ਫ਼ੈਸਲਾਬਾਦ ਜ਼ਿਲ੍ਹਾ
ਫ਼ੈਸਲਾਬਾਦ ਜਿਲ੍ਹਾ (Lua error in package.lua at line 80: module 'Module:Lang/data/iana scripts' not found.) ਪੰਜਾਬ, ਪਾਕਿਸਤਾਨ ਦੇ ਜਿਲ੍ਹਿਆਂ ਵਿੱਚੋਂ ਇੱਕ ਜਿਲ੍ਹਾ ਹੈ। 1998 ਵਿੱਚ ਹੋਈ ਮਰਦਮਸ਼ੁਮਾਰੀ ਅਨੁਸਾਰ ਇਸ ਜਿਲ੍ਹੇ ਦੀ ਕੁੱਲ ਆਬਾਦੀ 3,029,547 ਸੀ, ਜਿਸ ਵਿੱਚੋਂ 42% ਲੋਕ ਫ਼ੈਸਲਾਬਾਦ ਵਿੱਚ ਰਹਿੰਦੇ ਹਨ। ਇਹ ਸ਼ਹਿਰ ਕਰਾਚੀ ਅਤੇ ਲਹੌਰ ਤੋਂ ਬਾਅਦ ਪਾਕਿਸਤਾਨ ਦਾ ਤੀਜ਼ਾ ਸਭ ਤੋਂ ਵੱਡਾ ਸ਼ਹਿਰ ਹੈ।[3]
ਫ਼ੈਸਲਾਬਾਦ | |
---|---|
ਦੇਸ਼ | ਪਾਕਿਸਤਾਨ |
ਪਾਕਿਸਤਾਨ ਦੇ ਸੂਬੇ | ਪੰਜਾਬ |
ਮੁੱਖ ਦਫ਼ਤਰ | ਫ਼ੈਸਲਾਬਾਦ |
ਤਹਿਸੀਲਾਂ ਦੀ ਗਿਣਤੀ | 6 |
ਸਰਕਾਰ | |
• ਜਿਲ੍ਹਾ ਅਫ਼ਸਰ | ਸਲਮਾਨ ਘਨੀ |
ਆਬਾਦੀ (1998)[1] | |
• ਕੁੱਲ | 53,34,678 |
ਸਮਾਂ ਖੇਤਰ | ਯੂਟੀਸੀ+5 (ਪ:ਸਮਾਂ) |
ਭਾਸ਼ਾਵਾਂ (1981) | 98.2% ਪੰਜਾਬੀ ਭਾਸ਼ਾ[2] |
ਵੈੱਬਸਾਈਟ | www |
1982 ਵਿੱਚ ਟੋਭਾ ਟੇਕ ਸਿੰਘ ਜ਼ਿਲ੍ਹਾ ਫ਼ੈਸਲਾਬਾਦ ਤੋਂ ਵੱਖਰਾ ਜਿਲ੍ਹਾ ਬਣਾ ਦਿੱਤਾ ਗਿਆ ਸੀ।
ਇੱਥੇ ਜਿਆਦਾਤਰ ਪੰਜਾਬੀ ਭਾਸ਼ਾ ਅਤੇ ਉਰਦੂ ਵਰਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਵੀ ਇੱਥੇ ਵਰਤ ਲਈ ਜਾਂਦੀ ਹੈ।
ਇਤਿਹਾਸ
ਸੋਧੋਫ਼ੈਸਲਾਬਾਦ ਜਿਲ੍ਹਾ ਅਸਲ ਵਿੱਚ 1904 ਵਿੱਚ ਲਾਇਲਪੁਰ ਜਿਲ੍ਹੇ ਦੇ ਨਾਂਮ ਹੇਠ ਬਣਿਆ ਸੀ, ਇਹ ਪਹਿਲਾਂ ਝਾਂਗ ਜਿਲ੍ਹੇ ਦੀ ਤਹਿਸੀਲ ਸੀ।[5] ਬਰਤਾਨਵੀ ਰਾਜ ਸਮੇਂ ਲਾਇਲਪੁਰ ਨਾਂਮ ਇੱਕ ਬਰਤਾਨਵੀ ਲਫ਼ਟੈਣ-ਗਵਰਨਰ ਸਰ ਜੇਮਸ ਬਰੌਡਵੁਡ ਲਾਇਲ ਦੇ ਨਾਂਮ ਕਰਕੇ ਰੱਖਿਆ ਗਿਆ ਸੀ।[6]ਉਸਦਾ ਪਹਿਲਾ ਨਾਂਮ 'ਲਾਇਲ' ਵਰਤ ਕੇ ਅਤੇ ਸੰਸਕ੍ਰਿਤ ਭਾਸ਼ਾ ਦਾ 'ਪੁਰ' ਸ਼ਬਦ ਵਰਤ ਕੇ ('ਪੁਰ' ਸ਼ਬਦ ਦਾ ਅਰਥ ਸ਼ਹਿਰ ਹੁੰਦਾ ਹੈ) "ਲਾਇਲਪੁਰ" ਨਾਂਮ ਰੱਖਿਆ ਗਿਆ ਸੀ।[7]1970 ਵਿੱਚ ਪਾਕਿਸਤਾਨੀ ਸਰਕਾਰ ਨੇ ਲਾਇਲਪੁਰ ਤੋਂ ਬਦਲ ਕੇ ਨਾਂਮ "ਫ਼ੈਸਲਾਬਾਦ" ਕਰ ਦਿੱਤਾ ਸੀ। ਫ਼ੈਸਲਾਬਾਦ ਸ਼ਬਦ ਦਾ ਅਰਥ ਹੈ ਫ਼ੈਜ਼ਲਾਂ ਦਾ ਸ਼ਹਿਰ, ਇਹ ਨਾਂਮ ਸਾਉਦੀ ਅਰਬ ਦੇ ਫ਼ੈਜ਼ਲਾਂ ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾਂਦੇ ਆਰਥਿਕ ਯੋਗਦਾਨ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ।[8]
ਪ੍ਰਸ਼ਾਸ਼ਕੀ ਬਲਾਕ
ਸੋਧੋ2005 ਤੱਕ ਫ਼ੈਸਲਾਬਾਦ ਸ਼ਹਿਰੀ ਜਿਲ੍ਹੇ ਵਜੋਂ ਸਥਾਪਿਤ ਹੋ ਚੁੱਕਾ ਸੀ ਅਤੇ ਇਸਦੀਆਂ ਅੱਠ ਨਗਰ ਪ੍ਰਸ਼ਾਸ਼ਕੀ ਤਹਿਸੀਲਾਂ (ਅਤੇ ਟਾਊਨ) ਹਨ।[9]
ਜਲਵਾਯੂ
ਸੋਧੋਹੇਠ ਦਿੱਤਾ ਬਕਸਾ ਫ਼ੈਸਲਾਬਾਦ (ਜਨਵਰੀ 2011) ਦੇ ਜਲਵਾਯੂ ਬਾਰੇ ਹੈ:
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 26.6 (79.9) |
30.8 (87.4) |
37 (99) |
44 (111) |
47.5 (117.5) |
48 (118) |
46.1 (115) |
42 (108) |
41.1 (106) |
40 (104) |
36.1 (97) |
29.2 (84.6) |
48 (118) |
ਔਸਤਨ ਉੱਚ ਤਾਪਮਾਨ °C (°F) | 19.4 (66.9) |
22.2 (72) |
27.4 (81.3) |
34.2 (93.6) |
39.7 (103.5) |
41.0 (105.8) |
37.7 (99.9) |
36.5 (97.7) |
36.6 (97.9) |
33.9 (93) |
28.2 (82.8) |
22.1 (71.8) |
31.6 (88.9) |
ਔਸਤਨ ਹੇਠਲਾ ਤਾਪਮਾਨ °C (°F) | 4.8 (40.6) |
7.6 (45.7) |
12.6 (54.7) |
18.3 (64.9) |
24.1 (75.4) |
27.6 (81.7) |
27.9 (82.2) |
27.2 (81) |
24.5 (76.1) |
17.7 (63.9) |
10.4 (50.7) |
6.1 (43) |
17.4 (63.3) |
ਹੇਠਲਾ ਰਿਕਾਰਡ ਤਾਪਮਾਨ °C (°F) | −4 (25) |
−2 (28) |
1 (34) |
7 (45) |
13 (55) |
17 (63) |
19 (66) |
18.6 (65.5) |
15.6 (60.1) |
9 (48) |
2 (36) |
−1.3 (29.7) |
−4 (25) |
ਬਰਸਾਤ mm (ਇੰਚ) | 16 (0.63) |
18 (0.71) |
23 (0.91) |
14 (0.55) |
9 (0.35) |
29 (1.14) |
96 (3.78) |
97 (3.82) |
20 (0.79) |
5 (0.2) |
2 (0.08) |
8 (0.31) |
346 (13.62) |
Source: [10] |
ਫ਼ੈਸਲਾਬਾਦ (ਮੁੱਖ ਸ਼ਹਿਰ)
ਸੋਧੋਫ਼ੈਸਲਾਬਾਦ ( /fɑːɪsɑːlˌbɑːd/; 1979 ਤੱਕ ਲਾਇਲਪੁਰ), ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰਤਾਨਵੀ ਭਾਰਤ ਸਮੇਂ ਹੀ ਮਹਾਨਗਰਾਂ ਵਰਗੇ ਸ਼ਹਿਰਾਂ ਵਾਂਗ ਬਦਲ ਦਿੱਤਾ ਗਿਆ ਸੀ। 2001 ਵਿੱਚ ਫ਼ੈਸਲਾਬਾਦ ਨੂੰ ਸ਼ਹਿਰੀ ਜਿਲ੍ਹਾ ਬਣਾ ਦਿੱਤਾ ਗਿਆ ਸੀ। ਫ਼ੈਸਲਾਬਾਦ ਜਿਲ੍ਹੇ ਦਾ ਕੁੱਲ ਖੇਤਰ 58.56 km2 (22.61 sq mi) ਹੈ ਅਤੇ 1,280 km2 (490 sq mi) ਖੇਤਰ ਫ਼ੈਸਲਾਬਾਦ ਵਿਕਾਸ ਅਥਾਰਟੀ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।[11]ਫ਼ੈਸਲਾਬਾਦ ਇੱਕ ਵੱਡੇ ਉਦਯੋਗਿਕ ਸ਼ਹਿਰ ਵਜੋਂ ਉਭਰ ਰਿਹਾ ਹੈ ਕਿਉਂਕਿ ਇਹ ਇਸ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ ਅਤੇ ਇੱਥੇ ਰੋਡ, ਰੇਲਾਂ ਅਤੇ ਹਵਾਈ ਆਵਾਜਾਈ ਵੀ ਹੁੰਦੀ ਹੈ।[12]ਇਸ ਸ਼ਹਿਰ ਨੂੰ "ਪਾਕਿਸਤਾਨ ਦਾ ਮਾਨਚੈਸਟਰ" ਵੀ ਕਹਿ ਲਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਪਾਕਿਸਤਾਨ ਦੀ ਕੁੱਲ ਜੀਡੀਪੀ ਦਾ 20% ਹਿੱਸਾ ਯੋਗਦਾਨ ਦਿੰਦਾ ਹੈ।[13][14] ਫ਼ੈਸਲਾਬਾਦ ਦੀ ਸਾਲ ਵਿੱਚ ਔਸਤਨ ਜੀਡੀਪੀ $20.55 ਬਿਲੀਅਨ (ਅਮਰੀਕੀ ਡਾਲਰ) ਹੈ,[15] ਜਿਸਦੇ ਵਿੱਚੋਂ 21% ਖੇਤੀਬਾਡ਼ੀ ਤੋਂ ਆਉਂਦੀ ਹੈ।[11]: 41
ਇਹ ਸ਼ਹਿਰ ਚਿਨਾਬ ਨਦੀ ਨਾਲ ਜੁਡ਼ਿਆ ਹੋਇਆ ਹੈ ਅਤੇ ਇਸ ਕਰਕੇ ਇੱਥੇ ਕਪਾਹ, ਕਣਕ, ਗੰਨਾ, ਸ਼ਬਜੀਆਂ ਅਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਵਸਤਾਂ ਦੀ ਪੈਦਾਵਾਰ ਹੁੰਦੀ ਹੈ। ਇੱਥੇ ਫ਼ੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ।
ਫ਼ੈਸਲਾਬਾਦ ਦੀ ਖੇਤੀਬਾਡ਼ੀ ਯੂਨੀਵਰਸਿਟੀ ਬਹੁਤ ਹੀ ਮਸ਼ਹੂਰ ਹੈ।[11]: 13 ਇਸ ਸ਼ਹਿਰ ਦੀ ਆਪਣੀ ਕ੍ਰਿਕਟ ਟੀਮ "ਫ਼ੈਸਲਾਬਾਦ ਵੋਲਵਜ਼" ਹੈ ਜੋ ਕਿ ਇਕਬਾਲ ਸਟੇਡੀਅਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟੀਮਾਂ ਹਨ ਜਿਵੇਂ ਕਿ ਹਾਕੀ ਅਤੇ ਸਨੂਕਰ, ਇਹ ਟੀਮਾਂ ਵੀ ਇਸ ਸ਼ਹਿਰ ਦੇ ਨਾਂਮ ਹੇਠ ਖੇਡਦੀਆਂ ਹਨ।[16]
ਹਵਾਲੇ
ਸੋਧੋ- ↑ Faisalabad, Punjab Police profile[permanent dead link]
- ↑ Stephen P. Cohen (2004). The Idea of Pakistan. Brookings Institution Press. p. 202. ISBN 0815797613.
- ↑ "Urban Resource Centre (1998 census details)". Archived from the original on 2006-05-13. Retrieved 2016-11-14.
{{cite web}}
: Unknown parameter|dead-url=
ignored (|url-status=
suggested) (help) - ↑ "Faculty of Agriculture – History". University of Agriculture, Faisalabad. Retrieved 7 June 2016.
- ↑ "History of Faisalabad". Punjab Portal. Archived from the original on 26 ਦਸੰਬਰ 2018. Retrieved 8 June 2016.
{{cite web}}
: Unknown parameter|dead-url=
ignored (|url-status=
suggested) (help) - ↑ Integrated Slums Development Programme (ISDP) (March 2001). "Faisalabad CITY PROFILE and SELECTION OF WARDS". Archived from the original on 26 ਦਸੰਬਰ 2018. Retrieved 8 July 2015.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help) - ↑ "Spoken Sanskrit Dictionary". Retrieved 11 ਜੂਨ 2016.
- ↑ "A History of Faisalabad City". The Faisalabad Chamber of Commerce & Industry. Archived from the original on 2018-12-26. Retrieved 8 ਜੁਲਾਈ 2015.
{{cite web}}
: Unknown parameter|dead-url=
ignored (|url-status=
suggested) (help) - ↑ CDG Faisalabad | Welcome...
- ↑ "Faisalbad Climate Data". Archived from the original on 13 ਜੂਨ 2010. Retrieved 18 January 2011.
{{cite web}}
: Unknown parameter|deadurl=
ignored (|url-status=
suggested) (help) - ↑ 11.0 11.1 11.2 Ghulam Mustafa (2009). Regional Profile, Faisalabad (Report). University of Agriculture, Faisalabad. https://commons.wikimedia.org/wiki/File:Regional_Profile,Faisalabad.pdf.
- ↑ "The City Faisalabad – GCUF". Archived from the original on 2015-04-24. Retrieved 2016-11-15.
{{cite web}}
: Unknown parameter|dead-url=
ignored (|url-status=
suggested) (help) - ↑ International Conference on Soil Sustainability and Food Security (Report). University of Agriculture, Faisalabad. 2005. http://uaf.edu.pk/downloads/2nd_path/Brochure_SSFS_2015.pdf. Retrieved 7 June 2016.
- ↑ Jaffrelot, Christophe (2002). Pakistan: Nationalism Without A Nation. Zed Books. p. 57. ISBN 978-1-84277-117-4.
- ↑ "Lloyd's City Risk Index". 2015–2025 Risk Index Research by Loyd's and the Cambridge Centre for Risk Studies. University of Cambridge Judge Business School. Archived from the original on 2015-12-01. Retrieved 29 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "Punjab International Sports Festival Begins". Pakistan Today. 8 November 2012. Retrieved 17 ਜੂਨ 2016.
ਬਾਹਰੀ ਕੜੀਆਂ
ਸੋਧੋ- ਫ਼ੈਸਲਾਬਾਦ ਜਿਲ੍ਹਾ Archived 2013-09-28 at the Wayback Machine. - ਡਾਅਨ.ਕਾਮ 'ਤੇ ਪ੍ਰੋਫਾਈਲ