ਸਿੱਖ ਪਰਵਾਰ ਵਿੱਚ, ਪਿਤਾ ਸਰਦਾਰ ਮਿਹਰ ਸਿੰਘ ਦੇ ਘਰ ਮਾਂ ਗੁਰਦਿਆਲ ਕੌਰ ਦੀ ਕੁੱਖੋਂ,[1] ਬਰਤਾਨਵੀ ਪੰਜਾਬ ਦੇ ਜ਼ਿਲਾ ਲਾਇਲਪੁਰ ਦੇ ਪਿੰਡ ਗੁਰੂਸਰ (ਚੱਕ ਨੰਬਰ 259) ਵਿਖੇ ਹੋਇਆ।[3][4] ਵੰਡ ਤੋਂ ਬਾਅਦ ਓਹਨਾਂ ਦਾ ਪਿੰਡ ਪਾਕਿਸਤਾਨੀ ਪੰਜਾਬ ਵਿੱਚ ਚਲਾ ਗਿਆ ਇਸ ਕਰ ਕੇ ਓਹਨਾਂ ਦਾ ਪਰਵਾਰ ਭਾਰਤੀ ਪੰਜਾਬ ਦੇ ਪਿੰਡ ਜਮਾਲਪੁਰ ਅਵਾਣਾ ਵਿਖੇ ਆ ਵਸਿਆ ਜੋ ਹੁਣ ਲੁਧਿਆਣੇ ਜ਼ਿਲੇ ਵਿੱਚ ਪੈਂਦਾ ਹੈ। ਗਿੱਲ ਅਤੇ ਦੀਦਾਰ ਸੰਧੂ ਨੇ ਡੇਢ ਸਾਲ ਲਈ ਪੰਜਾਬ ਪੁਲਿਸ ਰਿਲੇਸ਼ਨਜ਼ ਵਿੱਚ ਵੀ ਕੰਮ ਕੀਤਾ।[1][2] 1970 ਵਿੱਚ ਓਹਨਾਂ ਦਾ ਵਿਆਹ ਸੁਖਜਿੰਦਰ ਕੌਰ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਇੱਕ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ।[1]
ਗਿੱਲ ਨੇ ਉੱਘੇ ਪੰਜਾਬੀ ਗਾਇਕ ਹਰਚਰਨ ਗਰੇਵਾਲ, ਸ਼ੁਕੀਨ ਜੱਟ ਮਾਸਟਰ ਬੀਰ ਚੰਦ ਅਤੇ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਲਈ।[2][3] ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਦਾ ਲਿਖਿਆ ਗੀਤ, “ਗੱਡੀ ਚੜ੍ਹਦੀ ਭੰਨਾ ਲਏ ਗੋਡੇ, ਚਾਅ ਮੁਕਲਾਵੇ ਦਾ”, ਓਹਨਾਂ ਦਾ ਪਹਿਲਾ ਰਿਕਾਰਡ ਗੀਤ ਸੀ।[3]
ਗੀਤ
ਸੋਧੋ- ਲੱਡੂ ਖਾ ਕੇ ਤੁਰਦੀ ਬਣੀ
- ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ
- ਸੱਥ ਵਿੱਚ ਲੱਗੀ ਏ ਕਚਹਿਰੀ
- ਤੀਆਂ ਵਾਂਗੂ ਲੰਘਦੇ ਨੇ ਦਿਨ ਮਿੱਤਰਾ
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedaj
- ↑ 2.0 2.1 2.2 2.3 2.4 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedpne
- ↑ 3.0 3.1 3.2 3.3 3.4 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedtoi
- ↑ 4.0 4.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedht