ਕਰੇਗ ਅਰਵਿਨ
ਕ੍ਰੇਗ ਰਿਚਰਡ ਅਰਵਿਨ ਦਾ (ਜਨਮ 19 ਅਗਸਤ 1985) ਨੂੰ ਹੋਇਆ ਓਹ ਇੱਕ ਜ਼ਿੰਬਾਬਵੇ ਦਾ ਕ੍ਰਿਕਟ ਖਿਡਾਰੀ ਹੈ ਜੋ ਇਕ ਦਿਨਾਂ ਮੈਚਾਂ ਵਿੱਚ ਜ਼ਿੰਬਾਬਵੇ ਦੀ ਕਪਤਾਨੀ ਕਰਦਾ ਹੈ।[1] ਅਰਵਿਨ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਸਦਾ ਜਨਮ ਹਰਾਰੇ ਸ਼ਹਿਰ ਵਿੱਚ ਹੋਇਆ ਸੀ ਅਤੇ ਉਸਨੇ ਜ਼ਿੰਬਾਬਵੇ ਦੀ ਰਾਸ਼ਟਰੀ ਕ੍ਰਿਕਟ ਟੀਮ ਲਈ ਟੈਸਟ ਅਤੇ ਇਕ ਦਿਨਾਂ ਮੈਚ ਦੀ ਕ੍ਰਿਕਟ ਖੇਡੀ ਹੈ ਅਤੇ ਲੋਗਾਨ ਕੱਪ ਵਿੱਚ ਜ਼ਿੰਬਾਬਵੇ ਦੀਆਂ ਅਲੱਗ-ਅਲੱਗ ਟੀਮਾਂ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡੀ ਹੈ। ਉਸ ਕੋਲ ਆਇਰਿਸ਼ ਪਾਸਪੋਰਟ ਵੀ ਹੈ।[2] ਜਨਵਰੀ 2022 ਵਿੱਚ, ਸ਼੍ਰੀਲੰਕਾ ਦੇ ਵਿਰੁਧ ਲੜੀ ਦੇ ਸ਼ੁਰੂਆਤੀ ਮੈਚ ਵਿੱਚ, ਅਰਵਿਨ ਨੇ ਆਪਣਾ 100ਵਾਂ (ODI) ਇਕ ਦਿਨਾ ਮੈਚ ਖੇਡਿਆ।[3]
ਨਿੱਜੀ ਜਾਣਕਾਰੀ | ||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਕਰੇਗ ਰਿਚਰਡ ਅਰਵਿਨ | |||||||||||||||||||||||||||||||||||
ਜਨਮ | ਹਰਾਰੇ, ਜ਼ਿੰਬਾਬਵੇ | 19 ਅਗਸਤ 1985|||||||||||||||||||||||||||||||||||
ਕੱਦ | 6 ft 1 in (1.85 m) | |||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬੇ-ਹੱਥ | |||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ | |||||||||||||||||||||||||||||||||||
ਭੂਮਿਕਾ | ਮੱਧ ਕ੍ਰਮ ਬੱਲੇਬਾਜ਼ | |||||||||||||||||||||||||||||||||||
ਪਰਿਵਾਰ | ਸੀਨ ਅਰਵਿਨ (ਭਰਾ) | |||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||
ਪਹਿਲਾ ਟੈਸਟ (ਟੋਪੀ 75) | 4 ਅਗਸਤ 2011 ਬਨਾਮ ਬੰਗਲਾਦੇਸ਼ | |||||||||||||||||||||||||||||||||||
ਆਖ਼ਰੀ ਟੈਸਟ | 12 ਫਰਵਰੀ 2023 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 109) | 28 ਮਈ 2010 ਬਨਾਮ ਭਾਰਤ | |||||||||||||||||||||||||||||||||||
ਆਖ਼ਰੀ ਓਡੀਆਈ | 18 ਜੂਨ 2023 ਬਨਾਮ ਨੇਪਾਲ | |||||||||||||||||||||||||||||||||||
ਓਡੀਆਈ ਕਮੀਜ਼ ਨੰ. | 77 | |||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 24) | 3 ਮਈ 2010 ਬਨਾਮ ਸ੍ਰੀਲੰਕਾ | |||||||||||||||||||||||||||||||||||
ਆਖ਼ਰੀ ਟੀ20ਆਈ | 15 ਜਨਵਰੀ 2023 ਬਨਾਮ ਆਇਰਲੈਂਡ | |||||||||||||||||||||||||||||||||||
ਟੀ20 ਕਮੀਜ਼ ਨੰ. | 77 | |||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||
2003/04 | ਮਿਡਲੈਂਡਜ (ਟੀਮ ਨੰ. 24) | |||||||||||||||||||||||||||||||||||
2009/10–2010/11 | ਸਾਊਦਰਨ ਰਾਕਸ | |||||||||||||||||||||||||||||||||||
2011/12–2017/18 | ਮੈਟਾਬੇਲਲੈਂਡ ਟਸਕਰਸ | |||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||
| ||||||||||||||||||||||||||||||||||||
ਸਰੋਤ: CricInfo, 18 ਜੂਨ 2023 |
ਘਰੇਲੂ ਕੈਰੀਅਰ
ਸੋਧੋਅਰਵਿਨ ਨੂੰ ਜਲਦੀ ਹੀ ਜ਼ਿੰਬਾਬਵੇ ਕ੍ਰਿਕਟ ਅਕੈਡਮੀ ਵਿੱਚ ਸਥਾਨ ਮਿਲ ਗਿਆ ਸੀ। ਅਤੇ ਜਲਦੀ ਹੀ ਮਿਡਲੈਂਡਜ਼, ਜ਼ਿੰਬਾਬਵੇ ਅੰਡਰ-19 ਅਤੇ ਜ਼ਿੰਬਾਬਵੇ ਏ ਟੀਮਾਂ ਲਈ ਖੇਡਦੇ ਹੋਏ ਘਰੇਲੂ ਸੈੱਟਅੱਪ ਨੂੰ ਤੋੜ ਦਿੱਤਾ।
ਅਰਵਿਨ ਨੇ 3 ਦਸੰਬਰ 2003 ਨੂੰ ਮਿਡਲੈਂਡਜ਼ ਵਾਸਤੇ ਖੇਡਦੇ ਹੋਏ 2003 ਦੇ ਫੇਥਵੇਅਰ ਕਲੋਥਿੰਗ ਇੱਕ-ਦਿਨਾਂ ਮੁਕਾਬਲੇ ਦੌਰਾਨ ਆਪਣੀ ਲਿਸਟ A ਦੀ ਸ਼ੁਰੂਆਤ ਕੀਤੀ[4] ਅਰਵਿਨ ਨੇ 2003-04 ਲੋਗਾਨ ਕੱਪ ਦੌਰਾਨ 19 ਮਾਰਚ 2004 ਨੂੰ ਮੈਸ਼ੋਨਾਲੈਂਡ ਦੇ ਖਿਲਾਫ ਖੇਡਦੇ ਹੋਏ ਆਪਣੀ ਪਹਿਲੀ ਸ਼੍ਰੇਣੀ ਕ੍ਰਿਕੇਟ ਦੀ ਸ਼ੁਰੂਆਤ ਕੀਤੀ[5] ਉਸਨੂੰ 2004 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਜ਼ਿੰਬਾਬਵੇ ਦੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ।[6]
ਅਰਵਿਨ ਆਪਣੀਆਂ ਤਕਨੀਕਾਂ 'ਤੇ ਕੰਮ ਕਰਨ ਵਾਸਤੇ UK ਵੀ ਗਿਆ ਤੇ ਬੇਕਸਹਿਲ ਅਤੇ ਲਾਰਡਸਵੁੱਡ ਨਾਲ ਨਾਲ ਅੰਗ੍ਰੇਜੀ ਕਲੱਬਾਂ ਵਿੱਚ ਲੰਮਾ ਸਪੈੱਲ ਕੀਤਾ। ਅਰਵਿਨ ਨੇ ਜ਼ਿੰਬਾਬਵੇ ਵਿੱਚ ਮਿਡਲੈਂਡਜ਼ ਲਈ ਆਪਣੀ ਜ਼ਿਆਦਾ ਘਰੇਲੂ ਕ੍ਰਿਕਟ ਖੇਲੀ ਹੈ।[7]
2010 ਫਰਬਰੀ ਵਿੱਚ, ਅਰਵਿਨ ਨੇ ਦੱਖਣੀ ਰੌਕਸ ਨਾਲ ਜ਼ਿੰਬਾਬਵੇ ਦੇ ਘਰੇਲੂ ਸਰਕਟ ਲਈ ਦਸਤਖਤ ਕੀਤੇ। ਮਿਡ ਵੈਸਟ ਰਾਈਨੋਜ਼ ਦੇ ਵਿਰੁਧ ਸ਼ੁਰੂਆਤ ਕਰਨ 'ਤੇ, ਅਰਵਿਨ ਨੇ 100 ਦਾ ਵੱਡਾ ਸਕੋਰ ਬਣਾ ਦਿਤਾ, ਜੋ ਉਸਦਾ ਪਹਿਲਾ ਪਹਿਲੀ ਕਲਾਸ 100 ਹੈ। ਉਹ 2011/12 ਤੋਂ ਮੈਟਾਬੇਲੇਲੈਂਡ ਟਸਕਰਜ਼ ਲਈ ਖੇਡਿਆ ਹੈ।[7]
ਦਸੰਬਰ 2018 ਵਿੱਚ, 2018-19 ਲੋਗਨ ਕੱਪ ਦੇ ਸ਼ੁਰੂਆਤ ਵਿਚ,ਅਰਵਿਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਆਪਣਾ 10 ਵਾਂ ਸੈਂਕੜਾ ਲਗਾਇਆ।[8] ਉਹ ਸਟੈਨਬਿਕ ਬੈਂਕ 20 ਸੀਰੀਜ਼ ਟੂਰਨਾਮੈਂਟ ਵਿੱਚ ਛੇ ਮੁਕਾਬਲਿਆਂ ਵਿੱਚ 328 ਰਨਾਂ ਦੇ ਨਾਲ ਸਭ ਤੋਂ ਵੱਧ ਰਨ ਬਣਾਉਣ ਵਾਲਾ ਖਿਡਾਰੀ ਸੀ।
ਅੰਤਰਰਾਸ਼ਟਰੀ ਕੈਰੀਅਰ
ਸੋਧੋਸ਼ੁਰੂਆਤੀ ਸਾਲ
ਸੋਧੋਅਰਵਿਨ ਨੂੰ ਘਰੇਲੂ ਟੀ-20 ਮੁਕਾਬਲੇ ਵਿੱਚ ਦੁਬਾਰਾ ਵਾਪਸੀ ਦੇ ਬਾਵਜੂਦ 2010 ਆਈਸੀਸੀ ਵਿਸ਼ਵ ਟੀ-20 ਟੂਰਨਾਮੈਂਟ ਲਈ ਜ਼ਿੰਬਾਬਵੇ ਦੀ ਕ੍ਰਿਕੇਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ 3 ਮਈ 2010 ਨੂੰ ਸ਼੍ਰੀਲੰਕਾ ਦੇ ਵਿਰੁਧ ਇੱਕ ਮੀਂਹ ਪ੍ਰਭਾਵਿਤ ਗਰੁੱਪ ਦੇ ਮੈਚ ਵਿੱਚ ਟੀ-20 ਅੰਤਰਰਾਸਟਰੀ ਟੀ 20 ਕ੍ਰਿਕੇਟ ਸ਼ੁਰੂਆਤ ਕੀਤੀ ਸੀ[9] ਉਸਨੇ 28 ਮਈ 2010 ਨੂੰ ਜ਼ਿੰਬਾਬਵੇ ਮਾਈਕ੍ਰੋਮੈਕਸ ਟ੍ਰਾਈ-ਨੈਸ਼ਨ ਸੀਰੀਜ਼ ਦੇ ਹਿੱਸੇ ਵਜੋਂ 28 ਮਈ 2010 ਨੂੰ ਭਾਰਤ ਦੇ ਵਿਰੁਧ ਇਕ ਦਿਨਾਂ ਮੈਚ ਦਾ ਡੈਬਿਊ ਕੀਤਾ ਅਤੇ ਡੈਬਿਊ 'ਤੇ ਅਰਧ ਸੈਂਕੜਾ ਲਗਾਇਆ।[10] ਉਹ ਡੈਬਿਊ 'ਤੇ ਸਿਰਫ 60 ਗੇਂਦਾਂ 'ਤੇ 67 ਰਨ ਬਣਾ ਕੇ ਅਜੇਤੂ ਰਿਹਾ ਕਿਉਂਕਿ ਜ਼ਿੰਬਾਬਵੇ ਨੇ ਰੋਮਾਂਚਕ ਪਿੱਛਾ ਕਰਦੇ ਹੋਏ 286 ਰਨਾ ਦੇ ਵਿਸ਼ਾਲ ਸਕੋਰ ਦਾ ਪਿੱਛਾ ਕੀਤਾ।
ਅਰਵਿਨ ਨੇ 4 ਅਗਸਤ 2011 ਵਿਚ ਬੰਗਲਾਦੇਸ਼ ਦੇ ਵਿਰੁਧ ਆਪਣਾ ਟੈਸਟ ਮੈਚਾਂ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਜ਼ਿੰਬਾਬਵੇ ਲਈ ਟੈਸਟ ਟੀਮ ਵਿਚ ਵਾਪਸੀ ਸੀ। ਜ਼ਿੰਬਾਬਵੇ ਨੇ 291/5 'ਤੇ ਪਾਰੀ ਐਲਾਨ ਕਰਨ ਤੋਂ ਪਹਿਲਾਂ ਬ੍ਰੈਂਡਨ ਟੇਲਰ ਦੇ ਨਾਲ 6 ਵੀ ਵਿਕਟ ਦੀ ਹਿਸੇਦਾਰੀ ਵਿੱਚ ਅਜੇਤੂ 35 ਰਨ ਬਣਾ ਕੇ ਬੈਟ ਨਾਲ ਆਪਣੀ ਸ਼ੁਰੂਆਤ 'ਤੇ ਪ੍ਰਭਾਵ ਪਾਇਆ ਅਤੇ 130 ਦੌੜਾਂ ਨਾਲ ਮੈਚ ਆਸਾਨੀ ਨਾਲ ਜਿੱਤ ਲਿਆ।[11]
ਅਰਵਿਨ ਨੂੰ 2011 ਕ੍ਰਿਕਟ ਵਿਸ਼ਵ ਕੱਪ ਦੌਰਾਨ ਜ਼ਿੰਬਾਬਵੇ ਦੀ ਟੀਮ ਦੇ ਹਿੱਸਾ ਬਣਾਇਆ ਗਿਆ ਸੀ, ਜਿਸ ਨੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਉਸ ਦੀ ਪਹਿਲੀ ਹਾਜ਼ਰੀ ਵੀ ਦਰਸਾਈ ਸੀ। ਉਸ ਦੀ ਵਿਸ਼ਵ ਕੱਪ ਮੁਹਿੰਮ ਵਧੀਆ ਰਹੀ ਕਿਉਂਕਿ ਉਹ ਟੂਰਨਾਮੈਂਟ ਦੇ ਦੌਰਾਨ ਜ਼ਿੰਬਾਬਵੇ ਲਈ 3 ਅਰਧ ਸੈਂਕੜੇ ਸਮੇਤ 6 ਮੈਚਾਂ ਵਿੱਚ ਕੁੱਲ 231 ਸਕੋਰ ਬਣਾ ਕੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਖਿਡਾਰੀ ਵਜੋਂ ਸਮਾਪਤ ਹੋਇਆ।[12] ਉਹ 2012 ਆਈਸੀਸੀ ਵਿਸ਼ਵ ਟੀ-20 ਵਿਚ ਜ਼ਿੰਬਾਬਵੇ ਟੀਮ ਦਾ ਮੈਂਬਰ ਸੀ।
2013 ਵਿੱਚ, ਦੋ ਦੇਸ਼ਾਂ ਦੀ ਲੜੀ ਤੋਂ ਬਾਅਦ ਜ਼ਿੰਬਾਬਵੇ ਦੇ ਵੈਸਟਇੰਡੀਜ਼ ਦੇ ਦੌਰੇ ਤੋਂ ਵਾਪਸ ਆਉਣ ਤੋਂ ਫੌਰਨ ਬਾਅਦ, ਅਰਵਿਨ ਨੇ ਆਇਰਿਸ਼ ਕਲੱਬ ਲਿਸਬਰਨ ਲਈ ਕਲੱਬ ਕ੍ਰਿਕਟ ਖੇਡਣ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਮੋਰਲੇ ਲਈ ਗ੍ਰੇਡ ਕ੍ਰਿਕਟ ਖੇਡਣ ਦੇ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਦੇ ਇਰਾਦੇ ਨਾਲ ਇੱਕ ਕੌਮੀ ਜ਼ਿੰਬਾਬਵੇ ਕ੍ਰਿਕਟ ਦੇ ਸਮਝੌਤੇ 'ਤੇ ਦਸਤਖਤ ਕਰਨ ਤੋਂ ਮਨਾਂ ਕਰ ਦਿੱਤਾ। .[13][14][15] ਉਹ ਕਿਸੇ ਸਮੇਂ ਆਇਰਲੈਂਡ ਕ੍ਰਿਕਟ ਟੀਮ ਲਈ ਕੁਆਲੀਫਾਈ ਕਰਨ ਲਈ ਆਪਣੇ ਪੜਦਾਦਾ ਦੇ ਦੁਆਰਾ ਹਾਸਿਲ ਕੀਤੇ ਪਾਸਪੋਰਟ 'ਤੇ ਆਇਰਲੈਂਡ ਚਲਾ ਗਿਆ।[16] ਹਾਲਾਂਕਿ, ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਆਇਰਲੈਂਡ ਦੀ ਕਪਤਾਨੀ ਕਰਨ ਦੀਆਂ ਉਸਦੀ ਇੱਛਾ ਸਿਰਫ ਅਫਵਾਹਾਂ ਸਨ।[17] ਉਸਨੇ ਵਿੱਤੀ ਅਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਦੇਸ਼ ਨੂੰ ਛੱਡਣ ਅਤੇ ਵਿਦੇਸ਼ਾਂ ਵਿੱਚ ਚੰਗੀ ਜ਼ਿੰਦਗੀ ਜਿਓਣ ਲਈ ਕਦਮ ਚੁੱਕਿਆ। ਉਸਨੇ 2013 ਦੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਯੂਰਪ ਵਿੱਚ ਉੱਤਰੀ ਨਾਈਟਸ ਲਈ ਵੀ ਕ੍ਰਿਕੇਟ ਖੇਡਿਆ ਅਤੇ ਉਸੇ ਸਾਲ ਦੇ ਦੂਜੇ ਅੱਧ ਵਿੱਚ ਉਹ ਇਕ ਆਸਟਰੇਲੀਆ ਕਲੱਬ ਵਾਸਤੇ ਕ੍ਰਿਕਟ ਖੇਡਣ ਲਈ ਪਰਥ ਚਲਿਆ ਗਿਆ ਸੀ ।
ਅੰਤਰਰਾਸ਼ਟਰੀ ਵਾਪਸੀ
ਸੋਧੋਹਾਲਾਂਕਿ, ਅਰਵਿਨ ਨੇ ਲਗਭਗ 18 ਮਹੀਨਿਆਂ ਬਾਅਦ ਇੱਕ ਯੂ-ਟਰਨ ਲਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਜ਼ਿੰਬਾਬਵੇ ਲਈ ਖੇਡਣ ਦਾ ਫੈਸਲਾ ਕੀਤਾ ਹੈ ਅਤੇ 2014/15 ਸੀਜ਼ਨ ਤੋਂ ਪਹਿਲਾਂ ਅਕਤੂਬਰ 2014 ਵਿੱਚ ਆਪਣੇ ਆਪ ਨੂੰ ਦੁਬਾਰਾ ਕੌਮੀ ਟੀਮ ਚੋਣ ਲਈ ਉਪਲਬਧ ਕਰਾਇਆ।[18] ਉਹ 2014 ਵਿੱਚ ਬੰਗਲਾਦੇਸ਼ ਦੌਰੇ ਲਈ ਕੌਮੀ ਟੀਮ ਵਿੱਚ ਜਗ੍ਹਾ ਲਈ ਸੁਰਖੀਆਂ ਵਿੱਚ ਸੀ ਅਤੇ ਮੁੱਖ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[19] ਇਸ ਤੋਂ ਬਾਅਦ ਉਸ ਨੂੰ 2015 ਕ੍ਰਿਕਟ ਵਿਸ਼ਵ ਕੱਪ ਲਈ ਚੁਣਿਆ ਗਿਆ ਜੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋ ਰਿਹਾ ਸੀ। 2015 ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ, ਉਸਨੇ ਬ੍ਰੈਂਡਨ ਟੇਲਰ ਦੇ ਨਾਲ ਮਿਲ ਕੇ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਜ਼ਿੰਬਾਬਵੇ ਦੀ ਸਭ ਤੋਂ ਵੱਡੀ ਚੌਥੀ ਵਿਕਟ ਲਈ 93 ਰਨਾਂ ਦੀ ਪਾਰੀ ਖੇਡੀ ਜੋ ਭਾਰਤ ਦੇ ਵਿਰੁਧ ਆਈ ਸੀ।[20]
2 ਅਗਸਤ 2015 ਨੂੰ, ਅਰਵਿਨ ਨੇ ਨਿਊਜ਼ੀਲੈਂਡ ਦੇ ਵਿਰੁਧ ਆਪਣਾ ਪਹਿਲਾ ਇਕ ਦਿਨਾਂ ਸੈਂਕੜਾ ਲਗਾਇਆ, ਇੱਕ ਮੈਚ ਵਿੱਚ ਅਜੇਤੂ 130 ਦੌੜਾਂ ਬਣਾਈਆਂ, ਜਿਸ ਨੂੰ ਜ਼ਿੰਬਾਬਵੇ ਨੇ 300 ਤੋਂ ਵੱਧ ਦੌੜਾਂ ਦਾ ਪਿੱਛਾ ਕਰਦੇ ਹੋਏ ਜਿੱਤਿਆ।[21] ਨਿਊਜ਼ੀਲੈਂਡ ਦੇ ਖਿਲਾਫ ਜਿੱਤ ਤੋਂ ਬਾਅਦ, ਉਸਦੇ ਸਾਥੀ ਸੀਨ ਵਿਲੀਅਮਸ ਨੇ ਉਸਨੂੰ ਨਿੱਜੀ ਤੌਰ 'ਤੇ ਘਰ ਵਿੱਚ ਰਹਿਣ ਲਈ ਅੱਧਾ ਭਾੜਾ ਦੇਣ ਲਈ ਕਿਹਾ।[22] 6 ਅਗਸਤ 2016 ਨੂੰ, ਅਰਵਿਨ ਨੇ ਹਰਾਰੇ ਵਿਚ ਨਿਊਜ਼ੀਲੈਂਡ ਦੇ ਵਿਰੁਧ ਖੇਡਦੇ ਹੋਏ ਆਪਣੇ ਪਹਿਲਾ ਟੈਸਟ 100 ਸਕੋਰ ਬਣਾਇਆ ਸੀ।
ਜ਼ਿੰਬਾਬਵੇ ਟੀਮ ਦੇ 2017 ਦੇ ਸ਼੍ਰੀਲੰਕਾ ਦੀ ਯਾਤਰਾ 'ਤੇ, ਅਰਵਿਨ ਨੇ 69 ਰਨ ਬਣਾ ਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ।[23][24] ਜ਼ਿੰਬਾਬਵੇ ਨੇ 5ਵਾਂ ਵਨਡੇ ਜਿੱਤਿਆ ਅਤੇ ਨਾਲ ਹੀ ਸ਼੍ਰੀਲੰਕਾ ਵਿਰੁਧ ਪਹਿਲੀ ਸੀਰੀਜ਼ ਵੀ ਜਿੱਤੀ। ਅਰਵਿਨ ਦਾ ਦੂਜਾ ਟੈਸਟ ਸੈਂਕੜਾ 14 ਜੁਲਾਈ 2017 ਨੂੰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼੍ਰੀਲੰਕਾ ਦੇ ਵਿਰੁਧ ਆਇਆ ਅਤੇ 160 ਦੇ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ ਟੈਸਟ ਪਾਰੀ ਖੇਡੀ।[25][26] ਬੱਲੇ ਨਾਲ ਉਸ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੇ ਬਦੌਲਤ, ਸ਼੍ਰੀਲੰਕਾ ਨੇ 391 ਦੇ ਵਿਸ਼ਾਲ ਟੀਚੇ ਦਾ ਸਫਲ ਪਿੱਛਾ ਕਰਨ ਤੋਂ ਬਾਅਦ ਫਸਵੇਂ ਟੈਸਟ ਮੈਚ ਨੂੰ ਜਿੱਤ ਲਿਆ ਸੀ। [27]
ਅਰਵਿਨਨੂੰ ਜ਼ਿੰਬਾਬਵੇ ਵਿੱਚ 2018 ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਲਈ ਜ਼ਿੰਬਾਬਵੇ ਦੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ।[28][29]
14 ਜੁਲਾਈ 2019 ਨੂੰ, ਅਰਵਿਨ ਨੇ ਆਇਰਲੈਂਡ ਦੇ ਖਿਲਾਫ ਤੀਜੇ ਅਤੇ ਨਿਰਣਾਇਕ ਟੀ 20 ਮੈਚ ਦੌਰਾਨ ਤੀਜੀ ਵਿਕਟ ਲਈ ਸੀਨ ਵਿਲੀਅਮਸ ਦੇ ਨਾਲ 111 ਰਨਾਂ ਦੀ ਪਾਰੀ ਖੇਡੀ T20I ਕ੍ਰਿਕਟ ਵਿੱਚ ਰਨਾਂ ਦੇ ਮਾਮਲੇ ਵਿੱਚ ਜ਼ਿੰਬਾਬਵੇ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਹਿਸੇਦਾਰੀ ਵੀ ਹੈ।[30] ਜ਼ਿੰਬਾਬਵੇ ਨੇ 172 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਇਰਲੈਂਡ ਵਿਰੁਧ ਤਿੰਨ ਮੈਚਾਂ ਦੀ ਟੀ-20 ਲੜੀ 1-1 ਨਾਲ ਬਰਾਬਰ ਕਰ ਲਈ ਸੀ।
ਜਨਵਰੀ 2020 ਵਿੱਚ, ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਦੌਰਾਨ, ਅਰਵਿਨ ਨੇ ਟੈਸਟ ਕ੍ਰਿਕਟ ਵਿੱਚ ਆਪਣੀ 1,000ਵੀਂ ਦੌੜਾਂ ਪੂਰੀਆਂ ਕੀਤੀਆਂ।[31]
ਕਪਤਾਨੀ
ਸੋਧੋ22 ਫਰਵਰੀ 2020 ਨੂੰ, ਅਰਵਿਨ ਨੇ ਬੰਗਲਾਦੇਸ਼ ਦੇ ਵਿਰੁਧ ਸਿਰਫ ਇਕ ਟੈਸਟ ਵਿੱਚ ਟੈਸਟ ਟੀਮ ਦੀ ਕਪਤਾਨੀ ਕੀਤੀ,[32] ਜਦੋਂ ਜ਼ਿੰਬਾਬਵੇ ਦੇ ਨਿਯਮਤ ਟੈਸਟ ਕਪਤਾਨ ਸੀਨ ਵਿਲੀਅਮਜ਼ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਮੈਚ ਤੋਂ ਪਹਿਲਾਂ ਛੁੱਟੀ ਲੈ ਲਈ ਸੀ।[33][34] ਉਸਨੇ ਜ਼ਿੰਬਾਬਵੇ ਲਈ ਪਹਿਲੀ ਪਾਰੀ ਵਿੱਚ 107 ਦੌੜਾਂ ਦੇ ਨਾਲ ਇੱਕ ਸੈਂਕੜਾ ਬਣਾਇਆ ਅਤੇ ਆਪਣੀ ਕਪਤਾਨੀ ਦੀ ਸ਼ੁਰੂ ਦੇ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਬੱਲੇ ਨਾਲ ਆਪਣੀ ਬਹਾਦਰੀ ਦੇ ਬਾਵਜੂਦ, ਜ਼ਿੰਬਾਬਵੇ ਇੱਕ ਪਾਰੀ ਅਤੇ 106 ਦੌੜਾਂ ਨਾਲ ਮੈਚ ਹਾਰ ਗਿਆ।
ਸਿੱਖਿਆ
ਸੋਧੋਅਰਵਿਨ ਨੇ ਲੋਮਾਗੁੰਡੀ ਕਾਲਜ ਵਿੱਚ ਏ-ਪੱਧਰ ਦੀ ਪੜ੍ਹਾਈ ਕੀਤੀ ਹੈ ।[35]
ਨਿੱਜੀ ਜੀਵਨ
ਸੋਧੋਅਰਵਿਨ ਦੇ ਪਿਤਾ ਰੋਰੀ ਅਤੇ ਚਾਚਾ ਨੀਲ ਦੋਨਾਂ ਨੇ 1977/78 ਕੈਸਲ ਬਾਊਲ ਮੁਕਾਬਲੇ ਵਿੱਚ ਰੋਡੇਸ਼ੀਆ ਬੀ ਲਈ ਫਸਟ-ਕਲਾਸ ਕ੍ਰਿਕਟ ਖੇਡਿਆ[36][37] ਅਤੇ ਇੱਕ ਹੋਰ ਚਾਚਾ, ਗੋਰਡਨ ਡੇਨ, 1960 ਵਿੱਚ ਰੋਡੇਸ਼ੀਆ ਅਤੇ ਪੂਰਬੀ ਪ੍ਰਾਂਤ ਲਈ ਖੇਡਿਆ।[38] ਡੇਨ ਦੇ ਪਿਤਾ, ਅਰਵਿਨ ਦੇ ਦਾਦਾ, ਅਲੈਗਜ਼ੈਂਡਰ ਡੇਨ ਨੂੰ 1936 ਵਿੱਚ ਟੂਰਿੰਗ ਆਸਟਰੇਲੀਅਨ ਰਾਸ਼ਟਰੀ ਟੀਮ ਦੇ ਖਿਲਾਫ ਰੋਡੇਸ਼ੀਆ ਲਈ ਇੱਕ ਵਾਰ ਪੇਸ਼ ਹੋਣ ਵਜੋਂ ਦਰਜ ਕੀਤਾ ਗਿਆ ਹੈ
ਅਰਵਿਨ ਦੇ ਭਰਾ, ਸੀਨ ਅਰਵਿਨ ਨੇ ਜ਼ਿੰਬਾਬਵੇ ਲਈ ਵੀ ਖੇਡਿਆ ਅਤੇ, 2004 ਵਿੱਚ ਦੇਸ਼ ਛੱਡਣ ਤੋਂ ਬਾਅਦ, ਹੈਂਪਸ਼ਾਇਰ ਦੇ ਨਾਲ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਇੱਕ ਸਫਲ ਕਰੀਅਰ ਬਣਾਇਆ।[39] ਇੱਕ ਹੋਰ ਭਰਾ ਰਿਆਨ ਨੇ 2009/10 ਸੀਜ਼ਨ ਵਿੱਚ ਜ਼ਿੰਬਾਬਵੇ ਵਿੱਚ ਘਰੇਲੂ ਸੀਮਤ ਓਵਰਾਂ ਦੀ ਕ੍ਰਿਕਟ ਖੇਡੀ।[40]
ਅਰਵਿਨ ਦਾ ਆਪਣੀ ਜਵਾਨੀ ਵਿੱਚ ਇੱਕ ਅਜੀਬ ਹਾਦਸੇ ਤੋਂ ਬਾਅਦ ਲਗਭਗ ਇੱਕ ਹੱਥ ਵਢਿਆ ਗਿਆ ਸੀ ਜਿੱਥੇ ਉਹ ਤਿਲਕ ਗਿਆ ਅਤੇ ਆਪਣੇ ਪਰਿਵਾਰ ਦੇ ਰਿਹਾਇਸ਼ੀ ਕਮਰੇ ਵਿੱਚ ਟੁੱਟੇ ਸ਼ੀਸ਼ੇ 'ਤੇ ਡਿੱਗ ਗਿਆ। ਉਸਨੇ ਘਰ ਵਿੱਚ ਕੁਝ ਅਵਾਰਾ ਪੈਨਲਾਈਟ ਬੈਟਰੀਆਂ 'ਤੇ ਤਿਲਕ ਲਿਆ।[41] ਉਸਦੀ ਮਾਂ ਜੋ ਜੰਗ ਦੇ ਸਮੇਂ ਵਿੱਚ ਇੱਕ ਨਰਸ ਸੀ, ਨੇ ਤੁਰੰਤ ਆਪਣੇ ਪੁੱਤਰ ਦੀ ਬਹੁਤ ਜ਼ਿਆਦਾ ਖੂਨ ਵਹਿਣ ਤੋਂ ਮਦਦ ਕੀਤੀ। ਸੱਟ ਕਾਰਨ ਉਸ ਦੇ ਸੱਜੇ ਹੱਥ ਨੂੰ ਤਿੰਨ ਘੰਟੇ ਦੇ ਪੁਨਰ ਨਿਰਮਾਣ ਕਾਰਜ ਦੀ ਲੋੜ ਸੀ।[35]
ਹਵਾਲੇ
ਸੋਧੋ- ↑ "Craig Ervine appointed Zimbabwe's full-time white-ball captain". ESPNcricinfo. Retrieved 7 March 2022.
- ↑ "CRICKET: Zimbabwe defeat helps Ireland World Cup hopes". newsletter.co.uk (in ਅੰਗਰੇਜ਼ੀ). Retrieved 2022-01-16.
- ↑ "Ervine 'humbled' to reach 100 ODI milestone". The Standard. Archived from the original on 16 ਜਨਵਰੀ 2022. Retrieved 16 January 2022.
- ↑ "Full Scorecard of Midlands vs Matabeleland 2003/04 – Score Report | ESPNcricinfo.com" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Full Scorecard of Mashonaland vs Midlands 2003/04 – Score Report | ESPNcricinfo.com" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Tenth edition of ICC U19 CWC – another exciting chapter in tournament's history". icc-cricket.com (in ਅੰਗਰੇਜ਼ੀ). Retrieved 2022-01-16.
- ↑ 7.0 7.1 Craig Ervine, CricketArchive. Retrieved 2018-09-02. (subscription required)
- ↑ "Carl Mumba's eight-for lifts Rhinos to the top of Logan Cup table". ESPNcricinfo. Retrieved 6 December 2018.
- ↑ "Full Scorecard of Sri Lanka vs Zimbabwe 7th Match, Group B 2010 – Score Report | ESPNcricinfo.com" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Full Scorecard of India vs Zimbabwe 1st Match 2010 – Score Report | ESPNcricinfo.com" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Full Scorecard of Zimbabwe vs Bangladesh Only Test 2011 – Score Report | ESPNcricinfo.com" (in ਅੰਗਰੇਜ਼ੀ). ESPNcricinfo. Retrieved 2022-01-16.
- ↑ "ICC Cricket World Cup, 2010/11 Cricket Team Records & Stats | ESPNcricinfo.com". ESPNcricinfo. Retrieved 2022-01-16.
- ↑ "Why I quit Zimbabwe for county: Taylor". cricket.com.au (in ਅੰਗਰੇਜ਼ੀ). Retrieved 2022-01-16.
- ↑ "Ervine refuses winter contract, opts for club cricket in UK" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Craig Ervine turns down Zimbabwe Test spot to play club cricket in England" (in ਅੰਗਰੇਜ਼ੀ). Sky Sports. Retrieved 2022-01-16.
- ↑ "Ervine reveals Ireland ambitions". cricketeurope.com. Archived from the original on 2022-01-16. Retrieved 2022-01-16.
- ↑ "Test star Ervine says non-qualified players can have place in inter-pros". belfasttelegraph (in ਅੰਗਰੇਜ਼ੀ (ਬਰਤਾਨਵੀ)). ISSN 0307-1235. Retrieved 2022-01-16.
- ↑ "Ervine and Lamb make themselves available". sportingnews.com (in ਅੰਗਰੇਜ਼ੀ). Retrieved 2022-01-16.
- ↑ "Ervine and Lamb available for Zimbabwe selection" (in ਅੰਗਰੇਜ਼ੀ). ESPNcricinfo. Retrieved 2022-01-16.
- ↑ "World Cup – Zimbabwe Cricket Team Records & Stats | ESPNcricinfo.com". ESPNcricinfo. Retrieved 2022-01-16.
- ↑ "Ervine ton lifts Zimbabwe to stirring win". ESPNcricinfo. Retrieved 14 July 2017.
- ↑ "Can Craig Ervine now pay the other half of his flat rent?". Cricket Country (in ਅੰਗਰੇਜ਼ੀ (ਅਮਰੀਕੀ)). 2015-08-03. Retrieved 2022-01-16.
- ↑ "Calm Ervine helps Zimbabwe draw level". ESPNcricinfo. Retrieved 8 July 2016.
- ↑ "Ervine 50 helps Zimbabwe draw level in ODI series". Sunday Observer (in ਅੰਗਰੇਜ਼ੀ). 2017-07-08. Retrieved 2022-01-16.
- ↑ "Ervine defies Sri Lanka with unbeaten 151". icc-cricket.com (in ਅੰਗਰੇਜ਼ੀ). Archived from the original on 16 January 2022. Retrieved 2022-01-16.
- ↑ PTI (2017-07-14). "Craig Ervine's unbeaten ton pulls Zimbabwe out of trouble". The Hindu (in Indian English). ISSN 0971-751X. Retrieved 2022-01-16.
- ↑ "Ervine's 151* headlines Zimbabwe's day". ESPNcricinfo. Retrieved 14 July 2017.
- ↑ "Brendan Taylor, Sean Williams return as Zimbabwe name squads for South Africa, Bangladesh tours". icc-cricket.com (in ਅੰਗਰੇਜ਼ੀ). Retrieved 2022-01-16.
- ↑ "ICC confirm match officials and squads for the ICC Cricket World Cup Qualifier". icc-cricket.com (in ਅੰਗਰੇਜ਼ੀ). Retrieved 2022-01-16.
- ↑ "Ervine, Williams help Zimbabwe level T20I series" (in ਅੰਗਰੇਜ਼ੀ). ESPNcricinfo. Retrieved 2022-01-16.
- ↑ "Steady start for Sri Lanka after Embuldeniya five-for". International Cricket Council. Retrieved 21 January 2020.
- ↑ "Captain Sean Williams To Miss Bangladesh Test For His Child's Birth". Pindula News. Retrieved 10 February 2020.
- ↑ "Zimbabwe name squad for Dhaka Test". BC Crictime. Retrieved 10 February 2020.
- ↑ "Craig Ervine to captain Zimbabwe in Bangladesh with Sean Williams expecting first child" (in ਅੰਗਰੇਜ਼ੀ). ESPNcricinfo. Retrieved 2022-01-16.
- ↑ 35.0 35.1 Craig Ervine, CricInfo. Retrieved 0218-09-02.
- ↑ Rory Ervine, CricketArchive. Retrieved 2018-09-02. (subscription required)
- ↑ Neil Ervine, CricketArchive. Retrieved 2018-09-02. (subscription required)
- ↑ Gordon Den, CricketArchive. Retrieved 2018-09-02. (subscription required)
- ↑ "Sean Ervine: 17 interesting things to know about the Zimbabwean". Cricket Country (in ਅੰਗਰੇਜ਼ੀ (ਅਮਰੀਕੀ)). 2015-12-06. Retrieved 2022-01-16.
- ↑ Ryan Ervine, CricketArchive. Retrieved 2018-09-02. (subscription required)
- ↑ "Ervine puts his scarred hand up for Zimbabwe" (in ਅੰਗਰੇਜ਼ੀ). ESPNcricinfo. Retrieved 2022-01-16.