ਕਲਪਨਾ ਲਾਜਮੀ (1954 – 2018) ਇੱਕ ਭਾਰਤੀ ਫਿਲਮ ਡਾਇਰੈਕਟਰ,[1] ਨਿਰਮਾਤਾ ਅਤੇ ਪਟਕਥਾ ਲੇਖਕ ਸੀ। ਇਹ ਇੱਕ ਸੁਤੰਤਰ ਫ਼ਿਲਮ ਨਿਰਮਾਤਾ ਜੋ ਵਧੇਰੇ ਯਥਾਰਥਵਾਦੀ ਅਤੇ ਘੱਟ-ਬਜਟ ਫ਼ਿਲਮਾਂ ਬਣਾਉਂਦੀ ਸੀ, ਜਿਸਨੂੰ ਭਾਰਤ ਵਿੱਚ ਪੈਰਲਲ ਸਿਨੇਮਾ ਕਿਹਾ ਜਾਂਦਾ ਹੈ। ਉਸਦੀਆਂ ਫ਼ਿਲਮਾਂ ਅਕਸਰ ਅਕਸਰ ਔਰਤ ਦੇ ਜੀਵਨ ਨਾਲ ਸੰਬੰਧਿਤ ਹੁੰਦੀਆਂ ਸਨ। ਇਹ ਲੰਬੇ ਸਮੇਂ ਲਈ ਮਸ਼ਹੂਰ ਆਸਾਮੀ/ਹਿੰਦੀ/ਬੰਗਾਲੀ/ਪੰਜਾਬੀ ਗਾਇਕ/ਗੀਤਕਾਰ/ਲੇਖਕ/ਫਿਲਮਸਾਜ਼ ਡਾ. ਭੂਪੇਨ ਹਜ਼ਾਰਿਕਾ ਦੀ ਮੈਨੇਜਰ ਸੀ। ਇਸਦੀ ਮੌਤ 23 ਸਤੰਬਰ 2018 ਨੂੰ 64 ਸਾਲ ਦੀ ਉਮਰ ਵਿੱਚ ਹੋਈ।[2] 2017 ਵਿੱਚ ਕੀਤੀ ਤਸ਼ਖ਼ੀਸ ਤੋਂ ਪਤਾ ਲੱਗਿਆ ਕਿ ਇਸਨੂੰ ਗੁਰਦੇ ਦਾ ਕੈਂਸਰ ਸੀ।

ਜੀਵਨ

ਸੋਧੋ

ਕਲਪਨਾਲਾਜਮੀ ਚਿੱਤਰਕਾਰ ਲਲਿਤਾ ਲਾਜਮੀ ਦੀ ਧੀ ਸੀ ਅਤੇ ਫਿਲਮਸਾਜ਼ ਗੁਰੂ ਦੱਤ ਦੀ ਭਾਣਜੀ ਸੀ। ਉਸਨੇ ਫ਼ਿਲਮ ਦੇ ਖੇਤਰ ਵਿੱਚ ਅਨੁਭਵੀ ਫ਼ਿਲਮ ਡਾਇਰੈਕਟਰ ਸ਼ਿਆਮ ਬੇਨੇਗਲ ਦੇ ਨਾਲ ਬਤੌਰ ਸਹਇਕ ਨਿਰਦੇਸ਼ਕ ਕੰਮ ਸ਼ੁਰੂ ਕੀਤਾ, ਉਹ ਵੀ ਪਾਦੁਕੋਣ ਪਰਿਵਾਰ ਵਿੱਚੋਂ ਇਸਦਾ ਰਿਸ਼ਤੇਦਾਰ ਲੱਗਦਾ ਸੀ। ਬਾਅਦ ਵਿੱਚ ਇਸਨੇ ਸਹਾਇਕ ਪਹਿਰਾਵਾ ਡਿਜ਼ਾਇਨਰ ਦੇ ਤੌਰ ਉੱਤੇ ਸ਼ਿਆਮ ਬੇਨੇਗਲ ਦੀ ਫ਼ਿਲਮ ਭੂਮਿਕਾ ਵਿੱਚ ਕੰਮ ਕੀਤਾ। ਇਸਨੇ ਨਿਰਦੇਸ਼ਕ ਦੇ ਤੌਰ ਉੱਤੇ ਆਪਣੀ ਫ਼ਿਲਮੀ ਸ਼ੁਰੂਆਤ 1978 ਵਿੱਚ ਦਸਤਾਵੇਜ਼ੀ ਫਿਲਮ ਡੀ. ਜੀ. ਮੂਵੀ ਪਾਇਨੀਅਰ ਦੇ ਨਾਲ ਕੀਤੀ ਅਤੇ ਬਾਅਦ ਵਿੱਚ ਕਈ ਹੋਰ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ।

ਫ਼ਿਲਮਾਂ 

ਸੋਧੋ
ਸਾਲ  ਫ਼ਿਲਮ  ਭੂਮਿਕਾ
1978 D.G. Movie Pioneer ਨਿਰਦੇਸ਼ਕ
1979 A Work Study in Tea Plucking ਨਿਰਦੇਸ਼ਕ
1981 Along the Brahmaputra ਨਿਰਦੇਸ਼ਕ
1986 Ek Pal ਨਿਰਦੇਸ਼ਕ, ਨਿਰਮਾਤਾ, ਲੇਖਕ
1988 Lohit Kinare ਨਿਰਦੇਸ਼ਕ
1993 ਰੁਦਾਲੀ ਨਿਰਦੇਸ਼ਕ, ਲੇਖਕ
1997 Darmiyaan: In Between ਨਿਰਦੇਸ਼ਕ, ਨਿਰਮਾਤਾ
2001 Daman: A Victim of Marital Violence ਨਿਰਦੇਸ਼ਕ, ਲੇਖਕ
2003 Kyon? ਨਿਰਦੇਸ਼ਕ, ਨਿਰਮਾਤਾ
2006 Chingaari ਨਿਰਦੇਸ਼ਕ, ਨਿਰਮਾਤਾ, ਲੇਖਕ

ਹਵਾਲੇ

ਸੋਧੋ
  1. "Director Kalpana Lajmi's producer in slugfest". Times of India. 7 June 2012. Archived from the original on 29 ਜੂਨ 2013. Retrieved 30 June 2012. {{cite news}}: Unknown parameter |dead-url= ignored (|url-status= suggested) (help)
  2. "Filmmaker Kalpana Lajmi, director of Rudaali, dies in Mumbai at 64". Hindustan Times. Retrieved 23 September 2018.

ਬਾਹਰੀ ਲਿੰਕ 

ਸੋਧੋ